1ਮੇਰੀ ਚੋਣ ਉਨ੍ਹਾਂ ਲੋਕਾਂ ਦੇ ਨਾਲ ਹੋਣਾ ਹੁੰਦੀ ਸੀ, ਭਾਵੇਂ ਕਿ ਮੈਂ ਉਨ੍ਹਾਂ ਦਾ ਆਗੂ ਸਾਂ। ਮੈਂ ਉਸ ਰਾਜੇ ਵਰਗਾ ਸਾਂ ਜਿਹੜਾ ਆਪਣੀਆਂ ਫ਼ੌਜਾਂ ਦੀ ਛਾਉਣੀ ਵਿੱਚ ਉਦਾਸ ਲੋਕਾਂ ਨੂੰ ਸੱਕੂਨ ਦਿੰਦਾ ਹੋਇਆ ਹੁੰਦਾ ਹੈ।"
2“ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ। ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸੱਕਦਾ।"
3ਹੁਣ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ ਹੈ। ਉਨ੍ਹਾਂ ਦੇ ਮਜ਼ਬੂਤ ਹੱਥ ਮੇਰੇ ਕਿਸੇ ਕੰਮ ਦੇ ਨਹੀਂ ਹਨ।"
4ਉਹ ਮੁਰਦਾ ਬੰਦਿਆਂ ਵਰਗੇ ਹਨ-ਉਹ ਭੁੱਖ ਨਾਲ ਮਰ ਰਹੇ ਹਨ। ਇਸ ਲਈ ਉਹ ਮਾਰੂਬਲ ਦੀ ਖੁਸ਼ਕ ਰੇਤ ਖਾਂਦੇ ਨੇ।"
5ਉਹ ਨਮਕੀਨ ਪੌਦਿਆਂ ਨੂੰ ਮਾਰੂਬਲ ਵਿੱਚੋਂ ਪੁਟ੍ਟਦੇ ਨੇ। ਉਹ ਕਾਨਿਆਂ ਦੀਆਂ ਜਢ਼ਾਂ ਖਾਂਦੇ ਨੇ।"

6ਉਹ ਹੋਰਨਾਂ ਲੋਕਾਂ ਕੋਲੋਂ ਭਜਾੇ ਗਏ ਸਨ। ਲੋਕ ਉਨ੍ਹਾਂ ਉੱਤੇ ਚੀਕਦੇ ਨੇ ਜਿਵੇਂ ਉਹ ਚੋਰ ਹੋਣ।"
7ਉਨ੍ਹਾਂ ਨੂੰ ਨਦੀਆਂ ਦੇ ਤਲ੍ਹਾਂ ਉੱਤੇ, ਪਹਾੜੀ ਦੇ ਪਾਸਿਆਂ ਵਾਲੀਆਂ ਗੁਫ਼ਾਵਾਂ ਵਿੱਚ ਅਤੇ ਧਰਤੀਆਂ ਵਿੱਚਲੀਆਂ ਖੱਡਾਂ ਵਿੱਚ ਰਹਿਣਾ ਚਾਹੀਦਾ ਹੈ।"
8ਉਹ ਝਾੜੀਆਂ ਵਿੱਚ ਹਿਣਕਦੇ (ਖੋਤੇ ਦੀ ਆਵਾਜ਼) ਨੇ, ਤੇ ਕੰਡਿਆਲੀਆਂ ਝਾੜੀਆਂ ਅੰਦਰ ਇਕੱਠੇ ਮਿਸਟਕੇ ਬੈਠਦੇ ਨੇ।"
9ਉਹ ਨਿਕੰਮੇ ਲੋਕਾਂ ਦਾ ਟੋਲਾ ਹਨ ਜਿਨ੍ਹਾਂ ਦੇ ਕੋਈ ਨਾਮ ਨਹੀਂ, ਜਿਨ੍ਹਾਂ ਨੂੰ ਆਪਣੇ ਹੀ ਦੇਸ ਵਿੱਚੋਂ ਧਕਿਆ ਗਿਆ ਸੀ।"
10“ਹੁਣ ਉਨ੍ਹਾਂ ਆਦਮੀਆਂ ਦੇ ਪੁੱਤਰ ਮੇਰਾ ਮਜ਼ਾਕ ਉਡਾਉਣ ਲਈ ਮੇਰੇ ਬਾਰੇ ਗੀਤ ਗਾਉਂਦੇ ਨੇ। ਮੇਰਾ ਨਾਮ ਉਨ੍ਹਾਂ ਲਈ ਬੁਰਾ ਸ਼ਬਦ ਬਣ ਗਿਆ ਹੈ।"

11ਉਹ ਨੌਜਵਾਨ ਆਦਮੀ ਮੈਨੂੰ ਨਫ਼ਰਤ ਕਰਦੇ ਨੇ, ਉਹ ਮੇਰੇ ਕੋਲੋਂ ਦੂਰ ਖਲੋਂਦੇ ਨੇ, ਉਹ ਸੋਚਨੇ ਨੇ ਕਿ ਉਹ ਮੇਰੇ ਨਾਲੋਂ ਬਿਹਤਰ ਨੇ। ਅਤੇ ਉਹ ਮੇਰੇ ਚਿਹਰੇ ਉੱਤੇ ਬੁਕੱਣੋਁ ਵੀ ਨਹੀਂ ਰੁਕਦੇ।"
12ਪਰਮੇਸ਼ੁਰ ਨੇ ਮੇਰੇ ਕਮਾਨ ਦੀ ਡੋਰ ਖੋਹ ਲਈ ਹੈ, ਤੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ। ਇਹ ਜਵਾਨ ਲੋਕ ਸਾਰਾ ਸ੍ਵੈ-ਕਾਬੂ ਸੁੱਟ ਦਿੰਦੇ ਹਨ ਜਦੋਂ ਮੈਂ ਉਨ੍ਹਾਂ ਦੇ ਦੁਆਲੇ ਹੁੰਦਾ ਹਾਂ।"
13ਉਹ ਮੇਰੇ ਸੱਜੇ ਪਾਸੇ ਹਮਲਾ ਕਰਦੇ ਨੇ। ਉਹ ਮੇਰੇ ਹੇਠੋਁ ਪੈਰ ਖਿੱਚ ਲੈਂਦੇ ਨੇ। ਮੈਂ ਹਮਲੇ ਹੇਠ ਆਏ ਸ਼ਹਿਰ ਵਾਂਗ ਮਹਿਸੂਸ ਕਰਦਾ ਹਾਂ ਉਹ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਤਬਾਹ ਕਰਨ ਲਈ ਮੇਰੀਆਂ ਕੰਧਾਂ ਨਾਲ ਗੰਦੀਆਂ ਪਨਾਹਾਂ ਬਣਾਉਂਦੇ ਹਨ।"
14ਉਹ ਸੜਕ ਦੀ ਰਾਖੀ ਕਰਦੇ ਨੇ ਤਾਂ ਕਿ ਮੈਂ ਬਚ ਕੇ ਨਾ ਨਿਕਲ ਸੱਕਾਂ। ਉਹ ਮੈਨੂੰ ਤਬਾਹ ਕਰਨ ਵਿੱਚ ਸਫ਼ਲ ਹੁੰਦੇ ਨੇ। ਉਨ੍ਹਾਂ ਨੂੰ ਕਿਸੇ ਹੋਰ ਦੀ ਸਹਾਇਤਾ ਨਹੀਂ ਲੋੜੀਦੀ।"
15ਉਹ ਕੰਧ ਵਿੱਚ ਸਂਨ੍ਹ ਲਾਉਂਦੇ ਨੇ। ਉਹ ਇਸ ਵਿੱਚੋਂ ਭੱਜਦੇ ਹੋਏ ਨਿਕਲ ਆਉਂਦੇ ਨੇ ਤੇ ਮੇਰੇ ਉੱਪਰ ਟੁੱਟਦੀਆਂ ਹੋਈਆਂ ਚੱਟਾਨਾਂ ਡਿੱਗ ਪੈਂਦੀਆਂ ਹੈ।"

16ਮੈਂ ਡਰ ਨਾਲ ਕੰਬ ਰਿਹਾ ਹਾਂ। ਉਹ ਜਵਾਨ ਆਦਮੀ ਮੇਰੀ ਇੱਜ਼ਤ ਨੂੰ ਦੂਰ ਭਜਾਉਂਦੇ ਨੇ ਜਿਵੇਂ ਵਗਦੀ ਹੋਈ ਹਵਾ ਚੀਜ਼ਾਂ ਨੂੰ ਉਡਾਉਂਦੀ ਹੈ। ਮੇਰੀ ਸੁਰੱਖਿਆ ਬੱਦਲ ਵਾਂਗ ਅਲੋਪ ਹੋ ਜਾਂਦੀ ਹੈ।"
17“ਹੁਣ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਮੈਂ ਛੇਤੀ ਹੀ ਮਰ ਜਾਵਾਂਗਾ। ਦੁੱਖਾਂ ਦੇ ਦਿਨਾਂ ਨੇ ਮੈਨੂੰ ਜਕੜ ਲਿਆ ਹੈ।"
18ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ। ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ।"
19ਅਪਾਰ ਤਾਕਤ ਨਾਲ, ਪਰਮੇਸ਼ੁਰ ਮੇਰੇ ਕੱਪੜੇ ਖੋਹ ਲੈਂਦਾ। ਉਹ ਮੈਨੂੰ ਮੇਰੇ ਚੋਲੇ ਦਾ ਕਾਲਰ ਫ਼ੜ ਕੇ ਜਕੜ ਦਿੰਦਾ।"
20ਪਰਮੇਸ਼ੁਰ ਨੇ ਮੈਨੂੰ ਗਾਰੇ ਅੰਦਰ ਸੁੱਟ ਦਿੱਤਾ ਸੀ ਤੇ ਮੈਂ ਧੂੜ ਅਤੇ ਰਾਖ ਵਰਗਾ ਬਣ ਗਿਆ।"

21“ਹੇ ਪਰਮੇਸ਼ੁਰ, ਸਹਾਇਤਾ ਲਈ ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ, ਪਰ ਤੂੰ ਨਹੀਂ ਸੁਣਦਾ। ਮੈਂ ਖਲੋ ਕੇ ਪ੍ਰਾਰਥਨਾ ਕਰਦਾ ਹਾਂ, ਪਰ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ।"
22ਹੇ ਪਰਮੇਸ਼ੁਰ, ਤੂੰ ਮੇਰੇ ਨਾਲ ਕਮੀਨੀਆਂ ਗੱਲਾਂ ਕਰਦਾ ਹੈਂ। ਤੂੰ ਮੈਨੂੰ ਸੱਟ ਮਾਰਨ ਲਈ ਆਪਣੀ ਤਾਕਤ ਵਰਤਦਾ ਹੈਂ।"
23ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ। ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ।"
24ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ, ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ।"
25“ਪਰ ਸੱਚਮੁੱਚ ਉਸ ਆਦਮੀ ਨੂੰ ਕੋਈ ਵੀ ਸੱਟ ਨਹੀਂ ਮਾਰਦਾ ਜਿਹੜਾ ਪਹਿਲਾਂ ਹੀ ਬਰਬਾਦ ਹੈ ਤੇ ਸਹਾਇਤਾ ਲਈ ਚੀਕ ਰਿਹਾ ਹੈ।"

26ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ। ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ।"
27ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ। ਜਦੋਂ ਮੈਂ ਰੌਸ਼ਨੀ ਲਈ ਤੱਕਿਆ, ਹਨੇਰਾ ਆ ਗਿਆ।"
28ਮੈਂ ਅੰਦਰੋਂ ਆਇਆ ਹਾਂ। ਦੁੱਖ ਕਦੇ ਨਹੀਂ ਭੁੱਲਦਾ ਤੇ ਦੁੱਖ ਤਾ ਹਾਲੇ ਸ਼ੁਰੂ ਹੀ ਹੋਇਆ ਹੈ।"
29ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ। ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ।"
You have read Job 20
29 verses