1ਪਰਮੇਸ਼ੁਰ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੌਤ ਦੇ ਸਥਾਨ ਤੇ ਜਾਣ ਤੋਂ ਬਚਾ ਸੱਕੇ। ਪਰਮੇਸ਼ੁਰ ਆਦਮੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਅਜਿਹਾ ਕਰਦਾ ਹੈ।"
2“ਜਾਂ, ਭਾਵੇਂ ਕੋਈ ਬੰਦਾ ਪਰਮੇਸ਼ੁਰ ਦੀ ਆਵਾਜ਼ ਸੁਣ ਲਵੇ ਜਦੋਂ ਉਹ ਬਿਸਤਰੇ ਵਿੱਚ ਹੋਵੇ ਤੇ ਪਰਮੇਸ਼ੁਰ ਦੇ ਦੰਡ ਦਾ ਦੁੱਖ ਭੋਗ ਰਿਹਾ ਹੋਵੇ। ਪਰਮੇਸ਼ੁਰ ਉਸ ਬੰਦੇ ਨੂੰ ਦੁੱਖ ਰਾਹੀਂ ਚਿਤਾਵਨੀ ਦੇ ਰਿਹਾ ਹੁੰਦਾ ਹੈ। ਉਹ ਬੰਦਾ ਇੰਨਾ ਦਰਦ ਹੰਢਾ ਰਿਹਾ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਹੱਡੀਆਂ ਵੀ ਦੁੱਖ ਰਹੀਆਂ ਹੁੰਦੀਆਂ ਨੇ।"
3ਫੇਰ ਉਹ ਬੰਦਾ ਭੋਜਨ ਵੀ ਨਹੀਂ ਕਰ ਸੱਕਦਾ। ਉਹ ਬੰਦਾ ਇੰਨਾ ਦੁੱਖੀ ਹੁੰਦਾ ਹੈ ਕਿ ਉਹ ਸਭ ਤੋਂ ਚੰਗੇ ਭੋਜਨ ਨੂੰ ਵੀ ਨਫਰਤ ਕਰਦਾ ਹੈ।"
4ਉਸਦਾ ਸਰੀਰ ਖਰਾਬ ਹੋ ਜਾਂਦਾ ਹੈ ਜਦ ਤੱਕ ਕਿ ਉਹ ਬਹੁਤ ਪਤਲਾ ਨਾ ਹੋ ਜਾਵੇ ਅਤੇ ਉਸ ਦੀਆਂ ਸਾਰੀਆਂ ਹੱਡੀਆਂ ਬਾਹਰ ਨਹੀਂ ਨਿਕਲ ਆਉਂਦੀਆਂ।"
5ਉਹ ਬੰਦਾ ਮੌਤ ਦੇ ਸਥਾਨ ਦੇ ਨੇੜੇ ਹੁੰਦਾ ਹੈ ਤੇ ਉਸਦਾ ਜੀਵਨ ਖਤਮ ਹੋਣ ਵਾਲਾ ਹੁੰਦਾ ਹੈ।"

6ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸੱਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ। ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸ ਨੇ ਕੀਤੀਆਂ।"
7ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਉੱਤੇ ਦਯਾਲੂ ਹੋਵੇ ਤੇ ‘ਪਰਮੇਸ਼ੁਰ ਨੂੰ ਆਖੇ ਇਸ ਬੰਦੇ ਨੂੰ ਮੌਤ ਤੋਂ ਬਚਾ ਲਵੋ। ਮੈਂ ਉਸ ਦੇ ਪਾਪ ਦੀ ਅਦਾਇਗੀ ਕਰਨ ਦਾ ਰਸਤਾ ਲੱਭ ਲਿਆ ਹੈ।’"
8ਤਾਂ ਉਸ ਬੰਦੇ ਦਾ ਸਰੀਰ ਮੁੜਕੇ ਜਵਾਨ ਤੇ ਨਰੋਆ ਹੋ ਜਾਵੇਗਾ। ਉਹ ਬੰਦਾ ਉਹੋ ਜਿਹਾ ਹੀ ਬਣ ਜਾਵੇਗਾ ਜਿਹੋ ਜਿਹਾ ਉਹ ਜਵਾਨੀ ਵੇਲੇ ਸੀ।"
9ਉਹ ਬੰਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ, ਤੇ ਪਰਮੇਸ਼ੁਰ ਉਸਦੀ ਪ੍ਰਾਰਥਨਾ ਸੁਣ ਲਵੇਗਾ। ਉਹ ਬੰਦਾ ਖੁਸ਼ੀ ਨਾਲ ਚਾਂਘਰਾਂ ਮਾਰੇਗਾ ਤੇ ਪਰਮੇਸ਼ੁਰ ਦੀ ਉਪਾਸਨਾ ਕਰੇਗਾ। ਉਹ ਇੱਕ ਵਾਰੀ ਫ਼ੇਰ ਨੇਕੀ ਦਾ ਜੀਵਨ ਜੀਵੇਗਾ।"
10ਫ਼ੇਰ ਉਹ ਬੰਦਾ ਲੋਕਾਂ ਅੱਗੇ ਇਕਰਾਰ ਕਰੇਗਾ, ‘ਮੈਂ ਪਾਪ ਕੀਤਾ ਹੈ। ਮੈਂ ਨੇਕੀ ਨੂੰ ਬਦੀ ਵਿੱਚ ਬਦਲ ਦਿੱਤਾ ਹੈ। ਪਰ ਪਰਮੇਸ਼ੁਰ ਨੇ ਮੈਨੂੰ ਉਹ ਦੰਡ ਨਹੀਂ ਦਿੱਤਾ ਜਿਸਦਾ ਮੈਂ ਅਧਿਕਾਰੀ ਸਾਂ।"

11ਪਰਮੇਸ਼ੁਰ ਨੇ ਮੇਰੇ ਆਤਮੇ ਨੂੰ ਕਬਰ ਵਿੱਚ ਜਾਣ ਤੋਂ ਬਚਾ ਲਿਆ। ਹੁਣ ਮੈਂ ਆਪਣਾ ਜੀਵਨ ਜਿਉਂ ਸੱਕਦਾ ਹਾਂ।’"
12“ਪਰਮੇਸ਼ੁਰ ਇਹ ਸਾਰੀਆਂ ਗੱਲਾਂ ਉਸ ਬੰਦੇ ਲਈ ਬਾਰ-ਬਾਰ ਉਹ ਗੱਲਾਂ ਕਰਦਾ ਹੈ।”"
13ਉਸ ਬੰਦੇ ਨੂੰ ਚਿਤਾਵਨੀ ਦੇਣ ਲਈ ਅਤੇ ਉਸ ਦੀ ਰੂਹ ਨੂੰ ਮੌਤ ਦੇ ਸਥਾਨ ਤੋਂ ਬਚਾਉਣ ਲਈ ਕਰਦਾ ਹੈ ਤਾਂ ਜੋ ਉਹ ਜੀਵਨ ਨੂੰ ਮਾਣ ਸੱਕੇ।"
14“ਅੱਯੂਬ ਮੇਰੇ ਵੱਲ ਧਿਆਨ ਦੇ। ਮੈਨੂੰ ਧਿਆਨ ਨਾਲ ਸੁਣ। ਖਾਮੋਸ਼ ਰਹਿ ਤੇ ਮੈਨੂੰ ਗੱਲ ਕਰਨ ਦੇ।"
15ਪਰ ਅੱਯੂਬ ਜੇ ਤੂੰ ਅਸਹਿਮਤ ਹੋਣਾ ਚਾਹੁੰਦਾ ਹੈ ਤਾਂ ਅੱਗੇ ਵੱਧ ਤੇ ਗੱਲ ਕਰ। ਮੈਨੂੰ ਆਪਣੀ ਦਲੀਲ ਦੱਸ ਕਿਉਂ ਕਿ ਮੈਂ ਸਾਬਤ ਕਰਨਾ ਚਾਹੁਂਨਾ ਕਿ ਤੂੰ ਧਰਮੀ ਹੈਂ।"

16ਪਰ ਅੱਯੂਬ, ਜੇ ਤੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਤਾਂ ਮੇਰੀ ਗੱਲ ਸੁਣ। ਖਾਮੋਸ਼ ਰਹਿ ਅਤੇ ਮੈਂ ਤੈਨੂੰ ਸਿਆਣਪ ਸਿੱਖਾਵਾਂਗਾ।”"
17ਫੇਰ ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:"
18“ਤੁਸੀਂ ਸਿਆਣੇ ਲੋਕੋ, ਜੋ ਗੱਲਾਂ ਮੈਂ ਆਖਦਾ ਹਾਂ ਧਿਆਨ ਨਾਲ ਸੁਣੋ। ਤੁਸੀਂ ਚਤੁਰ ਲੋਕੋ, ਮੇਰੇ ਵੱਲ ਧਿਆਨ ਦੇਵੋ।"
19ਤੁਹਾਡੀ ਜ਼ੁਬਾਨ ਉਸ ਭੋਜਨ ਦਾ ਸੁਆਦ ਚਖਦੀ ਹੈ, ਜਿਸ ਨੂੰ ਇਹ ਛੂਂਹਦੀ ਹੈ। ਤੇ ਤੁਹਾਡਾ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦਾ ਹੈ, ਜੋ ਉਹ ਸੁਣਦਾ ਹੈ।"
20ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰੱਖੀੇ, ਤੇ ਖੁਦ ਨਿਆਂ ਕਰੀਏ ਕਿ ਕੀ ਠੀਕ ਹੈ। ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ।"

21ਅੱਯੂਬ ਆਖਦਾ ਹੈ, ‘ਮੈਂ ਅੱਯੂਬ ਬੇਗੁਨਾਹ ਹਾਂ ਤੇ ਪਰਮੇਸ਼ੁਰ ਮੇਰੇ ਪ੍ਰਤੀ ਅਨਿਆਂਈ ਹੈ।"
22ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ। ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।’"
23“ਕੀ ਇੱਥੇ ਅੱਯੂਬ ਵਰਗਾ ਹੋਰ ਕੋਈ ਬੰਦਾ ਵੀ ਹੈ? ਅੱਯੂਬ ਪਰਵਾਹ ਨਹੀਂ ਕਰਦਾ ਜੇ ਤੁਸੀਂ ਉਸ ਨੂੰ ਬੇਇੱਜ਼ਤ ਵੀ ਕਰਦੇ ਹੋ।"
24ਅੱਯੂਬ ਦੀ ਦੋਸਤੀ ਬਦ ਲੋਕਾਂ ਨਾਲ ਹੈ। ਉਹ ਬਦ ਲੋਕਾਂ ਦੀ ਸੰਗਤ ਪਸੰਦ ਕਰਦਾ ਹੈ।"
25ਕਿਉਂ ਕਿ ਉਹ ਆਖਦਾ, ‘ਕਿਸੇ ਵਿਅਕਤੀ ਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਾਲ ਕੁਝ ਨਹੀਂ ਮਿਲਦਾ।’"
You have read Job 24
25 verses