1ਪਰ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਓੱਥੇ ਸੀ। ਪਰਤਾਪ ਉਸ ਦਰਸ਼ਨ ਵਰਗੀ ਜਾਪਦੀ ਸੀ ਜਿਹੜਾ ਮੈਂ (ਕਬਾਰ ਨਹਿਰ ਦੇ ਕੰਢੇ) ਵਾਦੀ ਵਿੱਚ ਦੇਖਿਆ ਸੀ।"
2ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਉੱਤਰ ਵੱਲ ਵੇਖ!” ਇਸ ਲਈ ਮੈਂ ਉੱਤਰ ਵੱਲ ਵੇਖਿਆ। ਅਤੇ ਓੱਥੇ ਜਗਵੇਦੀ ਦੇ ਫ਼ਾਟਕ ਦੇ ਦਾਖਲੇ ਦੇ ਉੱਤਰ ਵੱਲ ਉਹ ਬੁੱਤ ਸੀ ਜਿਸਨੇ ਪਰਮੇਸ਼ੁਰ ਨੂੰ ਈਰਖਾਲੂ ਬਣਾ ਦਿੱਤਾ ਸੀ।"
3ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਹ ਭਿਆਨਕ ਗੱਲਾਂ ਦੇਖ ਰਿਹਾ ਹੈਂ ਜਿਹੜੀਆਂ ਇਸਰਾਏਲ ਦੇ ਲੋਕ ਕਰ ਰਹੇ ਹਨ? ਉਨ੍ਹਾਂ ਨੇ ਉਹ ਚੀਜ਼ ਓੱਥੇ ਬਣਾਈ ਠੀਕ ਮੇਰੇ ਮੰਦਰ ਦੇ ਨਾਲ! ਅਤੇ ਜੇ ਤੂੰ ਮੇਰੇ ਨਾਲ ਆਵੇਂ, ਤੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਦੇਖੇਂਗਾ!”"
4ਇਸ ਲਈ ਮੈਂ ਵਿਹੜੇ ਦੇ ਦਾਖਲੇ ਵੱਲ ਗਿਆ ਅਤੇ ਮੈਂ ਦੀਵਾਰ ਵਿੱਚ ਇੱਕ ਸੁਰਾਖ ਦੇਖਿਆ।"
5ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਦੀਵਾਰ ਵਿੱਚ ਇੱਕ ਸੁਰਾਖ ਕਰ।” ਇਸ ਲਈ ਮੈਂ ਦੀਵਾਰ ਵਿੱਚ ਇੱਕ ਸੁਰਾਖ ਕਰ ਦਿੱਤਾ। ਅਤੇ ਓੱਥੇ ਮੈਂ ਇੱਕ ਫ਼ਾਟਕ ਦੇਖਿਆ।"

6ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਅੰਦਰ ਜਾ ਅਤੇ ਉਨ੍ਹਾਂ ਭਿਆਨਕ ਅਤੇ ਬਦ ਗੱਲਾਂ ਵੱਲ ਵੇਖ ਜਿਹੜੀਆਂ ਲੋਕ ਇੱਥੇ ਕਰ ਰਹੇ ਹਨ।”"
7ਇਸ ਲਈ ਮੈਂ ਅੰਦਰ ਗਿਆ ਅਤੇ ਦੇਖਿਆ। ਮੈਂ ਵੱਖ-ਵੱਖ ਤਰ੍ਹਾਂ ਦੇ ਸੱਪਾਂ ਅਤੇ ਜਾਨਵਰਾਂ ਦੇ ਬੁੱਤ ਦੇਖੇ ਜਿਨ੍ਹਾਂ ਬਾਰੇ ਸੋਚਣ ਨੂੰ ਵੀ ਤੁਸੀਂ ਨਫ਼ਰਤ ਕਰਦੇ ਹੋ। ਉਹ ਬੁੱਤਾਂ ਅਸ਼ਲੀਲ ਬੁੱਤ ਸਨ ਜਿਨ੍ਹਾਂ ਦੀ ਇਸਰਾਏਲ ਦੇ ਲੋਕ ਉਪਾਸਨਾ ਕਰਦੇ ਸਨ। ਓੱਥੇ ਹਰ ਦੀਵਾਰ ਉੱਤੇ ਉਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਸਨ!"
8ਫ਼ੇਰ ਮੈਂ ਸ਼ਾਫ਼ਨ ਦੇ ਪੁੱਤਰ ਯਅਜ਼ਨਯਾਹ ਅਤੇ ਇਸਰਾਏਲ ਦੇ 70 ਬਜ਼ੁਰਗਾਂ (ਆਗੂਆਂ) ਵੱਲ ਧਿਆਨ ਕੀਤਾ ਜਿਹੜੇ ਉਸ ਥਾਂ ਉੱਤੇ ਉਪਾਸਨਾ ਕਰਨ ਵਾਲੇ ਲੋਕਾਂ ਦੇ ਨਾਲ ਸਨ। ਉਹ ਉੱਥੇ ਹੀ ਸਨ, ਠੀਕ ਲੋਕਾਂ ਦੇ ਸਾਹਮਣੇ! ਅਤੇ ਹਰ ਆਗੂ ਨੇ ਆਪਣੀ ਧੂਫ਼ ਆਪਣੇ ਹੱਥ ਵਿੱਚ ਫ਼ੜੀ ਹੋਈ ਸੀ। ਧੁਖਦੀ ਹੋਈ ਧੂਫ਼ ਵਿੱਚੋਂ ਧੂਆਂ ਹਵਾ ਵਿੱਚ ਉੱਠ ਰਿਹਾ ਸੀ।"
9ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, ‘ਯਹੋਵਾਹ ਸਾਨੂੰ ਦੇਖ ਨਹੀਂ ਸੱਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।’”"
10ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਜੇ ਤੂੰ ਮੇਰੇ ਨਾਲ ਆਵੇਂ ਤਾਂ ਉਨ੍ਹਾਂ ਬੰਦਿਆਂ ਨੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਕਰਦਿਆਂ ਦੇਖੇਂਗਾ!”"

11ਫ਼ੇਰ ਪਰਮੇਸ਼ੁਰ ਨੇ ਯਹੋਵਾਹ ਦੇ ਮੰਦਰ ਦੇ ਦਾਖਲੇ ਵੱਲ ਮੇਰੀ ਅਗਵਾਈ ਕੀਤੀ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਸੀ। ਉੱਥੇ ਮੈਂ ਔਰਤਾਂ ਬੈਠੀਆਂ ਦੇਖੀਆਂ ਜਿਹੜੀਆਂ ਰੋ ਰਹੀਆਂ ਸਨ। ਉਹ ਝੂਠੇ ਦੇਵਤੇ ਤੰਮੂਜ਼ ਦਾ ਸੋਗ ਮਨਾ ਰਹੀਆਂ ਸਨ!"
12ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਭਿਆਨਕ ਚੀਜ਼ਾਂ ਦੇਖ ਰਿਹਾ ਹੈਂ? ਮੇਰੇ ਨਾਲ ਆ ਅਤੇ ਤੂੰ ਇਨ੍ਹਾਂ ਨਾਲੋਂ ਵੀ ਭਿਆਨਕ ਚੀਜ਼ਾਂ ਦੇਖੇਂਗਾ!”"
13ਫ਼ੇਰ ਉਸ ਨੇ ਮੇਰੀ ਯਹੋਵਾਹ ਦੇ ਮੰਦਰ ਦੇ ਅੰਦਰਲੇ ਵਿਹੜੇ ਵੱਲ ਮੇਰੀ ਅਗਵਾਈ ਕੀਤੀ। ਉਸ ਸਥਾਨ ਉੱਤੇ ਮੈਂ ਪੱਚੀ ਬੰਦਿਆਂ ਨੂੰ ਸਿਜਦੇ ਕਰਦੀਆਂ ਅਤੇ ਉਪਾਸਨਾ ਕਰਦਿਆਂ ਦੇਖਿਆ। ਉਹ ਵਰਾਂਡੇ ਅਤੇ ਜਗਵੇਦੀ ਦੇ ਵਿੱਚਕਾਰ ਸਨ-ਪਰ ਉਨ੍ਹਾਂ ਦਾ ਮੂੰਹ ਗ਼ਲਤ ਦਿਸ਼ਾ ਵੱਲ ਸੀ! ਉਨ੍ਹਾਂ ਦੀਆਂ ਪਿੱਠਾ ਪਵਿੱਤਰ ਸਥਾਨ ਵੱਲ ਸਨ। ਉਹ ਝੁਕ ਕੇ ਸੂਰਜ ਦੀ ਉਪਾਸਨਾ ਕਰ ਰਹੇ ਸਨ!"
14ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ!"
15ਮੈਂ ਉਨ੍ਹਾਂ ਨੂੰ ਆਪਣਾ ਕਹਿਰ ਦਰਸਾਵਾਂਗਾ। ਮੈਂ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕਰਾਂਗਾ! ਮੈਨੂੰ ਉਨ੍ਹਾਂ ਬਾਰੇ ਕੋਈ ਅਫ਼ਸੋਸ ਨਹੀਂ ਹੋਵੇਗਾ! ਉਹ ਮੇਰੇ ਅੱਗੇ ਉੱਚੀ-ਉੱਚੀ ਪੁਕਾਰ ਕਰਨਗੇ-ਪਰ ਮੈਂ ਉਨ੍ਹਾਂ ਦੀ ਪੁਕਾਰ ਸੁਣਨ ਤੋਂ ਇਨਕਾਰ ਕਰਾਂਗਾ!”"

16God’s Messengers Punish Jerusalem ਫ਼ੇਰ ਪਰਮੇਸ਼ੁਰ ਨੇ ਸ਼ਹਿਰ ਨੂੰ ਸਜ਼ਾ ਦੇਣ ਵਾਲੇ ਇੰਚਾਰਜ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਪੁਕਾਰਿਆ। ਹਰ ਆਗੂ ਦੇ ਹੱਥ ਵਿੱਚ ਆਪਣਾ ਵਿਨਾਸ਼ਕਾਰੀ ਹਬਿਆਰ ਸੀ।"
17ਫ਼ੇਰ ਮੈਂ ਛੇ ਬੰਦਿਆਂ ਨੂੰ ਉੱਪਰ ਫ਼ਾਟਕ ਵੱਲੋਂ ਸੜਕ ਤੇ ਤੁਰਦਿਆਂ ਦੇਖਿਆ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਹੈ। ਹਰ ਬੰਦੇ ਕੋਲ ਆਪਣਾ ਮਾਰੂ ਹਬਿਆਰ ਸੀ। ਉਨ੍ਹਾਂ ਵਿੱਚੋਂ ਇੱਕ ਬੰਦੇ ਨੇ ਕਤਾਨੀ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਲਿਖਾਰੀ ਦੀ ਕਲਮ ਅਤੇ ਆਪਣੇ ਲੱਕ ਉੱਤੇ ਸਿਆਹੀ ਪਹਿਨੀ ਹੋਈ ਸੀ। ਉਹ ਬੰਦੇ ਮੰਦਰ ਵਿੱਚ ਤਾਂਬੇ ਦੀ ਜਗਵੇਦੀ ਕੋਲ ਗਏ ਅਤੇ ਉੱਥੇ ਖੜ੍ਹੇ ਹੋ ਗਏ।"
18ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਕਰੂਬੀ ਫ਼ਰਿਸ਼ਤਿਆਂ ਉੱਪਰੋਂ ਉੱਠੀ, ਜਿੱਥੇ ਇਹ ਸੀ। ਫ਼ੇਰ ਪਰਤਾਪ ਮੰਦਰ ਦੇ ਫ਼ਾਟਕ ਤੀਕ ਗਿਆ। ਉਹ ਉਦੋਂ ਰੁਕ ਗਿਆ ਜਦੋਂ ਉਹ ਦਹਿਲੀਜ਼ ਉੱਤੇ ਸੀ। ਫ਼ੇਰ ਪਰਤਾਪ ਨੇ ਕਤਾਨੀ ਦੇ ਵਸਤਰਾਂ ਵਾਲੇ ਅਤੇ ਲਿਖਾਰੀ ਦੀ ਕਲਮ ਅਤੇ ਸਿਆਹੀ ਵਾਲੇ ਬੰਦੇ ਨੂੰ ਆਵਾਜ਼ ਦਿੱਤੀ।"
19ਫ਼ੇਰ ਯਹੋਵਾਹ ਪਰਤਾਪ ਨੇ ਉਸ ਨੂੰ ਆਖਿਆ, “ਯਰੂਸ਼ਲਮ ਦੇ ਸ਼ਹਿਰ ਵਿੱਚੋਂ ਲੰਘ। ਅਤੇ ਹਰ ਓਸ ਬੰਦੇ ਦੇ ਮੱਬੇ ਉੱਤੇ ਨਿਸ਼ਾਨ ਲਗਾ ਜਿਹੜਾ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੁੱਖੀ ਅਤੇ ਉਦਾਸ ਹੈ ਜੋ ਲੋਕ ਇਸ ਸ਼ਹਿਰ ਵਿੱਚ ਕਰ ਰਹੇ ਹਨ।”"
20ਫ਼ੇਰ ਮੈਂ ਪਰਮੇਸ਼ੁਰ ਨੂੰ ਹੋਰਨਾਂ ਆਦਮੀਆਂ ਨੂੰ ਆਖਦਿਆਂ ਸੁਣਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਪਹਿਲੇ ਬੰਦੇ ਦੇ ਪਿੱਛੇ ਲੱਗੋ। ਤੁਹਾਨੂੰ ਚਾਹੀਦਾ ਹੈ ਕਿ ਹਰ ਓਸ ਬੰਦੇ ਨੂੰ ਮਾਰ ਦਿਓ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਲੱਗਿਆ ਹੋਇਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬਜ਼ੁਰਗ ਹਨ, ਗੱਭਰੂ ਅਤੇ ਮੁਟਿਆਰ ਹਨ, ਬੱਚੇ ਅਤੇ ਮਾਵਾਂ ਹਨ-ਤੁਹਾਨੂੰ ਆਪਣਾ ਹਬਿਆਰ ਵਰਤਕੇ ਹਰ ਓਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਦੇ ਮੱਬੇ ਉੱਤੇ ਨਿਸ਼ਾਨ ਨਹੀਂ ਹੈ। ਕੋਈ ਰਹਿਮ ਨਾ ਕਰੋ। ਕਿਸੇ ਬੰਦੇ ਲਈ ਅਫ਼ਸੋਸ ਨਾ ਕਰੋ! ਇੱਥੋਂ ਮੇਰੇ ਮੰਦਰ ਤੋਂ ਸ਼ੁਰੂ ਕਰੋ।” ਇਸ ਲਈ ਉਨ੍ਹਾਂ ਨੇ ਮੰਦਰ ਦੇ ਸਾਹਮਣੇ ਦੇ ਬਜ਼ੁਰਗਾਂ ਤੋਂ ਸ਼ੁਰੂਆਤ ਕੀਤੀ।"

21ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਇਸ ਮੰਦਰ ਨੂੰ ਨਾਪਾਕ ਕਰ ਦਿਓ-ਇਸ ਵਿਹੜੇ ਨੂੰ ਲਾਸ਼ਾਂ ਨਾਲ ਭਰ ਦਿਓ! ਹੁਣ ਜਾਓ!” ਇਸ ਲਈ ਉਹ ਗਏ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰਨ ਲੱਗੇ।"
22ਮੈਂ ਓੱਥੇ ਹੀ ਰੁਕਿਆ ਰਿਹਾ ਜਦੋਂ ਕਿ ਉਹ ਬੰਦੇ ਲੋਕਾਂ ਨੂੰ ਮਾਰਨ ਲਈ ਚੱਲੇ ਗਏ। ਮੈਂ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ ਅਤੇ ਆਖਿਆ, “ਯਹੋਵਹਾਹ ਮੇਰੇ ਪ੍ਰਭੂ ਜੀ, ਯਰੂਸ਼ਲਮ ਦੇ ਖਿਆਫ਼ ਆਪਣਾ ਕਹਿਰ ਦਰਸਾਉਂਦਿਆਂ ਤੂੰ ਇਸਰਾਏਲ ਦੇ ਸਾਰੇ ਹੀ ਬਚੇ ਹੋਏ ਬੰਦਿਆਂ ਨੂੰ ਮਾਰ ਰਿਹਾ ਹੈਂ?”"
You have read Lamentations 2
22 verses