Lumina
Judges

Othniel, Ehud, Shamgar

Judges 3·Punjabi Bible

1ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਉਨ੍ਹਾਂ 300 ਬੰਦਿਆਂ ਦੀ ਵਰਤੋਂ ਕਰਾਂਗਾ ਜਿਨ੍ਹਾਂ ਨੇ ਕੁੱਤੇ ਵਾਂਗ ਜੀਭ ਨਾਲ ਪਾਣੀ ਪੀਤਾ। ਮੈਂ ਉਨ੍ਹਾਂ ਬੰਦਿਆਂ ਦੀ ਵਰਤੋਂ ਤੁਹਾਨੂੰ ਬਚਾਉਣ ਲਈ ਕਰਾਂਗਾ, ਅਤੇ ਮੈਂ ਤੁਹਾਨੂੰ ਇਜਾਜ਼ਤ ਦਿਆਂਗਾ ਕਿ ਤੁਸੀਂ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕੋ। ਬਾਕੀ ਬੰਦਿਆਂ ਨੂੰ ਘਰੋ ਘਰੀ ਜਾਣ ਦਿਉ।”"

2ਇਸ ਲਈ ਗਿਦਾਊਨ ਨੇ ਇਸਰਾਏਲ ਦੇ ਬਾਕੀ ਲੋਕਾਂ ਨੂੰ ਭੇਜ ਦਿੱਤਾ। ਗਿਦਾਊਨ ਨੇ ਆਪਣੇ ਨਾਲ 300 ਬੰਦਿਆਂ ਨੂੰ ਰੱਖਿਆ। ਇਨ੍ਹਾਂ ਬੰਦਿਆਂ ਨੇ ਘਰ ਚੱਲੇ ਜਾਣ ਵਾਲੇ ਬੰਦਿਆਂ ਦਾ ਰਾਸ਼ਨ ਅਤੇ ਉਨ੍ਹਾਂ ਦੀਆਂ ਤੁਰ੍ਹੀਆਂ ਰੱਖ ਲਈਆਂ। ਮਿਦਯਾਨ ਲੋਕ ਗਿਦਾਊਨ ਦੇ ਡੇਰੇ ਦੇ ਹੇਠਾਂ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ।"

3ਰਾਤ ਵੇਲੇ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਆਖਿਆ, “ਉੱਠ ਖਲੋ! ਮੈਂ ਤੈਨੂੰ ਮਿਦਯਾਨ ਦੀ ਫ਼ੌਜ ਨੂੰ ਹਰਾਉਣ ਦਿਆਂਗਾ। ਉਨ੍ਹਾਂ ਦੇ ਡੇਰੇ ਵਿੱਚ ਚੱਲਾ ਜਾ।"

4ਜੇ ਤੂੰ ਇੱਕਲਿਆਂ ਜਾਣ ਤੋਂ ਡਰਦਾ ਹੈ ਤਾਂ ਆਪਣੇ ਸੇਵਕ ਫ਼ੂਰਾਹ ਨੂੰ ਲੈ ਜਾ।"

5ਮਿਦਯਾਨ ਲੋਕਾਂ ਦੇ ਡੇਰੇ ਵਿੱਚ ਜਾ। ਉਹ ਗੱਲਾਂ ਸੁਣ ਜਿਹੜੀਆਂ ਉਹ ਕਰ ਰਹੇ ਹਨ। ਉਸਤੋਂ ਮਗਰੋਂ, ਤੂੰ ਉਨ੍ਹਾਂ ਉੱਤੇ ਹਮਲਾ ਕਰਨ ਤੋਂ ਨਹੀਂ ਡਰੇਗਾ।” ਇਸ ਲਈ ਗਿਦਾਊਨ ਅਤੇ ਉਸਦਾ ਸੇਵਕ ਫ਼ੂਰਾਹ ਹੇਠਾਂ ਦੁਸ਼ਮਣ ਦੇ ਡੇਰੇ ਦੇ ਕਿਨਾਰੇ ਤੱਕ ਚੱਲੇ ਗਏ।"

Judges 3 illustration - Judges Chapter 3

6ਮਿਦਯਾਨ ਲੋਕ, ਅਮਾਲੇਕ ਲੋਕ ਅਤੇ ਪੂਰਬ ਦੇ ਹੋਰ ਸਾਰੇ ਲੋਕ ਉਸ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। ਉੱਥੇ ਇੰਨੇ ਜ਼ਿਆਦਾ ਬੰਦੇ ਸਨ ਕਿ ਉਹ ਟਿੱਡੀਆਂ ਦੇ ਦਲ ਵਾਂਗ ਜਾਪਦੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਬੰਦਿਆਂ ਕੋਲ ਇੰਨੇ ਊਠ ਹਨ ਜਿੰਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਹਨ।"

7ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸ ਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁੜ੍ਹਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵੱਜਿਆ ਕਿ ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”"

8ਉਸ ਬੰਦੇ ਦਾ ਦੋਸਤ ਸੁਪਨੇ ਦਾ ਅਰਥ ਜਾਣਦਾ ਸੀ। ਉਸ ਨੇ ਆਖਿਆ, “ਤੇਰੇ ਸੁਪਨੇ ਦਾ ਸਿਰਫ਼ ਇੱਕੋ ਹੀ ਅਰਥ ਹੋ ਸੱਕਦਾ ਹੈ। ਤੇਰਾ ਸੁਪਨਾ ਇਸਰਾਏਲ ਦੇ ਉਸ ਬੰਦੇ ਬਾਰੇ ਹੈ। ਇਹ ਯੋਆਸ਼ ਦੇ ਪੁੱਤਰ ਗਿਦਾਊਨ ਬਾਰੇ ਹੈ। ਇਸਦਾ ਅਰਥ ਇਹ ਹੈ ਪਰਮੇਸ਼ੁਰ ਗਿਦਾਊਨ ਕੋਲੋਂ ਮਿਦਯਾਨ ਦੀ ਸਾਰੀ ਫ਼ੌਜ ਹਰਾਵੇਗਾ।”"

9ਜਦੋਂ ਉਸ ਨੇ ਲੋਕਾਂ ਨੂੰ ਸੁਪਨੇ ਬਾਰੇ ਅਤੇ ਉਸ ਦੇ ਅਰਥ ਬਾਰੇ ਗੱਲਾਂ ਕਰਦਿਆਂ ਸੁਣਿਆ, ਗਿਦਾਊਨ ਨੇ ਪਰਮੇਸ਼ੁਰ ਅੱਗੇ ਝੁਕ ਕੇ ਸਿਜਦਾ ਕੀਤਾ। ਫ਼ੇਰ ਗਿਦਾਊਨ ਇਸਰਾਏਲ ਦੇ ਲੋਕਾਂ ਦੇ ਡੇਰੇ ਵਾਪਸ ਚੱਲਾ ਗਿਆ। ਗਿਦਾਊਨ ਨੇ ਲੋਕਾਂ ਨੂੰ ਆਵਾਜ਼ ਦਿੱਤੀ, “ਉੱਠੋ, ਯਹੋਵਾਹ ਮਿਦਯਾਨ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇਗਾ।”"

10ਫ਼ੇਰ ਗਿਦਾਊਨ ਨੇ 300 ਬੰਦਿਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਗਿਦਾਊਨ ਨੇ ਹਰੇਕ ਆਦਮੀ ਨੂੰ ਇੱਕ ਤੁਰ੍ਹੀ ਅਤੇ ਇੱਕ ਖਾਲੀ ਜੱਗ ਦਿੱਤਾ। ਹਰੇਕ ਜੱਗ ਵਿੱਚ ਇੱਕ ਜਗਦੀ ਹੋਈ ਮਸ਼ਾਲ ਸੀ।"

Judges 3 illustration - Judges Chapter 3

11ਫ਼ੇਰ ਗਿਦਾਊਨ ਨੇ ਆਪਣੇ ਬੰਦਿਆਂ ਨੂੰ ਆਖਿਆ, “ਮੇਰੇ ਵੱਲ ਵੇਖਣਾ ਅਤੇ ਉਹੀ ਕਰਨਾ ਜੋ ਮੈਂ ਕਰਾਂ। ਮੇਰੇ ਪਿੱਛੇ-ਪਿੱਛੇ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੱਕ ਆ ਜਾਓ। ਜਦੋਂ ਮੈਂ ਛਾਉਣੀ ਦੇ ਕੰਢੇ ਪਹੁੰਚ ਜਾਵਾਂ ਤਾਂ ਠੀਕ ਉਹੀ ਕਰਨਾ ਜੋ ਮੈਂ ਕਰਾਂ।"

12ਤੁਸੀਂ ਆਦਮੀ ਦੁਸ਼ਮਣ ਦੀ ਛਾਉਣੀ ਨੂੰ ਘੇਰਾ ਪਾ ਲਵੋ। ਮੈਂ ਅਤੇ ਮੇਰੇ ਨਾਲ ਦੇ ਸਾਰੇ ਆਦਮੀ ਤੁਰ੍ਹੀਆਂ ਵਜਾਵਾਂਗੇ। ਜਦੋਂ ਅਸੀਂ ਆਪਣੀਆਂ ਤੁਰ੍ਹੀਆਂ ਵਜਾਈਏ ਤੁਸੀਂ ਵੀ ਆਪਣੀਆਂ ਤੁਰ੍ਹੀਆਂ ਵਜਾਉਣੀਆਂ। ਫ਼ੇਰ ਇਨ੍ਹਾਂ ਸ਼ਬਦਾਂ ਦਾ ਨਾਅਰਾ ਲਾਉਣਾ: ‘ਯਹੋਵਾਹ ਲਈ ਅਤੇ ਗਿਦਾਊਨ ਲਈ!’”"

13ਇਸ ਤਰ੍ਹਾਂ ਗਿਦਾਊਨ ਅਤੇ ਉਸ ਦੇ ਨਾਲ ਦੇ 100 ਆਦਮੀ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੀਕ ਗਏ। ਉਹ ਉੱਥੇ ਉਦੋਂ ਆਏ ਜਦੋਂ ਦੁਸ਼ਮਣ ਨੇ ਹਾਲੇ ਪਹਿਰਾ ਬਦਲਿਆ ਹੀ ਸੀ। ਇਹ ਅੱਧੀ ਰਾਤ ਦਾ ਪਹਿਰ ਸੀ। ਗਿਦਾਊਨ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਆਪਣੇ ਜੱਗ ਭੰਨ ਦਿੱਤੇ।"

14ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੁਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”"

15ਗਿਦਾਊਨ ਦੇ ਬੰਦੇ ਉੱਥੇ ਹੀ ਠਹਿਰ ਗਏ ਜਿੱਥੇ ਉਹ ਸਨ। ਪਰ ਡੇਰੇ ਦੇ ਅੰਦਰ, ਮਿਦਯਾਨੀ ਸ਼ੋਰ ਮਚਾਉਣ ਅਤੇ ਅਤੇ ਭੱਜਣ ਲੱਗੇ।"

Judges 3 illustration - Judges Chapter 3

16ਜਦੋਂ ਗਿਦਾਊਨ ਅਤੇ ਉਸ ਦੇ 300 ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ, ਤਾਂ ਯਹੋਵਾਹ ਨੇ ਮਿਦਯਾਨੀਆਂ ਨੂੰ ਇੱਕ ਦੂਸਰੇ ਨੂੰ ਆਪਣੀਆਂ ਹੀ ਤਲਵਾਰਾਂ ਨਾਲ ਮਾਰਨ ਦਿੱਤਾ। ਦੁਸ਼ਮਣ ਫ਼ੌਜ ਬੈਤ ਸ਼ਿੱਟਾਹ ਵੱਲ ਭੱਜ ਗਈ ਜਿਹੜਾ ਸ਼ਰੇਰਹ ਵੱਲ ਸੀ। ਉਹ ਅਬੇਲ ਮਹੋਲਾਹ ਸ਼ਹਿਰ ਦੀ ਸਰਹੱਦ, ਟੱਬਾਥ ਸ਼ਹਿਰ ਦੇ ਨਜ਼ਦੀਕ ਤੱਕ ਭੱਜਦੇ ਗਏ।"

17ਫ਼ੇਰ ਸਾਰੇ ਨਫ਼ਤਾਲੀ, ਆਸੇਰ ਤੋਂ ਇਸਰਾਏਲ ਦੇ ਆਦਮੀ ਅਤੇ ਮਨੱਸ਼ਹ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਮਿਦਯਾਨੀਆਂ ਦਾ ਪਿੱਛਾ ਕਰਨ ਲਈ ਸੱਦਿਆ ਗਿਆ।"

18ਗਿਦਾਊਨ ਨੇ ਇਫ਼ਰਾਈਮ ਦੇ ਸਮੁੱਚੇ ਪਹਾੜੀ ਪ੍ਰਦੇਸ਼ ਵਿੱਚ ਇਹ ਕਹਿੰਦਿਆਂ ਹੋਇਆਂ ਸੰਦੇਸ਼ਵਾਹਕ ਭੇਜ ਦਿੱਤੇ। “ਹੇਠਾਂ ਆਕੇ ਮਿਦਯਾਨੀਆਂ ਉੱਤੇ ਹਮਲਾ ਕਰ ਦਿਉ। ਬੈਤ ਬਾਰਾਹ ਦਰਿਆ ਤੋਂ ਯਰਦਨ ਦਰਿਆ ਤੱਕ ਪਾਣੀ ਦੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਵੋ। ਮਿਦਯਾਨੀਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਜਿਹਾ ਕਰ ਲਵੋ।” ਇਸ ਲਈ ਉਨ੍ਹਾਂ ਨੇ ਇਫ਼ਰਾਈਮ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਨੂੰ ਬੁਲਾਇਆ। ਅਤੇ ਯਰਦਨ ਦਰਿਆ ਅਤੇ ਬੈਤ ਬਾਰਾਹ ਦਰਿਆ ਤੀਕ ਪਾਣੀ ਦੇ ਸਾਰੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਿਆ।"

19ਇਫ਼ਰਾਈਮ ਦੇ ਲੋਕਾਂ ਨੇ ਓਰੇਬ ਅਤੇ ਜ਼ਏਬ ਨਾਮੀ ਦੋ ਮਿਦਯਾਨੀ ਆਗੂਆਂ ਨੂੰ ਫ਼ੜ ਲਿਆ। ਇਫ਼ਰਾਈਮ ਦੇ ਲੋਕਾਂ ਨੇ ਓਰੇਬ ਨੂੰ ਓਰੇਬ ਚੱਟਾਨ ਨਾਮੀ ਥਾਂ ਉੱਤੇ ਅਤੇ ਜ਼ਏਬ ਨੂੰ ਮੈਅ ਦੀ ਕੋਲਹੋ ਕਹਿਲਾਉਂਦੇ ਥਾਂ ਉੱਤੇ ਮਾਰ ਦਿੱਤਾ। ਇਫ਼ਰਾਈਮ ਦੇ ਲੋਕ ਮਿਦਯਾਨੀਆਂ ਦਾ ਪਿੱਛਾ ਕਰਦੇ ਰਹੇ। ਅਤੇ ਉਹ ਓਰੇਬ ਅਤੇ ਜ਼ਏਬ ਦੇ ਸਿਰ ਕੱਟਕੇ ਇਨ੍ਹਾਂ ਨੂੰ ਗਿਦਾਊਨ ਦੇ ਕੋਲ ਲੈ ਆਏ, ਜੋ ਕਿ ਯਰਦਨ ਦਰਿਆ ਦੇ ਦੂਸਰੇ ਪਾਰ ਸੀ।"

20ਇਫ਼ਰਾਈਮ ਦੇ ਲੋਕ ਗਿਦਾਊਨ ਨਾਲ ਗੁੱਸੇ ਸਨ। ਜਦੋਂ ਉਹ ਗਿਦਾਊਨ ਨੂੰ ਮਿਲੇ, ਉਨ੍ਹਾਂ ਨੇ ਉਸ ਨਾਲ ਗੁੱਸੇ ਵਿੱਚ ਬਹਿਸ ਕੀਤੀ, ਅਤੇ ਆਖਿਆ, “ਤੂੰ ਸਾਡੇ ਨਾਲ ਇਹ ਸਲੂਕ ਕਿਉਂ ਕੀਤਾ? ਤੂੰ ਸਾਨੂੰ ਉਦੋਂ ਕਿਉਂ ਨਹੀਂ ਸੱਦਿਆ ਜਦੋਂ ਤੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਗਿਆ ਸੀ?”"

Judges 3 illustration - Judges Chapter 3

21ਪਰ ਗਿਦਾਊਨ ਨੇ ਇਫ਼ਰਾਈਮ ਦੇ ਲੋਕਾਂ ਨੂੰ ਜਵਾਬ ਦਿੱਤਾ, “ਮੇਰੇ ਪਰਿਵਾਰ ਨੇ ਤੁਹਾਡੇ ਪਰਿਵਾਰ ਦੇ ਮੁਕਾਬਲੇ ਬਹੁਤ ਹੀ ਥੋੜਾ ਕੁਝ ਕੀਤਾ ਹੈ। ਤੁਸੀਂ ਇਫ਼ਰਾਈਮ ਦੇ ਲੋਕਾਂ ਨੇ ਮੇਰੇ ਪਰਿਵਾਰ ਵਾਲਿਆਂ, ਅਬੀਅਜਰੀਆਂ ਨਾਲੋਂ ਬਿਹਤਰ ਫ਼ਸਲ ਪ੍ਰਾਪਤ ਕੀਤੀ ਸੀ। ਜਦੋਂ ਵਾਢੀ ਆਉਂਦੀ ਹੈ, ਤੁਸੀਂ ਵੇਲਾਂ ਉੱਤੇ ਵੱਧੇਰੇ ਅੰਗੂਰ ਛੱਡ ਦਿੰਦੇ ਹੋ ਜਿੰਨੇ ਕਿ ਸਾਰੀ ਵਾਢੀ ਦੌਰਾਨ ਮੇਰਾ ਪਰਿਵਾਰ ਇੱਕਤ੍ਰ ਕਰਦਾ ਹੈ। ਕੀ ਇਹ ਸੱਚ ਨਹੀਂ ਹੈ?"

22ਇਸੇ ਤਰ੍ਹਾਂ, ਤੁਹਾਡੀ ਫ਼ਸਲ ਹੁਣ ਬਿਹਤਰ ਹੈ। ਪਰਮੇਸ਼ੁਰ ਨੇ ਤੁਹਾਨੂੰ ਮਿਦਯਾਨ ਦੇ ਆਗੂਆਂ, ਓਰੇਬ ਅਤੇ ਜ਼ਏਬ ਨੂੰ ਫ਼ੜਨ ਦੀ ਇਜਾਜ਼ਤ ਦਿੱਤੀ। ਮੈਂ ਆਪਣੀ ਕਾਮਯਾਬੀ ਦੀ ਤੁਲਨਾ ਉਸ ਨਾਲ, ਜੋ ਕੁਝ ਤੁਸੀਂ ਕੀਤਾ ਹੈ, ਕਿਵੇਂ ਕਰ ਸੱਕਦਾ ਹਾਂ?” ਜਦੋਂ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਦਾ ਉੱਤਰ ਸੁਣਿਆ ਤਾਂ ਉਹ ਪਹਿਲਾਂ ਜਿੰਨੇ ਨਾਰਾਜ਼ ਨਹੀਂ ਰਹੇ।"

23ਗਿਦਾਊਨ ਦੋ ਮਿਦਯਾਨ ਰਾਜਿਆਂ ਨੂੰ ਫ਼ੜਦਾ ਹੈ ਫ਼ੇਰ ਗਿਦਾਊਨ ਅਤੇ ਉਸ ਦੇ 300 ਆਦਮੀ ਯਰਦਨ ਦਰਿਆ ਕੰਢੇ ਆਏ ਅਤੇ ਦੂਸਰੇ ਪਾਸੇ ਚੱਲੇ ਗਏ। ਪਰ ਉਹ ਥੱਕੇ ਹੋਏ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ।"

24ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੇ ਸਿਪਾਹੀਆਂ ਨੂੰ ਖਾਣ ਲਈ ਕੁਝ ਦਿਉ, ਉਹ ਬਹੁਤ ਥੱਕੇ ਹੋਏ ਹਨ। ਅਸੀਂ ਹਾਲੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦਾ ਪਿੱਛਾ ਕਰ ਰਹੇ ਹਾਂ।”"

25ਪਰ ਸੁੱਕੋਥ ਸ਼ਹਿਰ ਦੇ ਆਗੂਆਂ ਨੇ ਗਿਦਾਊਨ ਨੂੰ ਆਖਿਆ, “ਅਸੀਂ ਤੁਹਾਡੇ ਸਿਪਾਹੀਆਂ ਨੂੰ ਖਾਣ ਲਈ ਕੁਝ ਕਿਉਂ ਦੇਈਏ? ਤੁਸੀਂ ਹਾਲੇ ਤੀਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ ਹੈ।”"

Judges 3 illustration - Judges Chapter 3

26ਤਾਂ ਗਿਦਾਊਨ ਨੇ ਆਖਿਆ, “ਤੁਸੀਂ ਸਾਨੂੰ ਭੋਜਨ ਨਹੀਂ ਦਿੰਦੇ। ਯਹੋਵਾਹ ਮੇਰੀ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਨ ਵਿੱਚ ਸਹਾਇਤਾ ਕਰੇਗਾ। ਉਸ ਤੋਂ ਮਗਰੋਂ, ਮੈਂ ਇੱਥੇ ਵਾਪਸ ਆਵਾਂਗਾ। ਅਤੇ ਮੈਂ ਤੁਹਾਡੀ ਚਮੜੀ ਮਾਰੂਥਲ ਦੀਆਂ ਕੰਢਿਆਲੀਆਂ ਝਾੜੀਆਂ ਨਾਲ ਉਧੇੜਾਂਗਾ।”"

27ਗਿਦਾਊਨ ਨੇ ਸੁੱਕੋਥ ਸ਼ਹਿਰ ਛੱਡ ਦਿੱਤਾ ਅਤੇ ਪਨੂਏਲ ਸ਼ਹਿਰ ਚੱਲਾ ਗਿਆ। ਗਿਦਾਊਨ ਨੇ ਪਨੂਏਲ ਦੇ ਲੋਕਾਂ ਕੋਲੋਂ ਭੋਜਨ ਮੰਗਿਆ, ਜਿਵੇਂ ਕਿ ਉਸ ਨੇ ਸੁੱਕੋਥ ਦੇ ਬੰਦਿਆਂ ਕੋਲੋਂ ਮੰਗਿਆ ਸੀ। ਪਰ ਪਨੂਏਲ ਦੇ ਲੋਕਾਂ ਨੇ ਵੀ ਗਿਦਾਊਨ ਨੂੰ ਉਹੀ ਜਵਾਬ ਦਿੱਤਾ ਜਿਹੜਾ ਸੁੱਕੋਥ ਦੇ ਲੋਕਾਂ ਨੇ ਦਿੱਤਾ ਸੀ।"

28ਇਸ ਲਈ ਗਿਦਾਊਨ ਨੇ ਪਨੂਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਜਿੱਤ ਹਾਸਿਲ ਕਰਨ ਤੋਂ ਬਾਦ, ਮੈਂ ਇੱਥੇ ਵਾਪਸ ਆਵਾਂਗਾ ਅਤੇ ਫ਼ੇਰ ਇਸ ਮੁਨਾਰੇ ਨੂੰ ਢਾਹ ਦਿਆਂਗਾ।”"

29ਜਬਾਹ ਅਤੇ ਸਲਮੁੰਨਾ ਅਤੇ ਕਰੀਬਨ 15,000 ਆਦਮੀਆਂ ਦੀ ਉਨ੍ਹਾਂ ਦੀ ਫ਼ੌਜ ਕਰਕੋਰ ਸ਼ਹਿਰ ਵਿਖੇ ਸਨ। ਪੂਰਬੀ ਲੋਕਾਂ ਦੀ ਫ਼ੌਜ ਦੇ ਵੀ ਇੰਨੇ ਹੀ ਸਿਪਾਹੀ ਬਚੇ ਸਨ, ਕਿਉਂਕਿ ਉਨ੍ਹਾਂ ਦੀ ਫ਼ੌਜ ਦੇ 1,20,000 ਤਾਕਤਵਰ ਸਿਪਾਹੀ ਪਹਿਲਾਂ ਹੀ ਮਰ ਚੁੱਕੇ ਸਨ।"

30ਗਿਦਾਊਨ ਅਤੇ ਉਸਦੀ ਫ਼ੌਜ ਨੇ ਨਬੋਹ ਅਤੇ ਯਾਗਬਹਾਰ ਦੇ ਸ਼ਹਿਰਾਂ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੀ ਸੜਕ ਦੀ ਵਰਤੋਂ ਕੀਤੀ। ਗਿਦਾਊਨ ਕਰਕੋਰ ਸ਼ਹਿਰ ਵਿਖੇ ਆਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਜਦ ਕਿ ਉਹ ਹਮਲਾ ਹੋਣ ਦੀ ਤਾਕ ਵਿੱਚ ਹੀ ਨਹੀਂ ਸਨ।"

Judges 3 illustration - Judges Chapter 3

31ਮਿਦਯਾਨੀ ਰਾਜੇ, ਜ਼ਬਾਹ ਅਤੇ ਸਲਮੁੰਨਾ ਨੱਸ ਗਏ। ਪਰ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫ਼ੜ ਲਿਆ। ਫ਼ਿਰ ਉਹ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਦੀ ਫ਼ੌਜ ਵਿੱਚ ਦਹਿਸ਼ਤ ਲਿਆਂਦੀ।"

Chapter Complete

You have read Judges 3

31 verses