Lumina
Job

Job's Lament

Job 3·Punjabi Bible

1ਪਰ ਡਾਕੂਆਂ ਦੇ ਤੰਬੂਆਂ ਨੂੰ ਗੋਲਿਆ ਜਾਂਦਾ। ਜਿਹੜੇ ਲੋਕ ਪਰਮੇਸ਼ੁਰ ਨੂੰ ਕ੍ਰੋਧਵਾਨ ਕਰਦੇ ਨੇ ਸ਼ਾਂਤੀ ਨਾਲ ਰਹਿੰਦੇ ਨੇ, ਤੇ ਉਨ੍ਹਾਂ ਦੀ ਆਪਣੀ ਹੀ ਸ਼ਕਤੀ ਉਨ੍ਹਾਂ ਦਾ ਇੱਕੋ-ਇੱਕ ਦੇਵਤਾ ਹੁੰਦੀ ਹੈ।"

2“ਪਰ ਜਾਨਵਰਾਂ ਨੂੰ ਪੁੱਛੋ ਉਨ੍ਹਾਂ ਤੁਹਾਨੂੰ ਸਿੱਖਿਆ ਦ੍ਦੇਣਗੇ। ਜਾਂ ਪੁੱਛੋ ਹਵਾ ਦੇ ਪੱਛੀਆਂ ਨੂੰ ਉਹ ਤੁਹਾਨੂੰ ਦੱਸਣਗੇ।"

3ਜਾਂ ਧਰਤੀ ਨਾਲ ਗੱਲ ਕਰੋ, ਇਹ ਤੁਹਾਨੂੰ ਸਿੱਖਾਵੇਗੀ। ਜਾਂ ਸਮੁੰਦਰ ਦੀਆਂ ਮੱਛੀਆਂ ਨੂੰ ਆਪਣੀ ਸਿਆਣਪ ਬਾਰੇ ਤੁਹਾਨੂੰ ਦੱਸਣ ਦਿਓ।"

4ਹਰ ਕੋਈ ਜਾਣਦਾ ਹੈ ਕਿ ਯਹੋਵਾਹ ਨੇ ਉਹ ਚੀਜ਼ਾਂ ਬਣਾਈਆਂ ਨੇ।"

5ਹਰ ਜਾਨਵਰ ਜਿਹੜਾ ਜਿਉਂਦਾ ਹੈ ਤੇ ਹਰ ਬੰਦਾ ਜਿਹੜਾ ਸਾਹ ਲੈਂਦਾ ਹੈ ਪਰਮੇਸ਼ੁਰ ਦੀ ਸ਼ਕਤੀ ਦੇ ਅਧੀਨ ਹੈ।"

Job 3 illustration - Job Chapter 3

6ਪਰ ਜਿਵੇਂ ਜੀਭ ਭੋਜਨ ਨੂੰ ਚਖਦੀ ਹੈ ਤੇ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦੇ ਨੇ ਜਿਹੜੇ ਉਹ ਸੁਣਦੇ ਨੇ।"

7ਅਸੀਂ ਆਖਦੇ ਹਾਂ ‘ਸਿਆਣਪ ਬਜ਼ੁਰਗ ਲੋਕਾਂ ਅੰਦਰ ਜਾਂਦੀ ਹੈ। ਲੰਮਾ ਜੀਵਨ ਸਮਝ ਨੂੰ ਪੈਦਾ ਕਰਦਾ ਹੈ।’"

8ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ। ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ।"

9ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਚੀਰ ਦਿੰਦਾ ਹੈ, ਲੋਕ ਉਸ ਨੂੰ ਫਿਰ ਨਹੀਂ ਉਸਾਰ ਸੱਕਦੇ। ਜੇ ਪਰਮੇਸ਼ੁਰ ਕਿਸੇ ਬੰਦੇ ਨੂੰ ਕੈਦ ਅੰਦਰ ਸੁੱਟ ਦਿੰਦਾ ਹੈ, ਲੋਕ ਉਸ ਬੰਦੇ ਨੂੰ ਅਜ਼ਾਦ ਨਹੀਂ ਕਰ ਸੱਕਦੇ।"

10ਜੇ ਪਰਮੇਸ਼ੁਰ ਬਾਰਿਸ਼ ਨੂੰ ਰੋਕ ਲੈਂਦਾ ਹੈ ਧਰਤੀ ਸੁੱਕ ਜਾਵੇਗੀ। ਜੇਕਰ ਉਹ ਬਾਰਿਸ਼ ਨੂੰ ਢਿਲਿਆਂ ਛੱਡ ਦਿੰਦਾ ਹੈ ਇਹ ਧਰਤੀ ਨੂੰ ਭਰ ਦੇਵੇਗੀ।"

Job 3 illustration - Job Chapter 3

11ਪਰਮੇਸ਼ੁਰ ਤਾਕਤਵਰ ਹੈ ਤੇ ਸਦਾ ਜਿਤ੍ਤਦਾ ਹੈ ਜਿੱਤਣ ਵਾਲੇ ਅਤੇ ਹਾਰਨ ਵਾਲੇ ਸਾਰੇ ਹੀ ਪਰਮੇਸ਼ੁਰ ਦੇ ਹਨ।"

12ਪਰਮੇਸ਼ੁਰ ਸਮਝਦਾਰਾਂ ਤੋਂ ਉਨ੍ਹਾਂ ਦੀ ਸਿਆਣਪ ਖੋਹ ਲੈਂਦਾ ਹੈ ਅਤੇ ਆਗੂਆਂ ਨੂੰ ਮੂਰੱਖਾਂ ਵਾਂਗ ਵਿਹਾਰ ਕਰਨ ਲਾ ਦਿੰਦਾ ਹੈ।"

13ਭਾਵੇਂ ਰਾਜਾ ਲੋਕਾਂ ਨੂੰ ਕੈਦ ਅੰਦਰ ਸੁੱਟ ਦੇਵੇ ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।"

14ਪਰਮੇਸ਼ੁਰ ਜਾਜਕਾਂ ਕੋਲੋਂ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ ਅਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਬਰੱਖਾਸਤ ਕਰ ਦਿੰਦਾ ਹੈ ਜਿਹੜੇ ਆਪਣੀਆਂ ਨੌਕਰੀਆਂ ਅੰਦਰ ਖੁਦ ਨੂੰ ਸੁਰੱਖਿਅਤ ਸਮਝਦੇ ਨੇ।"

15ਪਰਮੇਸ਼ੁਰ ਭਰੋਸੇ ਯੋਗ ਸਲਾਹਕਾਰਾਂ ਨੂੰ ਖਾਮੋਸ਼ ਕਰ ਦਿੰਦਾ ਹੈ, ਉਹ ਬਜ਼ੁਰਗ ਲੋਕਾਂ ਦੀ ਸਿਆਣਪ ਖੋਹ ਲੈਂਦਾ ਹੈ।"

Job 3 illustration - Job Chapter 3

16ਪਰਮੇਸ਼ੁਰ ਆਗੂਆਂ ਤੇ ਬਦਨਾਮੀ ਲਿਆਉਂਦਾ ਅਤੇ ਉਹ ਸ਼ਾਸਕਾਂ ਕੋਲੋ ਸ਼ਕਤੀ ਖੋਹ ਲੈਂਦਾ।"

17ਪਰਮੇਸ਼ੁਰ ਸਭ ਦੇ ਗੁਪਤ ਭੇਤਾਂ ਨੂੰ ਜਾਣਦਾ ਹੈ। ਉਹ ਉਨ੍ਹਾਂ ਥਾਵਾਂ ਤੇ ਰੋਸ਼ਨੀ ਭੇਜਦਾ ਹੈ ਜਿਹੜੀਆਂ ਮੌਤ ਵਾਂਗਰਾਂ ਹਨੇਰੀਆਂ ਨੇ।"

18ਪਰਮੇਸ਼ੁਰ ਕੌਮਾਂ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਉਂਦਾ ਅਤੇ ਫ਼ਿਰ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ। ਉਹ ਕੌਮਾਂ ਦਾ ਵਿਸਤਾਰ ਕਰਦਾ ਹੈ ਤੇ ਫ਼ਿਰ ਉਨ੍ਹਾਂ ਦੇ ਲੋਕਾਂ ਨੂੰ ਖਿੰਡਾ ਦਿੰਦਾ ਹੈ।"

19ਪਰਮੇਸ਼ੁਰ ਆਗੂਆਂ ਨੂੰ ਮੂਰਖ ਬਣਾ ਦਿੰਦਾ ਹੈ ਉਹ ਉਨ੍ਹਾਂ ਨੂੰ ਮਾਰੂਬਲ ਅੰਦਰ ਭਟਕਣ ਲਾਉਂਦਾ ਹੈ।"

20ਉਹ ਆਗੂ ਉਸ ਬੰਦੇ ਵਰਗੇ ਹੁੰਦੇ ਨੇ ਜੋ ਹਨੇਰੇ ਵਿੱਚ ਆਪਣਾ ਰਾਹ ਟੋਁਹਦਾ ਹੈ ਉਹ ਉਸ ਸ਼ਰਾਬੀ ਬੰਦੇ ਵਰਗੇ ਹੁੰਦੇ ਨੇ ਜਿਹੜਾ ਇਹ ਵੀ ਨਹੀਂ ਜਾਣਦਾ ਕਿ ਉਹ ਕਿੱਥੋ ਜਾ ਰਿਹਾ ਹੈ।”"

Job 3 illustration - Job Chapter 3

21ਅੱਯੂਬ ਨੇ ਆਖਿਆ, “ਮੈਂ ਇਹ ਸਭ ਕੁਝ ਪਹਿਲਾਂ ਵੇਖਿਆ ਹੋਇਆ। ਮੈਂ ਪਹਿਲਾਂ ਵੀ ਰਹ ਗੱਲ ਸੁਣ ਚੁੱਕਿਆ ਹ੍ਹਾਂ ਜੋ ਤੁਸੀਂ ਆਖਦੇ ਹੋ। ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ।"

22ਮੈਂ ਤੁਹਾਡੇ ਜਿੰਨਾ ਹੀ ਜਾਣਦਾ ਹਾਂ। ਮੈਂ ਤੁਹਾਡੇ ਜਿੰਨਾ ਹੀ ਚਤੁਰ ਹਾਂ।"

23ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ। ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।"

24ਪਰ ਤੁਸੀਂ ਤਿੰਨੇ ਜਾਣੇ ਆਪਣੀ ਅਗਿਆਨਤਾ ਨੂੰ ਝੂਠ ਨਾਲ ਢੱਕਣਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਨਿਕੰਮੇ ਹਕੀਮਾਂ ਵਰਗੇ ਹੋ ਜਿਹੜੇ ਕਿਸੇ ਦਾ ਵੀ ਇਲਾਜ ਨਹੀਂ ਕਰ ਸੱਕਦੇ।"

25ਕਾਸ਼ ਕਿ ਤੁਸੀਂ ਸਿਰਫ਼ ਖਾਮੋਸ਼ ਹੋ ਜਾਁਦੇ। ਇਹੀ ਸਭ ਤੋਂ ਸਿਆਣਪ ਭਰੀ ਗੱਲ ਹੁੰਦੀ ਜਿਹੜੀ ਤੁਸੀਂ ਕਰ ਸੱਕਦੇ ਸੀ।"

Job 3 illustration - Job Chapter 3

26“ਹੁਣ ਮੇਰੀ ਦਲੀਲ ਨੂੰ ਸੁਣੋ। ਜੋ ਵੀ ਮੈਂ ਤੁਹਾਨੂੰ ਆਖਦਾ ਹਾਂ ਸੁਣੋ।"

Chapter Complete

You have read Job 3

26 verses