Lumina
Jeremiah

Judgment Threatened

Jeremiah 4·Punjabi Bible

1ਸੋਕਾ ਅਤੇ ਝੂਠੇ ਨਬੀ ਇਹ ਸੰਦੇਸ਼ ਯਿਰਮਿਯਾਹ ਨੂੰ ਯਹੋਵਾਹ ਵੱਲੋਂ, ਅਕਾਲ ਬਾਰੇ ਹੈ:"

2“ਯਹੂਦਾਹ ਦੀ ਕੌਮ ਉਨ੍ਹਾਂ ਲੋਕਾਂ ਲਈ ਰੋਦੀ ਹੈ, ਜੋ ਮਰ ਗਏ ਨੇ। ਯਹੂਦਾਹ ਦੇ ਸ਼ਹਿਰਾਂ ਦੇ ਲੋਕ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੇ ਨੇ। ਉਹ ਲੋਕ ਧਰਤੀ ਉੱਤੇ ਲੇਟ ਜਾਂਦੇ ਨੇ। ਯਰੂਸ਼ਲਮ ਦੇ ਲੋਕ ਪਰਮੇਸ਼ੁਰ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਨੇ।"

3ਲੋਕਾਂ ਦੇ ਆਗੂ ਆਪਣੇ ਸੇਵਕਾਂ ਨੂੰ ਪਾਣੀ ਲਿਆਉਣ ਲਈ ਭੇਜਦੇ ਨੇ। ਸੇਵਕ ਪਾਣੀ ਦੇ ਭੰਡਾਰਾਂ ਵੱਲ ਜਾਂਦੇ ਨੇ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ। ਉਹ ਖਾਲੀ ਘੜਿਆਂ ਨਾਲ ਵਾਪਸ ਆ ਜਾਂਦੇ ਹਨ। ਉਹ ਇਸੇ ਲਈ ਸ਼ਰਮਿੰਦੇ ਅਤੇ ਸੰਕੇਚੋ ਹੋਏ ਨੇ। ਉਹ ਸ਼ਰਮ ਨਾਲ ਆਪਣੇ ਸਿਰ ਢੱਕ ਲੈਂਦੇ ਨੇ।"

4ਕੋਈ ਵੀ ਬੰਦਾ ਧਰਤੀ ਨੂੰ ਫ਼ਸਲਾਂ ਲਈ ਤਿਆਰ ਨਹੀਂ ਕਰਦਾ ਧਰਤੀ ਉੱਤੇ ਵਰੱਖਾ ਨਹੀਂ ਪੈਂਦੀ। ਕਿਸਾਨ ਨਿਰਾਸ਼ ਹਨ। ਇਸੇ ਲਈ ਉਹ ਸ਼ਰਮ ਨਾਲ ਆਪਣੇ ਸਿਰ ਢੱਕਦੇ ਨੇ।"

5ਖੇਤਾਂ ਦੀ ਹਿਰਨੀ ਵੀ ਆਪਣੇ ਨਵ-ਜਨਮੇ ਬੱਚੇ ਨੂੰ ਇੱਕਲਿਆਂ ਛੱਡ ਦਿੰਦੀ ਹੈ। ਉਹ ਅਜਿਹਾ ਇਸ ਲਈ ਕਰਦੀ ਹੈ ਕਿ ਓੱਥੇ ਘਾਹ ਨਹੀਂ ਹੈ।"

Jeremiah 4 illustration - Jeremiah Chapter 4

6ਅਵਾਰਾ ਖੋਤੇ ਨੰਗੀਆਂ ਪਹਾੜੀਆਂ ਉੱਤੇ ਖਲੋਤੇ ਨੇ। ਉਹ ਹਵਾ ਨੂੰ ਗਿਦ੍ਦੜਾਂ ਵਾਂਗ ਸੁੰਘਦੇ ਨੇ। ਪਰ ਉਨ੍ਹਾਂ ਦੀਆਂ ਅੱਖਾਂ ਕੋਈ ਭੋਜਨ ਨਹੀਂ ਲੱਭ ਸੱਕਦੀਆਂ, ਕਿਉਂ ਕਿ ਓੱਥੇ ਖਾਣ ਵਾਸਤੇ ਕੋਈ ਪੌਦੇ ਨਹੀਂ ਹਨ।”"

7“ਅਸੀਂ ਜਾਣਦੇ ਹਾਂ ਕਿ ਉਨ੍ਹਾਂ ਗੱਲਾਂ ਵਿੱਚ ਸਾਡਾ ਕਸੂਰ ਹੈ। ਹੁਣ ਅਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗ ਰਹੇ ਹਾਂ। ਯਹੋਵਾਹ ਜੀ, ਸਾਡੇ ਲਈ ਕੋਈ, ਆਪਣੀ ਨੇਕ-ਨਾਮੀ ਵਾਸਤੇ ਚਾਰਾ ਕਰੋ। ਅਸੀਂ ਮੰਨਦੇ ਹਾਂ ਕਿ ਅਸੀਂ ਤੁਹਾਨੂੰ ਕਈ ਵਾਰੀ ਛੱਡ ਦਿੱਤਾ ਸੀ। ਅਸੀਂ ਤੁਹਾਡੇ ਖਿਲਾਫ਼ ਪਾਪ ਕੀਤੇ ਨੇ।"

8ਹੇ ਪਰਮੇਸ਼ੁਰ, ਤੁਸੀਂ ਇਸਰਾਏਲ ਲਈ ਉਮੀਦ ਹੋ! ਤੁਸੀਂ ਇਸਰਾਏਲ ਨੂੰ ਮੁਸੀਬਤਾਂ ਵੇਲੇ ਬਚਾਉਂਦੇ ਹੋ। ਪਰ ਹੁਣ ਇਉਂ ਲੱਗਦਾ ਹੈ ਜਿਵੇਂ ਤੁਸੀਂ ਇਸ ਧਰਤੀ ਲਈ ਅਜਨਬੀ ਹੋ। ਇੰਝ ਜਾਪਦਾ ਹੈ ਜਿਵੇਂ ਤੁਸੀਂ ਰਾਤ ਕੱਟਣ ਵਾਲੇ ਇੱਕ ਮੁਸਾਫ਼ਿਰ ਹੋਵੋਁ।"

9ਤੁਸੀਂ ਉਸ ਆਦਮੀ ਵਰਗੇ ਲੱਗਦੇ ਹੋ, ਜਿਸ ਉੱਤੇ ਘਾਤ ਲਾਕੇ ਹਮਲਾ ਕੀਤਾ ਗਿਆ ਹੋਵੇ। ਤੁਸੀਂ ਉਸ ਫ਼ੌਜੀ ਵਰਗੇ ਜਾਪਦੇ ਹੋ ਜਿਸ ਕੋਲ ਕਿਸੇ ਨੂੰ ਬਚਾਉਣ ਦੀ ਸ਼ਕਤੀ ਨਹੀਂ। ਪਰ ਯਹੋਵਾਹ ਜੀ ਤੁਸੀਂ ਸਾਡੇ ਸੰਗ ਹੋ। ਅਸੀਂ ਤੁਹਾਡੇ ਨਾਮ ਨਾਲ ਸੱਦੇ ਜਾਂਦੇ ਹਾਂ, ਇਸ ਲਈ ਸਾਨੂੰ ਬੇਸਹਾਰਾ ਨਾ ਛੱਡੋ!”"

10ਇਹੀ ਹੈ ਜੋ ਯਹੋਵਾਹ ਯਹੂਦਾਹ ਦੇ ਲੋਕਾਂ ਲਈ ਆਖਦਾ ਹੈ, “ਸੱਚਮੁੱਚ ਯਹੂਦਾਹ ਦੇ ਲੋਕ ਮੈਨੂੰ ਛੱਡਣਾ ਪਸੰਦ ਕਰਦੇ ਨੇ, ਉਹ ਲੋਕ ਮੈਨੂੰ ਛੱਡਣ ਤੋਂ ਆਪਣੇ-ਆਪ ਨੂੰ ਨਹੀਂ ਰੋਕਦੇ। ਇਸ ਲਈ ਹੁਣ, ਯਹੋਵਾਹ ਉਨਾਂ ਨੂੰ ਪ੍ਰਵਾਨ ਨਹੀਂ ਕਰੇਗਾ। ਹੁਣ ਯਹੋਵਾਹ ਉਨ੍ਹਾਂ ਦੇ ਮੰਦੇ ਕਾਰਿਆਂ ਨੂੰ ਚੇਤੇ ਕਰੇਗਾ। ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।”"

Jeremiah 4 illustration - Jeremiah Chapter 4

11ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨਾਲ ਚੰਗੀਆਂ ਗੱਲਾਂ ਵਾਪਰਨ ਲਈ ਪ੍ਰਾਰਥਨਾ ਨਾ ਕਰ।"

12ਭਾਵੇਂ ਯਹੂਦਾਹ ਦੇ ਲੋਕ ਰੋਜ਼ੇ ਰੱਖਣੇ ਸ਼ੁਰੂ ਕਰ ਦੇਣ, ਅਤੇ ਮੇਰੇ ਅੱਗੇ ਪ੍ਰਾਰਥਨਾ ਵੀ ਕਰਨ ਪਰ ਮੈਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਨਹੀਂ ਸੁਣਾਂਗਾ। ਭਾਵੇਂ ਉਹ ਮੇਰੇ ਅੱਗੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ, ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਨਹੀਂ ਕਰਾਂਗਾ। ਮੈਂ ਯਹੂਦਾਹ ਦੇ ਲੋਕਾਂ ਨੂੰ ਜੰਗ ਨਾਲ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਦਾ ਰਿਜ਼ਕ ਖੋਹ ਲਵਾਂਗਾ ਅਤੇ ਯਹੂਦਾਹ ਦੇ ਲੋਕ ਭੁੱਖੇ ਮਰਨਗੇ। ਅਤੇ ਮੈਂ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਨਾਲ ਤਬਾਹ ਕਰਾਂਗਾ।”"

13ਪਰ ਮੈਂ ਯਹੋਵਾਹ ਨੂੰ ਆਖਿਆ, “ਯਹੋਵਾਹ, ਮੇਰੇ ਪ੍ਰਭੂ, ਨਬੀ ਤਾਂ ਲੋਕਾਂ ਨੂੰ ਬਿਲਕੁਲ ਵੱਖਰੀਆਂ ਗੱਲਾਂ ਦੱਸ ਰਹੇ ਸਨ। ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ਨੂੰ ਦੱਸਿਆ, ‘ਤੁਸੀਂ ਲੋਕੀ ਕਿਸੇ ਦੁਸ਼ਮਣ ਦੀ ਤਲਵਾਰ ਦਾ ਵਾਰ ਨਹੀਂ ਸਹੋਁਗੇ। ਤੁਸੀਂ ਕਦੇ ਵੀ ਭੁੱਖੇ ਨਹੀਂ ਮਰੋਗੇ। ਯਹੋਵਾਹ ਤੁਹਾਨੂੰ ਇਸ ਧਰਤੀ ਉੱਤੇ ਸ਼ਾਂਤੀ ਦੇਵੇਗਾ।’”"

14ਤਾਂ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਉਹ ਨਬੀ ਮੇਰੇ ਨਾਂ ਉੱਤੇ ਝੂਠ ਦਾ ਪ੍ਰਚਾਰ ਕਰ ਰਹੇ ਹਨ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ। ਮੈਂ ਉਨ੍ਹਾਂ ਨੂੰ ਨਾ ਕੋਈ ਆਦੇਸ਼ ਦਿੱਤਾ ਸੀ ਅਤੇ ਨਾ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਨਬੀ ਝੂਠੇ ਦਰਸ਼ਨਾਂ, ਨਿਕੰਮੇ ਜਾਦੂ ਅਤੇ ਆਪਣੀਆਂ ਖੁਸ਼ਫ਼ਹਿਮੀਆਂ ਦਾ ਪ੍ਰਚਾਰ ਕਰਦੇ ਰਹੇ ਹਨ।"

15ਇਸ ਲਈ ਉਨ੍ਹਾਂ ਨਬੀਆਂ ਬਾਰੇ ਜਿਹੜੇ ਮੇਰੇ ਨਾਂ ਉੱਤੇ ਪ੍ਰਚਾਰ ਕਰ ਰਹੇ ਹਨ, ਮੈਂ ਇਹ ਆਖਦਾ ਹਾਂ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ। ਉਨ੍ਹਾਂ ਨਬੀਆਂ ਆਖਿਆ ਸੀ, ‘ਕੋਈ ਦੁਸ਼ਮਣ ਕਦੇ ਇਸ ਦੇਸ਼ ਉੱਤੇ ਤਲਵਾਰ ਨਾਲ ਹਮਲਾ ਨਹੀਂ ਕਰੇਗਾ।’ ਉਹ ਨਬੀ ਭੁੱਖੇ ਮਰ ਜਾਣਗੇ ਅਤੇ ਦੁਸ਼ਮਣ ਦੀ ਤਲਵਾਰ ਉਨ੍ਹਾਂ ਨੂੰ ਕਤਲ ਕਰ ਦੇਵੇਗੀ।"

Jeremiah 4 illustration - Jeremiah Chapter 4

16ਅਤੇ ਉਹ ਲੋਕ ਜਿਨ੍ਹਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ, ਗਲੀਆਂ ਵਿੱਚ ਸੁੱਟੇ ਜਾਣਗੇ। ਉਹ ਲੋਕ ਭੁੱਖ ਨਾਲ ਮਰਨਗੇ ਅਤੇ ਦੁਸ਼ਮਣ ਦੀ ਤਲਵਾਰ ਨਾਲ ਮਰਨਗੇ। ਉਨ੍ਹਾਂ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।"

17“ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਸੰਦੇਸ਼ ਸੁਣਾ: ‘ਮੇਰੀਆਂ ਅੱਖਾਂ ਅੰਦਰ ਹੰਝੂ ਭਰੇ ਨੇ। ਮੈਂ ਦਿਨ-ਰਾਤ ਲਗਾਤਾਰ ਰੋਵਾਂਗਾ। ਮੈਂ ਆਪਣੀ ਕੁਆਰੀ ਪੁੱਤਰ (ਯਰੂਸ਼ਲਮ) ਲਈ ਰੋਵਾਂਗਾ। ਮੈਂ ਆਪਣੇ ਲੋਕਾਂ ਲਈ ਰੋਵਾਂਗਾ। ਕਿਉਂ? ਕਿਉਂ ਕਿ ਕਿਸੇ ਨੇ ਉਨ੍ਹਾਂ ਨੂੰ ਮਾਰਿਆ ਸੀ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ।"

18ਜੇ ਮੈਂ ਦੇਸ਼ ਅੰਦਰ ਜਾਂਦਾ ਹਾਂ, ਮੈਂ ਉਨ੍ਹਾਂ ਲੋਕਾਂ ਨੂੰ ਦੇਖਦਾ ਹਾਂ ਜਿਹੜੇ ਤਲਵਾਰਾਂ ਨਾਲ ਮਾਰੇ ਗਏ ਸਨ। ਜੇ ਮੈਂ ਸ਼ਹਿਰ ਅੰਦਰ ਜਾਂਦਾ ਹਾਂ। ਮੈਂ ਬਹੁਤ ਬਿਮਾਰੀਆਂ ਦੇਖਦਾ ਹਾਂ ਕਿਉਂ ਕਿ ਲੋਕਾਂ ਕੋਲ ਭੋਜਨ ਨਹੀਂ। ਜਾਜਕ ਅਤੇ ਨਬੀ ਵਿਦੇਸ਼ਾਂ ਅੰਦਰ ਭੇਜ ਦਿੱਤੇ ਗਏ ਨੇ।’”"

19ਲੋਕ ਆਖਦੇ ਨੇ, “ਯਹੋਵਾਹ ਜੀ, ਕੀ ਤੁਸੀਂ ਪੂਰੀ ਤਰ੍ਹਾਂ ਯਹੂਦਾਹ ਦੀ ਕੌਮ ਨੂੰ ਰੱਦ ਕਰ ਦਿੱਤਾ ਹੈ? ਯਹੋਵਾਹ ਜੀ, ਕੀ ਤੁਸੀਂ ਸੀਯੋਨ ਨੂੰ ਨਫ਼ਰਤ ਕਰਦੇ ਹੋ? ਤੁਸੀਂ ਸਾਨੂੰ ਬੁਰੀ ਤਰ੍ਹਾਂ ਮਾਰਿਆ ਹੈ ਕਿ ਅਸੀਂ ਫ਼ੇਰ ਤੋਂ ਰਾਜ਼ੀ ਨਹੀਂ ਹੋ ਸੱਕਦੇ। ਤੁਸੀਂ ਇਸ ਤਰ੍ਹਾਂ ਕਿਉਂ ਕੀਤਾ? ਅਸੀਂ ਸ਼ਾਂਤੀ ਦੀ ਉਮੀਦ ਕਰ ਰਹੇ ਸਾਂ, ਪਰ ਕੁਝ ਵੀ ਚੰਗਾ ਨਹੀਂ ਵਾਪਰਿਆ। ਅਸੀਂ ਸ਼ਫ਼ਾ ਦੇ ਵਕਤ ਦੀ ਉਮੀਦ ਕਰ ਰਹੇ ਸਾਂ, ਪਰ ਸਾਨੂੰ ਆਤੰਕ ਹੀ ਮਿਲਿਆ।"

20ਯਹੋਵਾਹ ਜੀ, ਅਸੀਂ ਜਾਣਦੇ ਹਾਂ ਕਿ ਅਸੀਂ ਬੁਰੇ ਲੋਕ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਪੁਰਖਿਆਂ ਨੇ ਮੰਦਾ ਕੀਤਾ ਸੀ। ਹਾਂ, ਅਸਾਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।"

Jeremiah 4 illustration - Jeremiah Chapter 4

21ਯਹੋਵਾਹ ਜੀ, ਆਪਣੀ ਨੇਕ-ਨਾਮੀ ਲਈ ਸਾਨੂੰ ਦੂਰ ਨਾ ਧੱਕੋ। ਆਪਣੇ ਪਰਤਾਪਵਾਨ ਸਿੰਘਾਸਣ ਦੀ ਇੱਜ਼ਤ ਨਾ ਖੋਹਵੋ। ਸਾਡੇ ਨਾਲ ਕੀਤੇ ਆਪਣੇ ਇਕਰਾਰ ਨੂੰ ਚੇਤੇ ਕਰੋ। ਉਸ ਇਕਰਾਰ ਨੂੰ ਨਾ ਤੋੜੋ।"

22ਵਿਦੇਸ਼ੀ ਬੁੱਤਾਂ ਕੋਲ ਵਰੱਖਾ ਲਿਆਉਣ ਦੀ ਸ਼ਕਤੀ ਨਹੀਂ। ਅਕਾਸ਼ ਕੋਲ ਮੀਂਹ ਦੇ ਛਰਾਟੇ ਹੇਠਾਂ ਸੁੱਟਣ ਦੀ ਸ਼ਕਤੀ ਨਹੀਂ ਹੈ। ਤੁਸੀਂ ਹੀ ਸਾਡੀ ਇੱਕ ਲੌਤੀ ਉਮੀਦ ਹੋ। ਤੁਸੀਂ ਹੀ ਹੋ ਜਿਸਨੇ ਇਹ ਸਾਰੀਆਂ ਚੀਜ਼ਾਂ ਸਾਜੀਆਂ।”"

23ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਯਹੂਦਾਹ ਦੇ ਲੋਕਾਂ ਲਈ ਪ੍ਰਾਰਥਨਾ ਕਰਨ ਵਾਸਤੇ ਭਾਵੇਂ ਮੂਸਾ ਅਤੇ ਸਮੂਏਲ ਵੀ ਇੱਥੇ ਹੋਣ, ਮੈਨੂੰ ਇਨ੍ਹਾਂ ਲੋਕਾਂ ਉੱਤੇ ਕੋਈ ਅਫ਼ਸੋਸ ਨਹੀਂ ਹੋਵੇਗਾ। ਯਹੂਦਾਹ ਦੇ ਲੋਕਾਂ ਨੂੰ ਮੇਰੇ ਕੋਲੋਂ ਦੂਰ ਭੇਜ ਦੇ। ਉਨ੍ਹਾਂ ਨੂੰ ਚੱਲੇ ਜਾਣ ਲਈ ਆਖਦੇ।"

24ਭਾਵੇਂ ਉਹ ਲੋਕ ਤੈਨੂੰ ਪੁੱਛਣ, ‘ਅਸੀਂ ਕਿੱਧਰ ਜਾਵਾਂਗੇ?’ ਤੂੰ ਉਨ੍ਹਾਂ ਨੂੰ ਇਹ ਦੱਸ, ਇਹੀ ਹੈ ਜੋ ਯਹੋਵਾਹ ਆਖਦਾ ਹੈ, “‘ਮੈਂ ਕੁਝ ਲੋਕਾਂ ਦੀ ਚੋਣ ਮਰਨ ਲਈ ਕੀਤੀ ਹੈ। ਉਹ ਲੋਕ ਮਰ ਜਾਵਣਗੇ। ਮੈਂ ਕੁਝ ਲੋਕਾਂ ਨੂੰ ਤਲਵਾਰਾਂ ਨਾਲ ਮਾਰੇ ਜਾਣ ਲਈ ਚੁਣਿਆ ਹੈ। ਉਹ ਲੋਕ ਤਲਵਾਰਾਂ ਨਾਲ ਮਾਰੇ ਜਾਣਗੇ। ਕੁਝ ਲੋਕਾਂ ਨੂੰ ਮੈਂ ਭੁੱਖ ਨਾਲ ਮਰਨ ਲਈ ਚੁਣਿਆ ਹੈ। ਉਹ ਲੋਕ ਭੁੱਖ ਨਾਲ ਮਰ ਜਾਣਗੇ। ਕੁਝ ਲੋਕਾਂ ਦੀ ਚੋਣ ਮੈਂ ਫ਼ੜੇ ਜਾਣ ਲਈ ਅਤੇ ਬਾਹਰਲੇ ਦੇਸ਼ ਭੇਜੇ ਜਾਣ ਲਈ ਕੀਤੀ ਹੈ। ਉਹ ਲੋਕ ਉਸ ਬਾਹਰਲੇ ਦੇਸ਼ ਅੰਦਰ ਕੈਦੀ ਬਣਨਗੇ।"

25ਮੈਂ ਉਨ੍ਹਾਂ ਦੇ ਖਿਲਾਫ਼ ਚਾਰ ਤਰ੍ਹਾਂ ਦੀ ਤਬਾਹੀ ਲਿਆਉਣ ਵਾਲਿਆਂ ਨੂੰ ਭੇਜਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ: ‘ਮੈਂ ਦੁਸ਼ਮਣ ਨੂੰ ਤਲਵਾਰ ਨਾਲ ਮਾਰਨ ਲਈ ਭੇਜਾਂਗਾ। ਮੈਂ ਕੁਤਿਆਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਘੜੀਸਨ ਲਈ ਭੇਜਾਂਗਾ। ਮੈਂ ਹਵਾ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਖਾਣ ਅਤੇ ਬਰਬਾਦ ਕਰਨ ਲਈ ਭੇਜਾਂਗਾ।"

Jeremiah 4 illustration - Jeremiah Chapter 4

26ਮੈਂ ਯਹੂਦਾਹ ਦੇ ਲੋਕਾਂ ਨੂੰ ਧਰਤੀ ਦੇ ਸਾਰੇ ਲੋਕਾਂ ਲਈ ਕਿਸੇ ਭਿਆਨਕ ਚੀਜ਼ ਦੀ ਇੱਕ ਮਿਸਾਲ ਬਣਾਵਾਂਗਾ। ਮੈਂ ਯਹੂਦਾਹ ਦੇ ਲੋਕਾਂ ਨਾਲ ਮਨੱਸ਼ਹ ਦੇ ਯਰੂਸ਼ਲਮ ਵਿੱਚ ਕਰਨ ਬਦਲੇ ਇਹੀ ਕਰਾਂਗਾ। ਮਨੱਸ਼ਹ ਪਾਤਸ਼ਾਹ ਹਿਜ਼ਕੀਯਾਹ ਦਾ ਪੁੱਤਰ ਸੀ। ਮਨੱਸ਼ਹ ਯਹੂਦਾਹ ਦਾ ਪਾਤਸ਼ਾਹ ਸੀ।’"

27“ਯਰੂਸ਼ਲਮ ਦੇ ਸ਼ਹਿਰ, ਕੋਈ ਵੀ ਬੰਦਾ ਤੇਰੇ ਉੱਤੇ ਅਫ਼ਸੋਸ ਨਹੀਂ ਕਰੇਗਾ। ਕੋਈ ਵੀ ਬੰਦਾ ਤੇਰੇ ਉੱਤੇ ਉਦਾਸ ਨਹੀਂ ਹੋਵੇਗਾ ਅਤੇ ਨਾ ਤੇਰੇ ਲਈ ਰੋਵੇਗਾ। ਕੋਈ ਬੰਦਾ ਆਪਣੇ ਰਾਹ ਤੋਂ ਲਾਂਭੇ ਜਾਕੇ ਤੈਨੂੰ ਨਹੀਂ ਪੁੱਛੇਗਾ ਕਿ ਤੇਰਾ ਕੀ ਹਾਲ ਹੈ!"

28ਯਰੂਸ਼ਲਮ, ਤੂੰ ਮੈਨੂੰ ਛੱਡ ਦਿੱਤਾ ਸੀ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਬਾਰ-ਬਾਰ ਤੂੰ ਮੈਨੂੰ ਛੱਡਿਆ ਸੀ! ਇਸ ਲਈ ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤੈਨੂੰ ਤਬਾਹ ਕਰ ਦਿਆਂਗਾ। ਮੈਂ ਤੇਰੀ ਸਜ਼ਾ ਨੂੰ ਰੋਕਦਿਆਂ ਬਕੱ ਗਿਆ ਹਾਂ!"

29ਮੈਂ ਯਹੂਦਾਹ ਦੇ ਲੋਕਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਇੱਕ ਆਦਮੀ ਤੰਗਲੀ ਨਾਲ ਅਨਾਜ ਨੂੰ ਖਿਲਾਰਦਾ ਹੈ। ਮੈਂ ਉਨ੍ਹਾਂ ਨੂੰ ਸਾਰੀ ਧਰਤੀ ਵਿੱਚ ਖਿੰਡਾ ਦਿਆਂਗਾ। ਮੇਰੇ ਲੋਕ ਨਹੀਂ ਬਦਲੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਵਾਂਗਾ।"

30ਬਹੁਤ ਸਾਰੀਆਂ ਔਰਤਾਂ ਆਪਣੇ ਪਤੀਆਂ ਨੂੰ ਗੁਆ ਲੈਣਗੀਆਂ। ਇੱਥੇ ਸਮੁੰਦਰ ਵਿੱਚਲੀ ਰੇਤ ਨਾਲੋਂ ਵੀ ਵੱਧੇਰੇ ਵਿਧਵਾਵਾਂ ਹੋਣਗੀਆਂ। ਮੈਂ ਤਬਾਹ ਕਰਨ ਵਾਲੇ ਨੂੰ ਸਿਖਰ ਦੁਪਿਹਰੇ ਲਿਆਵਾਂਗਾ। ਤਬਾਹ ਕਰਨ ਵਾਲਾ ਯਹੂਦਾਹ ਦੇ ਨੌਜਵਾਨਾਂ ਦੀਆਂ ਮਾਵਾਂ ਉੱਤੇ ਹਮਲਾ ਕਰੇਗਾ। ਮੈਂ ਯਹੂਦਾਹ ਦੇ ਲੋਕਾਂ ਲਈ ਦੁੱਖ ਅਤੇ ਭੈ ਲਿਆਵਾਂਗਾ। ਮੈਂ ਛੇਤੀ ਹੀ ਅਜਿਹਾ ਵਾਪਰਨ ਦੇਵਾਂਗਾ।"

Jeremiah 4 illustration - Jeremiah Chapter 4

31ਦੁਸ਼ਮਣ ਤਲਵਾਰਾਂ ਨਾਲ ਹਮਲਾ ਕਰੇਗਾ, ਤੇ ਲੋਕਾਂ ਨੂੰ ਮਾਰੇਗਾ। ਉਹ ਯਹੂਦਾਹ ਦੇ ਬਚੇ ਹੋਏ ਲੋਕਾਂ ਨੂੰ ਮਾਰ ਦੇਣਗੇ। ਭਾਵੇਂ ਕਿਸੇ ਔਰਤ ਦੇ ਸੱਤ ਪੁੱਤਰ ਵੀ ਹੋਣ, ਪਰ ਉਹ ਸਾਰੇ ਹੀ ਮਰ ਜਾਣਗੇ। ਉਹ ਜ਼ਾਰ-ਜ਼ਾਰ ਰੋਵੇਗੀ ਜਦੋਂ ਤੀਕ ਉਹ ਸਾਹ ਲੈਣ ਤੋਂ ਵੀ ਨਿਤਾਣੀ ਨਹੀਂ ਹੋ ਜਾਂਦੀ। ਉਹ ਬਹੁਤ ਉਪਰਾਮ ਤੇ ਉਲਝੀ ਹੋਈ ਹੋਵੇਗੀ। ਉਸਦਾ ਚਮਕੀਲਾ ਦਿਨ ਉਦਾਸੀ ਨਾਲ, ਹਨੇਰਾ ਹੋ ਜਾਵੇਗਾ।”"

Chapter Complete

You have read Jeremiah 4

31 verses