1“ਤੁਸੀਂ ਆਦਮੀ ਮੈਨੂੰ ਸਮਝ ਸੱਕਦੇ ਹੋ, ਇਸ ਲਈ ਮੈਨੂੰ ਸੁਣੋ। ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ। ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ।"
2ਪਰਮੇਸ਼ੁਰ ਕਿਸੇ ਬੰਦੇ ਨੂੰ ਉਨ੍ਹਾਂ ਗੱਲਾਂ ਦਾ ਮੋੜਾ ਦੇਵੇਗਾ ਜੋ ਉਸ ਨੇ ਕੀਤਾ ਹੈ। ਪਰਮੇਸ਼ੁਰ ਲੋਕਾਂ ਨਾਲ ਗੱਲਾਂ ਨੂੰ, ਉਨ੍ਹਾਂ ਦੇ ਜਿਉਣ ਦੇ ਢੰਗ ਅਨੁਸਾਰ ਹੀ ਵਾਪਰਨ ਦਿੰਦਾ ਹੈ।"
3ਇਹ ਸੱਚ ਹੈ, ਪਰਮੇਸ਼ੁਰ ਕਦੇ ਵੀ ਗ਼ਲਤ ਨਹੀਂ ਕਰਦਾ। ਪਰਮੇਸ਼ੁਰ ਸਰਬ ਸ਼ਕਤੀਮਾਨ ਅਨਿਆਂਈ ਨਹੀਂ ਹੋਵੇਗਾ।"
4ਕੋਈ ਬੰਦਾ ਪਰਮੇਸ਼ੁਰ ਲਈ ਇਹ ਚੋਣ ਨਹੀਂ ਕਰਦਾ ਕਿ ਉਹ ਧਰਤੀ ਦਾ ਸੰਚਾਲਕ ਹੋਵੇ। ਕਿਸੇ ਬੰਦੇ ਨੇ ਵੀ ਪਰਮੇਸ਼ੁਰ ਨੂੰ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ। ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ ਤੇ ਉਹ ਹਮੇਸ਼ਾ ਹੀ ਸੰਚਾਲਕ ਰਿਹਾ ਹੈ।"
5ਜੇ ਪਰਮੇਸ਼ੁਰ ਨੇ ਲੋਕਾਂ ਤੋਂ ਆਪਣੇ ਆਤਮੇ ਨੂੰ, ਅਤੇ ਜੀਵਨ-ਪ੍ਰਾਣ ਨੂੰ ਲੈ ਲੈਣ ਦਾ ਨਿਆਂ ਕੀਤਾ ਹੁੰਦਾ,"

6ਤਾਂ ਧਰਤੀ ਦੇ ਸਾਰੇ ਲੋਕ ਮਰ ਗਏ ਹੁੰਦੇ। ਸਾਰੇ ਲੋਕ ਫ਼ੇਰ ਤੋਂ ਧੂੜ ਬਣ ਗਏ ਹੁੰਦੇ।"
You have read Job 25
6 verses