1“ਅਵੱਸ਼ ਹੀ ਤੂੰ ਰਾਹੀਆਂ ਨਾਲ ਗੱਲਾਂ ਕੀਤੀਆਂ ਹੋਣੀਆਂ। ਅਵੱਸ਼ ਹੀ, ਤੂੰ ਉਨ੍ਹਾਂ ਦੀ ਕਹਾਣੀਆਂ ਕਬੂਲ ਕਰੇਂਗਾ।"
2ਬੁਰੇ ਆਦਮੀ ਬਚ ਜਾਂਦੇ ਨੇ ਜਦੋਂ ਬਿਪਤਾ ਆਉਂਦੀ ਹੈ। ਉਹ ਬਚ ਜਾਂਦੇ ਨੇ ਜਦੋਂ ਪਰਮੇਸ਼ੁਰ ਆਪਣਾ ਕਹਿਰ ਦਰਸਾਉਂਦਾ ਹੈ।"
3ਕੋਈ ਵੀ ਬੁਰੇ ਆਦਮੀ ਦੀ, ਉਸ ਦੇ ਮੰਦੇ ਕਾਰਿਆਂ ਲਈ, ਉਸ ਦੇ ਮੂੰਹ ਉੱਤੇ ਉਸਦੀ ਅਲੋਚਨਾ ਨਹੀਂ ਕਰਦਾ। ਕੋਈ ਵੀ ਬੰਦਾ ਉਸ ਨੂੰ ਉਸ ਦੀ ਬਦੀ ਲਈ ਦੰਡ ਨਹੀਂ ਦਿੰਦਾ।"
4ਜਦੋਂ ਉਸ ਆਦਮੀ ਨੂੰ ਉਸਦੀ ਕਬਰ ਵੱਲ ਲਿਜਾਇਆ ਜਾਵੇਗਾ, ਪਹਿਰੇਦਾਰ ਉਸਦੀ ਕਬਰ ਦੇ ਨੇੜੇ ਖੜ੍ਹਾ ਹੋਵੇਗਾ।"
5ਇਸ ਲਈ ਉਸ ਬੁਰੇ ਬੰਦੇ ਲਈ ਵਾਦੀ ਦੀ ਮਿੱਟੀ ਵੀ ਖੁਸ਼ਗਵਾਰ ਹੋਵੇਗੀ। ਤੇ ਉਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕੀ ਸ਼ਾਮਿਲ ਹੋਣਗੇ।"

6“ਇਸ ਲਈ ਆਪਣੇ ਖਾਲੀ ਸ਼ਬਦਾਂ ਨਾਲ ਤੁਸੀਂ ਮੈਨੂੰ ਰਾਹਤ ਨਹੀਂ ਪਹੁੰਚਾ ਸੱਕਦੇ। ਤੁਹਾਡੇ ਸ਼ਬਦ ਬਿਨਾ ਸਾਜ਼ਿਸ਼ ਦੇ ਕੁਝ ਨਹੀਂ ਹਨ।”"
7ਅਲੀਫਜ਼ ਦਾ ਜਵਾਬ ਫੇਰ ਤੇਮਾਨ ਦੇ ਅਲੀਫ਼ਜ਼ ਨੇ ਜਵਾਬ ਦਿੱਤਾ:"
8“ਪਰਮੇਸ਼ੁਰ ਨੂੰ ਸਾਡੀ ਸਹਾਇਤਾ ਦੀ ਕੀ ਲੋੜ ਹੈ? ਨਹੀਂ! ਬਹੁਤ ਸਿਆਣਾ ਬੰਦਾ ਵੀ ਸੱਚਮੁੱਚ ਪਰਮੇਸ਼ੁਰ ਲਈ ਲਾਭਦਾਇੱਕ ਨਹੀਂ ਹੋ ਸੱਕਦਾ।"
9ਕੀ ਤੁਹਾਡੇ ਸਹੀ ਜੀਵਨ ਨਾਲ ਪਰਮੇਸ਼ੁਰ ਨੂੰ ਸਹਾਇਤਾ ਮਿਲਦੀ ਹੈ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਕੁਝ ਲਾਭ ਹੁੰਦਾ ਹੈ ਜੇ ਤੁਸੀਂ ਉਸ ਦੇ ਅਨੁਯਾਈ ਬਣੋ? ਨਹੀਂ!"
10ਅੱਯੂਬ ਪਰਮੇਸ਼ੁਰ ਤੈਨੂੰ ਦੰਡ ਕਿਉਂ ਦਿੰਦਾ ਹੈ ਤੇ ਕਸੂਰਵਾਰ ਕਿਉਂ ਠਹਿਰਾਉਂਦਾ ਹੈ? ਕੀ ਇਸ ਲਈ ਕਿ ਤੂੰ ਉਸਦੀ ਇਬਾਦਤ ਕਰਦਾ ਹੈਂ?"

11ਨਹੀਂ, ਇਹ ਇਸ ਲਈ ਹੈ ਕਿਉਂਕਿ ਤੂੰ ਬਹੁਤ ਸਾਰੇ ਪਾਪ ਕੀਤੇ ਹਨ। ਅੱਯੂਬ ਤੂੰ ਪਾਪ ਕਰਨੋ ਹੀ ਨਹੀਂ ਹਟਦਾ!"
12ਹੋ ਸੱਕਦਾ ਹੈ ਤੂੰ ਕਿਸੇ ਭਰਾ ਨੂੰ ਕੁਝ ਪੈਸੇ ਦਿੱਤੇ ਹੋਣ, ਤੇ ਕੁਝ ਦੇਣ ਲਈ ਮਜਬੂਰ ਕੀਤਾ ਹੋਵੇ, ਇਹ ਸਿੱਧ ਕਰਨ ਲਈ ਕਿ ਉਹ ਇਸ ਨੂੰ ਵਾਪਸ ਮੋੜ ਦੇਵੇਗਾ। ਹੋ ਸੱਕਦਾ ਹੈ ਕਿ ਤੂੰ ਕਿਸੇ ਗਰੀਬ ਬੰਦੇ ਦੇ ਕੱਪੜੇ ਗਿਰਵੀ ਰੱਖੇ ਹੋਣ ਹੋ ਸੱਕਦਾ ਹੈ ਕਿ ਤੂੰ ਅਕਾਰਣ ਹੀ ਅਜਿਹਾ ਕੀਤਾ ਹੋਵੇ।"
13ਹੋ ਸੱਕਦਾ ਹੈ ਕਿ ਤੂੰ ਬੱਕੇ ਹਾਰੇ ਤੇ ਭੁੱਖੇ ਲੋਕਾਂ ਨੂੰ ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ।"
14ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ। ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ।"
15ਪਰ ਹੋ ਸੱਕਦਾ ਹੈ ਕਿ ਤੂੰ ਵਿਧਵਾਵਾਂ ਨੂੰ ਬਿਨਾ ਕੁਝ ਦਾਨ ਦਿੱਤੇ ਵਾਪਸ ਮੋੜ ਦਿੱਤਾ ਹੋਵੇ। ਅੱਯੂਬ ਹੋ ਸੱਕਦਾ ਹੈ ਤੂੰ ਯਤੀਮਾਂ ਨਾਲ ਧੋਖਾ ਕੀਤਾ ਹੋਵੇ।"

16ਇਹੀ ਕਾਰਣ ਹੈ ਕਿ ਤੇਰੇ ਹਰ ਪਾਸੇ ਫਂਧੇ ਨੇ ਤੇ ਅਚਾਨਕ ਆਉਂਦੀ ਮੁਸੀਬਤ ਤੈਨੂੰ ਭੈਭੀਤ ਕਰਦੀ ਹੈ।"
17ਇਹੀ ਕਾਰਣ ਹੈ ਕਿ ਇੰਨਾ ਘੁੱਪ ਹਨੇਰਾ ਹੈ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ ਤੇ ਇਹੀ ਕਾਰਣ ਹੈ ਕਿ ਤੂੰ ਹੜ੍ਹ ਵਿੱਚ ਘਿਰਿਆ ਹੈਂ।"
18“ਪਰਮੇਸ਼ੁਰ ਅਕਾਸ਼ ਦੇ ਸਭ ਤੋਂ ਉੱਚੇ ਮੰਡਲਾਂ ਵਿੱਚ ਰਹਿੰਦਾ ਹੈ। ਦੇਖ ਤਾਰੇ ਕਿੰਨੇ ਦੂਰ ਨੇ। ਪਰਮੇਸ਼ੁਰ ਉੱਚੇ ਤੋਂ ਉੱਚੇ ਤਾਰਿਆਂ ਵੱਲ ਹੇਠਾਂ ਨੂੰ ਵੇਖਦਾ ਹੈ।"
19ਪਰ ਅੱਯੂਬ ਤੂੰ ਆਖ ਸੱਕਦੈਁ, ‘ਪਰਮੇਸ਼ੁਰ ਕੀ ਜਾਣਦਾ ਹੈ? ਕੀ ਪਰਮੇਸ਼ੁਰ ਕਾਲੇ ਬੱਦਲਾਂ ਵਿੱਚੋਂ ਵੇਖਕੇ ਨਿਆਂ ਕਰ ਸੱਕਦਾ ਹੈ?"
20ਮੋਟੇ ਬੱਦਲ ਉਸ ਨੂੰ ਸਾਡੇ ਕੋਲੋਂ ਛੁਪਾਉਂਦੇ ਨੇ ਇਸ ਲਈ ਉਹ ਸਾਨੂੰ ਦੇਖ ਨਹੀਂ ਸੱਕਦਾ ਜਿਵੇਂ ਉਹ ਅਕਾਸ਼ ਦੇ ਕਿਂਗਰੇ ਤੋਂ ਪਰ੍ਹਾਂ ਤੁਰਦਾ ਹੈ।’"

21“ਅੱਯੂਬ, ਤੂੰ ਉਸੇ ਪੁਰਾਣੇ ਰਸਤੇ ਉੱਤੇ ਤੁਰ ਰਿਹਾ ਹੈਂ ਜਿਸ ਉੱਤੇ ਬਹੁਤ ਪਹਿਲਾਂ ਬੁਰੇ ਆਦਮੀ ਚੱਲੇ ਸਨ।"
22ਉਹ ਲੋਕ ਆਪਣੇ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਤਬਾਹ ਕਰ ਦਿੱਤੇ ਗਏ ਸਨ। ਉਹ ਹੜ੍ਹ ਵਿੱਚ ਰੁੜ ਗਏ ਸਨ।"
23ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨੂੰ ਆਖਿਆ ਸੀ ‘ਸਾਨੂੰ ਇੱਕਲਿਆਂ ਛੱਡ ਦਿਉ। ਸਰਬ-ਸ਼ਕਤੀਮਾਨ ਪਰਮੇਸ਼ੁਰ ਸਾਡਾ ਕੁਝ ਨਹੀਂ ਕਰ ਸੱਕਦਾ।’"
24ਅਤੇ ਇਹ ਪਰਮੇਸ਼ੁਰ ਹੀ ਸੀ ਜਿਸਨੇ ਉਨ੍ਹਾਂ ਦੇ ਘਰ ਚੰਗੀਆਂ ਚੀਜ਼ਾਂ ਨਾਲ ਭਰੇ ਸਨ। ਨਹੀਂ, ਮੈਂ ਬਦ ਲੋਕਾਂ ਦੇ ਮਸ਼ਵਰੇ ਉੱਤੇ ਨਹੀਂ ਚੱਲ ਸੱਕਦਾ।"
25ਨੇਕ ਬੰਦੇ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖਣਗੇ ਤੇ ਉਹ ਨੇਕ ਬੰਦੇ ਖੁਸ਼ ਹੋਣਗੇ। ਬੇਗੁਨਾਹ ਬੰਦੇ ਬੁਰੇ ਬੰਦਿਆਂ ਉੱਤੇ ਹੱਸਦੇ ਨੇ।"

26‘ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ, ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।’"
27“ਅੱਯੂਬ, ਹੁਣ ਆਪਣੇ-ਆਪਨੂੰ ਪਰਮੇਸ਼ੁਰ ਨੂੰ ਸੌਂਪ ਦੇ ਅਤੇ ਉਸ ਨਾਲ ਸ਼ਾਂਤੀ ਕਰ ਲੈ। ਇਹੀ ਕਰ ਤੇ ਤੂਨੂੰ ਬਹੁਤ ਚੰਗੀਆਂ ਚੀਜ਼ਾਂ ਪ੍ਰਾਪਤ ਕਰੇਂਗਾ।"
28ਇਸ ਸਿੱਖਿਆ ਨੂੰ ਪ੍ਰਵਾਨ ਕਰ। ਉਸ ਵੱਲ ਧਿਆਨ ਦੇ ਜੋ ਉਹ ਆਖਦਾ ਹੈ।"
You have read Job 13
28 verses