Lumina
Joel

Judgment on the Nations

Joel 3·Punjabi Bible

1ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ, ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ।"

2ਜਦੋਂ ਤੂੰ ਆਪਣੇ ਦੁਸ਼ਮਣਾਂ ਨਾਲ ਲੜੇਂਗਾ, ਤੂੰ ਉਨ੍ਹਾਂ ਨੂੰ ਤਬਾਹ ਕਰ ਦੇਵੇਂਗਾ।"

3ਲੋਕ ਪਰਮੇਸ਼ੁਰ ਤੇ ਨਿਰਭਰ ਹੋਣਗੇ ਯਹੋਵਾਹ ਆਖਦਾ ਹੈ: “ਉਸ ਵੇਲੇ ਮੈਂ ਤੁਹਾਡੇ ਘੋੜੇ ਖੋਹ ਲਵਾਂਗਾ ਅਤੇ ਤੁਹਾਡੇ ਰੱਥ ਬਰਬਾਦ ਕਰ ਦੇਵਾਂਗਾ।"

4ਮੈਂ ਤੁਹਾਡੇ ਦੇਸ ਦੇ ਸਾਰੇ ਸ਼ਹਿਰ ਤਬਾਹ ਕਰ ਸੁੱਟਾਂਗਾ ਮੈਂ ਤੁਹਾਡੇ ਸਾਰੇ ਕਿਲੇ ਢਹਿ-ਢੇਰੀ ਕਰ ਦਿਆਂਗਾ।"

5ਬਹੁਤੀ ਦੇਰ ਤੁਹਾਡਾ ਜਾਦੂ ਨਾ ਚੱਲੇਗਾ ਤੁਹਾਡੀ ਭਵਿੱਖਬਾਣੀ ਕਰਨ ਵਾਲੇ ਮਨੁੱਖ ਖਤਮ ਹੋ ਜਾਣਗੇ।"

Joel 3 illustration - Joel Chapter 3

6ਮੈਂ ਤੇਰੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਵਾਂਗਾ। ਮੈਂ ਤੇਰੇ ਯਾਦਗਾਰੀ ਥੰਮਾਂ ਨੂੰ ਤਬਾਹ ਕਰ ਦੇਵਾਂਗਾ। ਤੂੰ ਆਪਣੇ ਹੱਥੀਂ ਬਣਾਈਆਂ ਮੂਰਤੀਆਂ ਦੀ ਹੋਰ ਉਪਾਸਨਾ ਨਹੀਂ ਕਰੇਂਗਾ।"

7ਮੈਂ ਤੇਰੇ ਅਸ਼ੇਰਾਹ ਦੇ ਥੰਮਾਂ ਨੂੰ ਵੱਢ ਸੁੱਟਾਂਗਾ ਅਤੇ ਤੇਰੇ ਸ਼ਹਿਰਾਂ ਨੂੰ ਤਬਾਹ ਕਰ ਦੇਵਾਂਗਾ।"

8ਕੁਝ ਲੋਕ ਮੇਰੀ ਗੱਲ ਨਾ ਸੁਣਨਗੇ ਪਰ ਮੈਂ ਕ੍ਰੋਧ ਅਤੇ ਗੁੱਸੇ ਉਨ੍ਹਾਂ ਕੌਮਾਂ ਦਾ ਬਦਲਾ ਲਵਾਂਗਾ।”"

9ਯਹੋਵਾਹ ਦੀ ਸ਼ਿਕਾਇਤ ਹੁਣ ਸੁਣੋ! ਕਿ ਯਹੋਵਾਹ ਕੀ ਕਹਿੰਦਾ ਹੈ? ਪਰਬਤਾਂ ਨੂੰ ਆਪਣੀ ਸ਼ਿਕਾਈਤ ਦੱਸ। ਪਹਾੜੀਆਂ ਨੂੰ ਆਪਣੀ ਕਹਾਣੀ ਸੁਣਾ।"

10ਯਹੋਵਾਹ ਨੂੰ ਆਪਣੇ ਲੋਕਾਂ ਦੇ ਵਿਰੁੱਧ ਸ਼ਿਕਾਇਤ ਹੈ। ਪਰਬਤੋਂ! ਯਹੋਵਾਹ ਦੀ ਸਿਕਾਇਤ ਨੂੰ ਸੁਣੋ। ਧਰਤੀ ਦੀ ਨੀਹੋਂ, ਯਹੋਵਾਹ ਦੀ ਸ਼ਿਕਾਈਤ ਨੂੰ ਸੁਣੋ। ਉਹ ਸਾਬਿਤ ਕਰ ਦੇਵੇਗਾ ਕਿ ਇਸਰਾਏਲ ਗ਼ਲਤ ਹੈ।"

Joel 3 illustration - Joel Chapter 3

11ਯਹੋਵਾਹ ਆਖਦਾ, “ਮੇਰੇ ਲੋਕੋ, ਦੱਸੋ, ਮੈਂ ਤੁਹਾਨੂੰ ਕੀ ਕੀਤਾ? ਕੀ ਮੈਂ ਤੁਹਾਡੇ ਖਿਲਾਫ਼ ਕੋਈ ਗ਼ਲਤ ਕੰਮ ਕੀਤਾ ਹੈ? ਕੀ ਮੈਂ ਤੁਹਾਡੇ ਤੇ ਬੋਝ ਪਾਈਆ?"

12ਮੈਂ ਤੁਹਾਡੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ ਭੇਜਿਆ। ਮੈਂ ਤੁਹਾਨੂੰ ਮਿਸਰ ਦੇਸ ਚੋ ਕੱਢ ਲਿਆਇਆ ਮੈਂ ਗੁਲਾਮੀ ਤੋਂ ਤੁਹਾਨੂੰ ਮੁਕਤ ਕੀਤਾ।"

13ਮੇਰੇ ਲੋਕੋ, ਉਨ੍ਹਾਂ ਬੁਰੀਆਂ ਵਿਉਂਤਾਂ ਨੂੰ ਚੇਤੇ ਕਰੋ, ਜਿਹੜੀਆਂ ਮੋਆਬ ਦੇ ਰਾਜੇ ਬਲਾਕ ਨੇ ਬਣਾਈਆਂ ਸਨ। ਚੇਤੇ ਕਰੋ ਬਉਰ ਦੇ ਪੁੱਤਰ ਬਿਲਆਮ ਨੇ ਬਾਲਾਕ ਨੂੰ ਕੀ ਆਖਿਆ ਸੀ। ਚੇਤੇ ਕਰੋ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਵਾਪਰਿਆ, ਜਦੋਂ ਤੁਸੀਂ ਉਨ੍ਹਾਂ ਗੱਲਾਂ ਨੂੰ ਚੇਤੇ ਕਰੋਂਗੇ, ਤੁਸੀਂ ਜਾਣ ਜਾਵੋਗੇ ਕਿ ਯਹੋਵਾਹ ਸਹੀ ਹੈ।”"

14ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ? ਜਦੋਂ ਮੈਂ ਯਹੋਵਾਹ ਨੂੰ ਮਿਲਣ ਲਈ ਆਵਾਂ ਤਾਂ ਮੈਂ ਉਸ ਦੇ ਹਜ਼ੂਰ ਕੀ ਲੈ ਕੇ ਹਾਜ਼ਰ ਹੋਵਾਂ? ਜਦੋਂ ਉੱਚੇ ਬੈਠੇ ਪਰਮੇਸ਼ੁਰ ਅੱਗੇ ਸੀਸ ਝੁਕਾਵਾਂ ਉਸ ਵਕਤ ਮੈਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਂ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਅਤੇ ਇੱਕ ਵਰ੍ਹੇ ਦਾ ਵੱਛਾ ਲੈ ਕੇ 1,000 ਹੋਵਾਂ?"

15ਕੀ ਯਹੋਵਾਹ 10,000 ਭੇਡੂਆਂ ਨਾਲ ਜਾਂ ਤੇਲ ਦੇ ਦਸ ਹਜ਼ਾਰ ਦਰਿਆਵਾਂ ਨਾਲ ਪ੍ਰਸੰਨ ਹੋਵੇਗਾ? ਕੀ ਮੈਂ ਆਪਣੇ ਅਪਰਾਧਾਂ ਲਈ ਆਪਣਾ ਪਹਿਲੋਠਾ ਪੁੱਤਰ, ਉਸ ਨੂੰ ਅਰਪਣ ਕਰਾਂ? ਕੀ ਮੈਂ ਉਸ ਬੱਚੇ ਨੂੰ ਆਪਣੇ ਪਾਪਾਂ ਲਈ ਭੇਟ ਕਰਾਂ ਜਿਸ ਨੂੰ ਮੈਂ ਖੁਦ ਦੀ ਕੁੱਖੋਂ ਜੰਮਿਆ?"

Joel 3 illustration - Joel Chapter 3

16ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਕਿ ਕੀ ਨੇਕ ਹੈ? ਯਹੋਵਾਹ ਨੇ ਤੈਨੂੰ ਪਹਿਲਾਂ ਹੀ ਦੱਸਿਆ ਕਿ ਉੱਸਨੂੰ ਤੈਥੋਂ ਕੀ ਚਾਹੀਦਾ: ਦੂਜੇ ਲੋਕਾਂ ਨਾਲ ਇਨਸਾਫ਼ ਕਰ, ਉਨ੍ਹਾਂ ਪਿਆਰ, ਦਯਾ ਤੇ ਨਿਮਰਤਾ ਦਰਸਾ। ਆਪਣੇ ਪਰਮੇਸ਼ੁਰ ਨਾਲ ਨਿਮਰਤਾ ਸਹਿਤ ਰਹਿ।"

17ਇਸਰਾਏਲੀ ਕੀ ਕਰ ਰਹੇ ਸਨ? ਯਹੋਵਾਹ ਦੀ ਆਵਾਜ਼ ਸ਼ਹਿਰ ਨੂੰ ਪੁਕਾਰਦੀ ਹੈ। ਸਿਆਣੇ ਲੋਕੋ ਉਸ ਦੇ ਨਾਉਂ ਦਾ ਆਦਰ ਕਰੋ। ਦੰਡ ਦਿੰਦੀ ਛੜ ਅਤੇ ਇਸ ਨੂੰ ਨਿਯੁਕਤ ਕਰਨ ਵਾਲੇ ਵੱਲ ਧਿਆਨ ਦਿਓ।"

18ਕੀ ਦੁਸ਼ਟ ਮਨੁੱਖਾਂ ਦੇ ਘਰ ਅਜੇ ਵੀ ਪਾਪਾਂ ਦਾ ਧਨ ਪਿਆ ਹੈ ਜਿਹੜਾ ਉਨ੍ਹਾਂ ਚੁਰਾਇਆ ਸੀ? ਕੀ ਦੁਸ਼ਟ ਲੋਕ ਅਜੇ ਵੀ ਘੱਟ ਨਾਪਕੇ ਦੂਜਿਆਂ ਨੂੰ ਧੋਖਾ ਦਿੰਦੇ ਹਨ? ਹਾਂ! ਕੀ ਅਜੇ ਵੀ ਇਹ ਸਭ ਕੁਝ ਵਾਪਰ ਰਿਹਾ ਹੈ।"

19ਕੀ ਮੈਂ ਉਨ੍ਹਾਂ ਦੁਸ਼ਟਾਂ ਨੂੰ ਮੁਆਫ ਕਰ ਦੇਵਾਂ ਜੋ ਅਜੇ ਵੀ ਤਕੜੀ ’ਚ ਡੰਡੀ ਮਾਰਦੇ ਤੇ ਘੱਟ ਤੋਂਲਦੇ ਹਨ। ਕੀ ਉਨ੍ਹਾਂ ਦੁਸ਼ਟਾਂ ਨੂੰ ਖਿਮਾ ਕਰਾਂ ਜਿਨ੍ਹਾਂ ਦੀ ਬੈਲੀ ਵਿੱਚ ਖੋਟੇ ਵੱਟੇ ਹਨ? ਨਹੀਂ!"

20ਉਸ ਸ਼ਹਿਰ ਵਿੱਚ ਅਮੀਰ ਲੋਕ ਅਜੇ ਵੀ ਨਿਰਦਯੀ ਹਨ ਅਜੇ ਵੀ ਉਸ ਸ਼ਹਿਰ ਦੇ ਮਨੁੱਖ ਝੂਠ ਬੋਲਦੇ ਹਨ। ਹਾਂ! ਉਨ੍ਹਾਂ ਦੀ ਜ਼ਬਾਨ ਝੂਠ ਤੇ ਫ਼ਰੇਬ ਵਾਲੀ ਹੈ।"

Joel 3 illustration - Joel Chapter 3

21ਇਸ ਲਈ ਮੈਂ ਤੁਹਾਨੂੰ ਦੰਡ ਦੇਣਾ ਆਰੰਭਿਆ ਮੈਂ ਤੁਹਾਡੇ ਪਾਪਾਂ ਕਾਰਣ ਤੁਹਾਨੂੰ ਬਰਬਾਦ ਕਰਾਂਗਾ।"

Chapter Complete

You have read Joel 3

21 verses