1ਉਹ ਬਰੱਖਾ ਬਂਜ਼ਰ ਜ਼ਮੀਨ ਨੂੰ ਚੋਖਾ ਪਾਣੀ ਦਿੰਦੀ ਹੈ ਅਤੇ ਘਾਹ ਉੱਗਣਾ ਸ਼ੁਰੂ ਕਰਦਾ ਹੈ।"
2ਕੀ ਬਰੱਖਾ ਦਾ ਕੋਈ ਪਿਤਾ ਹੁੰਦਾ ਹੈ? ਤ੍ਰੇਲ ਦੇ ਤੁਪੱਕਿਆਂ ਨੂੰ ਕੌਣ ਪੈਦਾ ਕਰਦਾ ਹੈ?"
3ਕੀ ਬਰਫ ਦੀ ਕੋਈ ਮਾਂ ਹੁੰਦੀ ਹੈ? ਕੌਣ ਗੜਿਆਂ ਨੂੰ ਜਨਮ ਦਿੰਦਾ ਹੈ?"
4ਪਾਣੀ ਸਖਤ ਪੱਥਰ ਵਾਂਗ ਜੰਮ ਜਾਂਦਾ ਹੈ ਅਤੇ ਸਾਗਰ ਵੀ ਉੱਪਰੋਂ ਜੰਮ ਜਾਂਦਾ ਹੈ।"
5“ਅੱਯੂਬ ਕੀ ਤੂੰ ਕਚਪਚਿਆਂ ਨੂੰ ਬੰਨ੍ਹ ਸੱਕਦਾ ਹੈਂ? ਕੀ ਤੂੰ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈ?"

6ਕੀ ਤੂੰ ਸਮੇਂ ਸਿਰ ਤਾਰਿਆਂ ਨੂੰ ਬਾਹਰ ਲਿਆ ਸੱਕਦਾ ਹੈਂ? ਕੀ ਤੂੰ ਰਿੱਛ ਦੀ ਉਸ ਦੇ ਬੱਚਿਆਂ ਸਮੇਤ ਅਗਵਾਈ ਕਰ ਸੱਕਦਾ ਹੈਂ?"
7ਕੀ ਤੂੰ ਉਨ੍ਹਾਂ ਨੇਮਾਂ ਨੂੰ ਜਾਣਦਾ ਹੈ ਜਿਹੜੇ ਆਕਾਸ਼ ਨੂੰ ਚਲਾਉਂਦੇ ਨੇ? ਕੀ ਤੂੰ ਉਨ੍ਹਾਂ ਨੂੰ ਧਰਤੀ ਉੱਤੇ ਹਕੂਮਤ ਕਰਨ ਲਈ ਲਿਆ ਸੱਕਦਾ ਹੈ?"
8“ਅੱਯੂਬ ਕੀ ਤੂੰ ਬੱਦਲਾਂ ਨੂੰ ਉੱਚੀ ਪੁਕਾਰ ਸੱਕਦਾ ਹੈਂ? ਤੇ ਉਨ੍ਹਾਂ ਨੂੰ ਆਦੇਸ਼ ਦੇ ਸੱਕਦਾ ਹੈ ਕਿ ਤੈਨੂੰ ਬਾਰਿਸ਼ ਨਾਲ ਭਿਉਂ ਦੇਣ?"
9ਕੀ ਤੂੰ ਬਿਜਲੀ ਨੂੰ ਆਦੇਸ਼ ਦੇ ਸੱਕਦਾ ਹੈਂ? ਕੀ ਇਹ ਤੇਰੇ ਕੋਲ ਆ ਜਾਵੇਗੀ ਤੇ ਆਖੇਗੀ ਮੈਂ ਇੱਥੇ ਹਾਂ। ਸ੍ਰੀਮਾਨ ਜੀ, ਤੁਸੀਂ ਮੇਰੇ ਪਾਸੋਂ ਕੀ ਚਾਹੁੰਦੇ ਹੋ? ਕੀ ਇਹ ਉਬੇ ਜਾਵੇਗੀ ਜਿੱਥੇ ਤੂੰ ਇਸ ਨੂੰ ਭੇਜਣਾ ਚਾਹੁੰਦਾ ਹੈਂ?"
10“ਅੱਯੂਬ, ਕੌਣ ਲੋਕਾਂ ਨੂੰ ਸਿਆਣਾ ਬਣਾਉਂਦਾ ਹੈ? ਕੌਣ ਉਨ੍ਹਾਂ ਅੰਦਰ ਸਿਆਣਪ ਪਾਉਂਦਾ ਹੈ?"

11ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?"
12ਤਾਂ ਜੋ ਧੂੜ, ਮਿੱਟੀ ਵਿੱਚ ਬਦਲ ਜਾਵੇ ਅਤੇ ਗੰਦਗੀ ਦੇ ਡਲੇ ਇੱਕਸਾਬ ਜੁੜ ਜਾਣ।"
13“ਅੱਯੂਬ, ਕੀ ਸ਼ੇਰਾਂ ਲਈ ਭੋਜਨ ਤੂੰ ਲੱਭਦਾ ਹੈਂ? ਕੀ ਉਨ੍ਹਾਂ ਦੇ ਭੁੱਖਿਆਂ ਬੱਚਿਆਂ ਨੂੰ ਤੂੰ ਭੋਜਨ ਖੁਵਾਉਂਦਾ ਹੈਂ?"
14ਉਹ ਸ਼ੇਰ ਆਪਣੀਆਂ ਗੁਫ਼ਾਵਾਂ ਵਿੱਚ ਲਿਟੇ ਹੁੰਦੇ ਨੇ, ਉਹ ਆਪਣੇ ਸ਼ਿਕਾਰ ਉੱਤੇ ਹਮਲਾ ਕਰਨ ਲਈ ਘਾਹ ਵਿੱਚ ਨੀਵਾਂ ਝੁਕਦੇ ਨੇ।"
15ਕੌਣ ਪਹਾੜੀ ਕਾਵਾਂ ਨੂੰ ਚੋਗਾ ਦਿੰਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਅੱਗੇ ਪੁਕਾਰ ਕਰਦੇ ਨੇ ਤੇ ਭੋਜਨ ਤੋਂ ਬਿਨਾ ਇੱਧਰ-ਓਧਰ ਭਟਕਦੇ ਨੇ?"

16“ਅੱਯੂਬ, ਕੀ ਤੂੰ ਜਾਣਦਾ ਹੈ ਕਿ ਕਦੋਂ ਪਹਾੜੀ ਬੱਕਰੀਆਂ ਜੰਮਦੀਆਂ ਨੇ? ਕੀ ਤੂੰ ਤੱਕਦਾ ਹੈਂ ਜਦੋਂ ਹਿਰਨੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ।"
17ਕੀ ਤੂੰ ਜਾਣਦਾ ਹੈ ਕਿੰਨੇ ਮਹੀਨਿਆਂ ਲਈ ਪਹਾੜੀ ਬੱਕਰੀ ਤੇ ਹਿਰਨ ਨੂੰ ਆਪਣੇ ਬੱਚਿਆਂ ਨੂੰ ਗਰਭ ਵਿੱਚ ਰੱਖਣਾ ਪੈਂਦਾ ਹੈ? ਕੀ ਤੂੰ ਉਨ੍ਹਾਂ ਦੇ ਜਨਮ ਦਾ ਸਹੀ ਸਮਾਂ ਜਾਣਦਾ ਹੈ?"
18ਉਹ ਜਾਨਵਰ ਲੇਟ ਜਾਂਦੇ ਨੇ, ਜਨਮ ਪੀੜਾਂ ਮਹਿਸੂਸ ਕਰਦੇ ਨੇ ਤੇ ਉਨ੍ਹਾਂ ਦੇ ਬੱਚੇ ਜੰਮ ਪੈਂਦੇ ਨੇ।"
19ਉਨ੍ਹਾਂ ਜਾਨਵਰਾਂ ਦੇ ਬੱਚੇ ਖੇਤਾਂ ਵਿੱਚ ਤਾਕਤ ਨਾਲ ਵੱਡੇ ਹੁੰਦੇ ਹਨ। ਫ਼ੇਰ ਉਹ ਆਪਣੀਆਂ ਮਾਵਾਂ ਨੂੰ ਛੱਡ ਜਾਂਦੇ ਹਨ ਤੇ ਕਦੇ ਵੀ ਵਾਪਸ ਨਹੀਂ ਪਰਤਦੇ।"
20“ਅੱਯੂਬ, ਕਿਸਨੇ ਜੰਗਲੀ ਗਧਿਆਂ ਨੂੰ ਅਜ਼ਾਦ ਛੱਡਿਆ? ਕਿਸਨੇ ਉਨ੍ਹਾਂ ਦੇ ਰੱਸੇ ਖੋਲ੍ਹੇ ਤੇ ਉਨ੍ਹਾਂ ਨੂੰ ਖੁਲ੍ਹਾ ਛੱਡ ਦਿੱਤਾ?"

21ਮੈਂ, ਪਰਮੇਸ਼ੁਰ ਜੰਗਲੀ ਗਧੇ ਨੂੰ ਮਾਰੂਬਲ ਵਿੱਚ ਉਸ ਦਾ ਘਰ ਬਨਾਉਣ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਰਹਿਣ ਲਈ ਲੂਣੀਆਂ ਜ਼ਮੀਨਾਂ ਦਿੱਤੀਆਂ।"
22ਜੰਗਲੀ ਗਧੇ ਸ਼ੋਰੀਲੇ ਸ਼ਹਿਰਾਂ ਉੱਤੇ ਹੱਸਦੇ ਨੇ। ਤੇ ਕੋਈ ਵੀ ਬੰਦਾ ਉਨ੍ਹਾਂ ਨੂੰ ਕਾਬੂ ਵਿੱਚ ਨਹੀਂ ਰੱਖ ਸੱਕਦਾ।"
23ਜੰਗਲੀ ਗਧੇ ਪਹਾੜਾਂ ਵਿੱਚ ਰਹਿੰਦੇ ਨੇ। ਇਹੀ ਉਨ੍ਹਾਂ ਦੀ ਚਰਾਂਦ ਹੈ। ਇਹੀ ਉਹ ਥਾਂ ਹੈ ਜਿੱਥੇ ਉਹ ਆਪਣਾ ਭੋਜਨ ਲੱਭਦੇ ਨੇ।"
24“ਅੱਯੂਬ, ਕੀ ਕੋਈ ਜੰਗਲੀ ਬਲਦ ਤੇਰੀ ਸੇਵਾ ਕਰਨ ਲਈ ਮਂਨੇਗਾ? ਕੀ ਰਾਤ ਨੂੰ ਉਹ ਤੇਰੇ ਬਾੜੇ ਵਿੱਚ ਠਹਿਰੇਗਾ?"
25ਕੀ ਜੰਗਲੀ ਬਲਦ ਆਪਣੇ ਉੱਤੇ ਰੱਸੇ ਪੈਣ ਦੇਵੇਗਾ ਤਾਂ ਜੋ ਤੂੰ ਆਪਣੇ ਖੇਤਾਂ ਅੰਦਰ ਹੱਲ ਚੱਲਾ ਸੱਕੇ।"

26ਜੰਗਲੀ ਬਲਦ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ, ਪਰ ਕੀ ਤੂੰ ਆਪਣਾ ਕੰਮ ਖਤਮ ਕਰਾਉਣ ਵਾਸਤੇ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?"
27ਕੀ ਤੂੰ ਆਪਣਾ ਭੋਜਨ ਇਕੱਠਾ ਕਰਨ ਵਿੱਚ ਤੇ ਉਸ ਨੂੰ ਉਸਦੀ ਗਹਾਈ ਕਰਨ ਲਈ ਉਸ ਉੱਤੇ ਭਰੋਸਾ ਕਰ ਸੱਕਦਾ ਹੈਂ?"
28“ਸ਼ਤਰ ਮੁਰਗ ਜੋਸ਼ ਵਿੱਚ ਆ ਜਾਂਦਾ ਹੈ ਤੇ ਆਪਣੇ ਖੰਭ ਫ਼ੜਫ਼ੜਾਉਂਦਾ ਹੈ। ਪਰ ਕੋਈ ਸ਼ਤਰ ਮੁਰਗ ਉੱਡ ਨਹੀਂ ਸੱਕਦਾ। ਇਸਦੇ ਖੰਭ ਅਤੇ ਫ਼ਰ ਸਾਰਸ ਦੇ ਖੰਭਾਂ ਵਰਗੇ ਨਹੀਂ ਹਨ।"
29ਸ਼ਤਰ ਮੁਰਗੀ ਧਰਤੀ ਉੱਤੇ ਆਂਡੇ ਦਿੰਦੀ ਹੈ ਅਤੇ ਉਹ ਰੇਤ ਵਿੱਚ ਨਿੱਘੇ ਹੁੰਦੇ ਨੇ।"
30ਸ਼ਤਰ ਮੁਰਗੀ ਭੁੱਲ ਜਾਂਦੀ ਹੈ ਕਿ ਹੋ ਸੱਕਦਾ ਕਿ ਉਸ ਦੇ ਆਂਡਿਆਂ ਉੱਤੇ ਕਿਸੇ ਦੇ ਪੈਰ ਪੈ ਜਾਣ ਜਾਂ ਕੋਈ ਜੰਗਲੀ ਜਾਨਵਰ ਉਨ੍ਹਾਂ ਨੂੰ ਤੋੜ ਦੇਵੇ।"

31ਸ਼ਤਰ ਮੁਰਗੀ ਆਪਣੇ ਚੂਚਿਆਂ ਨੂੰ ਛੱਡ ਜਾਂਦੀ ਹੈ। ਉਹ ਉਨ੍ਹਾਂ ਨਾਲ ਇੰਝ ਵਰਤਾਉ ਕਰਦੀ ਹੈ ਜਿਵੇਂ ਉਹ ਉਸ ਦੇ ਨਹੀਂ ਹਨ। ਜੇ ਉਸ ਦੇ ਬੱਚੇ ਮਰ ਜਾਂਦੇ ਹਨ ਤਾਂ ਉਹ ਕੋਈ ਪਰਵਾਹ ਨਹੀਂ ਕਰਦੀ ਕਿ ਉਸਦੀ ਸਾਰੀ ਘਾਲਣਾ ਅਕਾਰਬ ਗਈ।"
32ਕਿਉਂ ਕਿ ਮੈਂ, ਪਰਮੇਸ਼ੁਰ ਨੇ ਸ਼ਤਰ ਮੁਰਗੀ ਨੂੰ ਸਿਆਣਪ ਨਹੀਂ ਦਿੱਤੀ। ਸ਼ਤਰ ਮੁਰਗੀ ਮੂਰਖ ਹੈ, ਤੇ ਮੈਂ ਉਸ ਨੂੰ ਇਸੇ ਤਰ੍ਹਾਂ ਬਣਾਇਆ ਹੈ।"
33ਪਰ ਜਦੋਂ ਸ਼ੁਤਰ ਮੁਰਗੀ ਭੱਜਣ ਲਈ ਉੱਠ ਖਲੋਦੀ ਹੈ, ਉਹ ਘੋੜੇ ਅਤੇ ਉਸ ਦੇ ਸਵਾਰ ਉੱਤੇ ਹੱਸਦੀ ਹੈ ਕਿਉਂਕਿ ਉਹ ਕਿਸੇ ਘੋੜੇ ਨਾਲੋਂ ਵੀ ਤੇਜ਼ ਭੱਜ ਸੱਕਦੀ ਹੈ।"
34“ਅੱਯੂਬ, ਕੀ ਘੋੜੇ ਨੂੰ ਤਾਕਤ ਤੂੰ ਦਿੱਤੀ ਸੀ? ਕੀ ਉਸਦੀ ਧੌਣ ਉੱਤੇ ਅਯਾਲ ਤੂੰ ਉਗਾਈ ਸੀ?"
35ਕੀ ਤੂੰ ਘੋੜੇ ਨੂੰ ਟਿੱਡੇ ਵਾਂਗੂ ਟੱਪਣ ਦੇ ਯੋਗ ਬਣਾਇਆ ਸੀ। ਘੋੜਾ ਲੋਕਾਂ ਨੂੰ ਡਰਾਉਂਦਿਆਂ ਉੱਚੀ-ਉੱਚੀ ਫਰਾਟੇ ਮਾਰਦਾ ਹੈ।"

36ਘੋੜਾ ਖੁਸ਼ ਹੈ ਕਿ ਉਹ ਇੰਨਾ ਤਾਕਤਵਰ ਹੈ। ਉਹ ਆਪਣੇ ਪੈਰਾਂ ਨਾਲ ਮੈਦਾਨ ਨੂੰ ਖੁਰਚਦਾ ਅਤੇ ਯੁੱਧ ਵਿੱਚ ਤੇਜੀ ਨਾਲ ਭੱਜ ਪੈਂਦਾ ਹੈ।"
37ਘੋੜਾ ਡਰ ਉੱਤੇ ਹੱਸਦਾ ਹੈ। ਉਹ ਭੈਭੀਤ ਨਹੀਂ ਹੁੰਦਾ ਅਤੇ ਉਹ ਯੁੱਧ ਵਿੱਚੋਂ ਭੱਜਦਾ ਨਹੀਂ।"
38ਫੌਜੀ ਦਾ ਤਰਕਸ਼ ਘੋੜੇ ਦੇ ਪਾਸੇ ਤੇ ਹਿਲਦਾ, ਢਾਲ ਅਤੇ ਜਿਹੜੇ ਹਬਿਆਰ ਉਸਦਾ ਸਵਾਰ ਚੁੱਕਦਾ, ਧੁੱਪ ਵਿੱਚ ਲਿਸ਼ਕਦੇ ਹਨ।"
39ਘੋੜਾ ਬਹੁਤ ਉੱਤੇਜਿਤ ਹੁੰਦਾ ਹੈ ਅਤੇ ਮੈਦਾਨ ਉੱਤੇ ਤੇਜ਼ੀ ਨਾਲ ਭੱਜਦਾ ਹੈ। ਜਦੋਂ ਘੋੜਾ ਤੁਰ੍ਹੀ ਦੀ ਆਵਾਜ਼ ਸੁਣਦਾ ਹੈ, ਉਹ ਖੜ੍ਹਾ ਨਹੀਂ ਰਹਿ ਸੱਕਦਾ।"
40ਜਦੋਂ ਤੁਰ੍ਹੀ ਵਜਦੀ ਹੈਂ ਘੋੜਾ ਸ਼ੋਰ ਮਚਾਉਂਦਾ ਹੈ, ‘ਹੁਰ੍ਰੇ।’ ਉਹ ਜੰਗ ਨੂੰ ਦੂਰ ਤੋਂ ਹੀ ਸੁੰਘ ਲੈਂਦਾ ਹੈ। ਉਹ ਕਮਾਂਡਰਾਂ ਨੂੰ ਉੱਚੀ ਹੁਕਮ ਸੁਣਾਂਦਿਆਂ ਅਤੇ ਯੁੱਧ ਦੀਆਂ ਹੋਰ ਸਾਰੀਆਂ ਆਵਾਜ਼ਾਂ ਸੁਣਦਾ ਹੈਂ।"
You have read Job 31
40 verses