Lumina
Judges

Wives for Benjamin

Judges 21·Punjabi Bible

1ਹੰਨਾਹ ਦਾ ਧੰਨਵਾਦ ਦਾ ਗੀਤ ਹੰਨਾਹ ਨੇ ਆਖਿਆ: “ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ! ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ!"

2ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ, ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ! ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।"

3ਏਡੇ ਹੰਕਾਰ ਦੀਆਂ ਗੱਲਾਂ ਨਾ ਆਖ! ਏਡੇ ਆਕੜ ਦੀ ਗੱਲ ਮੂੰਹੋਂ ਨਾ ਕੱਢ! ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ। ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।"

4ਤਾਕਤਵਰ ਯੋਧਿਆਂ ਦੇ ਧਨੁੱਖ ਟੁੱਟ ਗਏ ਹਨ ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।"

5ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ, ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ। ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁੱਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ। ਜਿਹੜੀ ਔਰਤ ਬੱਚੇ ਨਾ ਜਣ ਸੱਕੀ ਹੁਣ ਉਸ ਕੋਲ ਸੱਤ ਬੱਚੇ ਹਨ, ਪਰ ਜਿਸ ਔਰਤ ਕੋਲ ਅਨੇਕਾਂ ਬੱਚੇ ਸਨ ਹੁਣ ਉਦਾਸ ਅਤੇ ਦੁੱਖੀ ਹੈ।"

Judges 21 illustration - Judges Chapter 21

6ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ। ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।"

7ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ। ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।"

8ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।"

9ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਨੂੰ ਲੜਖੜ੍ਹਾਉਣ ਤੋਂ ਬਚਾਉਂਦਾ ਹੈ ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸੱਕੇਗੀ।"

10ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ, ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ। ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।”"

Judges 21 illustration - Judges Chapter 21

11ਅਲਕਾਨਾਹ ਅਤੇ ਉਸਦਾ ਪਰਿਵਾਰ ਆਪਣੇ ਘਰ ਰਾਮਾਹ ਨੂੰ ਪਰਤ ਗਏ। ਉਹ ਬਾਲਕ ਸ਼ੀਲੋਹ ਵਿੱਚ ਹੀ ਰਿਹਾ ਅਤੇ ਏਲੀ ਜਾਜਕ ਦੇ ਥੱਲੇ ਯਹੋਵਾਹ ਦੀ ਟਹਿਲ ਕਰਦਾ ਰਿਹਾ।"

12ਏਲੀ ਦੇ ਦੁਸ਼ਟ ਪੁੱਤਰ ਏਲੀ ਦੇ ਪੁੱਤਰ ਦੁਸ਼ਟ ਆਦਮੀ ਸਨ। ਉਨ੍ਹਾਂ ਨੇ ਲਾਪਰਵਾਹੀ ਅਤੇ ਯਹੋਵਾਹ ਵੱਲ ਅਤੇ ਉਸ ਦੀਆਂ ਬਿਧੀਆਂ ਵੱਲ ਅਨਾਦਰ ਦਾ ਵਿਖਾਵਾ ਕੀਤਾ।"

13ਉਹ ਇਹ ਵੀ ਪਰਵਾਹ ਨਹੀਂ ਸੀ ਕਰਦੇ ਕਿ ਜਾਜਕਾਂ ਨੂੰ ਲੋਕਾਂ ਨਾਲ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਜਦ ਕਿ ਜਾਜਕਾਂ ਦੀ ਇਹ ਰੀਤ ਹੈ ਕਿ ਉਹ ਲੋਕਾਂ ਨਾਲ ਕਿਵੇਂ ਦਾ ਵਤੀਰਾ ਕਰਨ: ਹਰ ਵਾਰ ਜਦੋਂ ਕੋਈ ਮਨੁੱਖ ਬਲੀ ਲਿਆਉਂਦਾ ਹੈ, ਤਾਂ ਜਾਜਕ ਦਾ ਇਹ ਕੰਮ ਹੈ ਕਿ ਉਹ ਮਾਸ ਨੂੰ ਉੱਬਲਦੇ ਪਾਣੀ ਦੀ ਦੇਗ ਵਿੱਚ ਪਾਵੇ ਅਤੇ ਫ਼ਿਰ ਜਾਜਕ ਦੇ ਟਹਿਲੂਏ ਇੱਕ ਖਾਸ ਕਿਸਮ ਦਾ ਕਾਂਟਾ, ਤ੍ਰਿਸ਼ੂਲ ਵਰਗਾ, ਲੈ ਕੇ ਆਉਣ,"

14ਅਤੇ ਉਹ ਉਸ ਤ੍ਰਿਸ਼ੂਲ ਨੁਮਾ ਕਾਂਟੇ ਨਾਲ ਕੁਝ ਮਾਸ ਉਸ ਦੇਗ ਵਿੱਚੋਂ ਕੱਢਣ ਅਤੇ ਜਾਜਕ ਸਿਰਫ਼ ਉਹੀ ਮਾਸ ਲਵੇ ਜਿਹੜਾ ਟਹਿਲੂਆਂ ਨੇ ਉਸ ਕਾਂਟੇ ਵਿੱਚ ਕੱਢਿਆ ਜਾਂ ਲਾਹਿਆ ਹੋਵੇ। ਉਹ ਸ਼ੀਲੋਹ ਵਿੱਚ ਸਭਨਾ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਬਲੀ ਭੇਟ ਕਰਨ ਲਈ ਉਨ੍ਹਾਂ ਨਾਲ ਜਾਜਕ ਅਜਿਹਾ ਕਰਦੇ ਸਨ।"

15ਪਰ ਏਲੀ ਦੇ ਪੁੱਤਰਾਂ ਨੇ ਅਜਿਹਾ ਨਾ ਕੀਤਾ। ਅਜਿਹਾ ਵੀ ਹੁੰਦਾ ਸੀ ਕਿ ਉਨ੍ਹਾਂ ਦੀ ਜਗਵੇਦੀ ਉੱਤੇ ਚਰਬੀ ਸੜਨ ਤੋਂ ਪਹਿਲਾਂ ਜਾਜਕ ਜਾਂ ਸੇਵਕ ਆਉਂਦਾ ਸੀ, ਅਤੇ ਜਿਸਨੇ ਭੇਟ ਚੜ੍ਹਾਈ ਹੋਵੇ, ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂਕਿ ਉਹ ਤੇਰੇ ਕੋਲੋਂ ਰਿੱਝਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਲੈਂਦੇ ਹਨ।"

Judges 21 illustration - Judges Chapter 21

16ਅਤੇ ਜੇਕਰ ਕੋਈ ਆਦਮੀ ਬਲੀ ਭੇਟ ਕਰਨ ਵਾਲਾ ਇਹ ਆਖੇ ਕਿ, “ਪਹਿਲਾਂ ਚਰਬੀ ਸਾੜ ਫ਼ਿਰ ਤੂੰ ਜੋ ਚਾਹੇ ਲੈ।” ਤਾਂ ਜਾਜਕ ਦੇ ਸੇਵਕ ਆਖਦੇ, “ਨਹੀਂ! ਪਹਿਲਾਂ ਸਾਨੂੰ ਮਾਸ ਦੇ। ਜੇਕਰ ਤੂੰ ਮੈਨੂੰ ਨਹੀਂ ਦੇਵੇਗਾ ਤਾਂ ਮੈਂ ਤੇਰੇ ਕੋਲੋਂ ਖੋਹਕੇ ਲੈ ਲਵਾਂਗਾ।”"

17ਇਸ ਤਰ੍ਹਾਂ ਹਾਫ਼ਨੀ ਅਤੇ ਫ਼ਿਨੀਹਾਸ ਨੇ ਯਹੋਵਾਹ ਅੱਗੇ ਆਈ ਭੇਟ ਵਿੱਚ ਆਪਣੀ ਕੋਈ ਰੁਚੀ ਨਾ ਵਿਖਾਈ ਨਾ ਸਤਿਕਾਰ ਵਿਖਾਇਆ ਅਤੇ ਇਹ ਯਹੋਵਾਹ ਦੇ ਵਿਰੋਧ ਵਿੱਚ ਬਹੁਤ ਵੱਡਾ ਪਾਪ ਸੀ।"

18ਪਰ ਸਮੂਏਲ ਨੇ ਯਹੋਵਾਹ ਦੀ ਪੂਰੀ ਟਹਿਲ ਸੇਵਾ ਕੀਤੀ। ਉਹ ਲਿਨਨ ਦਾ ਏਫ਼ੋਦ ਪਾਕੇ ਸੇਵਾ ਕਰਦਾ ਹੁੰਦਾ ਸੀ। ਹਰ ਸਾਲ ਸਮੂਏਲ ਦੀ ਮਾਂ ਉਸ ਲਈ ਛੋਟਾ ਜਿਹਾ ਇੱਕ ਚੋਗਾ ਬਣਾਕੇ ਲਿਆਉਂਦੀ।"

19ਹਰ ਸਾਲ ਜਦੋਂ ਉਹ ਆਪਣੇ ਪਤੀ ਨਾਲ ਸ਼ੀਲੋਹ ਬਲੀ ਦੀ ਭੇਟ ਕਰਨ ਜਾਂਦੀ ਤਾਂ ਸਮੂਏਲ ਲਈ ਕੱਪੜੇ ਦਾ ਇੱਕ ਚੋਗਾ ਬਣਾਕੇ ਲੈ ਕੇ ਜਾਂਦੀ।"

20ਏਲੀ ਅਲਕਾਨਾਹ ਅਤੇ ਉਸਦੀ ਪਤਨੀ ਨੂੰ ਆਸ਼ੀਰਵਾਦ ਦੇਕੇ ਇਹ ਕਹਿੰਦਾ, “ਯਹੋਵਾਹ ਤੈਨੂੰ ਹੰਨਾਹ ਤੋਂ ਜੁਆਕਾਂ ਨਾਲ ਪੁਰਸੱਕਰਿਤ ਕਰੇ। ਇਹ ਬੱਚੇ ਉਸ ਪੁੱਤਰ ਦੀ ਜਗ਼੍ਹਾ ਪਾਉਣ ਜਿਸ ਲਈ ਹੰਨਾਹ ਨੇ ਪ੍ਰਾਰਥਨਾ ਕੀਤੀ ਹੈ ਅਤੇ ਯਹੋਵਾਹ ਨੂੰ ਦੇ ਦਿੱਤਾ।” ਫ਼ੇਰ ਅਲਕਾਨਾਹ ਅਤੇ ਹੰਨਾਹ ਵਾਪਸ ਘਰ ਨੂੰ ਮੁੜ ਆਉਂਦੇ।"

Judges 21 illustration - Judges Chapter 21

21ਯਹੋਵਾਹ ਹੰਨਾਹ ਉੱਤੇ ਦਿਆਲ ਸੀ। ਫ਼ਿਰ ਉਸ ਦੇ ਘਰ ਤਿੰਨ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ ਅਤੇ ਸਮੂਏਲ ਯਹੋਵਾਹ ਦੇ ਕੋਲ ਪਵਿੱਤਰ ਅਸਥਾਨ ਉੱਪਰ ਹੀ ਵੱਡਾ ਹੋਇਆ।"

22ਏਲੀ ਆਪਣੇ ਬਦ ਬੱਚਿਆਂ ਉੱਤੇ ਕਾਬੂ ਨਾ ਪਾ ਸੱਕਿਆ ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਸ਼ਿਲੋਹ ਵਿੱਚ ਇਸਰਾਏਲੀਆਂ ਬਾਰੇ ਆਪਣੇ ਪੁੱਤਰਾਂ ਦੀਆਂ ਬਦ ਕਰਨੀਆਂ ਬਾਰੇ ਸੁਣਦਾ ਰਹਿੰਦਾ। ਉਸ ਨੂੰ ਇਹ ਵੀ ਖਬਰ ਮਿਲੀ ਕਿ ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ ਦੁਆਰ ਉੱਤੇ ਉਨ੍ਹਾਂ ਔਰਤਾਂ ਨਾਲ ਵੀ ਸੌਁਦੇ ਸਨ ਜਿਹੜੀਆਂ ਯਹੋਵਾਹ ਲਈ ਭੇਟਾ ਲਿਆਉਣ ਲਈ ਇਕੱਠੀਆਂ ਹੁੰਦੀਆਂ ਸਨ।"

23ਏਲੀ ਨੇ ਆਪਣੇ ਪੁੱਤਰ ਨੂੰ ਕਿਹਾ, “ਤੁਸੀਂ ਜੋ ਕੁਝ ਕਰਤੂਤਾਂ ਕਰਦੇ ਹੋ ਲੋਕਾਂ ਨੇ ਮੈਨੂੰ ਸਭਨਾ ਬਾਰੇ ਦੱਸਿਆ ਹੈ। ਤੁਸੀਂ ਅਜਿਹੇ ਕੁਕਰਮ ਭਲਾ ਕਿਉਂ ਕਰਦੇ ਹੋ?"

24ਪੁੱਤਰੋ! ਤੁਹਾਨੂੰ ਅਜਿਹੇ ਕੁਕਰਮ ਨਹੀਂ ਕਰਨੇ ਚਾਹੀਦੇ। ਪਰਮੇਸ਼ੁਰ ਦੇ ਭਗਤ ਤੁਹਾਡੇ ਬਾਰੇ ਬਹੁਤ ਬੁਰਾ ਆਖ ਰਹੇ ਹਨ।"

25ਜੇਕਰ ਕੋਈ ਇੱਕ ਮਨੁੱਖ ਦੂਜੇ ਨਾਲ ਬੁਰਾ ਕਰੇ, ਪਰਮੇਸ਼ੁਰ ਭਾਵੇਂ ਉਸਦੀ ਮਦਦ ਕਰ ਦੇਵੇ ਪਰ ਜੇਕਰ ਕੋਈ ਮਨੁੱਖ ਯਹੋਵਾਹ ਨਾਲ ਹੀ ਵੈਰ ਕਮਾਏ ਤਾਂ ਉਸ ਮਨੁੱਖ ਨੂੰ ਕੌਣ ਬਚਾਵੇ?” ਪਰ ਏਲੀ ਦੇ ਪੁੱਤਰਾਂ ਨੇ ਉਸਦੀ ਕੁਝ ਨਾ ਸੁਣੀ, ਨਾ ਮੰਨੀ। ਇਸ ਲਈ ਯਹੋਵਾਹ ਨੇ ਏਲੀ ਦੇ ਪੁੱਤਰਾਂ ਨੂੰ ਮਾਰਨ ਦਾ ਨਿਸ਼ਚਾ ਕੀਤਾ।"

Chapter Complete

You have read Judges 21

25 verses