Lumina
Jonah

Jonah's Anger

Jonah 4·Punjabi Bible

1ਯਹੋਵਾਹ ਸਰਬ ਸ਼ਕਤੀਮਾਨ ਆਖਦਾ, “ਜਾਜਕਾਂ ਨੂੰ ਪੁੱਛੋ ਕਿ ਬਿਵਸਬਾ ਇਨ੍ਹਾਂ ਗੱਲਾਂ ਬਾਰੇ ਕੀ ਆਖਦੀ ਹੈ:"

2‘ਫ਼ਰਜ ਕਰੋ ਕਿ ਕੋਈ ਵਿਅਕਤੀ ਆਪਣੇ ਕਪੜਿਆਂ ਦੀ ਤਹਿ ਵਿੱਚ ਕੁਝ ਮਾਸ ਲੈ ਜਾਂਦਾ ਜੋ ਕਿ ਪਵਿੱਤਰ ਹੈ ਜੋ ਇਹ ਬਲੀ ਦਾ ਹਿੱਸਾ ਹੈ ਅਤੇ ਜੇਕਰ ਉਹ ਕੱਪੜਾ ਰੋਟੀ, ਭੋਜਨ, ਮੈ, ਤੇਲ ਜਾਂ ਕਿਸੇ ਹੋਰ ਤਰ੍ਹਾਂ ਦੇ ਭੋਜਨ ਨੂੰ ਛੂਹ ਜਾਂਦਾ ਹੈ, ਤਾਂ ਕੀ ਉਹ ਚੀਜ਼ ਜਿਸ ਨੂੰ ਉਸ ਦਾ ਕਪੜਾ ਛੂਹੇਗਾ ਪਵਿੱਤਰ ਹੋ ਜਾਵੇਗੀ?’” ਜਾਜਕਾਂ ਨੇ ਜਵਾਬ ਦਿੱਤਾ, “ਨਹੀਂ!”"

3ਤਦ ਹੱਜਈ ਨੇ ਕਿਹਾ, “ਜੇ ਕੋਈ ਮਨੁੱਖ ਕਿਸੇ ਲਾਸ਼ ਨੂੰ ਛੂਹ ਜਾਣ ਨਾਲ ਅਸ਼ੁੱਧ ਹੋ ਗਿਆ ਹੋਵੇ, ਤਾਂ ਇਨ੍ਹਾਂ ਚੀਜ਼ਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ ਕਿ ਉਹ ਚੀਜ਼ ਅਸ਼ੁੱਧ ਹੋ ਜਾਵੇਗੀ?” ਤਾਂ ਜਾਜਕਾਂ ਨੇ ਜਵਾਬ ’ਚ ਆਖਿਆ, “ਹਾਂ ਉਹ ਵਸਤ ਅਸ਼ੁੱਧ ਹੋ ਜਾਵੇਗੀ।”"

4ਫ਼ਿਰ ਹੱਜਈ ਨੇ ਆਖਿਆ, “ਯਹੋਵਾਹ ਪਰਮੇਸ਼ੁਰ ਇਉਂ ਆਖਦਾ ਹੈ: ‘ਇਸ ਕੌਮ ਦੇ ਲੋਕਾਂ ਬਾਰੇ ਵੀ ਇਹ ਸੱਚ ਹੈ। ਉਹ ਅਤੇ ਜੋ ਵੀ ਉਹ ਪੈਦਾ ਕਰਦੇ ਹਨ ਮੇਰੇ ਸਾਹਮਣੇ ਅਸ਼ੁੱਧ ਹੈ। ਇਸ ਲਈ ਉਹ ਜੋ ਕੁਝ ਵੀ ਜਗਵੇਦੀ ਤੇ ਚੜ੍ਹਾਉਣ ਲਈ ਲਿਉਂਦੇ ਹਨ ਉਹ ਵੀ ਅਸ਼ੁੱਧ ਹੈ।"

5“‘ਹੁਣ, ਅੱਜ ਦੇ ਦਿਨ ਤੋਂ ਅਗਾਂਹ, ਇਸ ਬਾਰੇ ਧਿਆਨ ਨਾਲ ਸੋਚੋ: ਤੁਹਾਡੇ ਯਹੋਵਾਹ ਦੇ ਮੰਦਰ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਲਈ ਗੱਲਾਂ ਕਿਂਝ ਵਾਪਰ ਰਹੀਆਂ ਸਨ?"

Jonah 4 illustration - Jonah Chapter 4

6ਜਦੋਂ ਵੀ ਕੋਈ ਅਨਾਜਾਂ ਦੀਆਂ ਢੇਰੀਆਂ ਕੋਲ 20 ਪੈਮਾਨਿਆਂ ਦੀ ਉਮੀਦ ਕਰਕੇ ਜਾਂਦਾ ਹੁੰਦਾ ਸੀ, ਓੱਥੇ ਸਿਰਫ਼ 10 ਪੈਮਾਨੇ ਹੀ ਹੁੰਦੇ ਸਨ। ਜਦੋਂ ਕੋਈ ਸ਼ਰਾਬ ਦੀ ਕੁਲਹਾੜੀ ਵਿੱਚੋਂ 50 ਮਰਤਬਾਨ ਸ਼ਰਾਬ ਦੇ ਕੱਢਣ ਲਈ ਗਿਆ, ਉਸ ਨੂੰ ਸਿਰਫ਼ 20 ਹੀ ਪ੍ਰਾਪਤ ਹੋਏ।"

7ਕਿਉਂ ਕਿ ਮੈਂ ਤੁਹਾਨੂੰ ਦੰਡ ਦਿੱਤਾ। ਮੈਂ ਬੀਮਾਰੀ ਭੇਜੀ ਜਿਸ ਨੇ ਤੁਹਾਡੀ ਫ਼ਸਲ ਤਬਾਹ ਕੀਤੀ, ਤੇ ਮੈਂ ਗੜਿਆਂ ਦੀ ਮਾਰ ਤੁਹਾਨੂੰ ਮਾਰੀ ਜਿਸ ਨਾਲ ਤੁਹਾਡੇ ਹੱਥ ਦੀਆਂ ਬਣੀਆਂ ਵਸਤਾਂ ਨਸ਼ਟ ਹੋ ਗਈਆਂ। ਇਹ ਸਭ ਕੁਝ ਮੈਂ ਤੁਹਾਨੂੰ ਆਪਣੇ ਵੱਲ ਪਰਤਣ ਲਈ ਕੀਤਾ, ਪਰ ਤੁਸੀਂ ਨਾ ਮੁੜੇ।’ ਯਹੋਵਾਹ ਨੇ ਇਹ ਗੱਲਾਂ ਆਖੀਆਂ।"

8“ਯਹੋਵਾਹ ਨੇ ਆਖਿਆ, ‘ਅੱਜ ਵੇਂ ਮਹੀਨੇ ਦਾ 24ਵਾਂ ਦਿਨ ਹੈ। ਤੁਸੀਂ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਦਾ ਕੰਮ ਮੁਕੰਮਲ ਕਰ ਲਿਆ ਹੈ। ਸੋ ਖਿਆਲ ਰੱਖਿਓ ਕਿ ਹ੍ਹੁਣ ਤੋਂ ਅਗਾਂਹ ਕੀ ਵਾਪਰਦਾ!"

9ਕੀ ਅਜੇ ਵੀ ਪਿੜ ਵਿੱਚ ਕੋਈ ਅਜਿਹਾ ਅਨਾਜ ਦਾ ਦਾਣਾ ਬਾਕੀ ਹੈ ਜੋ ਬੀਜਿਆ ਨਹੀਂ ਗਿਆ? ਨਹੀਂ! ਕੀ ਅੰਗੂਰ ਦੀਆਂ ਵੇਲਾਂ, ਅੰਜੀਰ ਦੇ ਦ੍ਰੱਖਤ, ਅਨਾਰ ਅਤੇ ਜੈਤੂਨ ਦੇ ਦ੍ਰੱਖਤ ਕੋਈ ਫ਼ਲ ਦੇ ਰਹੇ ਹਨ? ਨਹੀਂ! ਪਰ ਅੱਜ ਤੋਂ, ਮੈਂ ਤੁਹਾਨੂੰ ਚੰਗੀ ਵਾਢੀ ਦੀ ਬਰਕਤ ਦੇਵਾਂਗਾ।”"

10ਮਹੀਨੇ ਦੇ 24 ਵੇਂ ਦਿਨ ਹੀ ਹੱਜਈ ਨਬੀ ਨੂੰ ਯਹੋਵਾਹ ਦੀ ਇੱਕ ਹੋਰ ਬਾਣੀ ਪ੍ਰਗਟ ਹੋਈ। ਉਹ ਸੰਦੇਸ਼ ਹੈ।"

Jonah 4 illustration - Jonah Chapter 4

11“ਯਹੂਦਾਹ ਦੇ ਰਾਜਪਾਲ ਜ਼ਰੁੱਬਾਬਲ ਕੋਲ ਜਾਕੇ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ।"

Chapter Complete

You have read Jonah 4

11 verses