Lumina
Jude

Jude 1

Jude 1·Punjabi Bible

1ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।” (ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)"

2ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।”"

3ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।”"

4ਚਿੱਟੇ ਘੋੜੇ ਉੱਤੇ ਘੋੜ ਸਵਾਰ ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉੱਥੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ। ਘੋੜ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਆਂ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ।"

5ਉਸ ਦੀਆਂ ਅੱਖਾਂ ਅੱਗ ਦੇ ਭਾਂਬੜ ਹਨ। ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹੜਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਜਾਣਦਾ।"

Jude 1 illustration - Jude Chapter 1

6ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ।"

7ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿੱਟੇ ਘੋੜਿਆਂ ਤੇ ਸਵਾਰ ਸਨ। ਉਹ ਵੱਧੀਆ ਲਿਨਨ ਦੇ ਕੱਪੜਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿੱਟਾ ਸੀ।"

8ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ।"

9ਉਸ ਦੇ ਚੋਲੇ ਉੱਤੇ ਅਤੇ ਉਸਦੀ ਲੱਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ; ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ"

10ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ।"

Jude 1 illustration - Jude Chapter 1

11ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।”"

12ਫ਼ੇਰ ਮੈਂ ਜਾਨਵਰ ਨੂੰ ਅਤੇ ਧਰਤੀ ਦੇ ਰਾਜਿਆਂ ਨੂੰ ਦੇਖਿਆ। ਉਨ੍ਹਾਂ ਦੀਆਂ ਫ਼ੌਜਾਂ ਘੋੜ ਸਵਾਰ ਅਤੇ ਉਸਦੀ ਫ਼ੌਜ ਦੇ ਵਿਰੁੱਧ ਜੰਗ ਲੜਨ ਲਈ ਇਕੱਠੀਆਂ ਹੋਈਆਂ।"

13ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।"

14ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰੀਆਂ ਗਈਆਂ ਸਨ ਜੋ ਕਿ ਘੋੜ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।"

151000 ਵਰ੍ਹਾ ਫ਼ਿਰ ਮੈਂ ਸਵਰਗ ਵੱਲੋਂ ਇੱਕ ਦੂਤ ਨੂੰ ਹੇਠਾਂ ਆਉਂਦਿਆਂ ਦੇਖਿਆ। ਦੂਤ ਕੋਲ ਥਲਹੀਨ ਖੱਡ ਦੀ ਚਾਬੀ ਸੀ। ਦੂਤ ਦੇ ਹੱਥ ਵਿੱਚ ਇੱਕ ਸੰਗਲੀ ਵੀ ਫ਼ੜੀ ਹੋਈ ਸੀ।"

Jude 1 illustration - Jude Chapter 1

16ਦੂਤ ਨੇ ਅਜਗਰ, ਉਸ ਪੁਰਾਣੇ ਸੱਪ ਨੂੰ ਫ਼ੜ ਲਿਆ। ਅਜਗਰ ਉਹੀ ਸ਼ੈਤਾਨ ਹੈ ਜੋ ਕਿ ਸ਼ਤਾਨ ਜਾਣਿਆ ਜਾਂਦਾ ਹੈ। ਦੂਤ ਨੇ ਉਸ ਨੂੰ 1000 ਵਰ੍ਹੇ ਲਈ ਸੰਗਲਾਂ ਨਾਲ ਬੰਨ੍ਹ ਦਿੱਤਾ।"

17ਦੂਤ ਨੇ ਅਜਗਰ ਨੂੰ ਤਲਹੀਣ ਖੱਡ ਵਿੱਚ ਸੁੱਟ ਦਿੱਤਾ ਅਤੇ ਉਸਦਾ ਮੂੰਹ ਬੰਦ ਕਰ ਦਿੱਤਾ। ਦੂਤ ਨੇ ਤਲਹੀਣ ਖੱਡ ਨੂੰ ਅਜਗਰ ਸਮੇਤ ਹੀ ਤਾਲਾ ਲਾ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਜਗਰ ਅਗਲੇ 1000 ਸਾਲਾਂ ਤਾਈਂ ਧਰਤੀ ਦੇ ਲੋਕਾਂ ਨੂੰ ਗੁਮਰਾਹ ਨਾ ਕਰ ਸੱਕੇ। 1000 ਸਾਲ ਬਾਦ ਅਜਗਰ ਨੂੰ ਕੁਝ ਸਮੇਂ ਲਈ ਅਜ਼ਾਦ ਕਰਨਾ ਪੈਣਾ ਸੀ।"

18ਫ਼ੇਰ ਮੈਂ ਕੁਝ ਤਖਤ ਦੇਖੇ ਜਿਨ੍ਹਾਂ ਉੱਤੇ ਕੁਝ ਲੋਕ ਬੈਠੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਨਿਆਂ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਸੀ। ਮੈਂ ਉਨ੍ਹਾਂ ਲੋਕਾਂ ਦੀਆਂ ਰੂਹਾਂ ਵੀ ਵੇਖੀਆਂ। ਜਿਨ੍ਹਾਂ ਨੇ ਆਪਣੇ ਸਿਰ ਝੁਕਾਏ ਸਨ ਕਿਉਂਕਿ ਉਨ੍ਹਾਂ ਨੇ ਮਸੀਹ ਦੇ ਸੱਚ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਦੇ ਸੰਦੇਸ਼ ਨੂੰ ਵਫ਼ਾਦਾਰ ਸਨ। ਉਨ੍ਹਾਂ ਨੇ ਜਾਨਵਰਾਂ ਅਤੇ ਉਸ ਦੀਆਂ ਮੂਰਤਾਂ ਦੀ ਪੂਜਾ ਨਹੀਂ ਕੀਤੀ। ਉਨ੍ਹਾਂ ਕੋਲ ਉਨ੍ਹਾਂ ਦੇ ਹੱਥਾਂ ਜਾਂ ਉਨ੍ਹਾਂ ਦੇ ਮੱਥਿਆਂ ਉੱਤੇ ਜਾਨਵਰ ਦਾ ਨਿਸ਼ਾਨ ਨਹੀਂ ਸੀ। ਇਹ ਲੋਕ ਫ਼ਿਰ ਤੋਂ ਜਿਉਂਦੇ ਹੋ ਗਏ ਅਤੇ ਉਨ੍ਹਾਂ ਇੱਕ ਹਜ਼ਾਰ ਸਾਲਾਂ ਤੱਕ ਮਸੀਹ ਨਾਲ ਸ਼ਾਸਨ ਕੀਤਾ।"

19(ਦੂਸਰੇ ਮ੍ਰਿਤ ਵਿਅਕਤੀ ਓਨਾ ਚਿਰ ਨਹੀਂ ਜੀਵੇ ਜਿੰਨਾ ਚਿਰ ਤੱਕ 1000 ਵਰ੍ਹਾ ਖਤਮ ਨਹੀਂ ਹੋ ਗਿਆ।) ਇਹ ਮਰਿਆਂ ਹੋਇਆ ਦਾ ਪਹਿਲਾ ਪੁਨਰ ਉੱਥਾਨ ਹੈ।"

20ਧੰਨ ਹਨ ਉਹ ਜਿਨ੍ਹਾਂ ਦਾ ਇਸ ਪਹਿਲੇ ਪੁਨਰ ਉਥਾਨ ਵਿੱਚ ਹਿੱਸਾ ਹੈ। ਦੂਸਰੀ ਮੌਤ ਦਾ ਇਨ੍ਹਾਂ ਲੋਕਾਂ ਉੱਪਰ ਕੋਈ ਅਧਿਕਾਰ ਨਹੀਂ ਹੈ। ਉਹ ਲੋਕ ਪਰਮੇਸ਼ੁਰ ਅਤੇ ਮਸੀਹ ਲਈ ਵੀ ਜਾਜਕ ਹੋਣਗੇ। ਉਹ ਉਸ ਦੇ ਸੰਗ ਇੱਕ ਹਜ਼ਾਰ ਸਾਲ ਤੱਕ ਹਕੂਮਤ ਕਰਨਗੇ।"

Jude 1 illustration - Jude Chapter 1

21ਸ਼ੈਤਾਨ ਦੀ ਰਾਹ 1000 ਸਾਲਾਂ ਦੇ ਅੰਤ ਤੋਂ ਬਾਅਦ, ਸ਼ੈਤਾਨ ਨੂੰ ਉਸਦੀ ਕੈਦ ਵਿੱਚੋਂ ਮੁਕਤ ਕੀਤਾ ਜਾਵੇਗਾ।"

22ਸ਼ੈਤਾਨ ਸਾਰੀ ਦੁਨੀਆਂ ਦੀਆਂ ਕੌਮਾਂ ਨੂੰ ਗੁਮਰਾਹ ਕਰਨ ਲਈ ਬਾਹਰ ਆਵੇਗਾ, ਗੋਗ ਅਤੇ ਮਗੋਗ। ਸ਼ੈਤਾਨ ਉਨ੍ਹਾਂ ਨੂੰ ਜੰਗ ਲਈ ਇੱਕਸਾਥ ਇੱਕਤ੍ਰ ਕਰੇਗਾ। ਉੱਥੇ ਇੰਨੇ ਲੋਕ ਹੋਣਗੇ ਕਿ ਉਹ ਸਮੁੰਦਰ ਕੰਢੇ ਦੀ ਰੇਤ ਵਾਂਗ ਜਾਪਣਗੇ।"

23ਸ਼ੈਤਾਨ ਦੀ ਫ਼ੌਜ ਨੇ ਧਰਤੀ ਤੋਂ ਪਾਰ ਕੂਚ ਕੀਤਾ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਅਤੇ ਪਰਮੇਸ਼ੁਰ ਦੇ ਸ਼ਹਿਰ ਜਿਸ ਨੂੰ ਉਹ ਪਿਆਰ ਕਰਦਾ ਹੈ ਦੁਆਲੇ ਗੁੱਟ ਬਣਾ ਲਿਆ। ਪਰ ਅਕਾਸ਼ ਵਿੱਚੋਂ ਅੱਗ ਵਰ੍ਹੀ ਅਤੇ ਸ਼ੈਤਾਨ ਦੀ ਫ਼ੌਜ ਤਬਾਹ ਹੋ ਗਈ।"

24ਅਤੇ ਸ਼ੈਤਾਨ ਨੂੰ (ਜਿਸਨੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ,) ਜਾਨਵਰਾਂ ਨੂੰ ਅਤੇ ਝੂਠੇ ਨਬੀਆਂ ਸਮੇਤ ਗੰਧਕ ਦੀ ਬਲਦੀ ਝੀਲ ਵਿੱਚ ਸੁੱਟਿਆ ਗਿਆ। ਉੱਥੇ, ਉਨ੍ਹਾਂ ਨੂੰ ਦਿਨ ਰਾਤ ਸਦਾ ਅਤੇ ਸਦਾ ਲਈ ਕਸ਼ਟ ਦਿੱਤੇ ਜਾਣਗੇ।"

25ਦੁਨੀਆਂ ਦੇ ਲੋਕਾਂ ਦਾ ਨਿਆਂ ਹੁੰਦਾ ਹੈ ਫ਼ੇਰ ਮੈਂ ਇੱਕ ਵੱਡਾ ਸਾਰਾ ਚਿੱਟਾ ਤਖਤ ਦੇਖਿਆ। ਮੈਂ ਉਸ ਨੂੰ ਵੀ ਦੇਖਿਆ ਜਿਹੜਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ।"

Chapter Complete

You have read Jude 1

25 verses