1ਅਸੀਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ 100 ਬੰਦਿਆਂ ਵਿੱਚੋਂ ਹਰੇਕ ਵਿੱਚੋਂ ਦਸ ਆਦਮੀ ਚੁਣਾਂਗੇ। ਅਤੇ ਅਸੀਂ ਹਰੇਕ 1,000 ਬੰਦਿਆਂ ਵਿੱਚੋਂ 100 ਬੰਦੇ ਚੁਣਾਂਗੇ ਅਸੀਂ ਹਰੇਕ 10,000 ਬੰਦਿਆਂ ਵਿੱਚੋਂ 1,000 ਬੰਦੇ ਚੁਣਾਂਗੇ। ਉਹ ਬੰਦੇ ਜਿਨ੍ਹਾਂ ਨੂੰ ਅਸੀਂ ਚੁਣਾਂਗੇ, ਫ਼ੌਜ ਲਈ ਰਸਦ ਲਿਆਉਣਗੇ। ਫ਼ੇਰ ਫ਼ੌਜ ਬਿਨਯਾਮੀਨ ਦੇ ਇਲਾਕੇ ਵਿੱਚ ਗਿਬਆਹ ਸ਼ਹਿਰ ਵਿਖੇ ਜਾਵੇਗੀ। ਫ਼ੌਜ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ। ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਅਜਿਹਾ ਕੁਕਰਮ ਕੀਤਾ।”"
2ਇਸ ਲਈ ਇਸਰਾਏਲ ਦੇ ਸਾਰੇ ਆਦਮੀ ਗਿਬਆਹ ਸ਼ਹਿਰ ਵਿਖੇ ਇਕੱਠੇ ਹੋ ਗਏ। ਉਹ ਸਾਰੇ ਇਸ ਗੱਲੋਂ ਸਹਿਮਤ ਸਨ ਕਿ ਉਹ ਕੀ ਕਰਨ ਜਾ ਰਹੇ ਸਨ।"
3ਇਸਰਾਏਲ ਦੇ ਪਰਿਵਾਰ-ਸਮੂਹਾਂ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਕੋਲ ਕੁਝ ਆਦਮੀ ਸੰਦੇਸ਼ ਦੇਣ ਲਈ ਭੇਜੇ। ਸੰਦੇਸ਼ ਸੀ: “ਇਹ ਕਿਹੋਂ ਜਿਹੀ ਬਦੀ ਤੁਹਾਡੇ ਦਰਮਿਆਨ ਹੋਈ ਸੀ? ਗਿਬਆਹ ਦੇ ਉਨ੍ਹਾਂ ਬਦਮਾਸ਼ਾਂ ਨੂੰ ਸਾਡੇ ਹਵਾਲੇ ਕਰ ਦਿਉ। ਤਾਂ ਜੇ ਅਸੀਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਸੱਕੀਏ। ਅਸੀਂ ਇਸ ਦੁਸ਼ਟਾਤਾ ਨੂੰ ਇਸਰਾਏਲ ਦੇ ਲੋਕਾਂ ਦਰਮਿਆਨੋ ਪੁੱਟ ਸੁੱਟਾਂਗੇ।” ਪਰ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਸੰਦੇਸ਼ਵਾਹਕਾਂ ਦੀ ਗੱਲ ਨਹੀਂ ਸੁਣੀ, ਜੋ ਕਿ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਸੰਬੰਧਿਤ ਸਨ।"
4ਬਿਨਯਾਮੀਨ ਦੇ ਪਰਿਵਾਰ-ਸਮੁਹਾਂ ਦੇ ਲੋਕ ਆਪਣੇ ਸ਼ਹਿਰ ਛੱਡ ਕੇ ਗਿਬਆਹ ਸ਼ਹਿਰ ਚੱਲੇ ਗਏ। ਉਹ ਗਿਬਆਹ ਵਿਖੇ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਲੜਨ ਲਈ ਗਏ।"
5ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 26,000 ਸਿਪਾਹੀ ਇਕੱਠੇ ਕਰ ਲਏ। ਉਨ੍ਹਾਂ ਸਾਰੇ ਸਿਪਾਹਿਆਂ ਨੂੰ ਜੰਗ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਕੋਲ ਗਿਬਆਹ ਸ਼ਹਿਰ ਦੇ ਵੀ 700 ਸਿਖਲਾਈ ਪ੍ਰਾਪਤ ਸਿਪਾਹੀ ਸਨ।"

6ਉਨ੍ਹਾਂ ਕੋਲ 700 ਸਿਪਾਹੀ ਅਜਿਹੇ ਵੀ ਸਨ ਜਿਨ੍ਹਾਂ ਨੂੰ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਹਰ ਕੋਈ ਗੁਲੇਲ ਨੂੰ ਬੜੀ ਕੁਸ਼ਲਤਾ ਨਾਲ ਵਰਤ ਸੱਕਦਾ ਸੀ। ਉਹ ਬਿਨਾ ਚੂਕਿਆਂ ਇੱਕ ਵਾਲ ਉੱਤੇ ਵੀ ਅਚੂਕ ਨਿਸ਼ਾਨਾ ਲਾ ਸੱਕਦੇ ਸਨ।"
7ਬਿਨਯਾਮੀਨ ਤੋਂ ਬਿਨਾ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੇ ਲੜਨ ਵਾਲੇ 4,00,000 ਆਦਮੀ ਇਕੱਠੇ ਕਰ ਲਏ। ਉਨ੍ਹਾਂ 4,00,000 ਆਦਮੀਆਂ ਕੋਲ ਤਲਵਾਰਾਂ ਸਨ। ਹਰੇਕ ਬੰਦਾ ਸਿਖਲਾਈ ਪ੍ਰਾਪਤ ਸਿਪਾਹੀ ਸੀ।"
8ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਤੱਕ ਗਏ। ਬੈਤੇਲ ਸ਼ਹਿਰ ਵਿਖੇ ਉਨ੍ਹਾਂ ਨੇ ਪਰਮੇਸ਼ੁਰ ਪਾਸੋਂ ਪੁੱਛਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਉੱਤੇ ਕਿਹੜਾ ਪਰਿਵਾਰ-ਸਮੂਹ ਪਹਿਲਾਂ ਹਮਲਾ ਕਰੇਗਾ?” ਯਹੋਵਾਹ ਨੇ ਜਵਾਬ ਦਿੱਤਾ, “ਯਹੂਦਾਹ ਦਾ ਪਰਿਵਾਰ ਪਹਿਲ ਕਰੇਗਾ।”"
9ਅਗਲੀ ਸਵੇਰ ਇਸਰਾਏਲ ਦੇ ਲੋਕ ਉੱਠੇ। ਉਨ੍ਹਾਂ ਨੇ ਗਿਬਆਹ ਸ਼ਹਿਰ ਦੇ ਨੇੜੇ ਡੇਰਾ ਲਾ ਲਿਆ।"
10ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਲਈ ਗਈ। ਇਸਰਾਏਲ ਦੀ ਫ਼ੌਜ ਨੇ ਗਿਬਆਹ ਸ਼ਹਿਰ ਵਿਖੇ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਦੀ ਤਿਆਰੀ ਕਰ ਲਈ।"

11ਫ਼ੇਰ ਬਿਨਯਾਮੀਨ ਦੀ ਫ਼ੌਜ ਗਿਬਆਹ ਸ਼ਹਿਰ ਵਿੱਚੋਂ ਬਾਹਰ ਆਈ। ਉਸ ਦਿਨ ਦੀ ਲੜਾਈ ਵਿੱਚ ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ 22,000 ਆਦਮੀ ਮਾਰ ਦਿੱਤੇ।"
12ਇਸਰਾਏਲ ਦੇ ਲੋਕ ਯਹੋਵਾਹ ਵੱਲ ਗਏ। ਉਹ ਸ਼ਾਮ ਤੱਕ ਰੋਂਦੇ ਰਹੇ। ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸਾਨੂੰ ਬਿਨਯਾਮੀਨ ਦੇ ਲੋਕਾਂ ਨਾਲ ਲੜਨ ਲਈ ਫ਼ੇਰ ਜਾਣਾ ਚਾਹੀਦਾ ਹੈ? ਉਹ ਲੋਕ ਸਾਡੇ ਸੱਕੇ ਸੰਬੰਧੀ ਹਨ।” ਯਹੋਵਾਹ ਨੇ ਜਵਾਬ ਦਿੱਤਾ, “ਜਾਓ ਉਨ੍ਹਾਂ ਨਾਲ ਜਾਕੇ ਜੰਗ ਕਰੋ।” ਇਸਰਾਏਲ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਹੱਲਾ ਸ਼ੇਰੀ ਦਿੱਤੀ। ਫ਼ੇਰ ਉਹ ਪਹਿਲੇ ਦਿਨ ਵਾਂਗ ਦੋਬਾਰਾ ਲੜਨ ਲਈ ਗਏ।"
13ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਦੇ ਨੇੜੇ ਪਹੁੰਚ ਗਈ। ਇਹ ਜੰਗ ਦਾ ਦੂਸਰਾ ਦਿਨ ਸੀ।"
14ਬਿਨਯਾਮੀਨ ਦੀ ਫ਼ੌਜ ਦੂਸਰੇ ਦਿਨ ਵੀ ਇਸਰਾਏਲ ਦੀ ਫ਼ੌਜ ਉੱਤੇ ਹਮਲਾ ਕਰਨ ਲਈ ਗਿਬਆਹ ਸ਼ਹਿਰ ਤੋਂ ਬਾਹਰ ਆਈ। ਇਸ ਵਾਰੀ, ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਹੋਰ 18,000 ਬੰਦੇ ਮਾਰ ਦਿੱਤੇ। ਇਸਰਾਏਲ ਦੀ ਫ਼ੌਜ ਦੇ ਇਹ ਸਾਰੇ ਹੀ ਬੰਦੇ ਸਿਖਲਾਈ ਯਾਫ਼ਤਾ ਸਿਪਾਹੀ ਸਨ।"
15ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।"

16ਇਸਰਾਏਲ ਦੇ ਬੰਦਿਆਂ ਨੇ ਯਹੋਵਾਹ ਨੂੰ ਇੱਕ ਸਵਾਲ ਪੁੱਛਿਆ, (ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਬੈਤੇਲ ਵਿਖੇ ਸੀ।"
17ਫ਼ੀਨਹਾਸ ਉੱਥੇ ਜਾਜਕ ਸੀ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਸੀ। ਫ਼ੀਨਿਹਾਸ ਅਲਆਜ਼ਾਰ ਦਾ ਪੁੱਤਰ ਸੀ। ਅਲਆਜ਼ਾਰ ਹਾਰੂਨ ਦਾ ਪੁੱਤਰ ਸੀ।) ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਬਿਨਯਾਮੀਨ ਦੇ ਲੋਕ ਸਾਡੇ ਸਾਕ ਸੰਬੰਧੀ ਹਨ। ਕੀ ਸਾਨੂੰ ਉਨ੍ਹਾਂ ਦੇ ਖਿਲਾਫ਼ ਫ਼ੇਰ ਲੜਨ ਲਈ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ?” ਯਹੋਵਾਹ ਨੇ ਜਵਾਬ ਦਿੱਤਾ, “ਜਾਓ। ਕੱਲ੍ਹ ਮੈਂ ਤੁਹਾਡੀ, ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕਰਾਂਗਾ।”"
18ਫ਼ੇਰ ਇਸੜਏਲ ਦੀ ਫ਼ੌਜ ਨੇ ਕੁਝ ਆਦਮੀ ਗਿਬਆਹ ਸ਼ਹਿਰ ਦੇ ਦੁਆਲੇ ਛੁਪਾ ਦਿੱਤੇ।"
19ਇਸਰਾਏਲ ਦੀ ਫ਼ੌਜ ਤੀਸਰੇ ਦਿਨ ਗਿਬਆਹ ਸ਼ਹਿਰ ਦੇ ਵਿਰੁੱਧ ਲੜਨ ਲਈ ਗਈ। ਉਨ੍ਹਾਂ ਨੇ ਜੰਗ ਲਈ ਤਿਆਰੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਪਿੱਛਲੇ ਦਿਨਾਂ ਉੱਤੇ ਕੀਤੀ ਸੀ।"
20ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਗਿਬਆਹ ਸ਼ਹਿਰ ਤੋਂ ਬਹਰ ਆਈ। ਇਸਰਾਏਲ ਦੀ ਫ਼ੌਜ ਪਿੱਛੇ ਹਟ ਗਈ ਅਤੇ ਉਸ ਨੇ ਬਿਨਯਾਮੀਨ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਣ ਦਿੱਤਾ। ਇਸ ਤਰੀਕੇ ਨਾਲ ਬਿਨਯਾਮੀਨ ਦੀ ਫ਼ੌਜ ਨਾਲ ਸ਼ਹਿਰਾਂ ਨੂੰ ਆਪਣੇ ਬਹੁਤ ਪਿੱਛੇ ਛੱਡਣ ਦੀ ਚਾਲ ਖੇਡੀ ਗਈ। ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਕੁਝ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉਨ੍ਹਾਂ ਨੇ ਇਸਰਾਏਲ ਦੇ ਤਕਰੀਬਨ 30 ਬੰਦੇ ਮਾਰ ਦਿੱਤੇ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ ਬੰਦੇ ਖੇਤਾਂ ਵਿੱਚ ਮਾਰੇ ਅਤੇ ਕੁਝ ਬੰਦੇ ਸੜਕਾਂ ਉੱਤੇ ਮਾਰੇ। ਇੱਕ ਸੜਕ ਬੈਤੇਲ ਸ਼ਹਿਰ ਵੱਲ ਜਾਂਦੀ ਸੀ। ਦੂਸਰੀ ਸੜਕ ਗਿਬਆਹ ਸ਼ਹਿਰ ਨੂੰ ਜਾਂਦੀ ਸੀ।"
You have read Judges 15
20 verses