Lumina
Jeremiah

Judgment on Egypt

Jeremiah 46·Punjabi Bible

1ਯਰੂਸ਼ਲਮ ਆਪਣਾ ਅਤੀਤ ਯਾਦ ਕਰਦੀ ਹੈ। ਉਹ ਉਸ ਸਮੇਂ ਬਾਰੇ ਯਾਦ ਕਰਦੀ ਹੈ, ਜਦੋਂ ਉਹ ਗਰੀਬ ਸੀ ਅਤੇ ਉਨ੍ਹਾਂ ਸਾਰੀਆਂ ਚੰਗੀਆਂ ਚੀਜਾਂ ਬਾਰੇ ਤੰਗ ਕੀਤੀ ਗਈ ਸੀ ਜੋ ਅਤੀਤ ਵਿੱਚ ਉਸ ਕੋਲ ਸਨ। ਉਹ ਯਾਦ ਕਰਦੀ ਹੈ ਜਦੋਂ ਉਸ ਦੇ ਲੋਕ ਦੁਸ਼ਮਣਾਂ ਦੁਆਰਾ ਫ਼ੜੇ ਗਏ ਸਨ। ਉਹ ਯਾਦ ਕਰਦੀ ਹੈ ਜਦੋਂ ਇੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ। ਜਦੋਂ ਉਸ ਦੇ ਦੁਸ਼ਮਣਾਂ ਉਸ ਨੂੰ ਦੇਖਿਆ ਸੀ, ਉਹ ਹੱਸੇ ਸਨ। ਉਹ ਇਸ ਲਈ ਹੱਸੇ ਸਨ ਕਿ ਉਹ ਬਰਬਾਦ ਹੋ ਗਈ ਸੀ।"

2ਯਰੂਸ਼ਲਮ ਨੇ ਬੁਰੀ ਤਰ੍ਹਾਂ ਪਾਪ ਕੀਤਾ। ਇਸ ਲਈ ਉਹ ਨਾਪਾਕ ਔਰਤ ਵਾਂਗ ਬਣ ਗਈ ਹੈ। ਅਤੀਤ ਵਿੱਚ, ਲੋਕ ਉਸਦੀ ਇੱਜ਼ਤ ਕਰਦੇ ਸਨ, ਹੁਣ ਉਹ ਉਸ ਨਾਲ ਵਿਅਰਬ ਵਾਂਗ ਵਿਹਾਰ ਕਰਦੇ ਸਨ ਕਿਉਂ ਕਿ ਉਨ੍ਹਾਂ ਨੇ ਉਸਦਾ ਨੰਗੇਜ਼ ਵੇਖ ਲਿਆ ਹੈ। ਉਹ ਖੁਦ ਕਰਾਹੁਉਂਦੀ ਹੈ ਅਤੇ ਚਲੀ ਜਾਂਦੀ ਹੈ।"

3ਯਰੂਸ਼ਲਮ ਦੀਆਂ ਘੱਗਰੀਆਂ ਨਾਪਾਕ ਹੋ ਗਈਆਂ ਹਨ। ਉਸ ਨੇ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ ਸੀ ਜਿਹੜੀਆਂ ਉਸ ਦੇ ਨਾਲ ਵਾਪਰਨਗੀਆਂ। ਉਸ ਦਾ ਪਤਨ ਹੈਰਾਨੀ ਭਰਿਆ ਸੀ। ਉਸ ਦੇ ਕੋਲ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ ਸੀ। ਉਹ ਆਖਦੀ ਹੈ, “ਯਹੋਵਾਹ, ਮੇਰੀ ਬਿਪਤਾ ਵੱਲ ਦੇਖ। ਦੇਖ ਮੇਰਾ ਦੁਸ਼ਮਣ ਕਿਵੇਂ ਸੋਚਦਾ ਹੈ ਕਿ ਉਹ ਕਿੰਨਾ ਮਹਾਨ ਹੈ!”"

4ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ। ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ। ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ। ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!"

5ਯਰੂਸ਼ਲਮ ਦੇ ਸਾਰੇ ਹੀ ਲੋਕ ਆਹਾਂ ਭਰ ਰਹੇ ਹਨ। ਉਸ ਦੇ ਸਾਰੇ ਹੀ ਲੋਕ ਭੋਜਨ ਦੀ ਤਲਾਸ਼ ਕਰ ਰਹੇ ਹਨ। ਭੋਜਨ ਲਈ ਉਹ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਦੇ ਰਹੇ ਹਨ। ਅਜਿਹਾ ਉਹ ਜਿਉਂਦੇ ਰਹਿਣ ਲਈ ਕਰ ਰਹੇ ਨੇ। ਯਰੂਸ਼ਲਮ ਦੀ ਨਗਰੀ ਆਖਦੀ ਹੈ, “ਦੇਖੋ, ਯਹੋਵਾਹ ਜੀ! ਮੇਰੇ ਵੱਲ ਦੇਖੋ! ਦੇਖੋ, ਲੋਕ ਮੈਨੂੰ ਕਿੰਨੀ ਨਫ਼ਰਤ ਕਰਦੇ ਨੇ।"

Jeremiah 46 illustration - Jeremiah Chapter 46

6ਤੁਸੀਂ ਸਾਰੇ ਲੋਕ ਜਿਹੜੇ ਇਨ੍ਹਾਂ ਰਾਹਾਂ ਤੋਂ ਲੰਘ ਰਹੇ ਹੋ ਤੁਸੀ ਕੋਈ ਪ੍ਰਵਾਹ ਨਹੀਂ ਕਰਦੇ ਜਾਪਦੇ। ਪਰ ਮੇਰੇ ਵੱਲ ਧਿਆਨ ਨਾਲ ਵੇਖੋ। ਕੀ ਮੇਰੇ ਦਰਦ ਵਰਗਾ, ਕੋਈ ਹੋਰ ਦਰਦ ਹੈ? ਕੀ ਉਸ ਦਰਦ ਵਰਗਾ ਕੋਈ ਅਜਿਹਾ ਦਰਦ ਹੈ, ਜਿਸ ਨਾਲ ਯਹੋਵਾਹ ਨੇ ਮੈਨੂੰ ਸਜ਼ਾ ਦਿੱਤੀ ਹੈ? ਉਸ ਨੇ ਮੈਨੂੰ ਆਪਣੇ ਮਹਾਂ ਕਹਿਰ ਦੇ ਦਿਨ ਸਜ਼ਾ ਦਿੱਤੀ ਹੈ।"

7ਯਹੋਵਾਹ ਨੇ ਉੱਪਰੋਂ ਅੱਗ ਭੇਜੀ। ਉਹ ਅੱਗ ਮੇਰੇ ਹੱਡਾਂ ਅੰਦਰ ਵੜ ਗਈ। ਉਸ ਨੇ ਮੈਨੂੰ ਫ਼ਸਾਉਣ ਲਈ ਜਾਲ ਵਿਛਾਇਆ ਉਸ ਨੇ ਮੈਨੂੰ ਪਿੱਛੇ ਭੁਆ ਦਿੱਤਾ। ਉਸ ਨੇ ਮੈਨੂੰ ਬੇਕਾਰ ਜ਼ਮੀਨ ਵਿੱਚ ਬਦਲ ਦਿੱਤਾ। ਦਿਨ ਭਰ ਰਹਿੰਦੀ ਹਾਂ ਬਿਮਾਰ ਮੈਂ।"

8“ਮੇਰੇ ਪਾਪ ਜੂਲੇ ਵਾਂਗ ਬੱਝ ਗਏ ਸਨ। ਮੇਰੇ ਪਾਪ ਯਹੋਵਾਹ ਦੇ ਹੱਥਾਂ ਨਾਲ ਬੱਝੇ ਹੋਏ ਸਨ। ਯਹੋਵਾਹ ਦਾ ਜੂਲਾ ਮੇਰੀ ਗਰਦਨ ਉੱਤੇ ਹੈ। ਯਹੋਵਾਹ ਨੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ। ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ ਜਿਨ੍ਹਾਂ ਦੇ ਖਿਲਾਫ਼ ਮੈਂ ਖਲੋ ਨਹੀਂ ਸੱਕਦਾ।"

9ਯਹੋਵਾਹ ਨੇ ਮੇਰੇ ਸਾਰੇ ਮਜ਼ਬੂਤ ਸਿਪਾਹੀਆਂ ਨੂੰ ਤਿਆਗ ਦਿੱਤਾ। ਇਹ ਸਿਪਾਹੀ ਸ਼ਹਿਰ ਦੇ ਅੰਦਰ ਸਨ। ਯਹੋਵਾਹ ਨੇ ਲੋਕਾਂ ਦੇ ਇੱਕ ਸਮੂਹ ਨੂੰ ਫ਼ੇਰ ਮੇਰੇ ਵਿਰੁੱਧ ਲੈ ਆਂਦਾ। ਉਸ ਨੇ ਉਨ੍ਹਾਂ ਲੋਕਾਂ ਨੂੰ ਮੇਰੇ ਜਵਾਨ ਸਿਪਾਹੀਆਂ ਨੂੰ ਮਾਰਨ ਲਈ ਲਿਆਂਦਾ। ਯਹੋਵਾਹ ਨੇ ਅੰਗੂਰਾਂ ਨੂੰ ਮੈਅ ਦੀ ਕੁਲਹਾੜੀ ਅੰਦਰ ਕੁਚੱਲਿਆ ਹੈ। ਪਾਪ ਦੀ ਕੁਲਹਾੜੀ ਯਰੂਸ਼ਲਮ ਦੀ ਕੁਆਰੀ ਧੀ ਦੀ ਹੈ।"

10“ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ। ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ। ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”"

Jeremiah 46 illustration - Jeremiah Chapter 46

11ਸੀਯੋਨ ਨੇ ਆਪਣੇ ਹੱਥ ਫ਼ੈਲਾਏ। ਉਬੇ ਉਸ ਨੂੰ ਹੌਂਸਲਾ ਦੇਣ ਵਾਲਾ ਕੋਈ ਬੰਦਾ ਨਹੀਂ। ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਹੁਕਮ ਦਿੱਤਾ ਸੀ। ਯਹੋਵਾਹ ਨੇ ਯਾਕੂਬ ਦੇ ਦੁਸ਼ਮਣਾਂ ਨੂੰ ਸ਼ਹਿਰ ਨੂੰ ਘੇਰਾ ਪਾਉਣ ਦੇ ਆਦੇਸ਼ ਦਿੱਤੇ ਸਨ। ਯਰੂਸ਼ਲਮ ਉਨ੍ਹਾਂ ਦੁਸ਼ਮਣਾਂ ਦਰਮਿਆਨ ਇੱਕ ਨਾਪਾਕ ਔਰਤ ਵਾਂਗ ਬਣ ਗਈ ਹੈ।"

12ਹੁਣ ਯਰੂਸ਼ਲਮ ਨਗਰੀ ਆਖਦੀ ਹੈ, “ਮੈਂ ਯਹੋਵਾਹ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਇਸ ਲਈ ਯਹੋਵਾਹ ਦਾ ਇਹ ਗੱਲਾਂ ਕਰਨਾ ਉਚਿਤ ਹੈ। ਇਸ ਲਈ ਤੁਸੀਂ ਸਮੂਹ ਲੋਕੋ ਸੁਣੋ, ਮੇਰੇ ਦਰਦ ਵੱਲ ਦੇਖੋ! ਮੇਰੇ ਜਵਾਨ ਮਰਦ ਅਤੇ ਔਰਤਾਂ ਬੰਦੀ ਬਣਾ ਲੇ ਗਏ ਹਨ।"

13ਮੈਂ ਆਪਣੇ ਪ੍ਰੇਮੀਆਂ ਨੂੰ ਆਵਾਜ਼ ਦਿੱਤੀ ਪਰ ਉਨ੍ਹਾਂ ਨੇ ਮੇਰੇ ਨਾਲ ਚਾਲਾਕੀ ਕੀਤੀ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਅੰਦਰ ਮਰ ਗਏ ਨੇ। ਉਹ ਆਪਣੇ ਲਈ ਭੋਜਨ ਤਲਾਸ਼ ਕਰ ਰਹੇ ਸਨ। ਉਹ ਆਪਣੇ-ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਸਨ।"

14“ਮੇਰੇ ਵੱਲ ਦੇਖੋ, ਯਹੋਵਾਹ ਮੈਂ ਮੁਸ਼ਕਿਲ ਵਿੱਚ ਹਾਂ ਮੇਰਾ ਢਿੱਡ ਕੜ-ਕੜ ਕਰ ਰਿਹਾ ਹੈ। ਮੇਰਾ ਦਿਲ ਮੇਰੇ ਅੰਦਰ ਪੁਠ੍ਠਾ ਹੋਇਆ-ਹੋਇਆ ਮਹਿਸੂਸ ਕਰਦਾ ਹੈ। ਮੇਰ ਦਿਲ ਇੰਝ ਮਹਿਸੂਸ ਕਰਦਾ ਹੈ ਕਿਉਂ ਕਿ ਮੈਂ ਬਹੁਤ ਵਿਦ੍ਰੋਹੀ ਰਹਿ ਚੁੱਕਿਆ ਹ੍ਹਾਂ। ਬਾਹਰ ਮੇਰੇ ਬੱਚੇ ਤਲਵਾਰ ਨਾਲ ਕੱਟੇ ਗਏ ਸਨ। ਘਰ ਦੇ ਅੰਦਰ ਵੀ ਮੌਤ ਹੀ ਹੈ।"

15“ਮੇਰੀ ਗੱਲ ਸੁਣੋ, ਕਿਉਂ ਕਿ ਮੈਂ ਆਹਾਂ ਭਰ ਰਿਹਾ ਹਾਂ! ਮੇਰੇ ਕੋਲ, ਮੈਨੂੰ ਹੌਂਸਲਾ ਦੇਣ ਵਾਲਾ ਕੋਈ ਨਹੀਂ। ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਮੁਸੀਬਤ ਬਾਰੇ ਸੁਣ ਲਿਆ ਹੈ। ਉਹ ਖੁਸ਼ ਨੇ। ਉਹ ਖੁਸ਼ ਨੇ ਕਿ ਤੁਸੀਂ ਮੇਰੇ ਨਾਲ ਅਜਿਹਾ ਕੀਤਾ। ਤੁਸੀਂ ਆਖਿਆ ਸੀ ਕਿ ਸਜ਼ਾ ਦਾ ਵਕਤ ਆਵੇਗਾ। ਤੁਸੀਂ ਆਖਿਆ ਸੀ ਕਿ ਤੁਸੀਂ ਮੇਰੇ ਦੁਸ਼ਮਣਾਂ ਨੂੰ ਸਜ਼ਾ ਦੇਵੋਂਗੇ। ਹੁਣ ਉਹੀ ਕਰੋ ਜੋ ਤੁਸੀਂ ਆਖਿਆ ਸੀ। ਹੁਣ ਮੇਰੇ ਦੁਸ਼ਮਣਾਂ ਨੂੰ ਵੀ ਮੇਰੇ ਜਿਹਾ ਹੀ ਬਣ ਜਾਣ ਦਿਓ।"

Jeremiah 46 illustration - Jeremiah Chapter 46

16“ਵੇਖ ਮੇਰੇ ਦੁਸ਼ਮਣ ਕਿੰਨੇ ਦੁਸ਼ਟ ਹਨ। ਫ਼ੇਰ ਤੁਸੀਂ ਸਲੂਕ ਕਰੋਗੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਸੀ ਜੋ ਤੁਸਾਂ ਮੇਰੇ ਪਾਪ ਕਾਰਣ ਮੇਰੇ ਨਾਲ। ਅਜਿਹਾ ਹੀ ਕਰੋ ਕਿਉਂ ਕਿ ਭਰ ਰਿਹਾ ਹਾਂ ਮੈਂ ਆਹਾਂ ਬਾਰ-ਬਾਰ। ਅਜਿਹਾ ਹੀ ਕਰੋ ਕਿਉਂ ਕਿ ਦਿਲ ਮੇਰਾ ਬਿਮਾਰ ਹੈ।”"

17ਯਹੋਵਾਹ ਨੇ ਯਰੂਸ਼ਲਮ ਨੂੰ ਤਬਾਹ ਕੀਤਾ ਵੇਖੋ ਕਿਵੇਂ ਯਹੋਵਾਹ ਨੇ ਆਪਣੇ ਕ੍ਰੋਧ ਵਿੱਚ ਸੀਯੋਨ ਦੀ ਧੀ ਨਾਲ, ਇੱਕ ਘ੍ਰਿਨਾਯੋਗ ਚੀਜ਼ ਵਾਂਗ ਵਿਹਾਰ ਕੀਤਾ ਹੈ। ਉਸ ਨੇ ਇਸਰਾਏਲ ਦੇ ਪਰਤਾਪ ਨੂੰ ਅਕਾਸ਼ ਤੋਂ ਧਰਤੀ ਤੇ ਸੁੱਟ ਦਿੱਤਾ ਹੈ। ਯਹੋਵਾਹ ਨੇ ਆਪਣੇ ਕਹਿਰ ਦੇ ਦਿਨ ਚੇਤੇ ਵਿੱਚ ਨਹੀਂ ਲਿਆਂਦਾ ਕਿ ਇਸਰਾਏਲ ਉਸ ਦੇ ਚਰਨਾਂ ਦਾ ਟਿਕਾਣਾ ਸੀ।"

18ਯਹੋਵਾਹ ਨੇ ਯਾਕੂਬ ਦੇ ਘਰ ਤਬਾਹ ਕਰ ਦਿੱਤੇ। ਉਸ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿੱਤਾ। ਉਸ ਨੇ ਆਪਣੇ ਕਹਿਰ ਵਿੱਚ, ਯਹੂਦਾਹ ਦੀ ਧੀ ਦਾ ਕਿਲਾ ਤਬਾਹ ਕਰ ਦਿੱਤਾ। ਯਹੋਵਾਹ ਨੇ ਯਹੂਦਾਹ ਦੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਉਸ ਨੇ ਯਹੂਦਾਹ ਦਾ ਰਾਜ ਤਬਾਹ ਕਰ ਦਿੱਤਾ।"

19ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ। ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ। ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ। ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ। ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।"

20ਯਹੋਵਾਹ ਨੇ ਇੱਕ ਦੁਸ਼ਮਣ ਵਾਂਗ ਆਪਣੀ ਕਮਾਨ ਨੂੰ ਖਿੱਚ ਲਿਆ। ਅਤੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਤਲਵਾਰ ਫ਼ੜ ਲਈ। ਉਸ ਨੇ ਯਹੂਦਾਹ ਦੇ ਸਾਰੇ ਵੱਧੀਆਂ ਦਿਖਣ ਵਾਲੇ ਆਦਮੀਆਂ ਨੂੰ ਮਾਰ ਦਿੱਤਾ। ਯਹੋਵਾਹ ਨੇ ਆਪਣਾ ਕਹਿਰ ਸੀਯੋਨ ਦੇ ਤੰਬੂਆਂ ਉੱਪਰ ਅੱਗ ਵਾਂਗ ਡੋਲ੍ਹ ਦਿੱਤਾ।"

Jeremiah 46 illustration - Jeremiah Chapter 46

21ਯਹੋਵਾਹ ਦੁਸ਼ਮਣ ਵਾਂਗ ਬਣ ਗਿਆ ਹੈ। ਉਸ ਨੇ ਇਸਰਾਏਲ ਨੂੰ ਨਿਗਲ ਲਿਆ ਹੈ। ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲੇ ਹਨ। ਉਸ ਨੇ ਉਸ ਦੇ ਸਾਰੇ ਕਿਲੇ ਨਿਗਲ ਲੇ ਹਨ। ਉਸ ਨੇ ਯਹੂਦਾਹ ਦੀ ਧੀ ਨੂੰ ਬਹੁਤ ਗ਼ਮਗੀਨ ਅਤੇ ਆਪਣੇ ਮੁਰਦਿਆਂ ਲਈ ਰੋਣ ਵਾਲੀ ਬਣਾ ਦਿੱਤਾ ਹੈ।"

22ਯਹੋਵਾਹ ਨੇ ਆਪਣਾ ਹੀ ਤੰਬੂ ਢਾਹ ਦਿੱਤਾ ਹੈ ਜਿਵੇਂ ਇਹ ਕੋਈ ਬਾਗ਼ ਹੋਵੇ। ਉਸ ਨੇ ਉਸ ਥਾਂ ਨੂੰ ਤਬਾਹ ਕਰ ਦਿੱਤਾ ਹੈ, ਜਿੱਥੇ ਲੋਕ ਉਸ ਦੀ ਉਪਾਸਨਾ ਕਰਨ ਲਈ ਜਾਂਦੇ ਸਨ। ਯਹੋਵਾਹ ਨੇ ਸੀਯੋਨ ਅੰਦਰ ਲੋਕਾਂ ਨੂੰ ਖਾਸ ਸਭਾਵਾਂ ਅਤੇ ਅਰਾਮ ਦੇ ਖਾਸ ਦਿਹਾੜੇ ਭੁਲਾ ਦਿੱਤੇ ਹਨ। ਯਹੋਵਾਹ ਨੇ ਰਾਜੇ ਅਤੇ ਜਾਜਕਾਂ ਨੂੰ ਤਿਆਗ ਦਿੱਤਾ ਹੈ। ਉਹ ਕਹਿਰਵਾਨ ਸੀ ਤੇ ਉਨ੍ਹਾਂ ਨੂੰ ਤਿਆਗ ਦਿੱਤਾ।"

23ਯਹੋਵਾਹ ਨੇ ਆਪਣੀ ਜਗਵੇਦੀ ਨੂੰ ਨਾਮਂਜ਼ੂਰ ਕਰ ਦਿੱਤਾ। ਉਸ ਨੇ ਆਪਣੀ ਉਪਾਸਨਾ ਦੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ। ਉਸ ਨੇ ਦੁਸ਼ਮਣਾਂ ਨੂੰ ਯਰੂਸ਼ਲਮ ਦੀਆਂ ਕੰਧਾਂ ਅਤੇ ਮਹਿਲ ਮਾੜੀਆਂ ਢਾਹੁਣ ਦਿੱਤੀਆਂ। ਦੁਸ਼ਮਣ ਨੇ ਯਹੋਵਾਹ ਦੇ ਮੰਦਰ ਵਿੱਚ, ਖੁਸ਼ੀ ਦੇ ਨਾਅਰੇ ਮਾਰੇ। ਉਨ੍ਹਾਂ ਨੇ ਛੁੱਟੀ ਦੇ ਦਿਨ ਵਰਗਾ ਸ਼ੋਰ ਮਚਾਇਆ।"

24ਯਹੋਵਾਹ ਨੇ ਸੀਯੋਨ ਦੀ ਧੀ ਦੀ ਕੰਧ ਢਾਹੁਣ ਦੀ ਵਿਉਂਤ ਬਣਾਈ। ਉਸ ਨੇ ਨਿਸ਼ਚਾ ਕਰ ਲਿਆ ਕਿ ਕੀ ਢਾਹੁਣ ਦੀ ਜ਼ਰੂਰਤ ਹੈ। ਫ਼ੇਰ ਉਹ ਅਗਾਂਹ ਵੱਧਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ। ਇਸ ਲਈ ਉਸ ਨੇ ਸਾਰੀਆਂ ਕੰਧਾ ਨੂੰ ਉਦਾਸੀ ਨਾਲ ਰੁਆ ਦਿੱਤਾ। ਉਹ ਇਕੱਠੀਆਂ ਹੀ ਬਰਬਾਦ ਹੋਈਆ ਸਨ।"

25ਯਰੂਸ਼ਲਮ ਦੇ ਫ਼ਾਟਕ ਜ਼ਮੀਨ ਅੰਦਰ ਧਸ ਗਏ ਹਨ। ਉਸ ਨੇ ਤਬਾਹ ਕਰ ਦਿੱਤੇ ਅਤੇ ਫ਼ਾਟਕਾਂ ਦੀਆਂ ਛੜਾਂ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ। ਉਸਦਾ ਰਾਜਾ ਅਤੇ ਸ਼ਹਿਜ਼ਾਦੇ ਹੋਰਨਾਂ ਦੇਸ਼ਾਂ ਅੰਦਰ ਜਲਾਵਤਨੀ ਹਨ। ਓੱਥੇ ਹੋਰ ਕੋਈ ਸਿੱਖਿਆ ਨਹੀਂ, ਯਰੂਸ਼ਲਮ ਦੇ ਨਬੀ ਯਹੋਵਾਹ ਵੱਲੋਂ ਕੋਈ ਦਰਸ਼ਨ ਨਹੀਂ ਵੇਖਦੇ।"

Jeremiah 46 illustration - Jeremiah Chapter 46

26ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ। ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ। ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ। ਉਹ ਸੋਗੀ ਬਸਤਰ ਪਾਉਂਦੇ ਨੇ। ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।"

27ਹੰਝੂਆਂ ਨਾਲ ਮੇਰੀਆਂ ਅੱਖਾਂ ਗਲ ਗਈਆਂ ਨੇ! ਮੈਂ ਅੰਦਰੇ-ਅੰਦਰ ਦੁੱਖੀ ਹਾਂ। ਮੇਰਾ ਦਿਲ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਜ਼ਮੀਨ ਉੱਤੇ ਡੁੱਲ੍ਹ ਗਿਆ ਹੋਵੇ! ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਂ ਕਿ ਮੇਰੇ ਲੋਕ ਬਰਬਾਦ ਹੋਏ ਨੇ। ਬੱਚੇ ਅਤੇ ਨਿਆਣੇ ਸ਼ਹਿਰ ਦੇ ਰਾਹਾਂ ਤੇ ਬੇਹੋਸ਼ ਹੋ ਰਹੇ ਹਨ। ਉਹ ਸ਼ਹਿਰ ਦੇ ਆਮ ਰਸਤਿਆਂ ਉੱਤੇ ਬੇਹੋਸ਼ ਹੋ ਰਹੇ ਨੇ।"

28ਉਹ ਬੱਚੇ ਆਪਣੀਆਂ ਮਾਵਾਂ ਨੂੰ ਆਖਦੇ ਨੇ, “ਰੋਟੀ ਅਤੇ ਮੈਅ ਕਿੱਥੋ ਹੈ?” ਉਹ, ਮਰਦੇ ਹੋਏ ਇਹੀ ਸਵਾਲ ਪੁੱਛਦੇ ਨੇ। ਉਹ ਆਪਣੀਆਂ ਮਾਵਾਂ ਦੀਆਂ ਗੋਦੀਆਂ ਅੰਦਰ ਮਰ ਜਾਂਦੇ ਨੇ।"

Chapter Complete

You have read Jeremiah 46

28 verses