Lumina
Job

Job Replies to Zophar

Job 12·Punjabi Bible

1“ਮੈਂ ਲੋਕਾਂ ਦੇ ਵਰਿੁੱਸ਼ ਸ਼ਿਕਾਇਤ ਨਹੀਂ ਕਰ ਰਿਹਾ ਹਾਂ, ਕੀ ਮੈਂ ਕਰ ਰਿਹਾ ਹਾਂ? ਤਾਂ ਮੈਂ ਬੇਸਬਰਾ ਕਿਉਂ ਨਾ ਹੋਵਾਂ?"

2ਮੇਰੇ ਵੱਲ ਤੱਕੋ ਤੇ ਹੈਰਾਨ ਹੋਵੋ। ਆਪਣੇ ਮੂੰਹ ਤੇ ਹੱਥ ਰੱਖੋ ਤੇ ਮੇਰੇ ਵੱਲ ਹੈਰਾਨੀ ਨਾਲ ਝਾਕੋ।"

3ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਹੈ ਮੈਂ ਡਰ ਮਹਿਸੂਸ ਕਰਦਾ ਹਾਂ ਤੇ ਮੇਰਾ ਸ਼ਰੀਰ ਕੰਬਦਾ ਹੈ।"

4ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ? ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ?"

5ਬੁਰੇ ਆਦਮੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਵੱਧਦਿਆਂ ਫ਼ੁਲਦਿਆਂ ਦੇਖਦੇ ਨੇ। ਬੁਰੇ ਆਦਮੀ ਆਪਣੇ ਪੋਤਰਿਆਂ ਨੂੰ ਵੇਖਣ ਲਈ ਜਿਉਂਦੇ ਰਹਿੰਦੇ ਨੇ।"

Job 12 illustration - Job Chapter 12

6ਉਨ੍ਹਾਂ ਦੇ ਘਰ ਸੁਰੱਖਿਅਤ ਨੇ ਤੇ ਉਹ ਭੈਭੀਤ ਨਹੀਂ ਹਨ। ਬੁਰੇ ਆਦਮੀਆਂ ਨੂੰ ਦੰਡ ਦੇਣ ਲਈ ਪਰਮੇਸ਼ੁਰ ਕੋਈ ਲਾਠੀ ਨਹੀਂ ਵਰਤਦਾ।"

7ਉਨ੍ਹਾਂ ਦੇ ਬਲਦ ਕਦੇ ਮੇਲ ਕਰਨ ਤੋਂ ਨਹੀਂ ਖੁਂਝਦੇ। ਉਨ੍ਹਾਂ ਦੀਆਂ ਗਾਵਾਂ ਦੇ ਵੱਛੇ ਹੁੰਦੇ ਹਨ, ਤੇ ਵੱਛੇ ਜਨਮ ਸਮੇਂ ਨਹੀਂ ਮਰਦੇ।"

8ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ। ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ।"

9ਉਹ ਤੰਬੂਰੀਆਂ, ਰਬਾਬਾਂ ਅਤੇ ਸਿਤਾਰਾਂ ਦੀ ਧੁਨ ਉੱਤੇ ਨੱਚਦੇ ਗਾਉਂਦੇ ਨੇ।"

10ਬੁਰੇ ਆਦਮੀ ਆਪਣੀਆਂ ਜ਼ਿੰਦਗੀਆਂ ਦੌਰਾਨ ਕਾਮਯਾਬੀ ਮਾਣਦੇ ਨੇ। ਫ਼ੇਰ ਉਹ ਮਰ ਜਾਂਦੇ ਨੇ ਤੇ ਬਿਨਾ ਦੁੱਖ ਤੋਂ ਆਪਣੀ ਕਬਰ ਵਿੱਚ ਪੈ ਜਾਂਦੇ ਨੇ।"

Job 12 illustration - Job Chapter 12

11ਪਰ ਬੁਰੇ ਆਦਮੀ ਪਰਮੇਸ਼ੁਰ ਨੂੰ ਆਖਦੇ ਨੇ, ‘ਸਾਨੂੰ ਇੱਕਲਿਆਂ ਛੱਡ ਦਿਉ! ਸਾਨੂੰ ਇਸਦੀ ਪ੍ਰਵਾਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ!’"

12ਤੇ ਬੁਰੇ ਆਦਮੀ ਆਖਦੇ ਨੇ ਸਰਬ-ਸ਼ਕਤੀਮਾਨ ਪਰਮੇਸ਼ੁਰ ਕੌਣ ਹੈ? ਸਾਨੂੰ ਉਸ ਦੀ ਸੇਵਾ ਕਰਨ ਦੀ ਲੋੜ ਨਹੀਂ। ਉਸ ਦੇ ਅੱਗੇ ਪ੍ਰਾਰਥਨਾ ਕਰਨ ਦਾ ਲਾਭ ਨਹੀਂ ਹੋਵੇਗਾ!"

13“ਕੀ ਬਦ ਲੋਕ ਖੁਦ ਹੀ ਕਾਮਯਾਬੀ ਹਾਸਿਲ ਨਹੀਂ ਕਰਦੇ? ਪਰ ਮੈਂ ਉਨ੍ਹਾਂ ਦੇ ਮਸ਼ਵਰੇ ਤੋਂ ਦੂਰ ਰਹਿੰਦਾ ਹਾਂ।"

14ਪਰ, ਕਿੰਨੀ ਵਾਰੀ ਬਦ ਲੋਕਾਂ ਦੀ ਰੌਸ਼ਨੀ ਬੁਝਾਈ ਗਈ ਹੈ? ਕਿੰਨੀ ਕੁ ਵਾਰੀ ਬਦ ਲੋਕਾਂ ਉੱਤੇ ਮੁਸੀਬਤ ਆਉਂਦੀ ਹੈ। ਕਦੋਂ ਪਰਮੇਸ਼ੁਰ ਉਨ੍ਹਾਂ ਉੱਤੇ ਕ੍ਰੋਧਵਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਦੰਡ ਦਿੰਦਾ ਹੈ?"

15ਕੀ ਪਰਮੇਸ਼ੁਰ ਬੁਰੇ ਬੰਦਿਆਂ ਨੂੰ ਦੂਰ ਉਡਾ ਦਿੰਦਾ ਹੈ, ਜਿਵੇਂ ਹਵਾ ਤਿਨਕੇ ਨੂੰ ਉਡਾਉਂਦੀ ਹੈ, ਜਿਵੇਂ ਤੇਜ਼ ਹਵਾ ਅਨਾਜ ਦੀ ਤੂੜੀ ਨੂੰ ਉਡਾਉਂਦੀ ਹੈ।"

Job 12 illustration - Job Chapter 12

16ਪਰ ਤੁਸੀਂ ਆਖਦੇ ਹੋ ‘ਪਰਮੇਸ਼ੁਰ ਇੱਕ ਬੱਚੇ ਨੂੰ ਉਸ ਦੇ ਪਿਤਾ ਦੇ ਪਾਪਾਂ ਦੇ ਬਦਲੇ ਦੰਡ ਦਿੰਦਾ ਹੈ!’ ਪਰਮੇਸ਼ੁਰ ਨੂੰ ਖੁਦ ਬੁਰੇ ਆਦਮੀ ਨੂੰ ਦੰਡ ਦੇਣ ਦਿਓ ਫ਼ੇਰ ਉਹ ਬੁਰਾ ਆਦਮੀ ਜਾਣ ਲਵੇਗਾ ਕਿ ਉਸ ਨੂੰ ਉਸ ਦੇ ਪਾਪਾਂ ਦਾ ਦੰਡ ਮਿਲ ਰਿਹਾ ਹੈ।"

17ਗੁਨਾਹਗਾਰ ਨੂੰ ਖੁਦ ਆਪਣੀ ਸਜ਼ਾ ਦੇਖਣ ਦਿਉ। ਉਸ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਦਾ ਕ੍ਰੋਧ ਮਹਿਸੂਸ ਕਰਨ ਦਿਉ।"

18ਜਦੋਂ ਬੁਰੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਉਹ ਮਰ ਜਾਂਦਾ ਹੈ ਉਹ ਉਸ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਜਿਸ ਨੂੰ ਉਹ ਪਿੱਛੇ ਛੱਡ ਜਾਂਦਾ ਹੈ।"

19“ਕੋਈ ਵੀ ਬੰਦਾ ਪਰਮੇਸ਼ੁਰ ਨੂੰ ਗਿਆਨ ਨਹੀਂ ਸਿੱਖਾ ਸੱਕਦਾ। ਪਰਮੇਸ਼ੁਰ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਵੀ ਪਰੱਖਦਾ ਹੈ।"

20ਇੱਕ ਆਦਮੀ ਪੂਰੀ ਅਤੇ ਕਾਮਯਾਬ ਜ਼ਿੰਦਗੀ ਮਗਰੋਂ ਮਰਦਾ ਹੈ। ਉਸ ਨੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮਦਾਇੱਕ ਜ਼ਿੰਦਗੀ ਜੀਵੀ।"

Job 12 illustration - Job Chapter 12

21ਉਸ ਦੇ ਸ਼ਰੀਰ ਨੂੰ ਬਹੁਤ ਭੋਜਨ ਮਿਲਿਆ ਤੇ ਉਸ ਦੀਆਂ ਹੱਡੀਆਂ ਹਾਲੇ ਵੀ ਮਜ਼ਬੂਤ ਸਨ।"

22ਪਰ ਇੱਕ ਹੋਰ ਬੰਦਾ ਸਖਤ ਜ਼ਿੰਦਗੀ ਮਗਰੋਂ ਕੁੜਤ੍ਤਨ ਭਰੀ ਰੂਹ ਨਾਲ ਮਰਦਾ ਹੈ। ਉਸ ਨੇ ਕਦੇ ਵੀ ਕੋਈ ਚੰਗੀ ਸ਼ੈਅ ਨਹੀਂ ਮਾਣੀ।"

23ਅੰਤ ਵਿੱਚ ਉਹ ਦੋਵੇਂ ਬੰਦੇ ਇਕੱਠੇ ਹੀ ਖਾਕ ਅੰਦਰ ਲੇਟ ਜਾਣਗੇ। ਕੀੜੇ ਉਨ੍ਹਾਂ ਦੋਹਾਂ ਨੂੰ ਢੱਕ ਲੈਣਗੇ।"

24“ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਦੁੱਖ ਪੁਹਂਚਾਉਣਾ ਚਾਹੁੰਦੇ ਹੋ।"

25ਭਾਵੇਂ ਤੁਸੀਂ ਆਖੋ: ‘ਮੈਨੂੰ ਕਿਸੇ ਨੇਕ ਆਦਮੀ ਦਾ ਘਰ ਦਿਖਾ। ਹੁਣ, ਮੈਨੂੰ ਦਿਖਾ ਜਿੱਥੇ ਬੁਰੇ ਆਦਮੀ ਰਹਿੰਦੇ ਨੇ।’"

Chapter Complete

You have read Job 12

25 verses