1ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸੱਕਦਾ, ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸੱਕਦਾ ਹੋਣਾ ਸੀ।"
2ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ। ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ।"
3ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸੱਕਦਾ ਹੈਂ। ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸੱਕਦਾ ਹੈਂ।"
4ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸੱਕਦਾ ਤੇਰੀਆਂ ਮੁਸੀਬਤਾਂ ਉਸ ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁੱਕਿਆ ਹੈ।"
5ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵੱਧੇਰੇ ਚਮਕੀਲਾ ਹੁੰਦਾ। ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।"

6ਫੇਰ ਤੂੰ ਸੁਰੱਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ। ਪਰਮੇਸ਼ੁਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ।"
7ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ, ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ।"
8ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸੱਕਦੇ। ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।”"
9ਅੱਯੂਬ ਦਾ ਸੋਫਰ ਨੂੰ ਜਵਾਬ ਦੇਣਾ ਫੇਰ ਅੱਯੂਬ ਨੇ ਉਨ੍ਹਾਂ ਨੂੰ ਜਵਾਬ ਦਿੱਤਾ:"
10“ਮੈਨੂੰ ਯਕੀਨ ਹੈ ਕਿ ਤੁਸੀਂ ਸੋਚਦੇ ਹੋ ਕਿ ਸਿਰਫ ਤੁਸੀਂ ਹੀ ਸਿਆਣੇ ਆਦਮੀ ਹੋ। ਤੁਸੀਂ ਸੋਚਦੇ ਹੋ ਕਿ ਜਦੋਂ ਤੁਸੀਂ ਮਰੋਗੇ ਸਿਆਣਪ ਵੀ ਤੁਹਾਡੇ ਨਾਲ ਹੀ ਚਲੀ ਜਾਵੇਗੀ।"

11ਪਰ ਮੇਰਾ ਦਿਮਾਗ ਵੀ ਤੇਰੇ ਜਿੰਨਾ ਹੀ ਚੰਗਾ ਹੈ। ਮੈਂ ਵੀ ਤੇਰੇ ਵਾਂਗ ਚਤੁਰ ਹਾਂ। ਕੋਈ ਵੀ ਦੇਖ ਸੱਕਦਾ ਕਿ ਇਹ ਸੱਚ ਹੈ।"
12“ਹੁਣ ਮੇਰੇ ਦੋਸਤ ਮੇਰੇ ਉੱਤੇ ਹੱਸਦੇ ਨੇ। ਉਹ ਆਖਦੇ ਨੇ ਉਸ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਉਸ ਦਾ ਜਵਾਬ ਮਿਲਿਆ। ਇਹੀ ਕਾਰਣ ਹੈ ਕਿ ਉਸ ਨਾਲ ਇਹ ਸਾਰੀਆਂ ਬੁਰੀਆਂ ਗੱਲਾਂ ਵਾਪਰੀਆਂ ਨੇ। ਮੈਂ ਇੱਕ ਨੇਕ ਬੰਦਾ ਹਾਂ। ਮੈਂ ਬੇਗੁਨਾਹ ਹਾਂ। ਪਰ ਉਹ ਫ਼ੇਰ ਵੀ ਮੇਰੇ ਉੱਤੇ ਹੱਸਦੇ ਨੇ।"
13ਜਿਹੜੇ ਲੋਕ ਮੁਸੀਬਤਾਂ ਵਿੱਚ ਨਹੀਂ ਘਿਰੇ ਹੁੰਦੇ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨੇ ਜਿਹੜੇ ਮੁਸੀਬਤਾਂ ਵਿੱਚ ਘਿਰੇ ਹੁੰਦੇ ਨੇ। ਉਹ ਲੋਕ ਇੱਕ ਡਿੱਗੇ ਹੋਏ ਬੰਦੇ ਉੱਤੇ ਵਾਰ ਕਰਦੇ ਨੇ।"
You have read Job 2
13 verses