Lumina
Jeremiah

Sin and Judgment

Jeremiah 8·Punjabi Bible

1‘ਯਰੂਸ਼ਲਮ ਦੇ ਘਰ ਇਸ ਥਾਂ ਤੋਂਫਬ ਜਿੰਨੇ ਹੀ “ਨਾਪਾਕ” ਹੋਣਗੇ। ਰਾਜਿਆਂ ਦੇ ਮਹੱਲ ਇਸ ਥਾਂ, ਤੋਂਫਬ ਵਾਂਗ ਬਰਬਾਦ ਹੋ ਜਾਣਗੇ। ਕਿਉਂ ਕਿ ਲੋਕਾਂ ਨੇ ਝੂਠੇ ਦੇਵਤਿਆਂ ਦੀ ਇਨ੍ਹਾਂ ਘਰਾਂ ਦੀਆਂ ਛੱਤਾਂ ਉੱਤੇ ਉਪਾਸਨਾ ਕੀਤੀ ਸੀ। ਉਨ੍ਹਾਂ ਨੇ ਤਾਰਿਆਂ ਦੀ ਉਪਾਸਨਾ ਕੀਤੀ ਸੀ ਅਤੇ ਉਨ੍ਹਾਂ ਦੀ ਇੱਜ਼ਤ ਲਈ ਬਲੀਆਂ ਚੜ੍ਹਾਈਆਂ ਸਨ। ਉਨ੍ਹਾਂ ਨੇ ਝੂਠੇ ਦੇਵਤਿਆਂ ਨੂੰ ਪੀਣ ਦੀਆਂ ਭੇਟਾਂ ਚੜ੍ਹਾਈਆਂ ਸਨ।’”"

2ਫ਼ੇਰ ਯਿਰਮਿਯਾਹ ਨੇ ਤੋਂਫਬ ਨੂੰ ਛੱਡ ਦਿੱਤਾ ਜਿੱਥੇ ਯਹੋਵਾਹ ਨੇ ਉਸ ਨੂੰ ਪ੍ਰਚਾਰ ਕਰਨ ਲਈ ਆਖਿਆ ਸੀ। ਯਿਰਮਿਯਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਮੰਦਰ ਦੇ ਵਰਾਂਡੇ ਵਿੱਚ ਖਲੋ ਗਿਆ। ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਆਖਿਆ:"

3“ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਮੈਂ ਆਖਿਆ ਸੀ ਕਿ ਮੈਂ ਯਰੂਸ਼ਲਮ ਅਤੇ ਇਸਦੇ ਆਲੇ-ਦੁਆਲੇ ਦੇ ਪਿੰਡਾਂ ਲਈ ਬਹੁਤ ਬਿਪਤਾਵਾਂ ਲਿਆਵਾਂਗਾ। ਮੈਂ ਇਹ ਗੱਲਾਂ ਛੇਤੀ ਕਰਾਂਗਾ। ਕਿਉਂ? ਕਿਉਂ ਕਿ ਲੋਕ ਬਹੁਤ ਜ਼ਿੱਦੀ ਹਨ-ਉਨ੍ਹਾਂ ਨੇ ਮੈਨੂੰ ਸੁਣਨ ਅਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।’”"

4ਯਿਰਮਿਯਾਹ ਅਤੇ ਪਸ਼ਹੂਰ ਪਸ਼ਹੂਰ ਨਾਂ ਦਾ ਇੱਕ ਜਾਜਕ ਸੀ। ਉਹ ਯਹੋਵਾਹ ਦੇ ਮੰਦਰ ਦਾ ਸਰਬ ਉੱਚ ਅਧਿਕਾਰੀ ਸੀ। ਪਸ਼ਹੂਰ ਇੰਮੇਰ ਨਾਂ ਦੇ ਬੰਦੇ ਦਾ ਪੁੱਤਰ ਸੀ। ਪਸ਼ਹੂਰ ਨੇ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਿਆਂ ਸੁਣਿਆ।"

5ਇਸ ਲਈ ਉਸ ਨੇ ਨਬੀ ਯਿਰਮਿਯਾਹ ਨੂੰ ਕੁਟਵਾ ਦਿੱਤਾ। ਅਤੇ ਉਸ ਨੇ ਯਿਰਮਿਯਾਹ ਦੇ ਹੱਥਾਂ ਪੈਰਾਂ ਨੂੰ ਲੱਕੜੀ ਦੇ ਵੱਡੇ ਫ਼ਟਿਆਂ ਵਿੱਚਕਾਰ ਬੰਨ੍ਹਵਾ ਦਿੱਤਾ। ਇਹ ਘਟਨਾ ਬਿਨਯਾਮੀਨ ਮੰਦਰ ਦੇ ਉੱਪਰ ਵੱਲ ਦੇ ਦਰਵਾਜ਼ੇ ਤੇ ਵਾਪਰੀ।"

Jeremiah 8 illustration - Jeremiah Chapter 8

6ਅਗਲੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਲੱਕੜ ਦੇ ਫ਼ਟਿਆਂ ਵਿੱਚੋਂ ਬਾਹਰ ਕੱਢਿਆ। ਤਾਂ ਯਿਰਮਿਯਾਹ ਨੇ ਪਸ਼ਹੂਰ ਨੂੰ ਆਖਿਆ, “ਤੇਰੇ ਲਈ ਯਹੋਵਾਹ ਦਾ ਨਾਮ ਪਸ਼ਹੂਰ ਨਹੀਂ। ਹੁਣ ਯਹੋਵਾਹ ਦਾ ਤੇਰੇ ਲਈ ਨਾਮ ਹੈ ‘ਚੁਫ਼ੇਰੇ ਦਾ ਆਤੰਕ।’"

7ਇਹੀ ਤੇਰਾ ਨਾਮ ਹੈ, ਕਿਉਂ ਕਿ ਯਹੋਵਾਹ ਆਖਦਾ ਹੈ, ‘ਮੈਂ ਛੇਤੀ ਤੈਨੂੰ ਤੇਰੇ ਆਪਣੇ ਲਈ ਆਤੰਕ ਬਣਾ ਦਿਆਂਗਾ। ਛੇਤੀ ਹੀ ਮੈਂ ਤੈਨੂੰ ਤੇਰੇ ਸਾਰੇ ਦੋਸਤਾਂ ਲਈ ਆਤੰਕ ਬਣਾ ਦਿਆਂਗਾ। ਤੂੰ ਦੁਸ਼ਮਣਾਂ ਨੂੰ ਆਪਣੇ ਦੋਸਤਾਂ ਨੂੰ ਤਲਵਾਰ ਨਾਲ ਮਾਰਦਿਆਂ ਦੇਖੇਂਗਾ। ਮੈਂ ਯਹੂਦਾਹ ਦੇ ਸਾਰੇ ਲੋਕਾਂ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਉਹ ਯਹੂਦਾਹ ਦੇ ਲੋਕਾਂ ਨੂੰ ਦੂਰ ਬਾਬਲ ਦੇਸ਼ ਵਿੱਚ ਲੈ ਜਾਵੇਗਾ। ਅਤੇ ਉਸਦੀ ਫ਼ੌਜ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਵੇਗੀ।"

8ਯਰੂਸ਼ਲਮ ਦੇ ਲੋਕਾਂ ਨੇ ਸਖਤ ਮਿਹਨਤ ਕਰਕੇ ਚੀਜ਼ਾਂ ਬਣਾਈਆਂ ਸਨ ਅਤੇ ਅਮੀਰ ਹੋ ਗਏ ਸਨ। ਪਰ ਮੈਂ ਉਹ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਯਰੂਸ਼ਲਮ ਦੇ ਰਾਜੇ ਕੋਲ ਬਹੁਤ ਖਜ਼ਾਨੇ ਹਨ। ਪਰ ਮੈਂ ਉਹ ਸਾਰੇ ਖਜ਼ਾਨੇ ਦੁਸ਼ਮਣ ਨੂੰ ਦੇ ਦਿਆਂਗਾ। ਦੁਸ਼ਮਣ ਉਨ੍ਹਾਂ ਚੀਜ਼ਾਂ ਨੂੰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਦੂਰ ਬਾਬਲ ਦੇ ਦੇਸ਼ ਵਿੱਚ ਲੈ ਜਾਵੇਗਾ।"

9ਅਤੇ ਪਸ਼ਹੂਰ, ਤੂੰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਬੰਦੇ ਫ਼ੜ ਲੇ ਜਾਣਗੇ। ਤੁਹਾਨੂੰ ਬਾਬਲ ਦੇਸ਼ ਵਿੱਚ ਜਾਕੇ ਰਹਿਣ ਲਈ ਮਜ਼ਬੂਰ ਕੀਤਾ ਜਾਵੇਗਾ। ਤੁਸੀਂ ਬਾਬਲ ਵਿੱਚ ਮਰੋਗੇ। ਅਤੇ ਤੁਹਾਨੂੰ ਉਸੇ ਬਾਹਰਲੇ ਦੇਸ਼ ਵਿੱਚ ਦਫ਼ਨਾਇਆ ਜਾਵੇਗਾ। ਤੂੰ ਆਪਣੇ ਦੋਸਤਾਂ ਨੂੰ ਝੂਠ ਦਾ ਪ੍ਰਚਾਰ ਕੀਤਾ। ਤੂੰ ਆਖਿਆ ਸੀ ਕਿ ਇਹ ਗੱਲਾਂ ਨਹੀਂ ਵਾਪਰਨਗੀਆਂ। ਪਰ ਤੇਰੇ ਸਾਰੇ ਦੋਸਤ ਵੀ ਛੇਤੀ ਹੀ ਮਰ ਜਾਣਗੇ ਅਤੇ ਬਾਬਲ ਵਿੱਚ ਦਫ਼ਨਾਏ ਜਾਣਗੇ।’”"

10ਯਿਰਮਿਯਾਹ ਦੀ ਪੰਜਵੀਂ ਸ਼ਿਕਾਇਤ ਯਹੋਵਾਹ ਜੀ, ਤੁਸੀਂ ਮੇਰੇ ਨਾਲ ਚਲਾਕੀ ਕੀਤੀ, ਅਤੇ ਯਕੀਨਨ ਮੈਂ ਮੂਰਖ ਬਣਿਆ। ਤੁਸੀਂ ਮੇਰੇ ਨਾਲੋਂ ਤਾਕਤਵਰ ਹੋ ਇਸ ਲਈ ਤੁਸੀਂ ਜਿੱਤ ਗਏ। ਮੈਂ ਇੱਕ ਮਜ਼ਾਕ ਬਣ ਗਿਆ ਹਾਂ। ਲੋਕ ਮੇਰੇ ਉੱਤੇ ਹੱਸਦੇ ਨੇ ਅਤੇ ਦਿਨ ਭਰ ਮੇਰਾ ਮਜ਼ਾਕ ਉਡਾਉਂਦੇ ਨੇ।"

Jeremiah 8 illustration - Jeremiah Chapter 8

11ਹਰ ਵਾਰੀ ਜਦੋਂ ਮੈਂ ਬੋਲਦਾ ਹਾਂ, ਮੈਂ ਕੂਕਦਾ ਹਾਂ। ਮੈਂ ਹਮੇਸ਼ਾ, ਹਿੰਸਾ ਅਤੇ ਤਬਾਹੀ ਬਾਰੇ ਕੂਕਦਾ ਰਹਿੰਦਾ ਹਾਂ। ਮੈਂ ਲੋਕਾਂ ਨੂੰ ਉਸ ਸੰਦੇਸ਼ ਬਾਰੇ ਦੱਸਦਾ ਹਾਂ, ਜਿਹੜਾ ਮੈਨੂੰ ਯਹੋਵਾਹ ਕੋਲੋਂ ਮਿਲਿਆ ਸੀ। ਪਰ ਲੋਕ ਸਿਰਫ਼ ਮੈਨੂੰ ਬੇਇੱਜ਼ਤ ਕਰਦੇ ਨੇ ਅਤੇ ਮੇਰਾ ਮਜ਼ਾਕ ਉਡਾਉਂਦੇ ਨੇ।"

12ਕਦੇ-ਕਦੇ ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਮੈਂ ਯਹੋਵਾਹ ਬਾਰੇ ਭੁੱਲ ਜਾਵਾਂਗਾ। ਮੈਂ ਫ਼ੇਰ ਕਦੇ ਯਹੋਵਾਹ ਦੇ ਨਾਮ ਉੱਤੇ ਨਹੀਂ ਬੋਲਾਂਗਾ।” ਪਰ ਜਦੋਂ ਮੈਂ ਇਹ ਆਖਦਾ ਹਾਂ, ਯਹੋਵਾਹ ਦਾ ਸੰਦੇਸ਼, ਮੇਰੇ ਅੰਦਰ ਅੱਗ ਵਰਗਾ ਬਲਦਾ ਹੋਇਆ ਹੁੰਦਾ ਹੈ! ਇਹ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੇਰੀਆਂ ਹੱਡੀਆਂ ਅੰਦਰ ਡੂੰਘਾ ਬਲ ਰਿਹਾ ਹੋਵੇ! ਮੈਂ ਯਹੋਵਾਹ ਦੇ ਸੰਦੇਸ਼ ਨੂੰ ਆਪਣੇ ਅੰਦਰ ਰੋਕ ਕੇ ਰੱਖਦਿਆਂ ਬਕੱ ਜਾਂਦਾ ਹਾਂ। ਅਤੇ ਆਖਰਕਾਰ ਮੈਂ ਇਸ ਨੂੰ ਅੰਦਰ ਨਹੀਂ ਰੋਕ ਸੱਕਦਾ।"

13ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ। ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ। ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ। ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ। ਉਹ ਆਖ ਰਹੇ ਨੇ, “ਆਓ ਝੂਠ ਬੋਲੀਏ ਅਤੇ ਆਖੀਏ ਕਿ ਉਸ ਨੇ ਕੁਝ ਮੰਦਾ ਕੀਤਾ ਸੀ, ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ। ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ। ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ। ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।”"

14ਪਰ ਯਹੋਵਾਹ ਮੇਰੇ ਅੰਗ-ਸੰਗ ਹੈ। ਯਹੋਵਾਹ ਮਜ਼ਬੂਤ ਸਿਪਾਹੀ ਵਰਗਾ ਹੈ। ਇਸ ਲਈ ਉਹ ਲੋਕ ਡਿੱਗ ਪੈਣਗੇ ਜਿਹੜੇ ਮੇਰਾ ਪਿੱਛਾ ਕਰ ਰਹੇ ਨੇ। ਉਹ ਲੋਕ ਮੈਨੂੰ ਹਰਾਉਣਗੇ ਨਹੀਂ। ਉਹ ਲੋਕ ਅਸਫ਼ਲ ਹੋ ਜਾਣਗੇ। ਉਹ ਲੋਕ ਨਿਰਾਸ਼ ਹੋਣਗੇ। ਉਹ ਲੋਕ ਸ਼ਰਮਸਾਰ ਹੋ ਜਾਣਗੇ। ਅਤੇ ਲੋਕ ਉਸ ਸ਼ਰਮਿੰਦਗੀ ਨੂੰ ਕਦੇ ਵੀ ਨਹੀਂ ਭੁੱਲਣਗੇ।"

15ਸਰਬ-ਸ਼ਕਤੀਮਾਨ ਯਹੋਵਾਹ ਤੁਸੀਂ ਨੇਕ ਬੰਦਿਆਂ ਦਾ ਇਮਤਿਹਾਨ ਲੈਂਦੇ ਹੋ। ਤੁਸੀਂ ਬੰਦੇ ਦੇ ਮਨ ਅੰਦਰ ਧੁਰ ਵੇਖਦੇ ਹੋ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਵਿਰੁੱਦ ਆਪਣੀਆਂ ਦਲੀਲਾਂ ਦੱਸ ਦਿੱਤੀਆਂ। ਇਸ ਲਈ ਮੈਨੂੰ ਦੇਖਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ, ਜਿਸਦੇ ਉਹ ਅਧਿਕਾਰੀ ਹਨ।"

Jeremiah 8 illustration - Jeremiah Chapter 8

16ਯਹੋਵਾਹ ਲਈ ਗੀਤ ਗਾਓ! ਯਹੋਵਾਹ ਦੀ ਉਸਤਤ ਕਰੋ! ਯਹੋਵਾਹ ਗਰੀਬ ਲੋਕਾਂ ਦੀਆਂ ਜਾਨਾਂ ਬਚਾਉਂਦਾ ਹੈ। ਉਹ ਉਨ੍ਹਾਂ ਨੂੰ ਮੰਦੇ ਲੋਕਾਂ ਕੋਲੋਂ ਬਚਾਉਂਦਾ ਹੈ!"

17ਯਿਰਮਿਯਾਹ ਦੀ ਛੇਵੀਁ ਸ਼ਿਕਾਇਤ ਉਸ ਦਿਨ ਨੂੰ ਸਰਾਪ ਦਿਓ ਜਿਸ ਦਿਨ ਮੈਂ ਜੰਮਿਆ ਸਾਂ! ਉਸ ਦਿਨ ਨੂੰ ਅਸੀਸ ਨਾ ਦਿਓ, ਜਦੋਂ ਮੇਰੀ ਮਾਂ ਨੇ ਮੈਨੂੰ ਜੰਮਿਆ।"

18ਉਸ ਬੰਦੇ ਨੂੰ ਸਰਾਪ ਦਿਓ ਜਿਸਨੇ ਮੇਰੇ ਪਿਤਾ ਨੂੰ ਖਬਰ ਦਿੱਤੀ ਕਿ ਮੈਂ ਜੰਮਿਆ ਹਾਂ। “ਤੁਹਾਡੇ ਘਰ ਪੁੱਤਰ ਜੰਮਿਆ ਹੈ”, ਉਸ ਨੇ ਆਖਿਆ ਸੀ। “ਇਹ ਮੁੰਡਾ ਹੈ!” ਉਸ ਨੇ ਮੇਰੇ ਪਿਤਾ ਨੂੰ ਬਹੁਤ ਖੁਸ਼ ਕੀਤਾ, ਜਦੋਂ ਉਸ ਨੂੰ ਇਹ ਖਬਰ ਦਿੱਤੀ।"

19ਉਸ ਬੰਦੇ ਨੂੰ ਵੀ ਉਨ੍ਹਾਂ ਸ਼ਹਿਰਾਂ ਵਰਗਾ ਹੋਣ ਦਿਓ, ਜਿਨ੍ਹਾਂ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ। ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਉੱਤੇ ਕੋਈ ਰਹਿਮ ਨਹੀਂ ਕੀਤਾ। ਉਸ ਬੰਦੇ ਨੂੰ ਸੁਬਹ-ਸਵੇਰੇ ਜੰਗ ਦਾ ਸ਼ੋਰ ਸੁਣਨ ਦਿਓ। ਅਤੇ ਉਸ ਨੂੰ ਦੁਪਿਹਰ ਨੂੰ ਜੰਗ ਦੇ ਲਲਕਾਰੇ ਸੁਣਨ ਦਿਓ।"

20ਕਿਉਂ? ਕਿਉਂ ਕਿ ਉਸ ਬੰਦੇ ਨੇ ਮੈਨੂੰ ਨਹੀਂ ਮਾਰਿਆ ਜਦੋਂ ਮੈਂ ਆਪਣੀ ਮਾਤਾ ਦੇ ਗਰਭ ਵਿੱਚ ਸਾਂ। ਜੇ ਉਹ ਮੈਨੂੰ ਉਸ ਵੇਲੇ ਮਾਰ ਦਿੰਦਾ, ਮੇਰੀ ਮਾਤਾ ਹੀ ਮੇਰੀ ਕਬਰ ਹੁੰਦੀ ਅਤੇ ਮੈਂ ਕਦੇ ਵੀ ਨਾ ਜੰਮਦਾ।"

Jeremiah 8 illustration - Jeremiah Chapter 8

21ਮੈਨੂੰ ਗਰਭ ਵਿੱਚੋਂ ਬਾਹਰ ਆਉਣ ਦੀ ਕੀ ਲੋੜ ਪਈ? ਮੈਂ ਤਾਂ ਸਿਰਫ਼ ਦੁੱਖ-ਤਕਲੀਫ਼ਾਂ ਹੀ ਦੇਖੀਆਂ ਨੇ। ਅਤੇ ਮੇਰੀ ਜ਼ਿੰਦਗੀ ਸ਼ਰਮਿੰਦਗੀ ਨਾਲ ਮੁੱਕ ਜਾਵੇਗੀ।"

22ਪਰਮੇਸ਼ੁਰ ਦਾ ਪਾਤਸ਼ਾਹ ਸਿਦਕੀਯਾਹ ਦੀ ਬੇਨਤੀ ਨੂੰ ਰੱਦ ਕਰਨਾ ਇਹੀ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਮਿਲਿਆ। ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਪਸ਼ਹੂਰ ਨਾਂ ਦੇ ਬੰਦੇ ਅਤੇ ਜਾਜਕ ਸਫ਼ਨਯਾਹ ਨੂੰ ਯਿਰਮਿਯਾਹ ਕੋਲ ਭੇਜਿਆ। ਪਸ਼ਹੂਰ ਮਲਕੀਯਾਹ ਨਾਂ ਦੇ ਬੰਦੇ ਦਾ ਪੁੱਤਰ ਸੀ ਅਤੇ ਸਫ਼ਨਯਾਹ ਮਅਸੇਯਾਹ ਦਾ ਪੁੱਤਰ ਸੀ। ਪਸ਼ਹੂਰ ਅਤੇ ਸਫ਼ਨਯਾਹ ਯਿਰਮਿਯਾਹ ਕੋਲ ਸੰਦੇਸ਼ ਲੈ ਕੇ ਆਏ।"

Chapter Complete

You have read Jeremiah 8

22 verses