1“ਸ਼ਕਮ ਸ਼ਹਿਰ ਦੇ ਆਗੁਆਂ ਨੂੰ ਇਹ ਸਵਾਲ ਪੁੱਛੋ, ‘ਕੀ ਤੁਹਾਡੇ ਲਈ ਯਰੁੱਬਆਲ ਦੇ 70 ਪੁੱਤਰਾਂ ਦੀ ਹਕੂਮਤ ਬਿਹਤਰ ਹੈ ਜਾਂ ਸਿਰਫ਼ ਇੱਕ ਆਦਮੀ ਦੀ ਹਕੂਮਤ? ਚੇਤੇ ਰੱਖੋ, ਮੈਂ ਤੁਹਾਡਾ ਰਿਸ਼ਤੇਦਾਰ ਹਾਂ।’”"
2ਅਬੀਮਲਕ ਦੇ ਚਾਚਿਆਂ ਨੇ ਸ਼ਕਮ ਦੇ ਆਗੂਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ। ਸ਼ਕਮ ਦੇ ਅਗੂਆਂ ਨੇ ਅਬੀਮਲਕ ਦੇ ਪਿੱਛੇ ਲੱਗਣ ਡਾ ਨਿਆਂ ਕੀਤਾ ਅਤੇ ਆਖਿਆ, “ਆਖਰਕਾਰ ਉਹ ਸਾਡਾ ਭਰਾ ਹੈ।”"
3ਇਸ ਲਈ ਸ਼ਕਮ ਦੇ ਆਗੂਆਂ ਨੇ ਅਬੀਮਲਕ ਨੂੰ ਚਾਂਦੀ ਦੇ 70 ਸਿੱਕੇ ਦਿੱਤੇ। ਇਹ ਚਾਂਦੀ ਬਆਲ ਬਰੀਥ ਦੇਵਤੇ ਦੇ ਮੰਦਰ ਦੀ ਸੀ। ਅਬੀਮਲਕ ਨੇ ਉਸ ਚਾਂਦੀ ਨੂੰ ਗੁਲਾਮ ਖਰੀਦਣ ਲਈ ਵਰਤਿਆ। ਇਹ ਆਦਮੀ ਬੇਕਾਰ ਅਤੇ ਲਾਪਰਵਾਹ ਸਨ ਅਤੇ ਜਿੱਥੇ ਵੀ ਅਬੀਮਲਕ ਜਾਂਦਾ ਉਹ ਉਸ ਦੇ ਨਾਲ ਜਾਂਦੇ।"
4ਅਬੀਮਲਕ ਆਫ਼ਰਾਹ ਵਿਖੇ ਆਪਣੇ ਪਿਤਾ ਦੇ ਘਰ ਗਿਆ। ਉਸ ਨੇ ਆਪਣੇ ਭਰਾਵਾਂ, ਆਪਣੇ ਪਿਤਾ ਯਰੁੱਬਆਲ (ਗਿਦਾਊਨ) ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਕਤਲ ਕਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਅਬੀਮਲਕ ਤੋਂ ਛੁਪ ਗਿਆ ਅਤੇ ਬਚ ਨਿਕਲਿਆ।"
5ਫ਼ੇਰ ਸ਼ਕਮ ਅਤੇ ਮਿੱਲੋ ਦੇ ਘਰ ਦੇ ਸਾਰੇ ਆਗੂ ਇਕੱਠੇ ਹੋਕੇ ਆਏ। ਉਹ ਸਾਰੇ ਲੋਕ ਸ਼ਕਮ ਵਿੱਚ ਵੱਡੇ ਰੁੱਖ ਵਾਲੇ ਥੰਮ ਲਾਗੇ ਇਕੱਠੇ ਹੋਏ ਅਤੇ ਅਬੀਮਲਕ ਨੂੰ ਆਪਣਾ ਰਾਜਾ ਬਣਾ ਲਿਆ।"

6ਯੋਥਾਮ ਦੀ ਕਹਾਣੀ ਯੋਥਾਮ ਨੇ ਸੁਣਿਆ ਕਿ ਸ਼ਕਮ ਦੇ ਆਗੁਆਂ ਨੇ ਅਬੀਮਲਕ ਨੂੰ ਰਾਜਾ ਬਣਾ ਦਿੱਤਾ ਹੈ। ਜਦੋਂ ਉਸ ਨੇ ਇਹ ਗੱਲ ਸੁਣੀ ਤਾਂ ਉਹ ਜਾਕੇ ਗਰਿੱਜ਼ੀਮ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਯੋਥਾਮ ਨੇ ਲੋਕਾਂ ਨੂੰ ਇਹ ਕਹਾਣੀ ਉੱਚੀ ਆਵਾਜ਼ ਵਿੱਚ ਸੁਣਾਈ: “ਸ਼ਕਮ ਸ਼ਹਿਰ ਦੇ ਆਗੂਓ ਮੇਰੀ ਗੱਲ ਸੁਣੋ ਫ਼ੇਰ ਪਰਮੇਸ਼ੁਰ ਨੂੰ ਤੁਹਾਡੀ ਗੱਲ ਸੁਨਣ ਦਿਉ।"
7“ਇੱਕ ਦਿਨ ਰੁੱਖਾਂ ਨੇ ਆਪਣੇ ਉੱਪਰ ਰਾਜ ਕਰਨ ਲਈ ਇੱਕ ਰਾਜਾ ਚੁਣਨ ਦਾ ਫ਼ੈਸਲਾ ਕੀਤਾ। ਤਦ ਰੁੱਖਾਂ ਨੇ ਜੈਤੂਨ ਦੇ ਰੁੱਖ ਨੂੰ ਆਖਿਆ, ‘ਤੂੰ ਸਾਡਾ ਰਾਜਾ ਬਣ ਜਾ।’"
8“ਪਰ ਜੈਤੂਨ ਦੇ ਰੁੱਖ ਨੇ ਆਖਿਆ, ‘ਆਦਮੀ ਅਤੇ ਦੇਵਤੇ ਮੇਰੇ ਤੇਲ ਲਈ ਮੇਰੀ ਉਸਤਤਿ ਕਰਦੇ ਹਨ। ਕੀ ਮੈਨੂੰ ਆਪਣਾ ਤੇਲ ਬਨਾਉਣੋ ਹਟ ਜਾਣਾ ਚਾਹੀਦਾ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਪਰ ਹਕੂਮਤ ਕਰ ਸੱਕਾਂ!’"
9“ਤਾਂ ਰੁੱਖਾਂ ਨੇ ਅੰਜੀਰ ਦੇ ਰੁੱਖ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
10“ਪਰ ਅੰਜੀਰ ਦੇ ਰੁੱਖ ਨੇ ਆਖਿਆ, ‘ਕੀ ਮੈਨੂੰ ਆਪਣਾ ਚੰਗਾ ਅਤੇ ਮਿਠਾ ਫ਼ਲ ਪੈਦਾ ਕਰਨੋ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਮੈਂ ਹੋਰਨਾਂ ਰੁੱਖਾਂ ਉੱਤੇ ਹਕੂਮਤ ਕਰ ਸੱਕਾਂ।’"

11“ਫ਼ੇਰ ਰੁੱਖਾਂ ਨੇ ਅੰਗੂਰ ਦੀ ਵੇਲ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
12“ਪਰ ਅੰਗ਼ੂਰੀ ਵੇਲ ਨੇ ਆਖਿਆ, ‘ਮੇਰੀ ਮੈਅ ਆਦਮੀਆਂ ਅਤੇ ਰਾਜਿਆਂ ਨੂੰ ਖੁਸ਼ ਕਰਦੀ ਹੈ। ਕੀ ਮੈਂ ਸਿਰਫ਼ ਹੋਰਨਾਂ ਰੁੱਖਾਂ ਉੱਤੇ ਰਾਜ ਕਰਨ ਲਈ ਆਪਣੀ ਮੈਅ ਬਨਾਉਣੀ ਛੱਡ ਦੇਣੀ ਚਾਹੀਦੀ ਹੈ।’"
13“ਅਖੀਰ ਵਿੱਚ ਸਾਰੇ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’"
14“ਪਰ ਕੰਡਿਆਲੀ ਝਾੜੀ ਨੇ ਆਖਿਆ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣਾ ਰਾਜਾ ਬਨਾਉਣਾ ਚਾਹੁੰਦੇ ਹੋ ਤਾਂ ਆਓ ਮੇਰੀ ਛਾਂ ਹੇਠਾਂ ਟਿਕਾਣਾ ਬਣਾ ਲਵੋ। ਪਰ ਜੇ ਤੁਸੀਂ ਇਹ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿਕਲਣ ਦਿਉ। ਉਸ ਅੱਗ ਵਿੱਚ ਲਬਾਨੋਨ ਦੇ ਦਿਆਰ ਦੇ ਰੁੱਖਾਂ ਨੂੰ ਵੀ ਸੜਨ ਦਿਉ।’"
15“ਇਸ ਲਈ ਹੁਣ, ਜੇਕਰ ਤੁਸੀਂ ਪੂਰੀ ਇਮਾਨਦਾਰੀ ਦਾ ਵਿਖਾਵਾ ਕੀਤਾ ਹੁੰਦਾ ਜਦੋਂ ਤੁਸੀਂ ਅਬੀਮਲਕ ਨੂੰ ਆਪਣੇ ਰਾਜੇ ਵਜੋਂ ਚੁਣਿਆ ਸੀ, ਤਾਂ ਮੇਰੀ ਇੱਛਾ ਹੈ ਕਿ ਤੁਸੀਂ ਉਸ ਨਾਲ ਪ੍ਰਸੰਨ ਰਹੋ। ਜੇ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਬੇਲਾਗ ਰਹੇ ਹੋਂ ਅਤੇ ਜੇਕਰ ਤੁਸੀਂ ਯਰੁੱਬਆਲ ਨਾਲ ਉਸਦੀ ਇੱਛਾ ਮੁਤਾਬਕ ਵਿਹਾਰ ਕੀਤਾ ਹੈ ਤਾਂ ਇਹ ਸਭ ਕੁਝ ਸਹੀ ਹੈ।"

16ਪਰ ਸੋਚੋ ਮੇਰੇ ਪਿਤਾ ਨੇ ਤੁਹਾਡੇ ਲਈ ਕੀ ਕੀਤਾ ਸੀ। ਮੇਰਾ ਪਿਤਾ ਤੁਹਾਡੇ ਲਈ ਲੜਿਆ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਾਈ ਜਦੋਂ ਉਸ ਨੇ ਤੁਹਾਨੂੰ ਮਿਦਯਾਨ ਲੋਕਾਂ ਤੋਂ ਬਚਾਇਆ ਸੀ।"
17ਪਰ ਹੁਣ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਹੋ ਗਏ ਹੋ ਤੁਸੀਂ ਮੇਰੇ ਪਿਤਾ ਦੇ 70 ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਮਾਰ ਦਿੱਤਾ। ਤੁਸੀਂ ਅਬੀਮਲਕ, ਮੇਰੇ ਪਿਤਾ ਦੀ ਦਾਸੀ ਦੇ ਪੁੱਤਰ ਨੂੰ ਸ਼ਕਮ ਸ਼ਹਿਰ ਦਾ ਨਵਾਂ ਰਾਜਾ ਬਣ ਦਿੱਤਾ, ਕਿਉਂਕਿ ਉਹ ਤੁਹਾਡਾ ਰਿਸ਼ਤੇਦਾਰ ਹੈ।"
18ਇਸ ਲਈ ਜੇ ਤੁਸੀਂ ਅੱਜ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਪੂਰੀ ਤਰ੍ਹਾਂ ਵਫ਼ਾਦਾਰ ਰਹੇ ਹੋ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਬੀਮਲਕ ਨਾਲ ਵੀ ਆਪਣੇ ਰਾਜੇ ਵਜੋਂ ਖੁਸ਼ ਹੋ। ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਤੁਹਾਡੇ ਨਾਲ ਪ੍ਰਸੰਨ ਹੋਵੇਗਾ।"
19ਪਰ ਸ਼ਕਮ ਅਤੇ ਮਿੱਲੋ ਪਰਿਵਾਰ ਦੇ ਆਗੂਓ, ਜੇ ਤੁਸੀਂ ਠੀਕ ਵਿਹਾਰ ਨਾ ਕੀਤਾ ਹੋਵੇ ਤਾਂ ਅਬੀਮਲਕ ਤੁਹਾਨੂੰ ਤਬਾਹ ਕਰ ਦੇਵੇ ਅਤੇ ਤੁਸੀਂ ਵੀ ਅਬੀਮਲਕ ਨੂੰ ਤਬਾਹ ਕਰ ਦੇਵੋਂਗੇ।”"
20ਇਹ ਸਾਰਾ ਕੁਝ ਕਹਿਣ ਤੋਂ ਬਾਦ ਯੋਥਾਮ ਦੌੜ ਗਿਆ। ਉਹ ਬਏਰ ਨਾਮ ਦੇ ਸ਼ਹਿਰ ਵਿੱਚ ਭੱਜ ਕੇ ਜਾ ਵੜਿਆ। ਉਹ ਉਸੇ ਸ਼ਹਿਰ ਵਿੱਚ ਰਿਹਾ ਕਿਉਂਕਿ ਉਹ ਆਪਣੇ ਭਰਾ ਅਬੀਮਲਕ ਤੋਂ ਡਰਦਾ ਸੀ।"

21ਅਬੀਮਲਕ ਸ਼ਕਮ ਦੇ ਵਿਰੁੱਧ ਲੜਦਾ ਹੈ ਅਬੀਮਲਕ ਨੇ ਇਸਰਾਏਲ ਦੇ ਲੋਕਾਂ ਉੱਤੇ ਤਿੰਨ ਸਾਲ ਰਾਜ ਕੀਤਾ।"
22ਅਬੀਮਲਕ ਨੇ ਯਰੁੱਬਆਲ ਦੇ 70 ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਹ ਅਬੀਮਲਕ ਦੇ ਆਪਣੇ ਭਰਾ ਸਨ! ਸ਼ਕਮ ਦੇ ਆਗੂਆਂ ਨੇ ਉਸ ਨੂੰ ਅਜਿਹਾ ਕਰਨ ਵਿੱਚ ਮਦਦ ਕੀਤੀ ਸੀ। ਇਸ ਲਈ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਆਗੂਆਂ ਵਿੱਚਕਾਰ ਇੱਕ ਦੁਸ਼ਟ ਆਤਮਾ ਨੂੰ ਭੇਜ ਦਿੱਤਾ, ਅਤੇ ਉਨ੍ਹਾਂ ਨੇ ਅਬੀਮਲਕ ਦੇ ਵਿਰੁੱਧ ਵਿਦ੍ਰੋਹ ਕਰ ਦਿੱਤਾ।"
23ਸ਼ਕਮ ਦੇ ਆਗੂ ਹੁਣ ਹੋਰ ਵੱਧੇਰੇ ਅਬੀਮਲਕ ਨੂੰ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਆਦਮੀਆਂ ਨੂੰ ਪਹਾੜੀਆਂ ਦੀਆਂ ਚੋਟੀਆਂ ਉੱਤੇ ਘਾਤ ਲਾਕੇ ਬਿਠਾ ਦਿੱਤਾ ਤਾਂ ਜੋ ਉਹ ਸਾਰੇ ਯਾਤਰੀਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਸੱਕਣ। ਅਬੀਮਲਕ ਨੂੰ ਇਨ੍ਹਾਂ ਹਮਲਿਆਂ ਦਾ ਪਤਾ ਲੱਗ ਗਿਆ।"
24ਇੱਕ ਬੰਦਾ ਜਿਸਦਾ ਨਾਮ ਗਆਲ ਸੀ ਅਤੇ ਜੋ ਅਬਦ ਦਾ ਪੁੱਤਰ ਸੀ, ਆਪਣੇ ਭਰਾਵਾਂ ਸਮੇਤ ਸ਼ਕਮ ਸ਼ਹਿਰ ਵਿੱਚ ਆ ਵਸਿਆ। ਸ਼ਕਮ ਸ਼ਹਿਰ ਦੇ ਆਗੂਆਂ ਨੇ ਗਆਲ ਉੱਤੇ ਭਰੋਸਾ ਕਰਨ ਅਤੇ ਉਸ ਦੇ ਪਿੱਛੇ ਲੱਗਣ ਦਾ ਨਿਆਂ ਕਰ ਲਿਆ।"
25ਇੱਕ ਦਿਨ ਸ਼ਕਮ ਦੇ ਲੋਕ ਖੇਤਾਂ ਵਿੱਚ ਅੰਗੂਰ ਤੋੜਨ ਗਏ। ਲੋਕਾਂ ਨੇ ਅੰਗੂਰਾਂ ਨੂੰ ਮੈਅ ਬਨਾਉਣ ਲਈ ਨਿਚੋੜਿਆ। ਅਤੇ ਫ਼ੇਰ ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿਖੇ ਦਾਵਤ ਕੀਤੀ। ਲੋਕਾਂ ਨੇ ਖਾਧਾ-ਪੀਤਾ ਅਤੇ ਅਬੀਮਲਕ ਨੂੰ ਬੁਰਾ ਭਲਾ ਆਖਿਆ।"

26ਫ਼ੇਰ ਅਬਦ ਦੇ ਪੁੱਤਰ ਗਆਲ ਨੇ ਆਖਿਆ, “ਅਸੀਂ ਸ਼ਕਮ ਦੇ ਬੰਦੇ ਹਾਂ। ਅਸੀਂ ਅਬੀਮਲਕ ਦਾ ਹੁਕਮ ਕਿਉਂ ਮੰਨੀਏ? ਉਹ ਕੀ ਸੋਚਦਾ ਹੈ ਕਿ ਉਹ ਕੌਣ ਹੈ? ਅਬੀਮਲਕ ਯਰੁੱਬਆਲ ਦੇ ਪੁੱਤਰਾਂ ਵਿੱਚੋਂ ਇੱਕ ਹੈ, ਠੀਕ? ਅਤੇ ਅਬੀਮਲਕ ਨੇ ਜ਼ਬੂਲ ਨੂੰ ਆਪਣਾ ਅਧਿਕਾਰੀ ਬਣਾਇਆ, ਠੀਕ? ਸਾਨੂੰ ਅਬਮੀਲਕ ਦਾ ਹੁਕਮ ਨਹੀਂ ਮੰਨਣਾ ਚਾਹੀਦਾ! ਸਾਨੂੰ ਆਪਣੇ ਲੋਕਾਂ ਦੇ ਪਿੱਛੇ ਲੱਗਣਾ ਚਾਹੀਦਾ ਹੈ, ਹਮੋਰ ਦੇ ਲੋਕਾਂ ਦੇ। (ਹਮੋਰ ਸ਼ਕਮ ਦਾ ਪਿਤਾ ਸੀ।)"
27ਜੇ ਤੁਸੀਂ ਮੈਨੂੰ ਇਨ੍ਹਾਂ ਲੋਕਾਂ ਦਾ ਕਮਾਂਡਰ ਬਣਾ ਦਿਉ ਤਾਂ ਮੈਂ ਅਬੀਮਲਕ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਨੂੰ ਆਖਾਂਗਾ, ‘ਆਪਣੀ ਫ਼ੌਜ ਤਿਆਰ ਕਰ ਅਤੇ ਜੰਗ ਕਰਨ ਲਈ ਬਾਹਰ ਆ।’”"
28ਜ਼ਬੂਲ ਸ਼ਕਮ ਸ਼ਹਿਰ ਦਾ ਗਵਰਨਰ ਸੀ। ਜ਼ਬੂਲ ਨੇ ਉਹ ਗੱਲ ਸੁਣ ਲਈ ਜਿਹੜੀ ਅਬਦ ਦੇ ਪੁੱਤਰ ਗਆਲ ਨੇ ਆਖੀ ਸੀ, ਅਤੇ ਜ਼ਬੂਤ ਬਹੁਤ ਗੁਸੇ ਵਿੱਚ ਆ ਗਿਆ।"
29ਜ਼ਬੂਲ ਨੇ ਅਰੁਮਾਹ ਸ਼ਹਿਰ ਵਿੱਚ ਅਬੀਮਲਕ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਹੈ: “ਅਬਦ ਦੇ ਪੁੱਤਰ ਗਆਲ ਅਤੇ ਗਆਲ ਦੇ ਭਰਾ ਸ਼ਕਮ ਸ਼ਹਿਰ ਵਿੱਚ ਆ ਗਏ ਹਨ। ਉਹ ਤੇਰੇ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ। ਗਆਲ ਸਾਰੇ ਸ਼ਹਿਰ ਨੂੰ ਤੇਰੇ ਵਿਰੁੱਧ ਭੜਕਾ ਰਿਹਾ ਹੈ।"
30ਇਸ ਲਈ ਹੁਣ ਤੈਨੂੰ ਅਤੇ ਤੇਰੇ ਬੰਦਿਆਂ ਨੂੰ ਅੱਜ ਰਾਤ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਤੋਂ ਬਾਹਰ ਖੇਤਾਂ ਅੰਦਰ ਛੁਪ ਜਾਣਾ ਚਾਹੀਦਾ ਹੈ।"

31ਫ਼ੇਰ, ਜਦੋਂ ਸਵੇਰੇ ਸੂਰਜ ਚੜ੍ਹੇ, ਸ਼ਹਿਰ ਉੱਤੇ ਹਮਲਾ ਕਰ ਦੇਣਾ। ਗਆਲ ਅਤੇ ਉਸ ਦੇ ਬੰਦੇ ਸ਼ਹਿਰ ਤੋਂ ਬਾਹਰ ਤੇਰੇ ਨਾਲ ਲੜਨ ਲਈ ਆਉਣਗੇ। ਜਦੋਂ ਉਹ ਆਦਮੀ ਲੜਨ ਲਈ ਬਾਹਰ ਆਉਣ ਤਾਂ ਜੋ ਕੁਝ ਤੂੰ ਉਨ੍ਹਾਂ ਨਾਲ ਕਰ ਸੱਕਦਾ ਹੈਂ ਉਨ੍ਹਾਂ ਨਾਲ ਕਰਨਾ।”"
You have read Judges 5
31 verses