Lumina
Jeremiah

After the Fall

Jeremiah 40·Punjabi Bible

1ਬਾਬਲ ਢਹਿ ਪਵੇਗਾ ਅਤੇ ਉਸ ਪਤਨ ਨਾਲ ਧਰਤੀ ਹਿੱਲੇਗੀ। ਸਾਰੀਆਂ ਕੌਮਾਂ ਦੇ ਲੋਕ ਬਾਬਲ ਦੀ ਤਬਾਹੀ ਬਾਰੇ ਸੁਣਨਗੇ।”"

2ਯਹੋਵਾਹ ਆਖਦਾ ਹੈ, “ਮੈਂ ਇੱਕ ਤਾਕਤਵਰ ਹਵਾ ਨੂੰ ਵਗਣ ਦਾ ਹੁਕਮ ਦੇਵਾਂਗਾ। ਮੈਂ ਇਸ ਨੂੰ ਬਾਬਲ ਦੇ ਖਿਲਾਫ਼ ਅਤੇ ਲੇਬ ਕਾਮਾਈ ਦੇ ਆਗੂਆਂ ਦੇ ਖਿਲਾਫ਼ ਵਗਾਵਾਂਗਾ।"

3ਮੈਂ ਲੋਕਾਂ ਨੂੰ ਬਾਬਲ ਨੂੰ ਫ਼ੜਨ ਲਈ ਭੇਜਾਂਗਾ। ਉਹ ਬਾਬਲ ਨੂੰ ਫ਼ੜਨਗੇ। ਉਹ ਬਾਬਲ ਦੀ ਹਰ ਸ਼ੈਅ ਖੋਹ ਲੈਣਗੇ। ਫ਼ੌਜਾਂ ਸ਼ਹਿਰ ਦਾ ਘੇਰਾ ਪਾ ਲੈਣਗੀਆਂ ਅਤੇ ਫ਼ੇਰ ਭਿਆਨਕ ਤਬਾਹੀ ਹੋਵੇਗੀ।"

4ਬਾਬਲ ਦੇ ਫ਼ੌਜੀ ਆਪਣੇ ਤੀਰ-ਕਮਾਨਾਂ ਦਾ ਇਸਤੇਮਾਲ ਨਹੀਂ ਕਰਨਗੇ। ਉਹ ਫ਼ੌਜੀ, ਆਪਣਾ ਜ਼ਰਾਬਕਤਰ ਵੀ ਨਹੀਂ ਪਾਉਣਗੇ। ਬਾਬਲ ਦੇ ਗੱਭਰੂਆਂ ਬਾਰੇ ਗ਼ਮ ਨਾ ਕਰੋ। ਉਸਦੀ ਫ਼ੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।"

5ਬਾਬਲ ਦੇ ਫ਼ੌਜੀ ਕਸਦੀਆਂ ਦੀ ਧਰਤੀ ਉੱਤੇ ਮਾਰੇ ਜਾਣਗੇ। ਉਹ ਬਾਬਲ ਦੀਆਂ ਗਲੀਆਂ ਅੰਦਰ ਬੁਰੀ ਤਰ੍ਹਾਂ ਜ਼ਖਮੀ ਹੋਣਗੇ।”"

Jeremiah 40 illustration - Jeremiah Chapter 40

6ਸਰਬ-ਸ਼ਕਤੀਮਾਨ ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਨੂੰ ਇੱਕਲਿਆਂ ਨਹੀਂ ਛੱਡਿਆ ਜਿਵੇਂ ਕੋਈ ਵਿਧਵਾ ਔਰਤ ਹੁੰਦੀ ਹੈ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਛੱਡਿਆ। ਨਹੀਂ! ਉਹ ਲੋਕ ਇਸਰਾਏਲ ਦੇ ਪਵਿੱਤਰ ਪੁਰੱਖ ਨੂੰ ਛੱਡਣ ਦੇ ਦੋਸ਼ੀ ਨੇ। ਉਨ੍ਹਾਂ ਉਸ ਨੂੰ ਛੱਡ ਦਿੱਤਾ ਸੀ ਪਰ ਉਸ ਨੇ ਉਨ੍ਹਾਂ ਨੂੰ ਨਹੀਂ ਛੱਡਿਆ।"

7ਬਾਬਲ ਤੋਂ ਭੱਜ ਜਾਵੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੱਥੇ ਠਹਿਰ ਕੇ ਬਾਬਲ ਦੇ ਪਾਪਾਂ ਕਾਰਣ ਨਾ ਮਾਰੇ ਜਾਓ! ਯਹੋਵਾਹ ਦਾ ਬਾਬਲ ਦੇ ਲੋਕਾਂ ਨੂੰ, ਉਨ੍ਹਾਂ ਦੇ ਮੰਦੇ ਕੰਮਾਂ ਲਈ ਸਜ਼ਾ ਦੇਣ ਦਾ ਸਮਾਂ ਆ ਗਿਆ ਹੈ। ਬਾਬਲ ਨੂੰ ਸਜ਼ਾ ਮਿਲੇਗੀ ਜਿਸਦਾ ਉਹ ਅਧਿਕਾਰੀ ਹੈ।"

8ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੁਨਿਹਰੀ ਪਿਆਲੇ ਵਾਂਗ ਸੀ ਅਤੇ ਉਸ ਨੇ ਸਾਰੀ ਦੁਨੀਆਂ ਨੂੰ ਸ਼ਰਾਬੀ ਬਣਾਇਆ ਸੀ। ਬਾਬਲ ਦੀ ਕੌਮ ਨੇ ਮੈਅ ਪੀਤੀ। ਇਸ ਲਈ ਉਹ ਬਦਮਸਤ ਹੋ ਗਏ।"

9ਪਰ ਬਾਬਲ ਅਚਾਨਕ ਡਿੱਗ ਪਵੇਗਾ ਅਤੇ ਟੁੱਟ ਜਾਵੇਗਾ। ਉਸ ਲਈ ਰੋਵੋ! ਉਸ ਦੇ ਦਰਦ ਦੀ ਦਾਰੂ ਕਰੋ! ਸ਼ਾਇਦ ਉਹ ਠੀਕ ਹੋ ਸੱਕੇ!"

10ਅਸੀਂ ਬਾਬਲ ਨੂੰ ਠੀਕ ਕਰਨਾ ਚਾਹਿਆ, ਪਰ ਉਹ ਠੀਕ ਨਹੀਂ ਹੋਇਆ। ਇਸ ਲਈ ਉਸ ਨੂੰ ਛੱਡ ਦੇਈਏ, ਅਤੇ ਸਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਦੇਸ਼ ਨੂੰ ਜਾਵੇ। ਅਕਾਸ਼ ਦਾ ਪਰਮੇਸ਼ੁਰ ਹੀ ਬਾਬਲ ਦੀ ਸਜ਼ਾ ਬਾਰੇ ਨਿਆਂ ਕਰੇਗਾ। ਉਹੀ ਨਿਆਂ ਕਰੇਗਾ, ਕਿ ਬਾਬਲ ਨਾਲ ਕੀ ਵਾਪਰੇਗਾ।"

Jeremiah 40 illustration - Jeremiah Chapter 40

11ਯਹੋਵਾਹ ਨੇ ਆਪਣਾ ਬਦਲਾ ਲੈ ਲਿਆ ਹੈ ਜੋ ਬਾਬਲ ਨੇ ਸਾਡੇ ਨਾਲ ਕੀਤਾ। ਆਓ, ਇਸ ਬਾਰੇ ਸੀਯੋਨ ਨੂੰ ਦੱਸੀਏ। ਆਓ ਉਨ੍ਹਾਂ ਗੱਲਾਂ ਬਾਰੇ ਦੱਸੀਏ, ਜਿਹੜੀਆਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਕੀਤੀਆਂ ਨੇ।"

12ਆਪਣੇ ਤੀਰਾਂ ਨੂੰ ਤਿੱਖੇ ਕਰੋ, ਅਤੇ ਆਪਣੇ ਤਸ਼ਕਰਾਂ ਨੂੰ ਭਰ ਲਵੋ! ਯਹੋਵਾਹ ਨੇ ਮਾਦੀ ਦੇ ਰਾਜਿਆਂ ਨੂੰ ਹਲੂਣਾ ਦੇ ਦਿੱਤਾ ਹੈ। ਉਸ ਨੇ ਉਨ੍ਹ ਨੂੰ ਹਲੂਣਾ ਦੇ ਦਿੱਤਾ ਹੈ ਕਿਉਂ ਕਿ ਉਹ ਬਾਬਲ ਨੂੰ ਤਬਾਹ ਕਰਨਾ ਲੋਚਦਾ ਹੈ। ਯਹੋਵਾਹ ਬਾਬਲ ਦੇ ਲੋਕਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਅੰਦਰ ਯਹੋਵਾਹ ਦਾ ਮੰਦਰ ਤਬਾਹ ਕੀਤਾ ਸੀ। ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।"

13ਬਾਬਲ ਦੀਆਂ ਕੰਧਾਂ ਦੇ ਖਿਲਾਫ਼ ਝੰਡਾ ਚੁੱਕੋ। ਹੋਰ ਗਾਰਦ ਲਿਆਵੋ। ਪਹਿਰੇਦਾਰਾਂ ਨੂੰ ਉਨ੍ਹ ਦੀਆਂ ਥਾਵਾਂ ਉੱਤੇ ਤੈਨਾਤ ਕਰ ਦਿਓ। ਗੁਪਤ ਹਮਲੇ ਲਈ ਤਿਆਰ ਹੋ ਜਾਵੋ। ਯਹੋਵਾਹ ਓਹੀ ਕਰੇਗਾ, ਜਿਸ ਦੀ ਉਸ ਨੇ ਵਿਉਂਤ ਬਣਾਈ ਹੈ। ਉਹ ਉਹੀ ਕਰੇਗਾ, ਜੋ ਉਸ ਨੇ ਆਖਿਆ ਸੀ ਕਿ ਉਹ ਬਾਬਲ ਦੇ ਲੋਕਾਂ ਵਿਰੁੱਧ ਕਰੇਗਾ।"

14ਬਾਬਲ, ਤੂੰ ਅਬਾਹ ਪਾਣੀ ਨੇੜੇ ਰਹਿੰਦਾ ਹੈਂ। ਤੂੰ ਖਜ਼ਾਨਿਆਂ ਨਾਲ ਅਮੀਰ ਹੈਂ। ਪਰ ਇੱਕ ਕੌਮ ਵਜੋਂ ਤੇਰਾ ਅੰਤ ਆ ਗਿਆ ਹੈ। ਤੇਰੀ ਬਰਬਾਦੀ ਦਾ ਸਮਾਂ ਆ ਗਿਆ ਹੈ।"

15ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਇਕਰਾਰ ਕਰਨ ਲਈ ਆਪਣੇ ਨਾਮ ਦਾ ਇਸਤੇਮਾਲ ਕੀਤਾ: “ਬਾਬਲ, ਮੈਂ ਤੈਨੂੰ ਬਹੁਤ ਸਾਰੇ ਦੁਸ਼ਮਣ ਫ਼ੌਜੀਆਂ ਨਾਲ ਭਰ ਦਿਆਂਗਾ। ਉਹ ਟਿੱਡੀਦਲ ਵਾਂਗ ਹੋਣਗੇ। ਉਹ ਤੇਰੇ ਵਿਰੁੱਧ ਜੰਗ ਜਿੱਤ ਜਾਣਗੇ। ਅਤੇ ਉਹ ਜਿੱਤ ਦੇ ਨਾਹਰੇ ਲਾਉਂਦੇ ਹੋਏ, ਤੇਰੇ ਉੱਪਰ ਖਲੋ ਜਾਣਗੇ।”"

Jeremiah 40 illustration - Jeremiah Chapter 40

16ਯਹੋਵਾਹ ਨੇ ਆਪਣੀ ਮਹਾ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਧਰਤੀ ਨੂੰ ਸਾਜਿਆ ਸੀ। ਉਸ ਨੇ ਦੁਨੀਆਂ ਸਾਜਣ ਲਈ ਆਪਣੀ ਸਿਆਣਪ ਦਾ ਇਸਤੇਮਾਲ ਕੀਤਾ ਸੀ। ਉਸ ਨੇ ਅਕਾਸ਼ ਨੂੰ ਫ਼ੈਲਾਉਣ ਲਈ ਆਪਣੀ ਸਮਝ ਦਾ ਇਸਤੇਮਾਲ ਕੀਤਾ ਸੀ।"

Chapter Complete

You have read Jeremiah 40

16 verses