1ਫ਼ੇਰ ਯੋਆਸ਼ ਦਾ ਪੁੱਤਰ ਗਿਦਾਊਨ ਜੰਗ ਤੋਂ ਵਾਪਸ ਆਇਆ। ਗਿਦਾਊਨ ਅਤੇ ਉਸ ਦੇ ਬੰਦੇ ਇੱਕ ਪਹਾੜੀ ਦੱਰ੍ਰੇ, ਜਿਸਦਾ ਨਾਮ ਹਰਸ਼ ਦਰ੍ਰਾ ਸੀ, ਰਾਹੀਂ ਵਾਪਸ ਮੁੜੇ।"
2ਗਿਦਾਊਨ ਨੇ ਸੁੱਕੋਥ ਸ਼ਹਿਰ ਦੇ ਇੱਕ ਨੌਜਵਾਨ ਆਦਮੀ ਨੂੰ ਫ਼ੜ ਲਿਆ। ਗਿਦਾਊਨ ਨੇ ਉਸ ਨੌਜਵਾਨ ਨੂੰ ਕੁਝ ਸਵਾਲ ਪੁੱਛੇ। ਨੌਜਵਾਨ ਨੇ ਗਿਦਾਊਨ ਲਈ ਕੁਝ ਨਾਮ ਲਿਖੇ। ਨੌਜਵਾਨ ਨੇ ਸੁੱਕੋਥ ਸ਼ਹਿਰ ਦੇ ਆਗੂਆਂ ਅਤੇ ਬਜ਼ੁਰਗਾਂ ਨੇ ਨਾਮ ਲਿਖੇ। ਉਸ ਨੇ 77 ਆਦਮੀਆਂ ਦੇ ਨਾਮ ਦੇ ਦਿੱਤੇ।"
3ਫ਼ੇਰ ਗਿਦਾਊਨ ਸੁੱਕੋਥ ਸ਼ਹਿਰ ਵਿਖੇ ਆ ਗਿਆ। ਉਸ ਨੇ ਉਸ ਸ਼ਹਿਰ ਦੇ ਬੰਦਿਆਂ ਨੂੰ ਆਖਿਆ, “ਇਹ ਹਨ ਜ਼ਬਾਹ ਅਤੇ ਸਲਮੁੰਨਾ। ਤੁਸੀਂ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਸੀ, ਅਸੀਂ ਤੈਨੂੰ, ‘ਤੇਰੇ ਥੱਕੇ ਹੋਏ ਸਿਪਾਹੀਆਂ ਲਈ ਭੋਜਨ ਕਿਉਂ ਦੇਈਏ? ਤੂੰ ਹਾਲੇ ਤੱਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ।’”"
4ਗਿਦਾਊਨ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਫ਼ੜ ਲਿਆ, ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਮਾਰੂਥਲ ਦੀਆਂ ਕੰਡੇਦਾਰ ਝਾੜੀਆਂ ਨਾਲ ਕੁੱਟਿਆ।"
5ਗਿਦਾਊਨ ਨੇ ਪਨੂਏਲ ਸ਼ਹਿਰ ਦਾ ਮੁਨਾਰਾ ਵੀ ਢਾਹ ਦਿੱਤਾ। ਫ਼ੇਰ ਉਸ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮਾਰ ਦਿੱਤਾ।"

6ਫ਼ੇਰ ਗਿਦਾਊਨ ਨੇ ਜ਼ਬਾਹ ਸਲਮੁੰਨਾ ਨੂੰ ਆਖਿਆ, “ਤੁਸੀਂ ਤਬੋਰ ਪਰਬਤ ਉੱਤੇ ਕੁਝ ਬੰਦਿਆਂ ਨੂੰ ਮਾਰ ਦਿੱਤਾ ਸੀ। ਉਹ ਬੰਦੇ ਕਿਹੋ ਜਿਹੇ ਸਨ?” ਜ਼ਬਾਹ ਅਤੇ ਸਲਮੁੰਨਾ ਨੇ ਜਵਾਬ ਦਿੱਤਾ, “ਉਹ ਤੁਹਾਡੇ ਵਰਗੇ ਹੀ ਸਨ। ਉਨ੍ਹਾਂ ਵਿੱਚੋਂ ਹਰ ਕੋਈ ਰਾਜਕੁਮਾਰ ਜਾਪਦਾ ਸੀ।”"
7ਗਿਦਾਉਨ ਨੇ ਆਖਿਆ, “ਉਹ ਬੰਦੇ ਮੇਰੇ ਭਰਾ ਸਨ! ਮੇਰੀ ਮਾਂ ਦੇ ਪੁੱਤਰ! ਯਹੋਵਾਹ ਸਾਖੀ ਹੈ, ਜੇ ਤੁਸੀਂ ਉਨ੍ਹਾਂ ਨੂੰ ਨਾ ਮਾਰਿਆ ਹੁੰਦਾ ਮੈਂ ਹੁਣ ਤੁਹਾਨੂੰ ਨਹੀਂ ਸੀ ਮਾਰਨਾ।”"
8ਫ਼ੇਰ ਗਿਦਾਊਨ ਯਥਰ ਵੱਲ ਮੁੜਿਆ। ਯਥਰ ਗਿਦਾਊਨ ਦਾ ਪਹਿਲੋਠਾ ਪੁੱਤਰ ਸੀ। ਗਿਦਾਊਨ ਨੇ ਉਸ ਨੂੰ ਆਖਿਆ, “ਇਨ੍ਹਾਂ ਰਾਜਿਆਂ ਨੂੰ ਕਤਲ ਕਰ ਦੇ।” ਪਰ ਯਥਰ ਹਾਲੇ ਬੱਚਾ ਹੀ ਸੀ ਅਤੇ ਡਰਦਾ ਸੀ। ਇਸ ਲਈ ਉਹ ਆਪਣੀ ਤਲਵਾਰ ਨਹੀਂ ਸੀ ਕੱਢਦਾ।"
9ਫ਼ੇਰ ਜ਼ਬਾਹ ਅਤੇ ਸਲਮੁੰਨਾ ਨੇ ਗਿਦਾਊਨ ਨੂੰ ਆਖਿਆ, “ਆ, ਸਾਨੂੰ ਖੁਦ ਮਾਰ ਦੇ। ਤੂੰ ਆਦਮੀ ਹੈ ਅਤੇ ਇਹ ਕੰਮ ਕਰਨ ਲਈ ਕਾਫ਼ੀ ਤਾਕਤ ਰੱਖਦਾ ਹੈ।” ਇਸ ਲਈ ਗਿਦਾਊਨ ਉੱਠਿਆ ਅਤੇ ਜ਼ਬਾਹ ਅਤੇ ਸਲਮੁੰਨਾ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਦੇ ਊਠਾਂ ਦੀਆਂ ਗਰਦਨਾਂ ਵਿੱਚੋਂ ਚੰਨ ਦੇ ਆਕਾਰ ਦੀਆਂ ਸਜਾਵਟਾਂ ਲਾਹ ਲਈਆਂ।"
10ਗਿਦਾਊਨ ਇੱਕ ਏਫ਼ੋਦ ਬਣਾਉਂਦਾ ਹੈ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਤੁਸੀਂ ਸਾਨੂੰ ਮਿਦਯਾਨ ਲੋਕਾਂ ਪਾਸੋਂ ਬਚਾਇਆ। ਇਸ ਲਈ ਹੁਣ ਸਾਡੇ ਉੱਪਰ ਹਕੂਮਤ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ, ਤੁਹਾਡਾ ਪੁੱਤਰ ਅਤੇ ਤੁਹਾਡਾ ਪੋਤਰਾ ਸਾਡੇ ਉੱਪਰ ਰਾਜ ਕਰਨ।”"

11ਪਰ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਡਾ ਹਾਕਮ ਹੋਵੇਗਾ। ਮੈਂ ਤੁਹਾਡੇ ਉੱਪਰ ਹਕੂਮਤ ਨਹੀਂ ਕਰਾਂਗਾ। ਅਤੇ ਮੇਰਾ ਪੁੱਤਰ ਤੁਹਾਡੇ ਉੱਪਰ ਹਕੂਮਤ ਨਹੀਂ ਕਰੇਗਾ।”"
12ਕੁਝ ਉਹ ਲੋਕ ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ ਹਰਾਇਆ ਸੀ, ਇਸ਼ਮਾਏਲੀ ਸਨ। ਅਤੇ ਇਸ਼ਮਾਏਲੀ ਬੰਦੇ ਸੋਨੇ ਦੀ ਵਾਲੀ ਪਾਉਂਦੇ ਸਨ। ਇਸ ਲਈ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਬੱਸ ਇਹ ਇੱਕ ਗੱਲ ਕਰੋ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਜਾਣਾ, ਆਪਣੀਆਂ ਜੰਗ ਵਿੱਚ ਹਾਸਿਲ ਕੀਤੀਆਂ ਹੋਈਆਂ ਚੀਜ਼ਾਂ ਵਿੱਚੋਂ ਇੱਕ-ਇੱਕ ਸੋਨੇ ਦੀ ਵਾਲੀ ਦੇਵੋ।”"
13ਇਸ ਲਈ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਜੋ ਵੀ ਤੂੰ ਚਾਹੁੰਦਾ ਹੈਂ ਅਸੀਂ ਖੁਸ਼ੀ ਨਾਲ ਦੇਵਾਂਗੇ।” ਇਸ ਲਈ ਉਨ੍ਹਾਂ ਨੇ ਜ਼ਮੀਨ ਉੱਤੇ ਇੱਕ ਕੋਟ ਵਿਛਾ ਦਿੱਤਾ। ਹਰੇਕ ਬੰਦੇ ਨੇ ਕੰਨ ਦੀ ਇੱਕ ਵਾਲੀ ਕੋਟ ਉੱਤੇ ਸੁੱਟ ਦਿੱਤੀ।"
14ਜਦੋਂ ਇਹ ਕੰਨਾਂ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਗਈਆਂ, ਇਨ੍ਹਾਂ ਦਾ ਵਜ਼ਨ 43 ਪੌਂਡ ਸੀ। ਇਨ੍ਹਾਂ ਵਿੱਚ ਉਹ ਹੋਰ ਸੁਗਾਤਾਂ ਸ਼ਾਮਿਲ ਨਹੀਂ ਸਨ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਦਿੱਤੀਆਂ। ਉਨ੍ਹਾਂ ਨੇ ਉਸ ਨੂੰ ਚੰਨ ਦੀ ਸ਼ਕਲ ਵਾਲੇ ਗਹਿਣੇ ਵੀ ਦਿੱਤੇ ਅਤੇ ਅੱਖ ਦੇ ਹੰਝੂਆਂ ਵਰਗੇ ਗਹਿਣੇ ਵੀ। ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਚੋਗੇ ਵੀ ਦਿੱਤੇ। ਇਹ ਉਹ ਚੀਜ਼ਾਂ ਸਨ ਜਿਹੜੀਆਂ ਮਿਦਯਾਨ ਦੇ ਲੋਕਾਂ ਦੇ ਰਾਜਿਆਂ ਨੇ ਪਹਿਨੀਆਂ ਸਨ। ਉਨ੍ਹਾਂ ਨੇ ਉਸ ਨੂੰ ਮਿਦਯਾਨ ਰਾਜਿਆਂ ਦੇ ਊਠਾਂ ਦੀਆਂ ਜੰਜ਼ੀਰੀਆਂ ਵੀ ਦਿੱਤੀਆਂ।"
15ਗਿਦਾਊਨ ਨੇ ਸੋਨੇ ਦਾ ਇੱਕ ਏਫ਼ੋਦ ਬਣਾਇਆ ਅਤੇ ਇਸ ਨੂੰ ਆਪਣੇ ਜੱਦੀ ਨਗਰ, ਆਫ਼ਰਾਹ ਵਿੱਚ ਰੱਖ ਦਿੱਤਾ। ਇਸਰਾਏਲ ਦੇ ਸਾਰੇ ਲੋਕਾਂ ਨੂੰ ਇਸਦੀ ਉਪਾਸਨਾ ਕੀਤੀ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਨ੍ਹਾ ਨੇ ਏਫ਼ੋਦ ਦੀ ਉਪਾਸਨਾ ਕੀਤੀ। ਏਫ਼ੋਦ ਇੱਕ ਸ਼ਿਕੰਜਾ ਬਣ ਗਿਆ ਜਿਸਨੇ ਗਿਦਾਊਨ ਅਤੇ ਉਸ ਦੇ ਪਰਿਵਾਰ ਨੂੰ ਪਾਪ ਵਾਲੇ ਪਾਸੇ ਲਾ ਦਿੱਤਾ।"

16ਗਿਦਾਊਨ ਦੀ ਮੌਤ ਮਿਦਯਾਨੀਆਂ ਨੂੰ ਇਸਰਾਏਲੀਆਂ ਦੀ ਹਕੂਮਤ ਹੇਠਾਂ ਰਹਿਣ ਲਈ ਮਜ਼ਬੂਰ ਕੀਤਾ ਗਿਆ। ਮਿਦਯਾਨੀਆਂ ਨੇ ਹੋਰ ਕੋਈ ਮੁਸ਼ਕਿਲ ਪੇਸ਼ ਨਹੀਂ ਕੀਤੀ। ਇਸ ਲਈ ਜਦੋਂ ਤੱਕ ਗਿਦਾਊਨ ਜਿਉਂਦਾ ਰਿਹਾ, ਉੱਥੇ ਉਸ ਧਰਤੀ ਉੱਤੇ 40 ਸਾਲਾਂ ਤੀਕ ਸ਼ਾਂਤੀ ਰਹੀ।"
17ਯੋਆਸ਼ ਦਾ ਪੁੱਤਰ ਯਰੁੱਬਆਲ (ਗਿਦਾਊਨ) ਘਰ ਚੱਲਾ ਗਿਆ।"
18ਗਿਦਾਊਨ ਦੇ ਆਪਣੇ 70 ਪੁੱਤਰ ਸਨ। ਉਸ ਦੇ ਇੰਨੇ ਜ਼ਿਆਦਾ ਪੁੱਤਰ ਇਸ ਲਈ ਸਨ ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ।"
19ਗਿਦਾਊਨ ਦੀ ਇੱਕ ਘਰ ਵਾਲੀ ਸੀ ਜੋ ਕਿ ਸ਼ਕਮ ਸ਼ਹਿਰ ਵਿੱਚ ਰਹਿੰਦੀ ਸੀ। ਉਸ ਪਤਨੀ ਤੋਂ ਉਸਦਾ ਇੱਕ ਪੁੱਤਰ ਸੀ ਅਤੇ ਉਸਦਾ ਨਾਮ ਅਬੀਮਲਕ ਸੀ।"
20ਇਸ ਤਰ੍ਹਾਂ ਯੋਆਸ਼ ਦਾ ਪੁੱਤਰ ਗਿਦਾਊਨ ਬੁੱਢਾਪੇ ਦੀ ਚੰਗੀ ਪਕੇਰੀ ਉਮਰ ਵਿੱਚ ਮਰਿਆ। ਗਿਦਾਊਨ ਨੂੰ ਉਸ ਮਕਬਰੇ ਵਿੱਚ ਦਫ਼ਨਾਇਆ ਗਿਆ ਜਿਹੜਾ ਉਸ ਦੇ ਪਿਤਾ, ਯੋਆਸ਼ ਦਾ ਸੀ। ਉਹ ਮਕਬਰਾ ਆਫ਼ਰਾਹ ਸ਼ਹਿਰ ਵਿਖੇ ਹੈ ਜਿੱਥੇ ਅਬੀਅਜ਼ਰ ਪਰਿਵਾਰ ਰਹਿੰਦਾ ਹੈ।"

21ਜਿਵੇਂ ਹੀ ਗਿਦਾਊਨ ਮਰਿਆ, ਇਸਰਾਏਲ ਦੇ ਲੋਕ ਇੱਕ ਵਾਰੀ ਫ਼ੇਰ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ-ਉਹ ਬਆਲ ਦੇ ਪਿੱਛੇ ਲੱਗ ਪਏ। ਉਨ੍ਹਾਂ ਨੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।"
22ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਚੇਤੇ ਨਹੀਂ ਰਿਹਾ, ਹਾਲਾਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਉਨ੍ਹਾਂ ਸਮੂਹ ਦੁਸ਼ਮਣਾ ਤੋਂ ਬਚਾਇਆ ਸੀ ਜਿਹੜੇ ਇਸਰਾਏਲ ਦੇ ਲੋਕਾਂ ਦੇ ਆਲੇ-ਦੁਆਲੇ ਰਹਿੰਦੇ ਸਨ।"
23ਇਸਰਾਏਲ ਦੇ ਲੋਕ ਯਰੁੱਬਆਲ (ਗਿਦਾਊਨ) ਦੇ ਪਰਿਵਾਰ ਦੇ ਵੀ ਵਫ਼ਾਦਾਰ ਨਹੀਂ ਰਹੇ, ਭਾਵੇਂ ਉਸ ਨੇ ਉਨ੍ਹਾਂ ਲਈ ਅਨੇਕਾਂ ਚੰਗੀਆਂ ਗੱਲਾਂ ਕੀਤੀਆਂ ਸਨ।"
24ਅਬੀਮਲਕ ਰਾਜਾ ਬਣਦਾ ਹੈ ਅਬੀਮਲਕ ਯਰੁੱਬਆਲ (ਗਿਦਾਊਨ) ਦਾ ਪੁੱਤਰ ਸੀ। ਅਬੀਮਲਕ ਆਪਣੇ ਉਨ੍ਹਾਂ ਚਾਚਿਆਂ ਕੋਲ ਗਿਆ ਜਿਹੜੇ ਸ਼ਕਮ ਸ਼ਹਿਰ ਵਿੱਚ ਰਹਿੰਦੇ ਸਨ। ਉਸ ਨੇ ਆਪਣੇ ਚਾਚਿਆਂ ਅਤੇ ਮਾਤਾ ਦੇ ਸਾਰੇ ਪਰਿਵਾਰ ਨੂੰ ਆਖਿਆ,"
You have read Judges 4
24 verses