1ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਸਿਪਾਹੀ ਰਾਤ ਵੇਲੇ ਉੱਠ ਖਲੋਤੇ ਅਤੇ ਸ਼ਹਿਰ ਵੱਲ ਗਏ। ਉਹ ਸਿਪਾਹੀ ਚਾਰ ਭਾਗਾਂ ਵਿੱਚ ਵੰਡੇ ਗਏ। ਉਹ ਸ਼ਕਮ ਸ਼ਹਿਰ ਦੇ ਨੇੜੇ ਛੁਪ ਗਏ।"
2ਅਬਦ ਦਾ ਪੁੱਤਰ ਗਆਲ ਬਾਹਰ ਨਿਕਲਿਆ ਅਤੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਉੱਤੇ ਖਲੋਤਾ ਸੀ। ਜਦੋਂ ਗਆਲ ਉੱਥੇ ਖਲੋਤਾ ਹੋਇਆ ਸੀ, ਅਬੀਮਲਕ ਅਤੇ ਉਸ ਦੇ ਸਿਪਾਹੀ ਆਪਣੀਆਂ ਛੁਪਣਗਾਹਾਂ ਵਿੱਚੋਂ ਬਾਹਰ ਨਿਕਲ ਆਏ।"
3ਗਆਲ ਨੇ ਸਿਪਾਹੀਆਂ ਨੂੰ ਦੇਖਿਆ। ਗਆਲ ਨੇ ਜ਼ਬੂਲ ਨੂੰ ਆਖਿਆ, “ਦੇਖ ਇੱਥੇ ਲੋਕ ਪਹਾੜਾ ਵਿੱਚੋਂ ਹੇਠਾਂ ਆ ਰਹੇ ਹਨ।” ਪਰ ਜ਼ਬੂਲ ਨੇ ਆਖਿਆ, “ਤੂੰ ਸਿਰਫ਼ ਪਹਾੜਾਂ ਦੇ ਪਰਛਾਵੇਂ ਦੇਖ ਰਿਹਾ ਹੈਂ। ਬਸ ਪਰਛਾਵੇਂ ਲੋਕਾਂ ਵਰਗੇ ਜਾਪਦੇ ਹਨ।”"
4ਪਰ ਇੱਕ ਵਾਰ ਫ਼ੇਰ ਗਆਲ ਨੇ ਆਖਿਆ, “ਲੋਕ ਧਰਤੀ ਦੀ ਉੱਚੀ ਥਾਂ ਤੋਂ ਹੇਠਾਂ ਆ ਰਹੇ ਹਨ। ਅਤੇ ਉੱਥੇ! ਮੈਂ ਇੱਕ ਟੋਲੇ ਨੂੰ ਭਵਿੱਖਵਕਤਾ ਦੇ ਦ੍ਰੱਖਤ ਦੇ ਨੇੜੇ ਵੇਖਿਆ ਹੈ।”"
5ਜ਼ਬੂਲ ਨੇ ਗਆਲ ਨੂੰ ਆਖਿਆ, “ਤੂੰ ਹੁਣ ਫ਼ੜਾਂ ਕਿਉਂ ਨਹੀਂ ਮਾਰ ਰਿਹਾ? ਤੂੰ ਆਖਿਆ ਸੀ, ‘ਅਬੀਮਲਕ ਕੌਣ ਹੈ? ਅਸੀਂ ਉਸਦਾ ਹੁਕਮ ਕਿਉਂ ਮੰਨੀਏ?’ ਤੂੰ ਉਨ੍ਹਾਂ ਲੋਕਾਂ ਨੂੰ ਤ੍ਰਿਸੱਕਾਰਿਆ ਸੀ। ਹੁਣ ਬਾਹਰ ਜਾਕੇ ਉਨ੍ਹਾਂ ਨਾਲ ਲੜ।”"

6ਇਸ ਲਈ ਗਆਲ ਨੇ ਸ਼ਕਮ ਦੇ ਆਗੂਆਂ ਦੀ ਅਬੀਮਲਕ ਨਾਲ ਲੜਨ ਵਿੱਚ ਅਗਵਾਈ ਕੀਤੀ।"
7ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਗਆਲ ਅਤੇ ਉਸ ਦੇ ਬੰਦਿਆਂ ਦਾ ਪਿੱਛਾ ਕੀਤਾ। ਗਆਲ ਦੇ ਬੰਦੇ ਸ਼ਕਮ ਸ਼ਹਿਰ ਦੇ ਦਰਵਾਜ਼ੇ ਵੱਲ ਵਾਪਸ ਭੱਜੇ। ਬਹੁਤ ਸਾਰੇ ਗਆਲ ਦੇ ਬੰਦੇ, ਇਸਤੋਂ ਪਹਿਲਾਂ ਕਿ ਉਹ ਦਰਵਾਜ਼ੇ ਤੱਕ ਵਾਪਸ ਜਾ ਸੱਕਣ, ਮਾਰੇ ਗਏ।"
8ਫ਼ੇਰ ਅਬੀਮਲਕ ਅਰੂਮਾਹ ਸ਼ਹਿਰ ਨੂੰ ਵਾਪਸ ਚੱਲਾ ਗਿਆ। ਅਤੇ ਜ਼ਬੂਲ ਨੇ ਗਆਲ ਅਤੇ ਉਸ ਦੇ ਭਰਾਵਾਂ ਨੂੰ ਸ਼ਕਮ ਸ਼ਹਿਰ ਛੱਡ ਜਾਣ ਲਾਈ ਮਜ਼ਬੂਰ ਕਰ ਦਿੱਤਾ।"
9ਅਗਲੇ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਕੰਮ ਕਰਨ ਲਈ ਗਏ। ਅਬੀਮਲਕ ਨੂੰ ਇਸਦਾ ਪਤਾ ਲੱਗ ਗਿਆ।"
10ਇਸ ਲਈ ਅਬੀਮਲਕ ਨੇ ਆਪਣੇ ਆਦਮੀਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਉਹ ਸ਼ਕਮ ਦੇ ਲੋਕਾਂ ਉੱਤੇ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਆਦਮੀਆਂ ਨੂੰ ਖੇਤਾਂ ਅੰਦਰ ਛੁਪਾ ਦਿੱਤਾ। ਜਦੋਂ ਉਸ ਨੇ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦਿਆਂ ਵੇਖਿਆ, ਤਾਂ ਉੱਛਲ ਪਿਆ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।"

11ਅਬੀਮਲਕ ਅਤੇ ਉਸਦਾ ਟੋਲਾ ਸ਼ਕਮ ਵੱਲ ਜਾਂਦੇ ਦਰਵਾਜ਼ੇ ਦੇ ਨੇੜੇ ਦੇ ਸਥਾਨ ਉੱਤੇ ਭੱਜਕੇ ਗਿਆ। ਦੂਸਰੇ ਦੋ ਟੋਲੇ ਬਾਹਰ ਖੇਤਾਂ ਵਿੱਚਲੇ ਲੋਕਾਂ ਵੱਲ ਭੱਜੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ।"
12ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਉਹ ਸਾਰਾ ਦਿਨ ਸ਼ਕਮ ਸ਼ਹਿਰ ਦੇ ਵਿਰੁੱਧ ਲੜਦੇ ਰਹੇ ਅਬੀਮਲਕ ਅਤੇ ਉਸ ਦੇ ਆਦਮੀਆਂ ਨੇ ਸ਼ਕਮ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ ਫ਼ੇਰ ਅਬੀਮਲਕ ਨੇ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਖੰਡਰਾਂ ਉੱਤੇ ਨਮਕ ਛਿੜਕ ਦਿੱਤਾ।"
13ਉੱਥੇ ਸ਼ਕਮ ਵਿੱਚਲੇ ਮੁਨਾਰੇ ਵਿੱਚ ਕੁਝ ਲੋਕ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਸੁਣਿਆ ਕਿ ਸ਼ਕਮ ਦੇ ਲੋਕਾਂ ਨਾਲ ਕੀ ਵਾਪਰਿਆ ਸੀ, ਉਹ ਜਾਕੇ ਆਪਣੇ ਦੇਵਤੇ ਏਲ ਬੇਰੀਥ, ਦੇ ਮੰਦਰ ਦੇ ਸਭ ਤੋਂ ਸੁਰੱਖਿਅਤ ਕਮਰੇ ਵਿੱਚ ਲੁਕ ਗਏ।"
14ਅਬੀਮਲਕ ਨੇ ਸੁਣਿਆ ਕਿ ਸ਼ਕਮ ਮੁਨਾਰੇ ਦੇ ਸਾਰੇ ਆਗੂ ਇਕੱਠੇ ਹੋਏ ਸਨ।"
15ਇਸ ਲਈ ਅਬੀਮਲਕ ਅਤੇ ਉਸ ਦੇ ਸਾਰੇ ਆਦਮੀ ਸਲਮੋਨ ਪਰਬਤ ਉੱਪਰ ਗਏ। ਅਬੀਮਲਕ ਨੇ ਇੱਕ ਕੁਹਾੜਾ ਚੁੱਕਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ। ਉਸ ਨੇ ਉਨ੍ਹਾਂ ਟਹਿਣੀਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ। ਫ਼ੇਰ ਅਬੀਮਲਕ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਆਖਿਆ, “ਛੇਤੀ ਕਰੋ! ਜਿਵੇਂ ਮੈਂ ਕੀਤਾ ਹੈ ਤੁਸੀਂ ਵੀ ਉਵੇਂ ਹੀ ਕਰੋ।”"

16ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟ ਲਈਆਂ ਅਤੇ ਅਬੀਮਲਕ ਦੇ ਪਿੱਛੇ ਹੋ ਤੁਰੇ। ਉਨ੍ਹਾਂ ਨੇ ਉਹ ਟਹਿਣੀਆਂ ਦੇਵਤੇ ਏਲ ਬਰੀਥ ਦੇ ਸਭ ਤੋਂ ਸੁਰੱਖਿਅਤ ਕਮਰੇ ਦੇ ਨਾਲ ਢੇਰੀ ਲਾਕੇ ਰੱਖ ਦਿੱਤੀਆਂ। ਫ਼ੇਰ ਉਨ੍ਹਾਂ ਨੇ ਕਮਰੇ ਨੂੰ ਅੱਗ ਲਾ ਦਿੱਤੀ। ਇੰਝ ਸ਼ਕਮ ਦੇ ਮੁਨਾਰੇ ਵਿੱਚ ਰਹਿਣ ਵਾਲੇ ਤਕਰੀਬਨ 1,000 ਔਰਤਾਂ ਅਤੇ ਮਰਦ ਮਾਰੇ ਗਏ।"
17ਅਬੀਮਲਕ ਦੀ ਮੌਤ ਫ਼ੇਰ ਅਬੀਮਲਕ ਅਤੇ ਉਸ ਦੇ ਆਦਮੀ ਤੇਬੇਸ਼ ਸ਼ਹਿਰ ਨੂੰ ਗਏ। ਅਬੀਮਲਕ ਅਤੇ ਉਸ ਦੇ ਬੰਦਿਆਂ ਨੇ ਉਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਪਰ ਉਸ ਸ਼ਹਿਰ ਅੰਦਰ ਇੱਕ ਮਜ਼ਬੂਤ ਮੁਨਾਰਾ ਸੀ।"
18ਸਾਰੇ ਆਗੂ, ਮਰਦ ਅਤੇ ਔਰਤਾਂ ਮੁਨਾਰੇ ਵੱਲ ਭੱਜੇ। ਜਦੋਂ ਉਹ ਮੁਨਾਰੇ ਅੰਦਰ ਚੱਲੇ ਗਏ, ਉਨ੍ਹਾਂ ਨੇ ਆਪਣੇ-ਆਪ ਨੂੰ ਅੰਦਰ ਬੰਦ ਕਰ ਲਿਆ ਅਤੇ ਛੱਤ ਉੱਤੇ ਚੜ੍ਹ ਗਏ।"
19ਅਬੀਮਲਕ ਅਤੇ ਉਸ ਦੇ ਆਦਮੀ ਮੁਨਾਰੇ ਕੋਲ ਉਸ ਉੱਤੇ ਹਮਲਾ ਕਰਨ ਲਈ ਆਏ। ਉਹ ਅੱਗ ਲਾਉਣ ਲਈ ਮੁਨਾਰੇ ਦੇ ਦਰਵਾਜ਼ੇ ਤੱਕ ਗਏ।"
20ਪਰ ਜਦੋਂ ਉਹ ਮੁਨਾਰੇ ਦੇ ਦਰਵਾਜ਼ੇ ਉਤੇ ਖਲੋਤਾ ਸੀ, ਇੱਕ ਔਰਤ ਨੇ ਛੱਤ ਉੱਤੋਂ ਚੱਕੀ ਦਾ ਪੁੜ ਉਸ ਦੇ ਸਿਰ ਉੱਤੇ ਸੁੱਟ ਦਿੱਤਾ। ਜਿਸਨੇ ਉਸ ਦੇ ਸਿਰ ਦੇ ਟੋਟੇ-ਟੋਟੇ ਕਰ ਦਿੱਤੇ।"

21ਅਬੀਮਲਕ ਨੇ ਛੇਤੀ ਨਾਲ ਉਸ ਨੌਕਰ ਨੂੰ, ਜਿਹੜਾ ਉਸ ਦੇ ਹਥਿਆਰ ਚੁੱਕੀ ਖਲੋਤਾ ਸੀ, ਆਖਿਆ, “ਆਪਣੀ ਤਲਵਾਰ ਸੂਤ ਲੈ ਅਤੇ ਮੈਨੂੰ ਮਾਰਦੇ। ਮੈਂ ਚਾਹੁੰਦਾ ਹਾਂ ਕਿ ਮੈਨੂੰ ਮਾਰ ਦੇਵੇਂ ਤਾਂ ਜੋ ਲੋਕ ਮੈਨੂੰ ਇਹ ਨਾ ਆਖਣ, ‘ਇੱਕ ਔਰਤ ਨੇ ਅਬੀਮਲਕ ਨੂੰ ਮਾਰ ਦਿੱਤਾ।’” ਇਸ ਲਈ ਨੌਕਰ ਨੇ ਅਬੀਮਲਕ ਉੱਪਰ ਤਲਵਾਰ ਦਾ ਵਾਰ ਕੀਤਾ ਅਤੇ ਅਬੀਮਲਕ ਮਰ ਗਿਆ।"
22ਇਸਰਾਏਲ ਦੇ ਲੋਕਾਂ ਨੇ ਦੇਖਿਆ ਕਿ ਅਬੀਮਲਕ ਮਾਰਿਆ ਗਿਆ ਹੈ। ਇਸ ਲਈ ਉਹ ਸਾਰੇ ਘਰ ਚਏ ਗਏ।"
23ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਉਸ ਦੇ ਮੰਦੇ ਕਂਮਾ ਦੀ ਸਜ਼ਾ ਦਿੱਤੀ। ਅਬੀਮਲਕ ਨੇ ਆਪਣੇ 70 ਭਰਾਵਾਂ ਨੂੰ ਮਾਰਕੇ ਆਪਣੇ ਹੀ ਪਿਤਾ ਦੇ ਖਿਲਾਫ਼ ਪਾਪ ਕੀਤਾ ਸੀ।"
24ਪਰਮੇਸ਼ੁਰ ਨੇ ਸ਼ਕਮ ਦੇ ਸ਼ਹਿਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿੱਤੀ। ਇਸ ਲਈ ਜਿਹੜੀਆਂ ਗੱਲਾਂ ਯੋਥਾਮ ਨੇ ਆਖੀਆਂ ਸਨ ਉਹ ਸੱਚ ਸਿੱਧ ਹੋਈਆਂ। (ਯੋਥਾਮ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਸੀ। ਯਰੁੱਬਆਲ ਗਿਦਾਊਨ ਸੀ।)"
25ਨਿਆਂਕਾਰ ਤੋਲਾ ਜਦੋਂ ਅਬੀਮਲਕ ਮਰ ਗਿਆ, ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਉਣ ਲਈ ਇੱਕ ਹੋਰ ਨਿਆਂਕਾਰ ਭੇਜਿਆ। ਉਸ ਆਦਮੀ ਦਾ ਨਾਮ ਤੋਲਾ ਸੀ। ਤੋਲਾ ਪੁਆਹ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਪੁਆਹ ਦੋਦੋ ਨਾਮ ਦੇ ਇੱਕ ਆਦਮੀ ਦਾ ਪੁੱਤਰ ਸੀ। ਤੋਲਾ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਤੋਲਾ ਸ਼ਾਮੀਰ ਸ਼ਹਿਰ ਵਿੱਚ ਰਹਿੰਦਾ ਸੀ। ਸ਼ਾਮੀਰ ਸ਼ਹਿਰ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਸੀ।"

26ਤੋਲਾ ਇਸਰਾਏਲ ਦੇ ਲੋਕਾਂ ਲਈ 23 ਵਰ੍ਹੇ ਤੱਕ ਨਿਆਂਕਾਰ ਰਿਹਾ। ਫ਼ੇਰ ਤੋਲਾ ਮਰ ਗਿਆ ਅਤੇ ਉਸ ਨੂੰ ਸ਼ਾਮੀਰ ਸ਼ਹਿਰ ਵਿੱਚ ਦਫ਼ਨਾਇਆ ਗਿਆ।"
27ਨਿਆਂਕਾਰ ਯਾਈਰ ਜਦੋਂ ਤੋਲਾ ਮਰਿਆ ਤਾਂ ਪਰਮੇਸ਼ੁਰ ਵੱਲੋਂ ਇੱਕ ਹੋਰ ਨਿਆਂਕਾਰ ਭੇਜਿਆ ਗਿਆ। ਉਸ ਆਦਮੀ ਦਾ ਨਾਮ ਯਾਈਰ ਸੀ। ਯਾਈਰ ਗਿਲਆਦ ਦੇ ਇਲਾਕੇ ਵਿੱਚ ਰਹਿੰਦਾ ਸੀ। ਯਾਈਰ 22 ਵਰ੍ਹਿਆਂ ਤੱਕ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ।"
28ਯਾਈਰ ਦੇ 30 ਪੁੱਤਰ ਸਨ। ਜੋ ਕਿ 30 ਖੋਤਿਆਂ ਦੀ ਸਵਾਰੀ ਕਰਦੇ ਸਨ। ਇਨ੍ਹਾਂ 30 ਪੁੱਤਰਾਂ ਦਾ ਗਿਲਆਦ ਵਿੱਚਲੇ 30 ਨਗਰਾਂ ਉੱਤੇ ਕਾਬੂ ਸੀ। ਇਹ ਸ਼ਹਿਰ ਅੱਜ ਤੱਕ ਵੀ ਯਾਈਰ ਦੇ ਨਗਰ ਅਖਵਾਉਂਦੇ ਹਨ।"
29ਯਾਈਰ ਮਰ ਗਿਆ ਅਤੇ ਕਾਮੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।"
30ਅੰਮੋਨੀਆਂ ਦੀ ਇਸਰਾਏਲ ਦੇ ਵਿਰੁੱਧ ਲੜਾਈ ਇਸਰਾਏਲ ਦੇ ਲੋਕ ਫ਼ੇਰ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਉਹ ਝੂਠੇ ਦੇਵਤਿਆਂ ਬਆਲ ਅਤੇ ਅਸ਼ਤਾਰੋਥ ਦੀ ਉਪਾਸਨਾ ਕਰਨ ਲੱਗ ਪਏ। ਉਹ ਅਰਾਮ ਦੇ ਲੋਕਾਂ ਦੇ ਦੇਵਤਿਆਂ, ਸੀਦੋਨ ਦੇ ਲੋਕਾਂ ਦੇ ਦੇਵਤਿਆਂ, ਮੋਆਬ ਦੇ ਲੋਕਾਂ ਦੇ ਦੇਵਤਿਆਂ, ਅੰਮੋਨ ਦੇ ਲੋਕਾਂ ਦੇ ਦੇਵਤਿਆਂ, ਫ਼ਲਿਸਤੀ ਦੇ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ। ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸਦੀ ਸੇਵਾ ਕਰਨ ਤੋਂ ਹਟ ਗਏ।"

31ਇਸ ਲਈ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਫ਼ਲਿਸਤੀਨੀ ਲੋਕਾਂ ਅਤੇ ਅੰਮੋਨੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦੇਣ।"
32ਉਸੇ ਸਾਲ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਹੜੇ ਗਿਲਆਦ ਦੇ ਇਲਾਕੇ ਵਿੱਚ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਰਹਿੰਦੇ ਸਨ। ਇਹ ਉਹੀ ਧਰਤੀ ਸੀ ਜਿੱਥੇ ਅਮੋਰੀ ਲੋਕ ਰਹਿ ਚੁੱਕੇ ਸਨ। ਇਸਰਾਏਲ ਦੇ ਉਨ੍ਹਾਂ ਲੋਕਾਂ ਨੇ 18 ਵਰ੍ਹੇ ਤੱਕ ਦੁੱਖ ਭੋਗਿਆ।"
33ਫ਼ੇਰ ਅੰਮੋਨੀ ਲੋਕ ਯਰਦਨ ਨਦੀ ਦੇ ਪਾਰ ਚੱਲੇ ਗਏ। ਉਹ ਯਹੂਦਾਹ ਬਿਨਯਾਮੀਨ ਅਤੇ ਇਫ਼ਰਾਈਮ ਦੇ ਲੋਕਾਂ ਨਾਲ ਲੜਨ ਲਈ ਗਏ। ਅੰਮੋਨੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ।"
34ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਉਨ੍ਹਾਂ ਆਖਿਆ, “ਹੇ ਪਰਮੇਸ਼ੁਰ, ਅਸੀਂ ਤੇਰੇ ਖਿਲਾਫ਼ ਪਾਪ ਕੀਤਾ ਹੈ। ਅਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਝੂਠੇ ਦੇਵਤੇ ਬਆਲ ਦੀ ਉਪਾਸਨਾ ਕੀਤੀ।”"
35ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਉਦੋਂ ਪੁਕਾਰ ਕੀਤੀ ਸੀ ਜਦੋਂ ਮਿਸਰ ਦੇ ਲੋਕਾਂ, ਅੰਮੋਰੀ ਲੋਕਾਂ, ਅੰਮੋਨੀ ਲੋਕਾਂ ਅਤੇ ਫ਼ਲਿਸਤੀਨੀ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ ਸੀ। ਮੈਂ ਤੁਹਾਨੂੰ ਇਨ੍ਹਾਂ ਲੋਕਾਂ ਤੋਂ ਬਚਾਇਆ ਸੀ।"

36ਤੁਸੀਂ ਉਦੋਂ ਮੇਰੇ ਅੱਗੇ ਪੁਕਾਰ ਕੀਤੀ ਜਦੋਂ ਸੀਦੋਨ ਦੇ ਲੋਕਾਂ, ਅਮਾਲੇਕੀ ਲੋਕਾਂ ਅਤੇ ਮਿਦਯਾਨੀ ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਵੀ ਬਚਾਇਆ।"
37ਪਰ ਤੁਸੀਂ ਮੈਨੂੰ ਛੱਡ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਹੁਣ ਮੈਂ ਦੁਬਾਰਾ ਤੁਹਾਨੂੰ ਨਹੀਂ ਬਚਾਵਾਂਗਾ।"
38ਤੁਸੀਂ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਨੀ ਪਸੰਦ ਕਰਦੇ ਹੋ, ਇਸ ਲਈ ਜਾਓ ਉਨ੍ਹਾਂ ਦੇਵਤਿਆਂ ਨੂੰ ਸਹਾਇਤਾ ਲਈ ਪੁਕਾਰੋ। ਜਦੋਂ ਤੁਸੀਂ ਮੁਸੀਬਤ ਵਿੱਚ ਹੋ ਤਾਂ ਉਨ੍ਹਾਂ ਦੇਵਤਿਆਂ ਨੂੰ ਤੁਹਾਨੂੰ ਬਚਾਉਣ ਦਿਉ।”"
39ਪਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਆਖਿਆ, “ਅਸੀਂ ਪਾਪ ਕੀਤਾ ਹੈ। ਤੁਸੀਂ ਜੋ ਚਾਹੋ ਸਾਡੇ ਨਾਲ ਕਰੋ। ਪਰ ਅੱਜ ਸਾਨੂੰ ਬਚਾਉ।”"
40ਫ਼ੇਰ ਇਸਰਾਏਲ ਦੇ ਲੋਕਾਂ ਨੇ ਵਿਦੇਸ਼ੀ ਦੇਵਤਿਆਂ ਨੂੰ ਪਰ੍ਹਾਂ ਸੁੱਟ ਦਿੱਤਾ ਅਤੇ ਇੱਕ ਵਾਰੇ ਫ਼ੇਰ ਯਹੋਵਾਹ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਹੋਰ ਵੱਧੇਰੇ ਇਸਰਾਏਲ ਦੇ ਦੁੱਖਾਂ ਨੂੰ ਵੇਖਕੇ ਨਾ ਸਹਾਰ ਸੱਕਿਆ।"
You have read Judges 6
40 verses