Lumina
Jeremiah

Jeremiah in the Dungeon

Jeremiah 38·Punjabi Bible

1“ਪਰ ਭਵਿੱਖ ਵਿੱਚ, ਮੈਂ ਏਲਾਮ ਲਈ ਚੰਗੀਆਂ ਘਟਨਾਵਾਂ ਵਾਪਰਨ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

2ਬਾਬਲ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਉਹ ਹੈ ਜਿਹੜਾ ਯਹੋਵਾਹ ਨੇ ਬਾਬਲ ਅਤੇ ਕਸਦੀਆਂ ਦੇ ਦੇਸ ਦੇ ਵਿਰੁੱਧ ਯਿਰਮਿਯਾਹ ਦੇ ਰਾਹੀਂ ਦਿੱਤਾ।"

3“ਸਾਰੀਆਂ ਕੌਮਾਂ ਨੂੰ ਇਹ ਐਲਾਨ ਕਰ ਦਿਓ! ਝੰਡਾ ਚੁੱਕੋ ਅਤੇ ਸੰਦੇਸ਼ ਦਾ ਐਲਾਨ ਕਰੋ! ਸਾਰਾ ਸੰਦੇਸ਼ ਬੋਲੋ ਅਤੇ ਆਖੋ, ‘ਬਾਬਲ ਦੀ ਕੌਮ ਉੱਤੇ ਕਬਜ਼ਾ ਹੋ ਜਾਵੇਗਾ। ਬੇਲ ਦੇਵਤੇ ਨੂੰ ਸ਼ਰਮਸਾਰ ਕੀਤਾ ਜਾਵੇਗਾ। ਮਰੋਦਾਕ ਦੇਵਤਾ ਬਹੁਤ ਭੈਭੀਤ ਹੋਵੇਗਾ। ਬਾਬਲ ਦੇ ਬੁੱਤ ਸ਼ਰਮਸਾਰ ਕੀਤੇ ਜਾਣਗੇ। ਉਨ੍ਹਾਂ ਦੇ ਦੇਵਤਿਆਂ ਦੇ ਬੁੱਤ ਭੈਭੀਤ ਹੋ ਜਾਣਗੇ।’"

4ਉੱਤਰ ਵੱਲੋਂ ਇੱਕ ਕੌਮ ਬਾਬਲ ਉੱਤੇ ਹਮਲਾ ਕਰੇਗੀ। ਉਹ ਕੌਮ ਬਾਬਲ ਨੂੰ ਉਜਾੜ ਮਾਰੂਬਲ ਵਾਂਗ ਬਣਾ ਦੇਵੇਗੀ। ਓੱਥੇ ਕੋਈ ਨਹੀਂ ਰਹੇਗਾ। ਓਬੋਁ ਸਾਰੇ ਆਦਮੀ ਅਤੇ ਜਾਨਵਰ ਭੱਜ ਖਲੋਣਗੇ।”"

5ਯਹੋਵਾਹ ਆਖਦਾ ਹੈ, “ਉਸ ਸਮੇਂ, ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਹੋਣਗੇ। ਉਹ ਰਲਕੇ ਇਕੱਠੇ ਰੋਣਗੇ, ਰੋਣਗੇ। ਅਤੇ ਇਕੱਠੇ ਹੀ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਲੱਭਣਗੇ।"

Jeremiah 38 illustration - Jeremiah Chapter 38

6ਉਹ ਲੋਕ ਪੁੱਛਣਗੇ ਕਿ ਸੀਯੋਨ ਨੂੰ ਕਿਵੇਂ ਜਾਈ ਦਾ ਹੈ। ਉਹ ਉਸ ਤਰਫ਼ ਨੂੰ ਜਾਣਾ ਸ਼ੁਰੂ ਕਰਨਗੇ। ਲੋਕ ਆਖਣਗੇ, ‘ਆਓ ਆਪਾਂ ਯਹੋਵਾਹ ਨਾਲ ਰਲ ਜਾਈਏ। ਆਓ ਇੱਕ ਇਕਰਾਰ ਕਰੀਏ ਜਿਹੜਾ ਸਦਾ ਲਈ ਰਹੇਗਾ। ਆਓ ਇੱਕ ਇਕਰਾਰ ਕਰੀਏ ਜਿਹੜਾ ਕਦੇ ਨਾ ਭੁੱਲੀਏ।’"

7“ਮੇਰੇ ਬੰਦੇ ਗੁਆਚੀਆਂ ਭੇਡਾਂ ਵਾਂਗ ਰਹੇ ਹਨ। ਉਨ੍ਹਾਂ ਦੇ ਅਯਾਲੀਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ। ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਹਾੜਾਂ-ਪਰਬਤਾਂ ਉੱਤੇ ਭਟਕਾਇਆ। ਉਹ ਆਪਣੇ ਟਿਕਾਣੇ ਨੂੰ ਭੁੱਲ ਗਏ ਸਨ।"

8ਜਿਸ ਨੇ ਵੀ ਮੇਰੇ ਬੰਦਿਆਂ ਨੂੰ ਲੱਭਿਆ, ਉੱਨ੍ਹਾਂ ਨੂੰ ਜ਼ਖਮੀ ਕੀਤਾ। ਅਤੇ ਉਨ੍ਹਾਂ ਦੁਸ਼ਮਣਾਂ ਨੇ ਆਖਿਆ, ‘ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਯਹੋਵਾਹ ਹੀ ਉਨ੍ਹਾਂ ਦਾ ਸੱਚਾ ਟਿਕਾਣਾ ਸੀ। ਯਹੋਵਾਹ ਹੀ ਉਹ ਪਰਮੇਸ਼ੁਰ ਸੀ ਜਿਸ ਵਿੱਚ ਉਨ੍ਹਾਂ ਦੇ ਪੁਰਖਿਆਂ ਨੇ ਭਰੋਸਾ ਕੀਤਾ ਸੀ।’"

9“ਬਾਬਲ ਤੋਂ ਭੱਜ ਜਾਓ। ਬਾਬਲ ਵਾਲਿਆਂ ਦਾ ਦੇਸ਼ ਛੱਡ ਦਿਓ। ਉਨ੍ਹਾਂ ਬੱਕਰੀਆਂ ਵਰਗੇ ਬਣੋ ਜੋ ਇੱਜੜ ਦੀ ਅਗਵਾਈ ਕਰਦੀਆਂ ਨੇ।"

10ਮੈਂ ਉੱਤਰ ਵਿੱਚ ਬਹੁਤ ਕੌਮਾਂ ਨੂੰ ਇਕੱਠਿਆਂ ਕਰਾਂਗਾ। ਇਨ੍ਹਾਂ ਕੌਮਾਂ ਦਾ ਸਮੂਹ ਬਾਬਲ ਦੇ ਖਿਲਾਫ਼ ਲੜਨ ਲਈ ਤਿਆਰ ਹੋ ਜਾਵੇਗਾ। ਉੱਤਰ ਦੇ ਲੋਕਾਂ ਵੱਲੋਂ ਬਾਬਲ ਉੱਤੇ ਕਬਜ਼ਾ ਕੀਤਾ ਜਾਵੇਗਾ। ਉਹ ਕੌਮਾਂ ਬਾਬਲ ਉੱਤੇ ਬਹੁਤ ਤੀਰ ਛੱਡਣਗੀਆਂ ਉਹ ਤੀਰ ਉਨ੍ਹਾਂ ਫ਼ੌਜੀਆਂ ਵਰਗੇ ਹੋਣਗੇ, ਜਿਹੜੇ ਜੰਗ ਤੋਂ ਖਾਲੀ ਹਬੀਁ ਵਾਪਸ ਨਹੀਂ ਆਉਂਦੇ।"

Jeremiah 38 illustration - Jeremiah Chapter 38

11ਦੁਸ਼ਮਣ ਕਸਦੀ ਦੇ ਲੋਕਾਂ ਕੋਲੋਂ ਸਾਰੀ ਦੌਲਤ ਖੋਹ ਲਵੇਗਾ। ਉਹ ਫ਼ੌਜੀ ਜੋ ਵੀ ਚਾਹੁਣਗੇ, ਖੋਹ ਲੈਣਗੇ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

12“ਬਾਬਲ, ਤੂੰ ਉਤੇਜਿਤ ਅਤੇ ਪ੍ਰਸੰਨ ਹੈਂ। ਤੂੰ ਮੇਰੀ ਧਰਤੀ ਖੋਹ ਲਈ ਸੀ। ਤੂੰ ਅਨਾਜ ਵਿੱਚ ਵੜੀ ਵੱਛੀ ਵਾਂਗ ਨੱਚਦੀ ਫ਼ਿਰੇਁ ਤੇਰਾ ਹਾਸਾ ਉਨ੍ਹਾਂ ਸੱਖਣੀਆਂ ਅਵਾਜ਼ਾਂ ਵਰਗਾ ਹੈ, ਜਿਹੜੀਆਂ ਘੋੜੇ ਕੱਢਦੇ ਨੇ।"

13ਪਰ ਤੇਰੀ ਮਾਂ ਬਹੁਤ ਸ਼ਰਮਸਾਰ ਹੋਵੇਗੀ। ਜਿਸ ਔਰਤ ਨੇ ਤੈਨੂੰ ਜਨਮ ਦਿੱਤਾ ਸੀ, ਉਹ ਨਮੋਸ਼ੀ ਨਾਲ ਭਰ ਜਾਵੇਗੀ। ਬਾਬਲ ਸਾਰੀਆਂ ਕੌਮਾਂ ਵਿੱਚੋਂ ਸਭ ਤੋਂ ਵੱਧ ਮਹੱਤਵਹੀਣ ਹੋ ਜਾਵੇਗਾ। ਇਹ ਸੁੱਕਾ ਉਜਾੜ ਮਾਰੂਬਲ ਹੋਵੇਗਾ।"

14ਯਹੋਵਾਹ ਆਪਣਾ ਕਹਿਰ ਦਿਖਾਵੇਗਾ, ਇਸ ਲਈ ਓੱਥੇ ਕੋਈ ਬੰਦਾ ਨਹੀਂ ਰਹੇਗਾ। ਬਾਬਲ ਪੂਰੀ ਤਰ੍ਹਾਂ ਸੱਖਣਾ ਹੋਵੇਗਾ। ਹਰ ਕੋਈ ਜਿਹੜਾ ਬਾਬਲ ਕੋਲੋਂ ਦੀ ਲੰਘੇਗਾ, ਉਹ ਭੈਭੀਤ ਹੋਵੇਗਾ। ਉਹ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਦੇਖਣਗੇ ਕਿ ਇਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋਇਆ ਹੈ।"

15“ਬਾਬਲ ਦੇ ਖਿਲਾਫ਼ ਜੰਗ ਦੀ ਤਿਆਰੀ ਕਰੋ। ਤੁਸੀਂ ਸਾਰੇ ਕਮਾਨਧਾਰੀ ਫ਼ੌਜੀਓ, ਬਾਬਲ ਉੱਤੇ ਆਪਣੇ ਤੀਰ ਚਲਾਓ। ਆਪਣਾ ਕੋਈ ਵੀ ਤੀਰ ਬਚਾ ਕੇ ਨਾ ਰੱਖੋ। ਬਾਬਲ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਹੈ।"

Jeremiah 38 illustration - Jeremiah Chapter 38

16ਬਾਬਲ ਦੇ ਆਲੇ-ਦੁਆਲੇ ਸਿਪਾਹੀ ਜਿੱਤ ਦਾ ਸ਼ੋਰ ਮਚਾਉਂਦੇ ਨੇ! ਬਾਬਲ ਨੇ ਆਤਮ-ਸਮਰਪਣ ਕਰ ਦਿੱਤਾ ਹੈ! ਉਸ ਦੀਆਂ ਕੰਧਾਂ ਅਤੇ ਮੁਨਾਰੇ ਢਹਿ ਗਏ ਹਨ! ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜਿਸਦੇ ਉਹ ਅਧਿਕਾਰੀ ਹਨ। ਕੌਮੋ, ਤੁਹਾਨੂੰ ਬਾਬਲ ਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਸਦਾ ਉਹ ਅਧਿਕਾਰੀ ਹੈ। ਉਸ ਦੇ ਨਾਲ ਓਹੀ ਸਲੂਕ ਕਰੋ ਜੋ ਉਸ ਨੇ ਹੋਰਨਾਂ ਕੌਮਾਂ ਨਾਲ ਕੀਤਾ ਹੈ।"

17ਬਾਬਲ ਦੇ ਲੋਕਾਂ ਨੂੰ ਆਪਣੀਆਂ ਫ਼ਸਲਾਂ ਨਾ ਬੀਜਣ ਦਿਓ। ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਇਕੱਠੀਆਂ ਨਾ ਕਰਨ ਦਿਓ! ਬਾਬਲ ਦੇ ਫ਼ੌਜੀਆਂ ਨੇ ਬਹੁਤ ਸਾਰੇ ਕੈਦੀਆਂ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਸੀ। ਹੁਣ ਦੁਸ਼ਮਣ ਦੇ ਫ਼ੌਜੀ ਆ ਗਏ ਨੇ, ਇਸੇ ਲਈ ਕੈਦੀ ਪਰਤ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ। ਉਹ ਕੈਦੀ ਨੱਸਦੇ ਹੋਏ ਆਪਣਿਆਂ ਸ਼ਹਿਰਾਂ ਨੂੰ ਜਾ ਰਹੇ ਨੇ।"

18“ਇਸਰਾਏਲ ਭੇਡਾਂ ਦੇ ਓਸ ਇੱਜੜ ਵਰਗਾ ਹੈ ਜਿਹੜਾ ਸਾਰੇ ਦੇਸ਼ ਅੰਦਰ ਖਿੰਡ ਗਿਆ ਹੈ। ਇਸਰਾਏਲ ਉਨ੍ਹਾਂ ਭੇਡਾਂ ਵਰਗਾ ਹੈ, ਜਿਸ ਨੂੰ ਸ਼ੇਰਾਂ ਨੇ ਭਜਾ ਦਿੱਤਾ ਹੈ। ਪਹਿਲਾ ਸ਼ੇਰ ਜਿਸਨੇ ਹਮਲਾ ਕੀਤਾ ਸੀ ਉਹ ਅੱਸ਼ੂਰ ਦਾ ਰਾਜਾ ਸੀ। ਉਸ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲਾ ਆਖੀਰੀ ਸ਼ੇਰ ਬਾਬਲ ਦਾ ਰਾਜਾ, ਨਬੂਕਦਨੱਸਰ ਸੀ।"

19ਇਸ ਲਈ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: “ਛੇਤੀ ਹੀ ਮੈਂ ਬਾਬਲ ਦੇ ਰਾਜੇ ਨੂੰ ਅਤੇ ਉਸ ਦੇ ਦੇਸ਼ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।"

20“‘ਮੈਂ ਇਸਰਾਏਲ ਨੂੰ ਵਾਪਸ ਆਪਣੇ ਖੇਤਾਂ ਵਿੱਚ ਲਿਆਵਾਂਗਾ। ਉਹ ਭੋਜਨ ਖਾਵੇਗਾ ਜੋ ਕਰਮਲ ਪਰਬਤ ਉੱਤੇ ਅਤੇ ਬਾਸ਼ਾਨ ਦੀ ਧਰਤੀ ਉੱਤੇ ਉੱਗਦਾ ਹੈ। ਉਹ ਰੱਜ ਕੇ ਖਾਵੇਗਾ। ਉਹ ਪਹਾੜੀਆਂ ਉੱਤੇ, ਅਫ਼ਰਾਈਮ ਅਤੇ ਗਿਲਆਦ ਦੀ ਜ਼ਮੀਨ ਉੱਤੇ ਖਾਵੇਗਾ।’”"

Jeremiah 38 illustration - Jeremiah Chapter 38

21ਯਹੋਵਾਹ ਆਖਦਾ ਹੈ, “ਓਸ ਵੇਲੇ ਬਹੁਤ ਲੋਕ ਇਸਰਾਏਲ ਦਾ ਗੁਨਾਹ ਲੱਭਣ ਲਈ ਕੋਸ਼ਿਸ਼ ਕਰਨਗੇ। ਪਰ ਓੱਥੇ ਕੋਈ ਪਾਪ ਨਹੀਂ ਹੋਵੇਗਾ। ਲੋਕ ਯਹੂਦਾਹ ਦੇ ਪਾਪ ਲੱਭਣ ਦੀ ਕੋਸ਼ਿਸ਼ ਕਰਨਗੇ ਪਰ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲ ਸੱਕੇਗਾ। ਕਿਉਂ ਕਿ ਮੈਂ ਇਸਰਾਏਲ ਅਤੇ ਯਹੂਦਾਹ ਦੇ ਕੁਝ ਬਚੇ ਹੋਏ ਲੋਕਾਂ ਨੂੰ ਬਚਾ ਰਿਹਾ ਹਾਂ। ਅਤੇ ਮੈਂ ਉਨ੍ਹਾਂ ਦੇ ਸਾਰੇ ਪਾਪ ਬਖਸ਼ ਰਿਹਾ ਹਾਂ।”"

22ਯਹੋਵਾਹ ਆਖਦਾ ਹੈ, “ਮਰਾਬਇਮ ਦੇ ਦੇਸ਼ ਉੱਤੇ ਹਮਲਾ ਕਰੋ! ਪਕੋਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰੋ! ਉਨ੍ਹਾਂ ਉੱਤੇ ਹਮਲਾ ਕਰੋ! ਮਾਰ ਦਿਓ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ! ਹਰ ਉਹ ਗੱਲ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ!"

23“ਜੰਗ ਦਾ ਸ਼ੋਰ ਸਾਰੇ ਦੇਸ਼ ਅੰਦਰ ਸੁਣਿਆ ਜਾ ਸੱਕਦਾ ਹੈ। ਇਹ ਬਹੁਤ ਤਬਾਹੀ ਦਾ ਸ਼ੋਰ ਹੈ।"

24ਬਾਬਲ ਨੂੰ ‘ਸਾਰੀ ਦੁਨੀਆਂ ਦਾ ਹਬੌੜਾ’ ਸੱਦਿਆ ਜਾਂਦਾ ਸੀ। ਪਰ ‘ਹਬੌੜਾ’ ਹੁਣ ਚੂਰ-ਚੂਰ ਹੋ ਗਿਆ ਹੈ। ਬਾਬਲ ਸਭ ਕੌਮਾਂ ਤੋਂ ਵੱਧ ਬਰਬਾਦ ਹੈ।"

25ਬਾਬਲ, ਮੈਂ ਤੇਰੇ ਲਈ ਜਾਲ ਸੁੱਟਿਆ ਸੀ, ਅਤੇ ਤੂੰ ਇਸ ਨੂੰ ਜਾਣ ਸੱਕਣ ਤੋਂ ਪਹਿਲਾਂ ਹੀ ਫ਼ਸ ਗਿਆ ਹੈਂ। ਤੂੰ ਯਹੋਵਾਹ ਦੇ ਖਿਲਾਫ਼ ਲੜਿਆ ਸੀ, ਇਸ ਲਈ ਤੈਨੂੰ ਲੱਭਿਆ ਗਿਆ ਅਤੇ ਫੜ ਲਿਆ ਗਿਆ।"

Jeremiah 38 illustration - Jeremiah Chapter 38

26ਯਹੋਵਾਹ ਨੇ ਆਪਣਾ ਮਾਲ-ਖਾਨਾ ਖੋਲ੍ਹ ਦਿੱਤਾ ਹੈ। ਯਹੋਵਾਹ ਨੇ ਆਪਣੇ ਕਹਿਰ ਦੇ ਹਬਿਆਰ ਕੱਢ ਲੇ ਨੇ। ਸਰਬ-ਸ਼ਕਤੀਮਾਨ ਯਹੋਵਾਹ ਨੇ ਉਹ ਹਬਿਆਰ ਕੱਢੇ ਨੇ ਕਿਉਂ ਕਿ ਉਸ ਦੇ ਕੋਲ ਕਰਨ ਵਾਲਾ ਕੰਮ ਹੈ। ਉਸ ਦੇ ਕੋਲ ਕਸਦੀ ਲੋਕਾਂ ਦੇ ਦੇਸ਼ ਅੰਦਰ ਕਰਨ ਵਾਲਾ ਕੰਮ ਹੈ।"

27ਦੂਰ-ਦੂਰ ਤੋਂ ਬਾਬਲ ਦੇ ਖਿਲਾਫ਼ ਆਓ। ਮਾਲ-ਖਾਨੇ ਤੋੜ ਦਿਓ, ਜਿੱਥੇ ਉਸ ਨੇ ਅਨਾਜ ਰੱਖੇ ਨੇ। ਬਾਬਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਓ। ਕਿਸੇ ਨੂੰ ਵੀ ਜਿਉਂਦਿਆਂ ਨਾ ਛੱਡੋ। ਅਨਾਜ ਦੀਆਂ ਵੱਡੀਆਂ ਬੋਰੀਆਂ ਦੇ ਵੱਡੇ ਢੇਰਾਂ ਵਾਂਗਰ ਲਾਸ਼ਾਂ ਦੀ ਢੇਰੀ ਲਾ ਦਿਓ।"

28ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ। ਉਨ੍ਹਾਂ ਦਾ ਕਤਲੇਆਮ ਕਰ ਦਿਓ। ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।"

Chapter Complete

You have read Jeremiah 38

28 verses