Lumina
Job

Job's Despair

Job 7·Punjabi Bible

1ਉਹ ਕਸ਼ਟਾਂ ਦੀ ਕਲਪਨਾ ਕਰਦੇ ਨੇ, ਪਾਪ ਨੂੰ ਜਾਣਦੇ ਹਨ ਅਤੇ ਕੁੱਖ ਵਿੱਚ ਵੀ ਧੋਖਾ ਦੇਣਾ ਵਿਉਂਤਦੇ ਹਨ।”"

2ਅੱਯੂਬ ਦਾ ਅਲੀਫਜ਼ ਨੂੰ ਜਵਾਬ ਫੇਰ ਅੱਯੂਬ ਨੇ ਜਵਾਬ ਦਿੱਤਾ, ਮੈਂ ਸੁਣਿਆ ਹੈ:"

3“ਪਹਿਲਾਂ ਵੀ ਇਨ੍ਹਾਂ ਗੱਲਾਂ ਬਾਰੇ। ਤੁਸੀਂ ਤਿੰਨੇ ਬੰਦੇ ਮੈਨੂੰ ਤਕਲੀਫ ਦਿੰਦੇ ਹੋ ਆਰਾਮ ਨਹੀਂ।"

4ਤੁਹਾਡੇ ਲੰਮੇ ਭਾਸ਼ਣ ਕਦੇ ਖਤਮ ਨਹੀਂ ਹੁੰਦੇ। ਤੁਸੀਂ ਬਹਿਸ ਕਿਉਂ ਕਰੀ ਜਾ ਰਹੇ ਹੋ।"

5ਜੇਕਰ ਤੁਹਾਡੇ ਦੁੱਖ ਵੀ ਮੇਰੇ ਵਰਗੇ ਹੁੰਦੇ, ਮੈਂ ਵੀ ਤੁਹਾਨੂੰ ਇਹੋ ਗੱਲਾਂ ਕਹਿ ਸੱਕਦਾ ਸੀ। ਮੈਂ ਤੁਹਾਡੇ ਵਿਰੁੱਧ ਸਿਆਣੀਆਂ ਗੱਲਾਂ ਆਖਕੇ ਤੁਹਾਡੇ ਤੇ ਆਪਣਾ ਸਿਰ ਹਿਲਾ ਸੱਕਦਾ ਸੀ।"

Job 7 illustration - Job Chapter 7

6ਪਰ ਮੈਂ ਤੁਹਾਨੂੰ ਹੌਂਸਲਾ ਦੇ ਸੱਕਦਾ ਸੀ ਅਤੇ ਆਪਣੇ ਸ਼ਬਦਾਂ ਨਾਲ ਤੁਹਾਨੂੰ ਉਮੀਦ ਦੇ ਸੱਕਦਾ ਸੀ।"

7“ਪਰ ਜੋ ਕੁਝ ਵੀ ਮੈਂ ਆਖਦਾ ਹਾਂ ਮੇਰੇ ਦਰਦ ਨੂੰ ਦੂਰ ਨਹੀਂ ਕਰਦਾ। ਅਤੇ ਨਾ ਹੀ ਖਾਮੋਸ਼ ਰਹਿਣਾ ਕੁਝ ਸਹਾਇਤਾ ਕਰਦਾ ਹੈ।"

8ਹੇ ਪਰਮੇਸ਼ੁਰ ਸੱਚਮੁੱਚ ਹੀ ਤੂੰ ਮੇਰੀ ਸ਼ਕਤੀ ਖੋਹ ਲਈ ਹੈ। ਤੂੰ ਮੇਰੇ ਸਾਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।"

9ਤੂੰ ਮੈਨੂੰ ਪਤਲਾ ਤੇ ਕਮਜ਼ੋਰ ਬਣਾ ਦਿੱਤਾ ਹੈ, ਤੇ ਲੋਕ ਇਹੀ ਸੋਚਦੇ ਨੇ ਕਿ ਮੈਂ ਦੋਸ਼ੀ ਹਾਂ।"

10“ਪਰਮੇਸ਼ੁਰ ਮੇਰੇ ਉੱਤੇ ਵਾਰ ਕਰਦਾ ਹੈ, ਉਹ ਮੇਰੇ ਉੱਤੇ ਕਹਿਰਵਾਨ ਹੈ ਤੇ ਉਹ ਮੇਰੇ ਸ਼ਰੀਰ ਦੇ ਟੋਟੇ ਕਰ ਰਿਹਾ ਹੈ। ਪਰਮੇਸ਼ੁਰ ਮੇਰੇ ਖਿਲਾਫ਼ ਦੰਦ ਕਰੀਚ ਰਿਹਾ ਹੈ। ਮੇਰਾ ਦੁਸ਼ਮਣ ਮੇਰੇ ਵੱਲ ਨਫ਼ਰਤ ਨਾਲ ਤੱਕ ਰਿਹਾ ਹੈ।"

Job 7 illustration - Job Chapter 7

11ਲੋਕ ਮੇਰੇ ਦੁਆਲੇ ਇਕੱਠੇ ਹੋ ਗਏ ਨੇ। ਉਹ ਮੇਰਾ ਮਜ਼ਾਕ ਉਡਾਉਂਦੇ ਨੇ ਤੇ ਮੇਰੇ ਮੂੰਹ ਉੱਤੇ ਚਪੇੜਾਂ ਮਾਰਦੇ ਨੇ।"

12ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ। ਉਸ ਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ।"

13ਮੇਰੇ ਨਾਲ ਹਰ ਗੱਲ ਬੜੀ ਠੀਕ ਠਾਕ ਸੀ, ਪਰ ਫੇਰ ਪਰਮੇਸ਼ੁਰ ਨੇ ਮੈਨੂੰ ਕੁਚਲ ਦਿੱਤਾ। ਹਾਂ, ਉਸ ਨੇ ਮੈਨੂੰ ਗਰਦਨ ਤੋਂ ਫ਼ੜ ਲਿਆ ਤੇ ਮੈਨੂੰ ਟੋਟੇ-ਟੋਟੇ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਨਿਸ਼ਾਨੇਬਾਜ਼ੀ ਲਈ ਵਰਤਿਆ।"

14ਪਰਮੇਸ਼ੁਰ ਦੇ ਤੀਰ ਅੰਦਾਜ਼ ਮੇਰੇ ਹਰ ਪਾਸੇ ਨੇ ਉਹ ਮੇਰੇ ਗੁਰਦਿਆਂ ਵਿੱਚ ਤੀਰ ਮਾਰਦਾ ਹੈ। ਉਹ ਕੋਈ ਮਿਹਰ ਨਹੀਂ ਦਰਸਾਉਂਦਾ। ਉਹ ਮੇਰੇ ਪਿਤ੍ਤ ਨੂੰ ਧਰਤੀ ਉੱਤੇ ਰੋਢ਼ ਦਿੰਦਾ ਹੈ।"

15ਪਰਮੇਸ਼ੁਰ ਬਾਰ-ਬਾਰ ਮੇਰੇ ਉੱਤੇ ਹਮਲਾ ਕਰਦਾ ਹੈ ਉਹ ਮੇਰੇ ਉੱਤੇ ਲੜਾਈ ਵਿੱਚਲੇ ਸਿਪਾਹੀ ਵਾਂਗ ਟੁੱਟ ਪੈਂਦਾ ਹੈ।"

Job 7 illustration - Job Chapter 7

16“ਮੈਂ ਬਹੁਤ ਉਦਾਸ ਹਾਂ ਇਸ ਲਈ ਮੈਂ ਉਦਾਸੀ ਦੇ ਇਹ ਬਸਤਰ ਪਾਉਂਦਾ ਹਾਂ। ਮੈਂ ਘੱਟੇ ਅਤੇ ਸੁਆਹ ਵਿੱਚ ਬੈਠਾ ਹੋਇਆ ਹਾਂ ਤੇ ਮੈਂ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ।"

17ਰੋ-ਰੋ ਕੇ ਮੇਰਾ ਮੂੰਹ ਲਾਲ ਹੋਇਆ ਪਿਆ ਹੈ। ਮੇਰੀਆਂ ਅੱਖਾਂ ਦੁਆਲੇ ਕਾਲੇ ਘੇਰੇ ਨੇ।"

18ਮੈਂ ਕਦੇ ਵੀ ਕਿਸੇ ਲਈ ਜ਼ਾਲਮ ਨਹੀਂ ਸਾਂ ਪਰ ਮੇਰੇ ਨਾਲ ਇਹ ਮਾੜੀਆਂ ਗੱਲਾਂ ਵਾਪਰੀਆਂ ਨੇ। ਮੇਰੀਆਂ ਪ੍ਰਾਰਥਨਾਵਾਂ ਸ਼ੁੱਧ ਤੇ ਧਰਮੀ ਹਨ।"

19“ਧਰਤੀਏ ਉਨ੍ਹਾਂ ਮਾੜੀਆਂ ਗੱਲਾਂ ਨੂੰ ਛੁਪਾ ਨਾ ਜਿਹੜੀਆਂ ਮੇਰੇ ਨਾਲ ਕੀਤੀਆਂ ਗਈਆਂ ਸੀ। ਕਾਸੇ ਨੂੰ ਵੀ ਨਿਰਪੱਖਤਾ ਲਈ ਮੇਰੀਆਂ ਅਰਜੋਈਆਂ ਨੂੰ ਰੋਕਣ ਨਾ ਦੇਵੀਂ।"

20ਹੁਣ ਵੀ ਅਕਾਸ਼ ਵਿੱਚ ਕੋਈ ਨਾ ਕੋਈ ਹੈ ਜਿਹੜਾ ਮੇਰੇ ਪੱਖ ਵਿੱਚ ਬੋਲੇਗਾ। ਉੱਪਰ ਕੋਈ ਨਾ ਕੋਈ ਹੈ ਜਿਹੜਾ ਮੇਰੇ ਲਈ ਸਾਖੀ ਦੇਵੇਗਾ।"

Job 7 illustration - Job Chapter 7

21ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਹਮਣੇ ਹੰਝੂ ਕੇਰ ਰਹੀਆਂ ਨੇ।"

Chapter Complete

You have read Job 7

21 verses