Lumina
Job

Job Remembers Better Days

Job 29·Punjabi Bible

1ਇਸ ਲਈ ਬੱਦਲ ਪਾਣੀ ਨੂੰ ਵਰ੍ਹਾਉਂਦੇ ਨੇ ਤੇ ਬਹੁਤ ਸਾਰੇ ਲੋਕਾਂ ਉੱਤੇ ਬਾਰਿਸ਼ ਡਿੱਗਦੀ ਹੈ।"

2ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।"

3ਦੇਖੋ, ਪਰਮੇਸ਼ੁਰ ਨੇ ਧਰਤੀ ਉੱਤੇ ਰੌਸ਼ਨੀ ਫ਼ੈਲਾਈ, ਅਤੇ ਸਮੁੰਦਰ ਦਾ ਸਭ ਤੋਂ ਡੂੰਘਾ ਭਾਗ ਢੱਕ ਦਿੱਤਾ।"

4ਪਰਮੇਸ਼ੁਰ ਕੌਮਾਂ ਉੱਤੇ ਕਾਬੂ ਕਰਨ ਲਈ ਅਤੇ ਉਨ੍ਹਾਂ ਨੂੰ ਚੋਖਾ ਭੋਜਨ ਦੇਣ ਲਈ ਉਨ੍ਹਾਂ ਦੀ ਵਰਤੋਂ ਕਰਦਾ ਹੈ।"

5ਪਰਮੇਸ਼ੁਰ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਂਦਾ ਹੈ ਤੇ ਉਸ ਨੂੰ ਆਪਣੀ ਮਨਚਾਹੀ ਥਾਂ ਤੇ ਡਿੱਗਣ ਦਾ ਆਦੇਸ਼ ਦਿੰਦਾ ਹੈ।"

Job 29 illustration - Job Chapter 29

6ਬਿਜਲੀ ਚਿਤਾਵਨੀ ਦਿੰਦੀ ਹੈ ਕਿ ਤੂਫਾਨ ਆ ਰਿਹਾ ਹੈ। ਇਸ ਤਰ੍ਹਾਂ, ਪਸ਼ੂ ਵੀ ਜਾਣ ਜਾਂਦੇ ਨੇ ਕਿ ਇਹ ਆ ਰਿਹਾ ਹੈ।"

7“ਗਰਜ ਤੇ ਚਮਕ ਮੈਨੂੰ ਭੈਭੀਤ ਕਰਦੇ ਨੇ। ਮੇਰਾ ਦਿਲ ਤੇਜੀ ਨਾਲ ਮੇਰੀ ਛਾਤੀ ਅੰਦਰ ਧੜਕਦਾ ਹੈ।"

8ਹਰ ਕੋਈ ਸੁਣੋ। ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ। ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ।"

9ਪਰਮੇਸ਼ੁਰ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਉੱਤੇ ਚਮਕਣ ਲਈ ਭੇਜਦਾ ਹੈ। ਇਹ ਸਾਰੀ ਧਰਤੀ ਉੱਤੇ ਚਮਕਦੀ ਹੈ।"

10ਬਿਜਲੀ ਦੀ ਚਮਕ ਤੋਂ ਮਗਰੋਂ, ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਸੁਣੀ ਜਾ ਸੱਕਦੀ ਹੈ। ਪਰਮੇਸ਼ੁਰ ਆਪਣੀ ਅਦਭੁਤ ਅਵਾਜ਼ ਨਾਲ ਗਰਜਦਾ ਹੈ। ਜਦੋਂ ਬਿਜਲੀ ਲਿਸ਼ਕਦੀ ਹੈ, ਪਰਮੇਸ਼ੁਰ ਦੀ ਆਵਾਜ਼ ਗਰਜਦੀ ਹੈ।"

Job 29 illustration - Job Chapter 29

11ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਅਦਭੁਤ ਹੁੰਦੀ ਹੈ! ਉਹ ਮਹਾਨ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਸਮਝ ਸੱਕਦੇ।"

12ਪਰਮੇਸ਼ੁਰ ਬਰਫ ਨੂੰ ਆਖਦਾ ਹੈ, ‘ਧਰਤੀ ਉੱਤੇ ਡਿੱਗ’ ਤੇ ਉਹ ਮੀਂਹ ਨੂੰ ਆਖਦਾ ਹੈ, ‘ਧਰਤੀ ਉੱਤੇ ਵਰ੍ਹ।’"

13ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ, ਜਾਣ ਲੈਣ ਕਿ ਉਹ ਕੀ ਕਰ ਸੱਕਦਾ ਹੈ। ਇਹੀ ਉਸਦਾ ਪ੍ਰਮਾਣ ਹੈ।"

14ਜਾਨਵਰ ਆਪਣੇ ਭੋਰਿਆਂ ਅੰਦਰ ਵੜ ਜਾਂਦੇ ਨੇ ਤੇ ਉੱਥੇ ਹੀ ਰਹਿੰਦੇ ਨੇ।"

15ਦੱਖਣ ਵੱਲੋਂ ਵਾਵਰੋਲੇ ਉੱਠਦੇ ਨੇ। ਉੱਤਰ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ।"

Job 29 illustration - Job Chapter 29

16ਪਰਮੇਸ਼ੁਰ ਦਾ ਸਾਹ ਬਰਫ਼ ਨੂੰ ਬਣਾਉਂਦਾ ਹੈ, ਤੇ ਸਾਗਰ ਨੂੰ ਜਮਾ ਦਿੰਦਾ ਹੈ।"

17ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ।"

18ਪਰਮੇਸ਼ੁਰ ਬੱਦਲਾਂ ਨੂੰ, ਸਾਰੀ ਧਰਤੀ ਉੱਤੇ ਵਗਣ ਲਈ ਹੁਕਮ ਦਿੰਦਾ ਹੈ। ਬੱਦਲ ਉਹ ਸਭ ਕੁਝ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦਾ ਹੁਂਕਮ ਦਿੰਦਾ ਹੈ।"

19ਪਰਮੇਸ਼ੁਰ ਲੋਕਾਂ ਨੂੰ ਦੰਡ ਦੇਣ ਲਈ ਹੜ੍ਹ ਲਿਆਉਣ ਲਈ ਜਾਂ ਆਪਣੇ ਪਿਆਰ ਨੂੰ ਦਰਸਾਉਣ ਲਈ, ਪਾਣੀ ਲਿਆਉਣ ਲਈ, ਬੱਦਲਾਂ ਨੂੰ ਲਿਆਉਂਦਾ ਹੈ।"

20“ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ। ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ।"

Job 29 illustration - Job Chapter 29

21ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ? ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ?"

22ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ? ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ। ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।"

23ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ। ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ, ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ।"

24ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸੱਕਦਾ ਹੈਂ, ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸੱਕਦਾ ਹੈਂ?"

25“ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ? ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸੱਕਦੇ ਕਿ ਉਸ ਨੂੰ ਕੀ ਆਖੀਏ।"

Chapter Complete

You have read Job 29

25 verses