Lumina
Judges

Jephthah and Ephraim

Judges 12·Punjabi Bible

1ਜਦੋਂ ਤੁਸੀਂ ਉਸ ਥਾਂ ਉੱਤੇ ਆਉਂਗੇ ਤਾਂ, ਤੁਸੀਂ ਦੇਖੋਂਗੇ ਕਿ ਉੱਥੇ ਚੋਖੀ ਜ਼ਮੀਨ ਹੈ। ਉੱਥੇ ਹਰ ਚੀਜ਼ ਚੋਖੀ ਹੈ। ਤੁਸੀਂ ਇਹ ਵੀ ਵੇਖੋਂਗੇ ਕਿ ਉਹ ਲੋਕ ਕਿਸੇ ਹਮਲੇ ਦੀ ਆਸ ਨਹੀਂ ਰੱਖਦੇ। ਅਵੱਸ਼ ਹੀ ਪਰਮੇਸ਼ੁਰ ਨੇ ਇਹ ਧਰਤੀ ਸਾਨੂੰ ਦਿੱਤੀ ਹੈ।”"

2ਇਸ ਲਈ ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਵਿੱਚੋਂ ਤੁਰ ਪਏ। ਉਹ ਜੰਗ ਲਈ ਤਿਆਰ ਸਨ।"

3ਲਾਇਸ਼ ਸ਼ਹਿਰ ਵੱਲ ਨੂੰ ਜਾਂਦੇ ਹੋਏ ਰਸਤੇ, ਵਿੱਚ ਉਹ ਯਹੂਦਾਹ ਦੀ ਧਰਤੀ ਉੱਤੇ ਕਿਰਯਥ ਯਾਰੀਮ ਸ਼ਹਿਰ ਦੇ ਨੇੜੇ ਰੁਕ ਗਏ ਅਤੇ ਉੱਥੇ ਆਪਣੇ ਡੇਰੇ ਲਾ ਲਏ। ਇਹੀ ਕਾਰਣ ਹੈ ਕਿ ਕਿਰਯਥ ਯਾਰੀਮ ਸ਼ਹਿਰ ਤੋਂ ਅੱਗੇ ਦੀ ਜ਼ਮੀਨ ਅੱਜ ਤੀਕ ਵੀ ਮਨੱਸ਼ਹ ਦਾਨ ਅਖਵਾਉਂਦੀ ਹੈ।"

4ਉਸ ਥਾਂ ਤੋਂ 600 ਆਦਮੀ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵੱਲ ਗਏ। ਫ਼ੇਰ ਉਹ ਮੀਕਾਹ ਦੇ ਘਰ ਪਹੁੰਚ ਗਏ।"

5ਇਸ ਲਈ ਉਨ੍ਹਾਂ ਪੰਜਾਂ ਆਦਮੀਆਂ ਨੇ, ਜਿਨ੍ਹਾਂ ਨੇ ਲਾਇਸ਼ ਦੇ ਦੁਆਲੇ ਦੀ ਧਰਤੀ ਦੀ ਖੋਜ ਕੀਤੀ ਸੀ, ਗੱਲ ਕੀਤੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ, “ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਏਫ਼ੋਦ ਹੈ। ਅਤੇ ਉੱਥੇ ਅਰੋਗੀ ਦੇਵਤੇ, ਇੱਕ ਘੜੀ ਹੋਈ ਮੂਰਤੀ ਅਤੇ ਚਾਂਦੀ ਦਾ ਬੁੱਤ ਵੀ ਹੈ। ਤੁਸੀਂ ਜਾਣਦੇ ਹੀ ਹੋ ਕਿ ਕੀ ਕਰਨਾ ਹੈ-ਜਾਓ ਉਨ੍ਹਾਂ ਨੂੰ ਲੈ ਆਓ।”"

Judges 12 illustration - Judges Chapter 12

6ਇਸ ਲਈ ਉਹ ਮੀਕਾਹ ਦੇ ਘਰ ਠਹਿਰ ਗਏ, ਜਿੱਥੇ ਜਵਾਨ ਲੇਵੀ ਰਹਿੰਦਾ ਸੀ। ਉਨ੍ਹਾਂ ਨੇ ਜਵਾਨ ਆਦਮੀ ਦਾ ਹਾਲ-ਚਲ ਪੁੱਛਿਆ"

7ਦਾਨ ਦੇ ਪਰਿਵਾਰ-ਸਮੂਹ ਦੇ 600 ਆਦਮੀ ਪ੍ਰਵੇਸ਼ ਦੁਆਰ ਉੱਤੇ ਖਲੋਤੇ ਸਨ। ਉਨ੍ਹਾਂ ਸਾਰਿਆਂ ਕੋਲ ਹਥਿਆਰ ਸਨ ਅਤੇ ਉਹ ਲੜਨ ਲਈ ਤਿਆਰ ਸਨ।"

8ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”"

9ਪੰਜਾਂ ਆਦਮੀਆਂ ਨੇ ਜਵਾਬ ਦਿੱਤਾ, “ਸ਼ਾਂਤ ਹੋ ਜਾਓ! ਇੱਕ ਲਫ਼ਜ਼ ਨਹੀਂ ਬੋਲਣਾ। ਸਾਡੇ ਨਾਲ ਆਓ। ਸਾਡੇ ਪਿਤਾ ਅਤੇ ਜਾਜਕ ਬਣੋ। ਤੁਹਾਨੂੰ ਇਹ ਚੋਣ ਕਰਨੀ ਹੀ ਪਵੇਗੀ। ਕੀ ਤੇਰੇ ਲਈ ਸਿਰਫ਼ ਇੱਕ ਆਦਮੀ ਦਾ ਜਾਜਕ ਬਨਣਾ ਬਿਹਤਰ ਹੈ? ਜਾਂ ਕਿ ਤੇਰੇ ਲਈ ਇਸਰਾਏਲੀ ਲੋਕਾਂ ਦੇ ਪੂਰੇ ਪਰਿਵਾਰ-ਸਮੂਹ ਦਾ ਜਾਜਕ ਬਣਨਾ ਬਿਹਤਰ ਹੈ?”"

10ਇਹ ਸੁਣਕੇ ਲੇਵੀ ਬੰਦਾ ਪ੍ਰਸੰਨ ਹੋ ਗਿਆ। ਇਸ ਲਈ ਉਸ ਨੇ ਏਫ਼ੋਦ, ਘਰੋਗੀ ਬੁੱਤ ਅਤੇ ਬੁੱਤ ਫ਼ੜ ਲਏ। ਉਹ ਦਾਨ ਦੇ ਪਰਿਵਾਰ-ਸਮੂਹ ਦੇ ਉਨ੍ਹਾਂ ਬੰਦਿਆਂ ਨਾਲ ਤੁਰ ਪਿਆ।"

Judges 12 illustration - Judges Chapter 12

11ਫ਼ੇਰ ਦਾਨ ਦੇ ਪਰਿਵਾਰ-ਸਮੂਹ ਦੇ 600 ਬੰਦੇ ਲੇਵੀ ਜਾਜਕ ਨਾਲ ਮੁੜ ਪਏ ਅਤੇ ਮੀਕਾਹ ਦੇ ਘਰੋਂ ਤੁਰ ਪਏ। ਉਨ੍ਹਾਂ ਨੇ ਆਪਣੇ ਛੋਟੇ ਬੱਚੇ, ਆਪਣੇ ਜਾਨਵਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਅੱਗੇ ਵੱਲ ਕਰ ਦਿੱਤੀਆਂ।"

12ਦਾਨ ਦੇ ਪਰਿਵਾਰ-ਸਮੂਹ ਦੇ ਬੰਦੇ ਉਸ ਥਾਂ ਤੋਂ ਕਾਫ਼ੀ ਦੂਰ ਚੱਲੇ ਗਏ। ਪਰ ਮੀਕਾਹ ਦੇ ਨੇੜੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ ਫ਼ੇਰ ਉਨ੍ਹਾਂ ਨੇ ਦਾਨ ਦੇ ਲੋਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਪਹੁੰਚ ਗਏ।"

13ਮੀਕਾਹ ਦੇ ਨਾਲ ਦੇ ਬੰਦੇ ਦਾਨ ਦੇ ਬੰਦਿਆਂ ਉੱਤੇ ਗੁੱਸੇ ਹੋ ਰਹੇ ਸਨ। ਦਾਨ ਦੇ ਆਦਮੀ ਪਿੱਛੇ ਮੁੜੇ। ਅਤੇ ਮੀਕਾਹ ਨੂੰ ਆਖਿਆ, “ਤੈਨੂੰ ਕੀ ਤਕਲੀਫ਼ ਹੈ? ਤੁਸੀਂ ਜੰਗ ਕਰਨ ਲਈ ਇੱਕਤਰ ਕਿਉਂ ਹੋਏ ਹੋ?”"

14ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬੱਚਿਆਂ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸੱਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?’”"

15ਦਾਨ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਜਵਾਬ ਦਿੱਤਾ, “ਚੰਗਾ ਹੁੰਦਾ ਕਿ ਤੂੰ ਸਾਡੇ ਨਾਲ ਝਗੜਾ ਨਾ ਕਰਦਾ। ਸਾਡੇ ਵਿੱਚੋਂ ਕਈ ਆਦਮੀ ਗਰਮ ਸੁਭਾ ਦੇ ਹਨ। ਜੇ ਤੂੰ ਸਾਡੇ ਉੱਪਰ ਚਿੱਲਾਏਂਗਾ ਤਾਂ ਉਹ ਆਦਮੀ ਸ਼ਾਇਦ ਤੇਰੇ ਉੱਤੇ ਹਮਲਾ ਕਰ ਦੇਣ। ਹੋ ਸੱਕਦਾ ਹੈ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਮਾਰੇ ਜਾਣ।”"

Chapter Complete

You have read Judges 12

15 verses