1“ਅੱਯੂਬ, ਕੀ ਤੂੰ ਬਾਜ ਨੂੰ ਸਿੱਖਾਇਆ ਸੀ ਕਿ ਕਿਵੇਂ ਆਪਣੇ ਖੰਭ ਖੋਲ੍ਹਕੇ ਦੱਖਣ ਵੱਲ ਉਡਾਰੀ ਮਾਰਨੀ ਹੈ?"
2ਕੀ ਤੂੰ ਹੀ ਉਹ ਹੈਂ ਜਿਸਨੇ ਬਾਜ਼ ਨੂੰ ਆਖਿਆ ਕਿ ਅਕਾਸ਼ ਵਿੱਚ ਉੱਚਾ ਉੱਡੇ। ਕੀ ਤੂੰ ਉਸ ਨੂੰ ਆਖਿਆ ਸੀ ਕੀ ਆਪਣਾ ਆਲ੍ਹਣਾ ਉੱਚੇ ਪਹਾੜਾਂ ਵਿੱਚ ਬਣਾਵੇ?"
3ਬਾਜ ਚੱਟਾਨ ਦੇ ਉੱਤੇ ਰਹਿੰਦਾ ਹੈ, ਚੱਟਾਨ ਉਸਦਾ ਕਿਲ੍ਹਾ ਹੈ।"
4ਬਾਜ਼ ਆਪਣੇ ਭੋਜਨ ਲਈ ਆਪਣੇ ਉੱਚੇ ਕਿਲ੍ਹੇ ਉੱਪਰੋਂ ਤੱਕਦਾ ਹੈ। ਬਾਜ਼ ਦੂਰ ਤੋਂ ਆਪਣੇ ਭੋਜਨ ਨੂੰ ਦੇਖ ਸੱਕਦਾ ਹੈ।"
5ਬਾਜ਼ ਉੱਥੇ ਇਕੱਠੇ ਹੋਣਗੇ ਜਿੱਥੇ ਲਾਸ਼ਾਂ ਹੋਣਗੀਆਂ। ਤੇ ਉਨ੍ਹਾਂ ਦੇ ਬੱਚੇ ਖੂਨ ਪੀਣਗੇ।”"

6ਯਹੋਵਾਹ ਨੇ ਅੱਯੂਬ ਨੂੰ ਜਵਾਬ ਦਿੱਤਾ ਅਤੇ ਉਸ ਨੂੰ ਆਖਿਆ:"
7“ਅੱਯੂਬ, ਤੂੰ ਸ਼ਰਬ ਸ਼ਕਤੀਮਾਨ ਪਰਮੇਸ਼ੁਰ ਨਾਲ ਬਹਿਸ ਕੀਤੀ ਹੈ। ਤੂੰ ਮੇਰਾ ਗ਼ਲਤ ਕਰਨ ਦੇ ਦੋਸ਼ੀ ਵਜੋਂ ਨਿਆਂ ਕੀਤਾ ਹੈ। ਕੀ ਹੁਣ ਤੂੰ ਮਂਨੇਗਾ ਕਿ ਤੂੰ ਗਲਤ ਹੈਂ? ਕੀ ਤੂੰ ਮੈਨੂੰ ਜਵਾਬ ਦੇਵੇਂਗਾ?”"
8ਫੇਰ ਅੱਯੂਬ ਨੇ ਪਰਮੇਸ਼ੁਰ ਨੂੰ ਜਵਾਬ ਦਿੱਤਾ ਤੇ ਆਖਿਆ:"
9“ਮੈਂ ਇੰਨਾ ਨਿਮਾਣਾ ਹਾਂ ਕਿ ਮੈਂ ਕਿਵੇਂ ਬੋਲਾਂ। ਮੈਂ ਤੈਨੂੰ ਕੀ ਆਖ ਸੱਕਦਾ ਹਾਂ? ਮੈਂ ਤੈਨੂੰ ਜਵਾਬ ਨਹੀਂ ਦੇ ਸੱਕਦਾ, ਮੈਂ ਆਪਣੇ ਮੂੰਹ ਉੱਤੇ ਹੱਥ ਰੱਖ ਲਵਾਂਗਾ।"
10ਮੈਂ ਇੱਕ ਵਾਰੀ ਬੋਲਿਆ ਸਾਂ, ਪਰ ਮੈਂ ਫ਼ੇਰ ਨਹੀਂ ਬੋਲਾਂਗਾ। ਮੈਂ ਦੋ ਵਾਰੀ ਬੋਲਿਆ ਸਾਂ, ਪਰ ਮੈਂ ਹੋਰ ਕੁਝ ਵੀ ਨਹੀਂ ਆਖਾਂਗਾ।”"

11ਤਾਂ ਯਹੋਵਾਹ ਤੂਫਾਨ ਵਿੱਚੋਂ ਫੇਰ ਅੱਯੂਬ ਨਾਲ ਬੋਲਿਆ। ਯਹੋਵਾਹ ਨੇ ਆਖਿਆ:"
12“ਅੱਯੂਬ, ਆਪਣੇ-ਆਪ ਨੂੰ ਕਸ ਲੈ ਤੇ ਉਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੋ ਜੋ ਮੈਂ ਪੁੱਛਾਂਗਾ।"
13“ਅੱਯੂਬ, ਤੇਰਾ ਕੀ ਖਿਆਲ ਹੈ ਕਿ ਮੈਂ ਬੇਲਾਗ ਨਹੀਂ? ਕੀ ਤੂੰ ਆਖਦਾ ਹੈ ਕੀ ਮੈਂ ਗਲਤ ਕਰਨ ਦਾ ਦੋਸ਼ੀ ਹਾਂ, ਤਾਂ ਜੋ ਤੈਨੂੰ ਬੇਗੁਨਾਹ ਸਾਬਿਤ ਕੀਤਾ ਜਾ ਸੱਕੇਗਾ।"
14ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?"
15ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਗੁਮਾਨੀ ਹੋ ਸੱਕਦਾ ਹੈ। ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਪਰਤਾਪ ਅਤੇ ਮਾਨ ਨੂੰ ਬਸਤਰਾਂ ਵਾਂਗ ਪਹਿਨ ਸੱਕਦਾ ਹੈਂ।"

16ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸੱਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸੱਕਦਾ ਹੈ। ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸੱਕਦਾ ਹੈਂ।"
17ਹਾਂ, ਅੱਯੂਬ ਉਨ੍ਹਾਂ ਗੁਮਾਨੀ ਲੋਕਾਂ ਵੱਲ ਵੇਖ ਤੇ ਉਨ੍ਹਾਂ ਨੂੰ ਨਿਮਾਣਾ ਬਣਾ ਦੇ। ਉਨ੍ਹਾਂ ਬੁਰੇ ਲੋਕਾਂ ਨੂੰ ਕੁਚਲ ਦੇ, ਜਿੱਥੇ ਉਹ ਖਲੋਤੇ ਨੇ।"
18ਸਾਰੇ ਘਮਂਡੀ ਲੋਕਾਂ ਨੂੰ ਧੂੜ ਅੰਦਰ ਦਫਨ ਕਰ ਦੇ। ਉਨ੍ਹਾਂ ਦੇ ਸਰੀਰਾਂ ਨੂੰ ਲਪੇਟ ਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਬਰਾਂ ਵਿੱਚ ਸੁੱਟ ਦੇ।"
19ਅੱਯੂਬ, ਜੇਕਰ ਤੂੰ ਇਹ ਸਾਰੀਆਂ ਗੱਲਾਂ ਕਰ ਸੱਕਦਾ ਹੈਂ, ਮੈਂ ਵੀ ਤੇਰੀ ਉਸਤਤ ਕਰਾਂਗਾ ਅਤੇ ਕਬੂਲ ਕਰ ਲਵਾਂਗਾ ਕਿ ਤੂੰ ਆਪਣੀ ਤਾਕਤ ਨਾਲ ਆਪਣੇ-ਆਪ ਨੂੰ ਬਚਾਉਣ ਦੇ ਸਮਰੱਥ ਹੈ।"
20“ਅੱਯੂਬ ਜ਼ਰਾ ਬਹੇਮੋਬ ਵੱਲ ਵੇਖ। ਮੈਂ, ਪਰਮੇਸ਼ੁਰ ਨੇ ਬਹੇਮੋਬ ਨੂੰ ਬਣਾਇਆ ਸੀ ਤੇ ਮੈਂ ਤੈਨੂੰ ਸਾਜਿਆ ਸੀ। ਬਹੇਮੋਬ ਗਊ ਵਾਂਗ ਘਾਹ ਖਾਂਦਾ ਹੈ।"

21ਬਹੇਮੋਬ ਦੇ ਸ਼ਰੀਰ ਅੰਦਰ ਬਹੁਤ ਤਾਕਤ ਹੈ। ਉਸ ਦੇ ਮਿਹਦੇ ਦੇ ਪੱਠੇ ਬਹੁਤ ਮਜ਼ਬੂਤ ਹਨ।"
22ਬਹੇਮੋਬ ਦੀ ਪੂਛ ਦਿਆਰ ਦੇ ਰੁੱਖ ਵਾਂਗਰਾਂ ਮਜ਼ਬੂਤੀ ਨਾਲ ਖਲੋਤੀ ਹੈ। ਉਸ ਦੀਆਂ ਲੱਤਾਂ ਦੇ ਪੱਠੇ ਬਹੁਤ ਮਜ਼ਬੂਤ ਹਨ।"
You have read Job 32
22 verses