1ਯਹੋਵਾਹ ਦਾ ਲੋਕਾਂ ਨੂੰ ਉਤਸਾਹਿਤ ਕਰਨਾ ਯਹੋਵਾਹ ਵੱਲੋਂ 7ਵੇਂ ਮਹੀਨੇ ਦੇ 21ਵੇਂ ਦਿਨ ਹੱਜਈ ਨੂੰ ਇਹ ਬਾਣੀ ਹੋਈ:"
2ਯਹੂਦਾਹ ਦੇ ਰਾਜਪਾਲ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤਰ ਪਰਧਾਨ ਜਾਜਕ ਯਹੋਸ਼ੁਆ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਦੱਸ:"
3“ਤੁਹਾਡੇ ਵਿੱਚੋਂ ਕੌਣ ਅਜਿਹਾ ਬਾਕੀ ਹੈ ਜਿਸਨੇ ਇਸ ਮੰਦਰ ਦੀ ਪਹਿਲੀ ਖੂਬਸੂਰਤੀ ਨੂੰ ਵੇਖਿਆ, ਜੋ ਕਿ ਬਰਬਾਦ ਹੋ ਚੁੱਕੀ ਹੈ? ਇਸ ਬਾਰੇ ਹੁਣ ਤੁਸੀਂ ਕੀ ਸੋਚਦੇ ਹੋਂ? ਕੀ ਮੰਦਰ ਪਹਿਲੇ ਮੰਦਰ ਦੇ ਮੁਕਾਬਲੇ ਕੁਝ ਵੀ ਨਹੀਂ ਲੱਗਦਾ?"
4ਪਰ ਹੁਣ, ਜ਼ਰੁੱਬਾਬਲ, ਯਹੋਵਾਹ ਨੇ ਆਖਿਆ, ਹੌਂਸਲਾ ਨਾ ਹਾਰ। ਪਰਧਾਨ ਜਾਜਕ ਯਹੋਸ਼ੁਆ ਯਹੋਸਾਦਾਕ ਦੇ ਪੁੱਤਰ ਹੌਂਸਲਾ ਨਾ ਹਾਰ! ਇਸ ਕੌਮ ਦੇ ਸਾਰੇ ਲੋਕੋ ਹੌਂਸਲਾ ਨਾ ਹਾਰੋ। ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ। ਇਹ ਕੰਮ ਜਾਰੀ ਰੱਖੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ। ਯਹੋਵਾਹ ਸਰਬ-ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।”"
5ਯਹੋਵਾਹ ਆਖਦਾ ਹੈ, “ਜਦੋਂ ਤੁਸੀਂ ਮਿਸਰ ਤੋਂ ਨਿਕਲੇ, ਮੈਂ ਤੁਹਾਡੇ ਨਾਲ ਇਹ ਇਕਰਾਰਨਾਮਾ ਕੀਤਾ ਕਿ ਮੇਰਾ ਆਤਮਾ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇਗਾ, ਇਸ ਲਈ ਡਰੋ ਨਾ।"

6ਕਿਉਂ ਕਿ ਇਹ ਸਭ ਗੱਲਾਂ ਯਹੋਵਾਹ ਸਰਬ ਸ਼ਕਤੀਵਾਨ ਆਖ ਰਿਹਾ ਹੈ। ਬੋੜੀ ਹੀ ਦੇਰ ਵਿੱਚ, ਮੈਂ ਜ਼ਮੀਨ ਤੇ ਅਕਾਸ਼, ਧਰਤੀ ਅਤੇ ਸਮੁੰਦਰ ਹਿਲਾ ਦੇਵਾਂਗਾ।"
7ਮੈਂ ਕੌਮਾਂ ਨੂੰ ਹਿਲਾ ਦਿਆਂਗਾ ਤੇ ਉਹ ਸਾਰੀਆਂ ਕੌਮਾਂ ਤੋਂ ਤੁਹਾਡੇ ਕੋਲ ਦੌਲਤ ਸਹਿਤ ਆਉਣਗੇ। ਤਦ ਮੈਂ ਇਸ ਮੰਦਰ ਨੂੰ ਪਰਤਾਪ ਨਾਲ ਭਰ ਦਿਆਂਗਾ। ਯਹੋਵਾਹ ਸਰਬ ਸ਼ਕਤੀਮਾਨ ਨੇ ਇੰਝ ਆਖਿਆ।"
8ਉਨ੍ਹਾਂ ਦਾ ਸਾਰਾ ਚਾਂਦੀ ਅਤੇ ਸੋਨਾ ਮੇਰਾ ਹੈ। ਸਰਬ ਸ਼ਕਤੀਮਾਨ ਯਹੋਵਾਹ ਇਹ ਆਖ ਰਿਹਾ ਹੈ।"
9ਅਤੇ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ ਕਿ ਇਹ ਆਖਿਰੀ ਮੰਦਰ ਪਹਿਲਾਂ ਵਾਲੇ ਮੰਦਰ ਨਾਲੋਂ ਵੱਧ ਖੂਬਸੂਰਤ ਹੋਵੇਗਾ ਅਤੇ ਮੈਂ ਇੱਥੇ ਸਾਂਤੀ ਲਿਆਵਾਂਗਾ। ਯਾਦ ਰੱਖਣਾ, ਕਿ ਯਹੋਵਾਹ ਸਰਬ ਸ਼ਕਤੀਮਾਨ ਇਹ ਆਖ ਰਿਹਾ ਹੈ।”"
10ਕੰਮ ਸ਼ੁਰੂ ਹੋ ਚੁੱਕਿਆ-ਅਸੀਸ ਮਿਲੇਗੀ ਦਾਰਾ ਪਾਤਸ਼ਾਹ ਦੇ ਦੂਜੇ ਸਾਲ ਦੇ 9 ਵੇਂ ਮਹੀਨੇ ਦੀ 24 ਤਰੀਕ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੁਆਰਾ ਆਈ ਕਿ"
You have read Jonah 3
10 verses