1“ਜੇ ਤੁਸੀਂ ਲੋਕ ਸਿਆਣੇ ਹੋ, ਤਾਂ ਜੋ ਕੁਝ ਵੀ ਮੈਂ ਆਖਦਾ ਹਾਂ ਤੁਸੀਂ ਸੁਣੋਗੇ।"
2ਉਹ ਬੰਦਾ ਜਿਹੜਾ ਨਿਆਂਈ ਹੋਣ ਨੂੰ ਨਫਰਤ ਕਰਦਾ ਹੈ ਸ਼ਾਸਕ ਨਹੀਂ ਬਣ ਸੱਕਦਾ। ਅੱਯੂਬ, ਪਰਮੇਸ਼ੁਰ ਸ਼ਕਤੀਸ਼ਾਲੀ ਤੇ ਨੇਕ ਹੈ। ਤੇਰਾ ਕੀ ਖਿਆਲ ਹੈ ਕਿ ਤੂੰ ਉਸ ਨੂੰ ਗੁਨਾਗਾਰ ਠਹਿਰਾ ਸੱਕਦਾ?"
3ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਲੋਕ ਬੇਕਾਰ ਹੋਂ।’ ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ ‘ਤੁਸੀਂ ਬਦ ਹੋ।’"
4ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ। ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ।"
5ਲੋਕ ਅਚਾਨਕ ਅੱਧੀ ਰਾਤ ਵੇਲੇ ਮਰ ਸੱਕਦੇ ਨੇ। ਲੋਕ ਬਿਮਾਰ ਹੋ ਜਾਂਦੇ ਨੇ ਤੇ ਗੁਜ਼ਰ ਜਾਂਦੇ ਨੇ। ਸ਼ਕਤੀਸ਼ਾਲੀ ਲੋਕ ਵੀ ਕਿਸੇ ਪ੍ਰਤੱਖ ਕਾਰਣ ਦੇ ਬਿਨਾ ਮਰ ਜਾਂਦੇ ਨੇ।"

6“ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।"
7ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ।"
8ਕਿਉਂ ਕਿ ਆਦਮੀ ਲਈ ਪਰਮੇਸ਼ੁਰ ਕੋਲ ਉਸ ਦੇ ਵਿਰੁੱਧ ਮੁਕੱਦਮਾ ਲੈ ਕੇ ਜਾਣ ਦਾ ਫ਼ੈਸਲਾ ਕਰਨਾ ਸਹੀ ਨਹੀਂ।"
9ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ, ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ। ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ।"
10ਇਸ ਲਈ ਪਰਮੇਸ਼ੁਰ ਜਾਣਦਾ ਹੈ ਲੋਕ ਕੀ ਕਰਦੇ ਨੇ। ਇਸੇ ਲਈ ਪਰਮੇਸ਼ੁਰ ਬਦ ਲੋਕਾਂ ਨੂੰ ਰਾਤ ਵੇਲੇ ਹਰਾਵੇਗਾ, ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।"

11ਪਰਮੇਸ਼ੁਰ ਬੁਰੇ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਬਦ ਕਰਨੀਆਂ ਲਈ ਦੰਡ ਦੇਵੇਗਾ। ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਬੇ ਦੰਡ ਦੇਵੇਗਾ ਜਿੱਥੇ ਹੋਰ ਲੋਕੀ ਇਸ ਨੂੰ ਵਾਪਰਦਿਆਂ ਦੇਖ ਸੱਕਣ।"
12ਕਿਉਂ ਕਿ ਬੁਰੇ ਆਦਮੀਆਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਹੈ। ਅਤੇ ਉਨ੍ਹਾਂ ਲੋਕਾਂ ਨੇ ਉਹ ਕਰਨ ਦੀ ਪ੍ਰਵਾਹ ਨਹੀਂ ਕੀਤੀ ਜੋ ਪਰਮੇਸ਼ੁਰ ਚਾਹੁੰਦਾ।"
13ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ, ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ।"
14ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਆਂ ਕਰੇ ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸੱਕਦਾ। ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸੱਕਦਾ। ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ।"
You have read Job 26
14 verses