Lumina
Joshua

The Altar of Witness

Joshua 22·Punjabi Bible

1ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਮੰਨਣਾ ਛੱਡ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਦੀ ਉਪਾਸਨਾ ਕਰਨ ਲੱਗੇ ਪਏ।"

2ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵੱਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸੱਕੇ।"

3ਜਦੋਂ ਵੀ ਇਸਰਾਏਲ ਦੇ ਲੋਕ ਲੜਾਈ ਲਈ ਗਏ, ਉਹ ਹਮੇਸ਼ਾ ਹਾਰੇ। ਉਹ ਇਸ ਲਈ ਹਾਰੇ ਕਿਉਂਕਿ ਯਹੋਵਾਹ ਉਨ੍ਹਾਂ ਵੱਲ ਨਹੀਂ ਸੀ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਜੇ ਉਹ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰਨਗੇ ਤਾਂ ਹਾਰ ਜਾਣਗੇ। ਇਸਰਾਏਲ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ।"

4ਫ਼ੇਰ ਯਹੋਵਾਹ ਨੇ ਉਨ੍ਹਾਂ ਆਗੂਆਂ ਨੂੰ ਚੁਣਿਆ ਜਿਨ੍ਹਾਂ ਨੂੰ ਨਿਆਂਕਾਰ ਆਖਿਆ ਜਾਂਦਾ ਸੀ। ਇਨ੍ਹਾਂ ਆਗੂਆਂ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੁਸ਼ਮਣਾ ਕੋਲੋਂ ਬਚਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲਿਆ ਸੀ।"

5ਇਸਰਾਏਲੀਆਂ ਨੇ ਆਪਣੇ ਨਿਆਂਕਾਰਾ ਦੀ ਗੱਲ ਨਹੀਂ ਸੁਣੀ। ਉਹ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗੇ। ਅਤੀਤ ਵਿੱਚ, ਇਸਰਾਏਲੀਆਂ ਦੇ ਪੁਰਖਿਆਂ ਨੇ ਯਹੋਵਾਹ ਦੇ ਹੁਕਮ ਮੰਨੇ ਸਨ। ਪਰ ਹੁਣ ਇਸਰਾਏਲੀ ਬਦਲ ਗਏ ਸਨ ਅਤੇ ਯਹੋਵਾਹ ਦਾ ਕਹਿਣਾ ਮੰਨਣੋ ਹਟ ਗਏ ਸਨ।"

Joshua 22 illustration - Joshua Chapter 22

6ਅਨੇਕਾਂ ਵਾਰੀ ਇਸਰਾਏਲ ਦੇ ਦੁਸ਼ਮਣਾਂ ਨੇ ਲੋਕਾਂ ਨਾਲ ਬੁਰਾ ਸਲੂਕ ਕੀਤਾ। ਇਸ ਲਈ ਇਸਰਾਏਲ ਦੇ ਲੋਕ ਸਹਾਇਤਾ ਲਈ ਪੁਕਾਰਦੇ। ਅਤੇ ਹਰ ਵਾਰੀ, ਯਹੋਵਾਹ ਨੇ ਲੋਕਾਂ ਲਈ ਦੁੱਖ ਮਹਿਸੂਸ ਕੀਤਾ। ਹਰ ਵਾਰੀ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣ ਤੋਂ ਬਚਾਉਣ ਲਈ ਕਿਸੇ ਨਿਆਂਕਾਰ ਨੂੰ ਭੇਜਿਆ। ਯਹੋਵਾਹ ਹਮੇਸ਼ਾ ਉਨ੍ਹਾਂ ਨਿਆਂਕਾਰਾਂ ਦੇ ਨਾਲ ਸੀ। ਇਸ ਲਈ ਹਰ ਵਾਰੀ ਇਸਰਾਏਲ ਦੇ ਲੋਕ ਆਪਣੇ ਦੁਸ਼ਮਣਾ ਕੋਲੋਂ ਬਚ ਗਏ।"

7ਪਰ ਜਦੋਂ ਹਰੇਕ ਨਿਆਂਕਾਰ ਦਾ ਦੇਹਾਂਤ ਹੋਇਆ, ਇਸਰਾਏਲ ਦੇ ਲੋਕ ਫ਼ੇਰ ਪਾਪ ਕਰਨ ਲੱਗੇ ਅਤੇ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸਰਾਏਲ ਦੇ ਲੋਕ ਬਹੁਤ ਜ਼ਿੱਦੀ ਸਨ-ਉਨ੍ਹਾਂ ਨੇ ਆਪਣੇ ਬਦੀ ਵਾਲੇ ਰਾਹਾਂ ਨੂੰ ਬਦਲਣ ਤੋਂ ਇਨਕਾਰ ਕੀਤਾ। ਉਹ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਦੁਸ਼ਟ ਸਨ।"

8ਇਸ ਲਈ ਯਹੋਵਾਹ ਇਸਰਾਏਲੀਆਂ ਉੱਤੇ ਕਹਿਰਵਾਨ ਹੋ ਗਿਆ ਅਤੇ ਆਖਿਆ, “ਇਸ ਕੌਮ ਨੇ ਉਸ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।"

9ਇਸ ਲਈ ਮੈਂ ਹੁਣ ਫ਼ੇਰ ਕੌਮਾਂ ਨੂੰ ਨਹੀਂ ਹਰਾਵਾਂਗਾ ਅਤੇ ਇਸਰਾਏਲ ਦੇ ਲੋਕਾਂ ਲਈ ਰਾਹ ਪੱਧਰਾ ਨਹੀਂ ਕਰਾਂਗਾ। ਉਹ ਕੌਮਾਂ ਹਾਲੇ ਵੀ ਇਸ ਧਰਤੀ ਉੱਤੇ ਸਨ ਜਦੋਂ ਯਹੋਸ਼ੁਆ ਦਾ ਦੇਹਾਂਤ ਹੋਇਆ ਸੀ। ਅਤੇ ਮੈਂ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਟਿਕੇ ਰਹਿਣ ਦਿਆਂਗਾ।"

10ਮੈਂ ਉਨ੍ਹਾਂ ਕੌਮਾਂ ਦੀ ਵਰਤੋਂ ਇਸਰਾਏਲ ਦੇ ਲੋਕਾਂ ਦੀ ਪਰਖ ਕਰਨ ਲਈ ਕਰਾਂਗਾ। ਮੈਂ ਦੇਖਾਂਗਾ ਕਿ ਕੀ ਇਸਰਾਏਲ ਦੇ ਲੋਕ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਆਦੇਸ਼ਾਂ ਦਾ ਪਾਲਣ ਕਰ ਸੱਕਦੇ ਹਨ।”"

Joshua 22 illustration - Joshua Chapter 22

11ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਧਰਤੀ ਉੱਤੇ ਰਹਿਣ ਦਿੱਤਾ। ਉਸ ਨੇ ਇਨ੍ਹਾਂ ਕੌਮਾਂ ਨੂੰ ਛੇਤੀ-ਛੇਤੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ ਅਤੇ ਯਹੋਸ਼ੁਆ ਦੀ ਫ਼ੌਜ ਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਨਹੀਂ ਕੀਤੀ।"

12ਯਹੋਵਾਹ ਨੇ ਉਨ੍ਹਾਂ ਹੋਰਨਾ ਕੌਮਾਂ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੀ ਧਰਤੀ ਛੱਡ ਜਾਣ ਲਈ ਮਜ਼ਬੂਰ ਨਹੀਂ ਕੀਤਾ। ਯਹੋਵਾਹ ਇਸਰਾਏਲ ਦੇ ਲੋਕਾਂ ਦੀ ਪਰੱਖ ਕਰਨਾ ਚਾਹੁੰਦਾ ਸੀ। ਇਸਰਾਏਲ ਵਿੱਚ ਇਸ ਸਮੇਂ ਰਹਿਣ ਵਾਲੇ ਲੋਕਾਂ ਵਿੱਚੋਂ ਕਿਸੇ ਨੇ ਵੀ ਕਨਾਨ ਦੀ ਧਰਤੀ ਉੱਤੇ ਕਬਜ਼ਾ ਕਰਨ ਵਾਲੀ ਲੜਾਈ ਵਿੱਚ ਹਿੱਸਾ ਨਹੀਂ ਸੀ ਲਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ਹੋਰਨਾਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਰਹਿਣ ਦਿੱਤਾ। (ਯਹੋਵਾਹ ਨੇ ਅਜਿਹਾ ਇਸਰਾਏਲ ਦੇ ਲੋਕਾਂ ਨੂੰ ਇਹ ਸਿੱਖਿਆ ਦੇਣ ਲਈ ਕੀਤਾ ਸੀ ਕਿ ਉਨ੍ਹਾਂ ਨੇ ਉਹ ਲੜਾਈਆਂ ਨਹੀਂ ਲੜੀਆਂ ਸਨ।) ਯਹੋਵਾਹ ਵੱਲੋਂ ਇਸ ਧਰਤੀ ਉੱਤੇ ਰਹਿਣ ਦਿੱਤੀਆਂ ਕੌਮਾਂ ਦੇ ਨਾਮ ਇਹ ਹਨ:"

13ਫ਼ਲਿਸਤੀ ਲੋਕਾਂ ਦੇ ਪੰਜ ਹਾਕਮ, ਸਾਰੇ ਹੀ ਕਨਾਨੀ ਲੋਕ, ਸੀਦੋਨ ਦੇ ਲੋਕ ਅਤੇ ਉਹ ਹਿੱਵੀ ਲੋਕ ਜਿਹੜੇ ਪਰਬਤ ਬਆਲ ਹਰਮੋਨ ਤੋਂ ਲੈ ਕੇ ਹਮਾਥ ਤੱਕ ਲਬਾਨੋਨ ਦੀਆਂ ਪਹਾੜੀਆਂ ਵਿੱਚ ਰਹਿੰਦੇ ਸਨ।"

14ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਇਸ ਧਰਤੀ ਉੱਤੇ ਇਸਰਾਏਲ ਦੇ ਲੋਕਾਂ ਦੀ ਪਰੱਖ ਲਈ ਰਹਿਣ ਦਿੱਤਾ। ਉਹ ਦੇਖਣਾ ਚਾਹੁੰਦਾ ਸੀ ਕਿ ਕੀ ਇਸਰਾਏਲ ਦੇ ਲੋਕ ਮੂਸਾ ਦੇ ਰਾਹੀਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੇ ਗਏ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।"

15ਇਸਰਾਏਲ ਦੇ ਲੋਕਾਂ ਨੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਲੋਕਾਂ ਦਰਮਿਆਨ ਰਹਿਣਾ ਜਾਰੀ ਰੱਖਿਆ।"

Joshua 22 illustration - Joshua Chapter 22

16ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਰਾਏਲ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਵੀ ਉਨ੍ਹਾਂ ਲੋਕਾਂ ਦੇ ਪੁੱਤਰਾਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਤੇ ਇਸਰਾਏਲ ਦੇ ਲੋਕ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗੇ।"

17ਪਹਿਲਾ ਨਿਆਂਕਾਰ, ਅਥਨੀਏਲ ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ।"

18ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅੱਠ ਸਾਲ ਰਹੇ।"

19ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। ਯਹੋਵਾਹ ਨੇ ਉਨ੍ਹਾਂ ਦੀ ਮਦਦ ਕਰਨ ਲਈ ਇੱਕ ਬੰਦਾ ਭੇਜਿਆ। ਉਸ ਬੰਦੇ ਦਾ ਨਾਮ ਅਥਨੀਏਲ ਸੀ। ਉਹ ਕਨਜ਼, ਕਾਲੇਬ ਦੇ ਛੋਟੇ ਭਰਾ ਦਾ ਪੁੱਤਰ ਸੀ। ਅਥਨੀਏਲ ਨੇ ਇਸਰਾਏਲ ਦੇ ਲੋਕਾਂ ਨੂੰ ਬਚਾਇਆ।"

20ਯਹੋਵਾਹ ਦਾ ਆਤਮਾ ਅਥਨੀਏਲ ਕੋਲ ਆਇਆ ਅਤੇ ਉਹ ਇਸਰਾਏਲ ਦੇ ਲੋਕਾਂ ਲਈ ਨਿਆਂਕਾਰ ਬਣ ਗਿਆ। ਅਥਨੀਏਲ ਨੇ ਇਸਰਾਏਲ ਦੀ ਲੜਾਈ ਵਿੱਚ ਅਗਵਾਈ ਕੀਤੀ। ਯਹੋਵਾਹ ਨੇ ਅਰਾਮ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਹਰਾਉਣ ਵਿੱਚ ਅਥਨੀਏਲ ਦੀ ਮਦਦ ਕੀਤੀ।"

Joshua 22 illustration - Joshua Chapter 22

21ਇਸ ਲਈ ਕਨਜ਼ ਦੇ ਪੁੱਤਰ ਅਥਨੀਏਲ ਦੇ ਦੇਹਾਂਤ ਤੱਕ, 40 ਵਰ੍ਹਿਆਂ ਤੀਕ ਧਰਤੀ ਉੱਤੇ ਅਮਨ ਰਿਹਾ।"

22ਨਿਆਂਕਾਰ ਏਹੂਦ ਇੱਕ ਵਾਰੀ ਫ਼ੇਰ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਦੀ ਕਰਦਿਆਂ ਵੇਖਿਆ। ਇਸ ਲਈ ਯਹੋਵਾਹ ਨੇ ਮੋਆਬ ਦੇ ਰਾਜੇ ਅਗਲੋਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਤਾਕਤ ਦਿੱਤੀ।"

23ਅਗਲੋਨ ਨੇ ਅੰਮੋਨੀ ਲੋਕਾਂ ਅਤੇ ਅਮਾਲੇਕੀ ਲੋਕਾਂ ਕੋਲੋਂ ਮਦਦ ਲਈ। ਉਹ ਉਸ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਗਲੋਨ ਅਤੇ ਉਸਦੀ ਫ਼ੌਜ ਨੇ ਇਸਰਾਏਲ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਖਜ਼ੂਰਾਂ ਦੇ ਸ਼ਹਿਰ (ਯਰੀਹੋ) ਤੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ।"

24ਮੋਆਬ ਦੇ ਰਾਜੇ ਅਗਲੋਨ ਨੇ ਇਸਰਾਏਲ ਦੇ ਲੋਕਾਂ ਉੱਤੇ 18 ਵਰ੍ਹੇ ਤੱਕ ਰਾਜ ਕੀਤਾ।"

25ਲੋਕਾਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ ਤਾਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਇੱਕ ਬੰਦਾ ਭੇਜਿਆ। ਇਸ ਬੰਦੇ ਦਾ ਨਾਮ ਏਹੂਦ ਸੀ। ਉਹ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਗੇਰਾ ਦਾ ਪੁੱਤਰ ਸੀ। ਉਸ ਨੂੰ ਆਪਣੇ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਇਸਰਾਏਲ ਦੇ ਲੋਕਾਂ ਨੇ ਏਹੂਦ ਨੂੰ ਇੱਕ ਸੁਗਾਤ ਦੇਕੇ ਮੋਆਬ ਦੇ ਰਾਜੇ ਅਗਲੋਨ ਦੇ ਕੋਲ ਭੇਜਿਆ।"

Joshua 22 illustration - Joshua Chapter 22

26ਏਹੂਦ ਨੇ ਆਪਣੇ ਲਈ ਇੱਕ ਤਲਵਾਰ ਬਣਾਈ। ਉਸ ਤਲਵਾਰ ਦੀਆਂ ਦੋ ਤਿਖੀਆਂ ਧਾਰਾਂ ਸਨ ਅਤੇ ਇਹ ਤਕਰੀਬਨ 18 ਇੰਚ ਲੰਮੀ ਸੀ। ਏਹੂਦ ਨੇ ਇਹ ਤਲਵਾਰ ਆਪਣੇ ਸੱਜੇ ਪੱਟ ਨਾਲ ਬੰਨ੍ਹ ਲਈ ਅਤੇ ਇਸ ਨੂੰ ਆਪਣੀ ਵਰਦੀ ਹੇਠਾਂ ਛੁਪਾ ਲਿਆ।"

27ਇਸ ਤਰ੍ਹਾਂ ਏਹੂਦ ਮੋਆਬ ਦੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਇਆ। ਅਗਲੋਨ ਬਹੁਤ ਮੋਟਾ ਬੰਦਾ ਸੀ।"

28ਸੁਗਾਤ ਭੇਟ ਕਰਨ ਤੋਂ ਬਾਦ ਉਸ ਨੇ ਉਨ੍ਹਾਂ ਬੰਦਿਆਂ ਨੂੰ ਭੇਜ ਦਿੱਤਾ ਜਿਹੜੇ ਰਾਜੇ ਅਗਲੋਨ ਲਈ ਸੁਗਾਤ ਲੈ ਕੇ ਆਏ ਸਨ। ਉਹ ਰਾਜੇ ਦੇ ਮਹਿਲ ਵਿੱਚੋਂ ਚੱਲੇ ਗਏ।"

29ਜਦੋਂ ਏਹੂਦ ਗਿਲਗਾਲ ਨੇੜੇ ਮੂਰਤੀਆਂ ਕੋਲ ਅੱਪੜਿਆ, ਉਹ ਰਾਜੇ ਨੂੰ ਮਿਲਣ ਲਈ ਵਾਪਸ ਮੁੜ ਪਿਆ। ਏਹੂਦ ਨੇ ਰਾਜੇ ਅਗਲੋਨ ਨੂੰ ਆਖਿਆ, “ਪਾਤਸ਼ਾਹ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ।” ਰਾਜੇ ਨੇ ਉਸ ਨੂੰ ਖਾਮੋਸ਼ ਹੋ ਜਾਣ ਲਈ ਆਖਿਆ ਅਤੇ ਫ਼ੇਰ ਸਾਰੇ ਨੌਕਰਾਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ।"

30ਏਹੂਦ ਰਾਜੇ ਅਗਲੋਨ ਕੋਲ ਗਿਆ। ਰਾਜਾ ਆਪਣੇ ਮਹਿਲ ਦੇ ਉੱਪਰਲੇ ਕਮਰੇ ਵਿੱਚ ਬਿਲਕੁਲ ਇੱਕਲਾ ਬੈਠਾ ਹੋਇਆ ਸੀ। ਫ਼ੇਰ ਏਹੂਦ ਨੇ ਆਖਿਆ, “ਮੇਰੇ ਕੋਲ ਪਰਮੇਸ਼ੁਰ ਵੱਲੋਂ ਤੁਹਾਡੇ ਲਈ ਸੰਦੇਸ਼ ਹੈ।” ਰਾਜਾ ਆਪਣੇ ਤਖਤ ਤੋਂ ਉੱਠ ਖੜ੍ਹਾ ਹੋਇਆ। ਉਹ ਏਹੂਦ ਦੇ ਬਹੁਤ ਨੇੜੇ ਸੀ।"

Joshua 22 illustration - Joshua Chapter 22

31ਜਿਵੇਂ ਹੀ ਰਾਜਾ ਆਪਣੇ ਤਖਤ ਤੋਂ ਉੱਠ ਰਿਹਾ ਸੀ, ਏਹੂਦ ਆਪਣਾ ਖੱਬਾ ਹੱਥ ਵੱਧਾਇਆ ਅਤੇ ਆਪਣੇ ਪੱਟ ਨਾਲ ਬੰਨ੍ਹੀ ਹੋਈ ਤਲਵਾਰ ਬਾਹਰ ਕੱਢ ਲਈ। ਫ਼ੇਰ ਏਹੂਦ ਨੇ ਤਲਵਾਰ ਰਾਜੇ ਦੇ ਪੇਟ ਵਿੱਚ ਖੋਭ ਦਿੱਤੀ।"

32ਤਲਵਾਰ ਰਾਜੇ ਦੇ ਪੇਟ ਵਿੱਚ ਇੰਨੀ ਡੂੰਘੀ ਚਲੀ ਗਈ ਕਿ ਉਸਦਾ ਹੱਥਾਂ ਵੀ ਅੰਦਰ ਧਸ ਗਿਆ ਅਤੇ ਚਰਬੀ ਨਾਲ ਢੱਕਿਆ ਗਿਆ ਅਤੇ ਉਸ ਦੀਆਂ ਅੰਤੜੀਆਂ ਅਤੇ ਟੱਟੀ ਬਾਹਰ ਆ ਗਈ। ਏਹੂਦ ਨੇ ਤਲਵਾਰ ਅਗਲੋਨ ਦੇ ਸ਼ਰੀਰ ਅੰਦਰ ਹੀ ਰਹਿਣ ਦਿੱਤੀ।"

33ਏਹੂਦ ਉਸ ਨਿਜੀ ਕਮਰੇ ਤੋਂ ਬਾਹਰ ਆ ਗਿਆ ਉਸ ਨੇ ਉੱਪਰਲੇ ਕਮਰੇ ਨੂੰ ਤਾਲਾ ਲਾ ਦਿੱਤਾ ਅਤੇ ਰਾਜੇ ਨੂੰ ਅੰਦਰ ਬੰਦ ਕਰ ਦਿੱਤਾ।"

34ਫ਼ੇਰ ਏਹੂਦ ਮੁੱਖ ਕਮਰੇ ਵਿੱਚੋਂ ਚੱਲਾ ਗਿਆ ਅਤੇ ਨੌਕਰ ਵਾਪਸ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਪਰਲੇ ਕਮਰੇ ਨੂੰ ਤਾਲਾ ਲੱਗਿਆ ਦੇਖਿਆ। ਇਸ ਲਈ ਉਨ੍ਹਾਂ ਆਖਿਆ, “ਰਾਜਾ ਜ਼ਰੂਰ ਆਪਣੀ ਆਰਾਮਗਾਹ ਵਿੱਚ ਖੁਦ ਨੂੰ ਆਰਾਮ ਦੇ ਰਿਹਾ ਹੋਵੇਗਾ।”"

Chapter Complete

You have read Joshua 22

34 verses