Lumina
Jeremiah

Disobedience in Egypt

Jeremiah 44·Punjabi Bible

1ਯਰੂਸ਼ਲਮ ਦਾ ਸ਼ਹਿਰ ਬਾਬਲ ਦੀ ਫ਼ੌਜ ਵੱਲੋਂ ਓਨਾ ਚਿਰ ਘੇਰੀ ਰੱਖਿਆ ਗਿਆ ਜਦੋਂ ਤੱਕ ਕਿ ਰਾਜੇ ਸਿਦਕੀਯਾਹ ਦੇ ਰਾਜ ਦਾ ਗਿਆਰ੍ਹਵਾਂ ਵਰ੍ਹਾ ਸੀ।"

2ਉਸ ਵਰ੍ਹੇ ਦੇ ਚੌਬੇ ਮਹੀਨੇ ਦੇ 9ਵੇਂ ਦਿਨ ਤੱਕ ਸ਼ਹਿਰ ਵਿੱਚ ਭੁੱਖ ਦੀ ਬਹੁਤ ਬੁਰੀ ਹਾਲਤ ਸੀ। ਸ਼ਹਿਰ ਦੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ।"

3ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ ’ਚੋਂ ਨਿਕਲ ਗਏ। ਉਹ ਦੋ ਕੰਧਾਂ ਵਿੱਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।"

4ਪਰ ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਉਸ ਨੂੰ ਯਰੀਹੋ ਦੇ ਮੈਦਾਨਾਂ ਵਿੱਚ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਫ਼ੌਜੀ ਨੱਸ ਗਏ।"

5ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਨੂੰ ਫ਼ੜ ਲਿਆ ਉਹ ਉਸ ਨੂੰ ਬਾਬਲ ਦੇ ਰਾਜੇ ਕੋਲ ਰਿਬਲਾਹ ਸ਼ਹਿਰ ਲੈ ਗਏ। ਰਿਬਲਾਹ ਹਮਾਬ ਦੀ ਧਰਤੀ ਉੱਤੇ ਹੈ। ਰਿਬਲਾਹ ਵਿਖੇ ਬਾਬਲ ਦੇ ਰਾਜੇ ਨੇ ਰਾਜੇ ਸਿਦਕੀਯਾਹ ਬਾਰੇ ਆਪਣਾ ਨਿਆਂ ਸੁਣਾਇਆ।"

Jeremiah 44 illustration - Jeremiah Chapter 44

6ਉੱਥੇ ਰਿਬਲਾਹ ਸ਼ਹਿਰ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ। ਸਿਦਕੀਯਾਹ ਨੂੰ ਆਪਣੇ ਪੁੱਤਰ ਕਤਲ ਹੁੰਦੇ ਦੇਖਣ ਲਈ ਮਜ਼ਬੂਰ ਕੀਤਾ ਗਿਆ। ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਰਾਜ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।"

7ਫ਼ਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਉਸ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ। ਫ਼ਿਰ ਉਹ ਸਿਦਕੀਯਾਹ ਨੂੰ ਬਾਬਲ ਲੈ ਗਿਆ। ਬਾਬਲ ਵਿੱਚ ਉਸ ਨੇ ਸਿਦਕੀਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਸਿਦਕੀਯਾਹ ਉਸ ਕੈਦ ਵਿੱਚ ਆਪਣੇ ਮਰਨ ਤੀਕ ਰਿਹਾ।"

8ਬਾਬਲ ਦੇ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਨਬੂਜ਼ਰਦਾਨ ਯਰੂਸ਼ਲਮ ਵਿੱਚ ਆਇਆ। ਇਹ ਗੱਲ ਰਾਜੇ ਨਬੂਕਦਨੱਸਰ ਦੇ ਰਾਜ ਦੇ ਉਨ੍ਨੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ ਦੀ ਹੈ। ਨਬੂਜ਼ਰਦਾਨ ਬਾਬਲ ਦਾ ਮਹੱਤਵਪੂਰਣ ਆਗੂ ਸੀ।"

9ਨਬੂਜ਼ਰਦਾਨ ਨੇ ਯਹੋਵਾਹ ਦਾ ਮੰਦਰ ਜਲਾ ਦਿੱਤਾ। ਉਸ ਨੂੰ ਰਾਜੇ ਦਾ ਮਹੱਲ ਅਤੇ ਯਰੂਸ਼ਲਮ ਦੇ ਸਾਰੇ ਘਰ ਵੀ ਸਾੜ ਦਿੱਤੇ। ਉਸ ਨੇ ਯਰੂਸਲਮ ਦੀ ਹਰ ਮਹੱਤਵਪੂਰਣ ਇਮਾਰਤ ਸਾੜ ਦਿੱਤੀ।"

10ਬਾਬਲ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਤੋੜ ਦਿੱਤੀਆਂ। ਉਹ ਫ਼ੌਜ ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਅਧੀਨ ਸੀ।"

Jeremiah 44 illustration - Jeremiah Chapter 44

11ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਬਾਕੀ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਹ ਉਨ੍ਹਾਂ ਨੂੰ ਵੀ ਨਾਲ ਲੈ ਗਿਆ ਜਿਂਨ੍ਹਾਂ ਨੇ ਪਹਿਲਾਂ ਬਾਬਲ ਦੇ ਰਾਜੇ ਦੇ ਨਾਲ ਆਤਮ ਸਮਰਪਣ ਕੀਤਾ ਸੀ। ਉਹ ਯਰੂਸ਼ਲਮ ਵਿੱਚ ਰਹਿ ਗਏ ਮਾਹਰ ਕਾਰੀਗਰਾਂ ਨੂੰ ਵੀ ਲੈ ਗਿਆ।"

12ਪਰ ਨਬੂਜ਼ਰਦਾਨ ਨੇ ਸਭ ਤੋਂ ਗ਼ਰੀਬ ਲੋਕਾਂ ਵਿੱਚੋਂ ਕੁਝ ਨੂੰ ਉਸ ਧਰਤੀ ਉੱਤੇ ਪਿੱਛੇ ਛੱਡ ਦਿੱਤਾ। ਉਸ ਨੇ ਉਨ੍ਹਾਂ ਲੋਕਾਂ ਨੂੰ ਅੰਗੂਰਾਂ ਦੇ ਬਗ਼ੀਚਿਆਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਛੱਡ ਦਿੱਤਾ।"

13ਬਾਬਲ ਦੀ ਫ਼ੌਜ ਨੇ ਮੰਦਰ ਦੇ ਕਾਂਸੀ ਦੇ ਬਮਲਿਆਂ ਨੂੰ ਤੋੜ ਦਿੱਤਾ। ਉਨ੍ਹਾਂ ਨੇ ਉਨ੍ਹਾਂ ਕੁਰਸੀਆਂ ਅਤੇ ਕਾਂਸੀ ਦੇ ਹੌਦ ਨੂੰ ਵੀ ਤੋੜ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਸਨ। ਉਹ ਸਾਰੀ ਕਾਂਸੀ ਬਾਬਲ ਲੈ ਗਏ।"

14ਬਾਬਲ ਦੀ ਫ਼ੌਜ ਮੰਦਰ ਵਿੱਚੋਂ ਇਹ ਚੀਜ਼ਾਂ ਵੀ ਲੈ ਗਈ: ਬਾਟੇ, ਕੜਛੇ, ਗੁਲਤਰਾਸ਼, ਕੌਲੀਆਂ ਅਤੇ ਕਾਂਸੀ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਵਿੱਚ ਸੇਵਾ ਕੀਤੀ ਜਾਂਦੀ ਸੀ।"

15ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਇਨ੍ਹਾਂ ਚੀਜ਼ਾਂ ਨੂੰ ਵੀ ਲੈ ਗਿਆ: ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ ਅਤੇ ਕਟੋਰਦਾਨ ਜਿਨ੍ਹਾਂ ਦੀ ਵਰਤੋਂ ਪੀਣ ਦੀ ਭੇਟ ਚੜ੍ਹਾਉਣ ਲਈ ਕੀਤੀ ਜਾਂਦੀ ਸੀ। ਉਹ ਸੋਨੇ ਅਤੇ ਚਾਂਦੀ ਦੀ ਬਣੀ ਹੋਈ ਹਰ ਚੀਜ਼ ਲੈ ਗਏ।"

Jeremiah 44 illustration - Jeremiah Chapter 44

16ਦੋ ਥੰਮ, ਵੱਡਾ ਹੌਦ ਉਨ੍ਹਾਂ ਦੇ ਹੇਠਾਂ ਦੇ ਬਾਰਾਂ ਚੋ ਕਾਂਸੀ ਦੇ ਝੋਟੇ ਅਤੇ ਬਹੁਤ ਭਾਰੀ ਕੁਰਸੀਆਂ। ਰਾਜੇ ਸੁਲੇਮਾਨ ਨੇ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੇ ਮੰਦਰ ਲਈ ਬਣਾਇਆ ਸੀ। ਉਹ ਕਾਂਸੀ ਜਿਨ੍ਹਾਂ ਦੀਆਂ ਇਹ ਚੀਜ਼ਾਂ ਬਣੀਆਂ ਹੋਈਆਂ ਸਨ ਇੰਨੀ ਭਾਰੀ ਸੀ ਕਿ ਤੋਂਲੀ ਨਹੀਂ ਸੀ ਜਾ ਸੱਕਦੀ।"

17ਕਾਂਸੀ ਦਾ ਹਰ ਥੰਮ ਇੱਕਤ੍ਤੀ ਫੁੱਟ ਉੱਚਾ ਸੀ। ਹਰ ਥੰਮ ਇੱਕੀ ਫੁੱਟ ਘੇਰੇ ਵਾਲਾ ਸੀ। ਹਰ ਥੰਮ ਅੰਦਰੋਂ ਖੋਖਲਾ ਸੀ। ਹਰ ਥੰਮ ਦੀਆਂ ਕੰਧਾਂ ਤਿੰਨ ਇੰਚ ਮੋਟੀਆਂ ਸਨ।"

18ਹਰ ਬਮਲੇ ਉੱਤੇ ਬਣਿਆ ਕਾਂਸੀ ਦਾ ਕਲਸ 8ਫ਼ੁੱਟ ਲੰਮਾ ਸੀ। ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਅਤੇ ਅਨਾਰ ਸਭ ਕਾਂਸੀ ਦੇ ਬਣੇ ਹੋਏ ਸਨ। ਦੂਸਰੇ ਥੰਮ ਉੱਤੇ ਵੀ ਅਨਾਰ ਬਣੇ ਹੋਏ ਸਨ ਉਹ ਵੀ ਪਹਿਲੇ ਥੰਮ ਵਰਗਾ ਸੀ।"

19ਥੰਮਲਿਆਂ ਦੁਆਲੇ ਛਿਆਨਵੇ ਅਨਾਰ ਸਨ। ਕੁਲ ਮਿਲਾ ਕੇ ਸੌ ਅਨਾਰ ਜਾਲੀਦਾਰ ਬਣੇ ਹੋਏ ਸਨ ਜਿਹੜੇ ਕਿ ਬਮਲੇ ਦੇ ਆਲੇ-ਦੁਆਲੇ ਕੀਤੀ ਗਈ ਜਾਲੀਦਾਰ ਨਕਾਸ਼ੀ ਉੱਤੇ ਬਣੇ ਹੋਏ ਸਨ।"

20ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਸਰਾਯਾਹ ਅਤੇ ਸਫ਼ਨਯਾਹ ਨੂੰ ਬੰਦੀ ਬਣਾ ਲਿਆ। ਸਰਾਯਾਹ ਵੱਡਾ ਜਾਜਕ ਸੀ। ਅਤੇ ਸਫ਼ਨਯਾਹ ਉਸਤੋਂ ਅਗਲਾ ਛੋਟਾ ਜਾਜਕ। ਉਸ ਨੇ ਮੰਦਰ ਦੇ ਦਰਵਾਜ਼ਿਆਂ ਦੇ ਤਿੰਨ ਦਰਬਾਨਾਂ ਨੂੰ ਵੀ ਨਾਲ ਲੈ ਲਿਆ।"

Jeremiah 44 illustration - Jeremiah Chapter 44

21ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨੇ ਲੜਾਕੂਆਂ ਦੇ ਅਧਿਕਾਰੀ ਨੂੰ ਵੀ ਫ਼ੜ ਲਿਆ। ਉਸ ਨੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ ਵੀ ਬੰਦੀ ਬਣਾ ਲਿਆ। ਉਹ ਲੋਕ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਸ ਨੇ ਉਸ ਮੁਣਸ਼ੀ ਨੂੰ ਵੀ ਫ਼ੜ ਲਿਆ ਜਿਹੜਾ ਕਿ ਲੋਕਾਂ ਨੂੰ ਫ਼ੌਜ ਵਿੱਚ ਭਰਤੀ ਕਰਨ ਦਾ ਅਧਿਕਾਰੀ ਸੀ। ਅਤੇ ਉਸ ਨੇ ਸ਼ਹਿਰ ਦੇ ਸੱਠ ਆਮ ਬੰਦਿਆਂ ਨੂੰ ਵੀ ਫ਼ੜ ਲਿਆ।"

22ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਫ਼ੜ ਲਿਆ। ਉਹ ਉਨ੍ਹਾਂ ਨੂੰ ਬਾਬਲ ਦੇ ਰਾਜੇ ਕੋਲ ਲੈ ਗਿਆ। ਬਾਬਲ ਦਾ ਰਾਜਾ ਰਿਬਲਾਹ ਸ਼ਹਿਰ ਵਿੱਚ ਸੀ। ਰਿਬਲਾਹ ਹਮਾਬ ਦੇ ਦੇਸ਼ ਵਿੱਚ ਹੈ। ਓੱਥੇ ਰਿਬਲਾਹ ਸ਼ਹਿਰ ਵਿੱਚ ਰਾਜੇ ਨੇ ਸਾਰੇ ਅਧਿਕਾਰੀਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਇਸ ਲਈ ਯਹੂਦਾਹ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਲਿਜਾਇਆ ਗਿਆ।"

23ਨਬੂਕਦਨੱਸਰ ਵੱਲੋਂ ਬੰਦੀ ਬਣਾਏ ਲੋਕਾਂ ਦੀ ਗਿਣਤੀ ਇਸ ਪ੍ਰਕਾਰ ਹੈ: ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੱਤਵੇਂ ਵਰ੍ਹੇ ਵਿੱਚ ਯਹੂਦਾਹ ਦੇ 3,023 ਬੰਦੇ ਫ਼ੜੇ ਗਏ।"

24ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦੇ ਅੱਠਾਰ੍ਹਵੇਂ ਵਰ੍ਹੇ ਵਿੱਚ ਯਰੂਸ਼ਲਮ ਵਿੱਚੋਂ 832 ਬੰਦੇ ਫ਼ੜੇ ਗਏ।"

25ਨਬੂਕਦਨੱਸਰ ਦੇ ਰਾਜ ਦੇ ਤੇਈਵੇਂ ਵਰ੍ਹੇ ਵਿੱਚ ਨਬੂਜ਼ਰਦਾਨ ਨੇ ਯਹੂਦਾਹ ਦੇ 745 ਬੰਦਿਆਂ ਨੂੰ ਬੰਦੀ ਬਣਾਇਆ। ਨਬੂਜ਼ਰਦਾਨ ਰਾਜੇ ਦੇ ਖਾਸ ਦਸਤੇ ਦਾ ਕਮਾਂਡਰ ਸੀ। ਕੁਲ ਮਿਲਾ ਕੇ 4,600 ਬੰਦੇ ਬੰਦੀ ਬਣਾਏ ਗਏ।"

Jeremiah 44 illustration - Jeremiah Chapter 44

26ਯੇਹੋਇਚਿਨ ਨੂੰ ਆਜ਼ਾਦੀ ਮਿਲੀ ਯਹੂਦਾਹ ਦਾ ਰਾਜਾ ਯੇਹੋਇਚਿਨ ਬਾਬਲ ਵਿੱਚ ਸੈਂਤੀ ਵਰ੍ਹੇ ਕੈਦ ਰਿਹਾ। ਉਸਦੀ ਕੈਦ ਦੇ 37 ਵੇਂ ਵਰ੍ਹੇ ਵਿੱਚ ਬਾਬਲ ਦਾ ਰਾਜਾ ਅਵੀਲ-ਮਰੋਦਕ ਯੇਹੋਇਚਿਨ ਉੱਤੇ ਬਹੁਤ ਮਿਹਰਬਾਨ ਸੀ। ਉਸ ਨੇ ਯੇਹੋਇਚਿਨ ਨੂੰ ਉਸੇ ਸਾਲ ਰਿਹਾਅ ਕਰ ਦਿੱਤਾ। ਇਹ ਉਸੇ ਸਾਲ ਦੀ ਗੱਲ ਹੈ ਜਦੋਂ ਅਵੀਲ-ਮਰੋਦਕ ਬਾਬਲ ਦਾ ਰਾਜਾ ਬਣਿਆ ਸੀ। ਅਵੀਲ-ਮਰੋਦਕ ਨੇ ਯੇਹੋਇਚਿਨ ਨੂੰ ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ ਕੈਦ ਤੋਂ ਰਿਹਾਅ ਕੀਤਾ।"

27ਅਵੀਲ-ਮਰੋਦਕ ਨੇ ਯੇਹੋਇਚਿਨ ਨਾਲ ਖਾਸ ਮਿਹਰਬਾਨੀ ਨਾਲ ਗੱਲ ਕੀਤੀ। ਉਸ ਨੇ ਯੇਹੋਇਚਿਨ ਨੂੰ ਉਨ੍ਹਾਂ ਹੋਰਨਾਂ ਰਾਜਿਆਂ ਨਾਲੋਂ ਵੱਧੇਰੇ ਇੱਜ਼ਤ ਦਾ ਰੁਤਬਾ ਦਿੱਤਾ ਜਿਹੜੇ ਉਸ ਵੇਲੇ ਉਸ ਨਾਲ ਬਾਬਲ ਵਿੱਚ ਸਨ।"

28ਇਸ ਲਈ ਯੇਹੋਇਚਿਨ ਨੇ ਆਪਣੇ ਕੈਦ ਵਾਲੇ ਵਸਤਰ ਉਤਾਰ ਦਿੱਤੇ। ਆਪਣੀ ਬਾਕੀ ਦੀ ਉਮਰ ਵਿੱਚ ਉਸ ਨੇ ਰਾਜੇ ਨਾਲ ਮਿਲਕੇ ਭੋਜਨ ਕੀਤਾ।"

29ਬਾਬਲ ਦੇ ਰਾਜੇ ਨੇ ਯੇਹੋਇਚਿਨ ਨੂੰ ਰੋਜ਼ਾਨਾ ਭੱਤਾ ਦਿੱਤਾ। ਇਹ ਯੇਹੋਇਚਿਨ ਦੇ ਮਰਨ ਤੀਕ ਜਾਰੀ ਰਿਹਾ।"

30ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ। ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ! ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ। ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ। ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ। ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।"

Chapter Complete

You have read Jeremiah 44

30 verses