1ਫ਼ਿਰ ਮੈਂ ਦੂਜੀਆਂ ਕੌਮਾਂ ਦੇ ਮਨੁੱਖਾਂ ਨੂੰ ਬਦਲਾਂਗਾ ਤਾਂ ਜੋ ਉਹ ਸਪੱਸ਼ਟ ਬੋਲੀ ’ਚ ਯਹੋਵਾਹ ਦਾ ਨਾਂ ਪੁਕਾਰਣ। ਉਹ ਸਾਰੇ ਮੋਢੇ ਨਾਲ ਮੋਢਾ ਮਿਲਾ ਕੇ ਇੱਕ ਆਵਾਜ਼ ਹੋਕੇ, ਇੱਕ ਮੁੱਠ ਹੋਕੇ ਮੇਰੇ ਨਾਂ ਦੀ ਉਪਾਸਨਾ ਕਰਣਗੇ।"
2ਕੂਸ਼ ਦੇ ਸਾਗਰ ਤੋਂ ਪਾਰ ਦੂਜਿਆਂ ਕੰਢਿਆਂ ਤੋਂ ਲੋਕ ਇੱਥੇ ਇਕੱਠੇ ਹੋਣਗੇ। ਮੇਰੀ ਖਿੰਡਰੀ ਹੋਈ ਕੌਮ ਮੁੜ ਇਕੱਠੀ ਹੋਵੇਗੀ। ਮੇਰੇ ਉਪਾਸੱਕ ਮੇਰੇ ਕੋਲ ਭੇਟਾ ਲੈ ਕੇ ਆਉਣਗੇ।"
3“ਫ਼ਿਰ ਯਰੂਸ਼ਲਮ! ਉਸ ਦਿਨ ਤੂੰ ਆਪਣੇ ਸਾਰੇ ਮਾੜੇ ਕੀਤੇ ਕੰਮਾਂ ਲਈ ਸ਼ਰਮਿੰਦਾ ਨਾ ਹੋਵੇਂਗਾ ਕਿਉਂ ਕਿ ਉਸ ਦਿਨ ਯਰੂਸ਼ਲਮ ਵਿੱਚੋਂ ਮੈਂ ਉਨ੍ਹਾਂ ਸਾਰੇ ਬਦ ਲੋਕਾਂ ਨੂੰ ਇੱਥੋਂ ਬਾਹਰ ਕੱਢ ਸੁੱਟਾਂਗਾ। ਫ਼ਿਰ ਮੇਰੇ ਪਵਿੱਤਰ ਪਰਬਤ ਉੱਪਰ ਉਨ੍ਹਾਂ ਚੋ ਕੋਈ ਹੰਕਾਰੀ ਮਨੁੱਖ ਨਾ ਰਹੇਗਾ।"
4ਮੈਂ ਯਰੂਸ਼ਲਮ ਵਿੱਚ ਸਿਰਫ਼ ਦੀਨ ਅਤੇ ਨਿਮਰ ਲੋਕਾਂ ਨੂੰ ਹੀ ਛੱਡਾਂਗਾ ਅਤੇ ਉਹ ਯਹੋਵਾਹ ਦੇ ਨਾਂ ਵਿੱਚ ਸੁਰੱਖਿਆ ਪਾਉਣਗੇ।"
5ਇਸਰਾਏਲ ਦੇ ਬਚੇ ਹੋਏ ਮਨੁੱਖ ਬਦੀ ਨਾ ਕਰਣਗੇ ਤੇ ਨਾ ਹੀ ਉਹ ਝੂਠ ਬੋਲਣਗੇ ਅਤੇ ਨਾ ਹੀ ਫ਼ਰੇਬ ਨਾਲ ਲੋਕਾਂ ਨੂੰ ਲੁੱਟਣਗੇ। ਉਹ ਤਾਂ ਪਤਨੀਆਂ ਭੇਡਾਂ ਵਾਂਗ ਚਰਨਗੇ ਅਤੇ ਲੰਮੇ ਪੈ ਜਾਣਗੇ। ਤੇ ਕੋਈ ਵੀ ਉਨ੍ਹਾਂ ਨੂੰ ਤੰਗ ਨਾ ਕਰੇਗਾ।”"

6ਖੁਸ਼ੀ ਦਾ ਗੀਤ ਹੇ ਯਰੂਸ਼ਲਮ! ਗਾ ਅਤੇ ਮੌਜ ਮਣਾ। ਹੇ ਇਸਰਾਏਲ, ਖੁਸ਼ੀ ’ਚ ਨਾਰਾ ਮਾਰ। ਯਰੂਸ਼ਲਮ, ਖੁਸ਼ ਹੋ ਅਤੇ ਮੌਜ ਕਰ।"
7ਕਿਉਂ ਕਿ, ਯਹੋਵਾਹ ਨੇ ਤੇਰੇ ਨਿਆਂ ਨੂੰ ਦੂਰ ਕੀਤਾ, ਉਸ ਨੇ ਤੇਰੇ ਵੈਰੀਆਂ ਦੇ ਮਜ਼ਬੂਤ ਬੁਰਜਾਂ ਨੂੰ ਢਾਹਿਆ। ਇਸਰਾਏਲ ਦੇ ਪਾਤਸ਼ਾਹ, ਯਹੋਵਾਹ ਤੇਰੇ ਅੰਗ-ਸੰਗ ਹੈ ਤੈਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਕਿ ਕੋਈ ਬਦੀ ਵਾਪਰੇਗੀ।"
8ਉਸ ਵਕਤ, ਸਿਉਨ ਸਦਵਾਏ ਜਾਂਦੇ ਯਰੂਸ਼ਲਮ ਨੂੰ ਇਹ ਦੱਸਿਆ ਜਾਵੇਗਾ, “ਮਜ਼ਬੂਤ ਹੋ, ਅਤੇ ਡਰ ਨਾ।"
9ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ ਤੇ ਤੈਨੂੰ ਦਰਸਾਵੇਗਾ ਕਿ ਤੂੰ ਉਸ ਨੂੰ ਕਿੰਨਾ ਪਿਆਰਾ ਹੈਂ? ਤੇ ਤੈਨੂੰ ਇਹ ਵੀ ਇਜ਼ਹਾਰ ਕਰਾਇਆ ਕਿ ਉਹ ਤੇਰੇ ਨਾਲ ਅੰਤਾ ਦਾ ਖੁਸ਼ ਹੈ!"
10ਉਹ ਤੇਰੇ ਨਾਲ ਹੱਸੇਗਾ ਤੇ ਤੇਰੇ ਵਾਸਤੇ ਖੁਸ਼ ਹੋਵੇਗਾ। ਦਾਅਵਤ ’ਚ ਆਏ ਲੋਕਾਂ ਵਾਂਗ।” ਯਹੋਵਾਹ ਨੇ ਆਖਿਆ, “ਮੈਂ ਤੇਰੀ ਸ਼ਰਮਿੰਦਗੀ ਵਾਪਸ ਲੈ ਲਵਾਂਗਾ ਤੇ ਉਨ੍ਹਾਂ ਲੋਕਾਂ ਨੂੰ ਤੈਨੂੰ ਜ਼ਲੀਲ ਕਰਨ ਤੋਂ ਰੋਕਾਂਗਾ।"

11ਜਿਹੜੇ ਤੈਨੂੰ ਦੁੱਖ ਦੇਣ, ਉਸ ਵਕਤ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ। ਮੈਂ ਆਪਣੇ ਦੁੱਖੀ ਲੋਕਾਂ ਨੂੰ ਬਚਾਵਾਂਗਾ ਤੇ ਜਿਨ੍ਹਾਂ ਨੂੰ ਭੱਜਣ ਵਾਸਤੇ ਮਜ਼ਬੂਰ ਕੀਤਾ ਗਿਆ ਸੀ, ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਅਤੇ ਉਨ੍ਹਾਂ ਨੂੰ ਪ੍ਰਸਿੱਧੀ ਦੇਵਾਂਗਾ ਹਰ ਜਗ੍ਹਾ ਲੋਕ ਉਨ੍ਹਾਂ ਦੀ ਉਸਤਤ ਕਰਣਗੇ।"
12ਉਸ ਵਕਤ, ਮੈਂ ਤੁਹਾਨੂੰ ਅੰਦਰ ਲਿਆਵਾਂਗਾ ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ। ਮੈਂ ਤੁਹਾਨੂੰ ਪ੍ਰਸਿੱਧੀ ਦੇਵਾਂਗਾ। ਹਰ ਜਗ੍ਹਾ ਲੋਕ ਤੁਹਾਡੀ ਉਸਤਤ ਕਰਣਗੇ। ਇਹ ਉਸ ਵਕਤ ਵਾਪਰੇਗਾ, ਜਦੋਂ ਤੁਹਾਡੀਆਂ ਅੱਖਾਂ ਸਾਹਵੇਂ ਮੈਂ ਉਨ੍ਹਾਂ ਬੰਦੀਆਂ ਨੂੰ ਵਾਪਸ ਲਿਆਵਾਂਗਾ।” ਯਹੋਵਾਹ ਨੇ ਇਉਂ ਆਖਿਆ।"
13ਇਹ ਮੰਦਰ ਉਸਾਰਨ ਦਾ ਸਮਾਂ ਪਾਤਸ਼ਾਹ ‘ਦਾਰਾ’ ਦੇ ਸ਼ਾਸਨਕਾਲ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸੰਦੇਸ ਨਬੀ ਹੱਜਈ ਰਾਹੀਂ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਯਹੂਦਾਹ ਦੇ ਰਾਜਪਾਲ ਅਤੇ ਯਹੋਸਾਦਾਕ ਦੇ ਪੁੱਤਰ ਉੱਚ ਜਾਜਕ ਯਹੋਸ਼ੂਆ ਨੂੰ ਦਿੱਤਾ ਗਿਆ।"
14ਯਹੋਵਾਹ ਸਰਬ ਸ਼ਕਤੀਮਾਨ ਇਉਂ ਆਖਦਾ ਹੈ, “ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦਾ ਮੰਦਰ ਬਨਾਉਣ ਲਈ ਸਮਾਂ ਠੀਕ ਨਹੀਂ ਹੈ।”"
15ਹੱਜਈ ਨਬੀ ਨੂੰ ਮੁੜ ਯਹੋਵਾਹ ਦੀ ਬਾਣੀ ਹੋਈ ਤਾਂ ਹੱਜਈ ਨੇ ਲੋਕਾਂ ਨੂੰ ਦੱਸਿਆ।"

16“ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ।"
17ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, ‘ਆਪਣੇ ਰਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ।"
You have read Jonah 1
17 verses