Lumina
Job

Job Responds to Eliphaz

Job 6·Punjabi Bible

1ਜੋ ਗੱਲਾਂ ਤੂੰ ਆਖਦਾ ਹੈਂ ਸਾਫ਼ ਤੇਰੇ ਪਾਪਾਂ ਨੂੰ ਦਰਸਾਉਂਦੀਆਂ ਨੇ। ਅੱਯੂਬ ਤੂੰ ਆਪਣੇ ਪਾਪ ਨੂੰ ਚਲਾਕੀ ਭਰੇ ਸ਼ਬਦਾਂ ਦੀ ਵਰਤੋਂ ਨਾਲ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ।"

2ਮੈਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਤੂੰ ਗ਼ਲਤ ਹੈਂ ਕਿਉਂ। ਜਿਹੜੀਆਂ ਗੱਲਾਂ ਤੂੰ ਆਪਣੇ ਮੂੰਹੋਁ ਆਖਦਾ ਹੈਂ ਦਰਸਾਉਂਦੀਆਂ ਨੇ ਕਿ ਤੂੰ ਗ਼ਲਤ ਹੈਂ। ਤੇਰੇ ਆਪਣੇ ਹੀ ਹੋਠ ਤੇਰੇ ਖਿਲਾਫ਼ ਬੋਲਦੇ ਨੇ।"

3“ਅੱਯੂਬ ਕੀ ਤੇਰਾ ਖਿਆਲ ਹੈ ਕਿ ਤੂੰ ਹੀ ਉਹ ਪਹਿਲਾਂ ਬੰਦਾ ਜਿਹੜਾ ਕਦੇ ਜਨਮਿਆ ਸੀ? ਕੀ ਤੂੰ ਪਹਾੜੀਆਂ ਤੋਂ ਪਹਿਲਾਂ ਜਨਮਿਆ ਸੀ?"

4ਕੀ ਤੂੰ ਪਰਮੇਸ਼ੁਰ ਦੀਆਂ ਗੁਪਤ ਯੋਜਨਾਵਾਂ ਨੂੰ ਸੁਣਿਆ ਸੀ? ਕੀ ਤੂੰ ਸੋਚਦਾ ਹੈਂ ਕਿ ਤੂੰ ਹੀ ਸਿਆਣਾ ਆਦਮੀ ਹੈਂ।"

5ਅੱਯੂਬ, ਤੂੰ ਕੀ ਜਾਣਦੈਁ ਜੋ ਅਸੀਂ ਨਹੀਂ ਜਾਣਦੇ? ਕਿੰਨ੍ਹਾਂ ਅੰਤਰਦਰਿਸ਼ਟੀਆਂ ਤੇ ਤੂੰ ਕਾਬਜ ਹੈ ਜਿਨ੍ਹਾਂ ਦੀ ਸਾਨੂੰ ਕਮੀ ਹੈ।"

Job 6 illustration - Job Chapter 6

6ਸਫ਼ੇਰ ਵਾਲਾਂ ਵਾਲੇ ਆਦਮੀ ਅਤੇ ਬਜ਼ੁਰਗ ਸਾਡੇ ਨਾਲ ਸਹਿਮਤ ਹਨ। ਹਾਂ, ਤੇਰੇ ਪਿਤਾ ਨਾਲੋਂ ਵਢੇਰੇ ਲੋਕ ਸਾਡੇ ਪੱਖ ਵਿੱਚ ਹਨ।"

7ਪਰਮੇਸ਼ੁਰ ਤੈਨੂੰ ਸੱਕੂਨ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਤੇਰੇ ਲਈ ਕਾਫ਼ੀ ਨਹੀਂ। ਅਸੀਂ ਕੋਮਲਤਾ ਨਾਲ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਹੈ।"

8ਅੱਯੂਬ ਤੂੰ ਸਮਝਦਾ ਕਿਉਂ ਨਹੀਂ? ਕਿਉਂ ਤੂੰ ਸੱਚ ਨੂੰ ਨਹੀਂ ਦੇਖ ਸੱਕਦਾ?"

9ਤੂੰ ਪਰਮੇਸ਼ੁਰ ਦੇ ਵਿਰੁੱਧ ਹੈਂ ਜਦੋਂ ਤੂੰ ਇਹ ਰੋਹ ਭਰੇ ਸ਼ਬਦ ਬੋਲਦਾ ਹੈਂ।"

10“ਕੋਈ ਵੀ ਆਦਮੀ ਸੱਚਮੁੱਚ ਬੇਗੁਨਾਹ ਨਹੀਂ ਹੋ ਸੱਕਦਾ। ਔਰਤ ਤੋਂ ਜੰਮਿਆ ਕੋਈ ਵੀ ਬੰਦਾ ਧਰਮੀ ਨਹੀਂ ਹੋ ਸੱਕਦਾ।"

Job 6 illustration - Job Chapter 6

11ਪਰਮੇਸ਼ੁਰ ਆਪਣੇ ਦੂਤਾਂ ਤੇ ਵੀ ਭਰੋਸਾ ਨਹੀਂ ਕਰਦਾ। ਪਰਮੇਸ਼ੁਰ ਦੇ ਮੁਕਾਬਲੇ ਵਿੱਚ ਅਕਾਸ਼ ਵੀ ਪਵਿੱਤਰ ਨਹੀਂ ਹਨ।"

12ਆਦਮੀ ਬਦਤਰ ਹੈ। ਉਹ ਨਫ਼ਰਤ ਯੋਗ ਅਤੇ ਭ੍ਰਸ਼ਟ ਹੈ ਅਤੇ ਬਦੀ ਨੂੰ ਪਾਣੀ ਵਾਂਗ ਪੀਂਦਾ ਹੈ।"

13“ਅੱਯੂਬ ਮੇਰੀ ਗੱਲ ਸੁਣ ਤੇ ਮੈਂ ਤੈਨੂੰ ਇਹ ਸਮਝਾਵਾਂਗਾ। ਮੈਂ ਉਹ ਦੱਸਾਂਗਾ ਜੋ ਮੈਂ ਜਾਣਦਾ ਹਾਂ।"

14ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜੋ ਮੈਨੂੰ ਸਿਆਣਿਆਂ ਨੇ ਦੱਸੀਆਂ ਨੇ। ਸਿਆਣੇ ਬੰਦਿਆਂ, ਪੁਰਖਿਆਂ ਨੇ ਮੈਨੂੰ ਇਹ ਗੱਲਾਂ ਦੱਸੀਆਂ ਨੇ।"

15ਸਿਰਫ਼ ਉਹੀ ਆਪਣੇ ਮੁਲਕ ਵਿੱਚ ਰਹਿੰਦੇ ਸਨ। ਕੋਈ ਵੀ ਵਿਦੇਸ਼ੀ ਉੱਥੋਂ ਨਹੀਂ ਲੰਘਦਾ ਸੀ। ਇਸ ਲਈ ਕਿਸੇ ਵੀ ਬੰਦਨੇ ਉਨ੍ਹਾਂ ਨੂੰ ਅਜੀਬ ਵਿੱਚਾਰ ਨਹੀਂ ਦਿੱਤੇ।"

Job 6 illustration - Job Chapter 6

16ਇਨ੍ਹਾਂ ਸਿਆਣੇ ਬੰਦਿਆਂ ਨੇ ਆਖਿਆ ਕਿ ਇੱਕ ਬੁਰਾ ਆਦਮੀ ਸਾਰੀ ਉਮਰ ਦੁੱਖ ਭਰਦਾ ਹੈ। ਜ਼ਾਲਮ ਆਦਮੀ ਆਪਣੇ ਗਿਣਤੀ ਦੇ ਸਾਰੇ ਵਰ੍ਹਿਆਂ ਦੌਰਾਨ ਦੁੱਖ ਭਰਦਾ ਹੈ।"

17ਹਰ ਸ਼ੋਰ ਉਸ ਨੂੰ ਭੈਭੀਤ ਕਰਦਾ ਹੈ। ਉਸ ਦਾ ਦੁਸ਼ਮਣ ਉਸ ਉੱਤੇ ਵਾਰ ਕਰੇਗਾ ਜਦੋਂ ਉਹ ਆਪਣੇ-ਆਪ ਨੂੰ ਸੁਰੱਖਿਅਤ ਸਮਝੇਗਾ।"

18ਉਸ ਕੋਲ ਹਨੇਰੇ ਤੋਂ ਬਚਣ ਦੀ ਕੋਈ ਆਸ ਨਹੀਂ ਹੁੰਦੀ। ਉੱਥੇ ਉਸ ਨੂੰ ਮਾਰਨ ਲਈ ਕਿਸੇ ਥਾਂ ਤਲਵਾਰ ਇੰਤਜ਼ਾਰ ਵਿੱਚ ਹੁੰਦੀ ਹੈ।"

19ਉਹ ਇੱਧਰ-ਓਧਰ ਭਟਕਦਾ ਹੈ ਪਰ ਉਸਦਾ ਸ਼ਰੀਰ ਗਿਰਝਾਂ ਲਈ ਭੋਜਨ ਬਣੇਗਾ। ਉਹ ਜਾਣਦਾ ਹੈ ਕਿ ਉਸਦੀ ਮੌਤ ਬਹੁਤ ਨੇੜੇ ਹੈ।"

20ਦਰਦ ਅਤੇ ਚਿੰਤਾ ਉਸ ਨੂੰ ਭੈਭੀਤ ਕਰ ਦਿੰਦੇ ਨੇ। ਉਹ ਚੀਜ਼ਾਂ ਤਬਾਹ ਕਰਨ ਲਈ ਤਿਆਰ ਰਾਜੇ ਵਾਂਗ, ਉਸ ਉੱਤੇ ਹਮਲਾ ਕਰਦੀਆਂ ਹਨ।"

Job 6 illustration - Job Chapter 6

21ਕਿਉਂ ਕਿ ਬੁਰਾ ਆਦਮੀ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਉਹ ਆਪਣਾ ਮੁੱਕਾ ਪਰਮੇਸ਼ੁਰ ਦੇ ਸਾਹਮਣੇ ਹਿਲਾਉਂਦਾ ਹੈ ਅਤੇ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਹਰਾਉਣ ਦੀ ਕੋਸ਼ਿਸ਼ ਕਰਦਾ ਹੈ।"

22ਉਹ ਆਦਮੀ ਬਹੁਤ ਜਿੱਦੀ ਹੈ। ਉਹ ਪਰਮੇਸ਼ੁਰ ਉੱਤੇ ਕਿਸੇ ਮੋਟੀ ਤਕੜੀ ਢਾਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ।"

23ਭਾਵੇਂ ਜੇਕਰ ਉਹ ਆਦਮੀ ਬਹੁਤ ਹੀ ਅਮੀਰ ਅਤੇ ਮੋਟਾ ਹੋਵੇ।"

24ਉਸ ਦਾ ਸ਼ਹਿਰ ਤਬਾਹ ਹੋ ਜਾਵੇਗਾ, ਉਸਦਾ ਘਰ ਬਰਬਾਦ ਹੋ ਜਾਵੇਗਾ, ਉਸ ਦਾ ਮਕਾਨ ਖਾਲੀ ਹੋ ਜਾਵੇਗਾ।"

25ਬੁਰਾ ਆਦਮੀ ਬਹੁਤ ਦੇਰ ਤੱਕ ਅਮੀਰ ਨਹੀਂ ਰਹਿੰਦਾ। ਉਸਦੀ ਦੌਲਤ ਬਹੁਤ ਚਿਰ ਨਹੀਂ ਰਹੇਗੀ। ਉਸ ਦੀਆਂ ਫ਼ਸਲਾਂ ਬਹੁਤਤਾ ਨਹੀਂ ਉੱਗਣਗੀਆਂ।"

Job 6 illustration - Job Chapter 6

26ਬੁਰਾ ਆਦਮੀ ਹਨੇਰੇ ਕੋਲੋਂ ਨਹੀਂ ਬਚ ਸੱਕੇਗਾ ਉਹ ਉਸ ਰੁੱਖ ਵਾਂਗਰ ਹੋਵੇਗਾ ਜਿਸ ਦੀਆਂ ਕਰੁਂਬਲਾਂ ਇੱਕ ਲਾਟ ਕਾਰਣ ਮਰ ਗਈਆਂ ਹੋਣ ਅਤੇ ਹਵਾ ਉਨ੍ਹਾਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ।"

27ਬੁਰੇ ਆਦਮੀ ਨੂੰ ਉਦੋਂ ਆਪਣੇ ਆਪ ਨੂੰ ਮੂਰਖ ਨਹੀਂ ਬਨਾਉਣਾ ਚਾਹੀਦਾ ਜਦੋਂ ਉਹ ਨਿਕੰਮੀਆਂ ਚੀਜ਼ਾਂ ਉੱਤੇ ਭਰੋਸਾ ਕਰ ਲੈਂਦਾ ਹੈ। ਕਿਉਂ? ਉਸ ਨੂੰ ਕੁਝ ਵੀ ਨਹੀਂ ਮਿਲੇਗਾ।"

28ਇਸਤੋਂ ਪਹਿਲਾਂ ਕਿ ਉਸਦੀ ਜ਼ਿੰਦਗੀ ਖਤਮ ਹੋ ਜਾਵੇ, ਬੁਰਾ ਆਦਮੀ ਬੁਢ੍ਢਾ ਤੇ ਬੰਜਰ ਹੋ ਜਾਵੇਗਾ। ਉਹ ਉਸ ਸੁੱਕੀ ਟਾਹਣੀ ਵਾਂਗ ਹੋ ਜਾਵੇਗਾ ਜਿਹੜੀ ਫੇਰ ਕਦੇ ਵੀ ਹਰੀ ਨਹੀਂ ਹੁੰਦੀ।"

29ਬੁਰਾ ਆਦਮੀ ਉਸ ਅੰਗੂਰੀ ਵੇਲ ਵਰਗਾ ਹੋ ਜਾਵੇਗਾ ਜਿਸਦੇ ਅੰਗੂਰ ਪਕੱਣ ਤੋਂ ਪਹਿਲਾਂ ਹੀ ਝੜ ਜਾਂਦੇ ਨੇ। ਉਹ ਬੰਦਾ ਜੈਤੂਨ ਦੇ ਉਸ ਰੁੱਖ ਵਰਗਾ ਹੋਵੇਗਾ ਜਿਸਦੇ ਫ਼ੁੱਲ ਝੜ ਜਾਂਦੇ ਨੇ।"

30ਕਿਉਂ ਕਿ ਬਿਨਾ ਪਰਮੇਸ਼ੁਰ ਦੇ ਲੋਕਾਂ ਕੋਲ ਕੁਝ ਵੀ ਨਹੀਂ ਉਹ ਜਿਹੜੇ ਵਢ੍ਢੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਘਰ ਅੱਗ ਨਾਲ ਸਾੜੇ ਜਾਣਗੇ।"

Chapter Complete

You have read Job 6

30 verses