Lumina
Jeremiah

Jeremiah in Prison

Jeremiah 37·Punjabi Bible

1ਅਦੋਮ, ਸਦੂਮ ਅਤੇ ਅਮੂਰਾਹ ਵਾਂਗ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਸਬਿਆਂ ਵਾਂਗ ਤਬਾਹ ਹੋ ਜਾਵੇਗਾ। ਓੱਥੇ ਕੋਈ ਵੀ ਬੰਦਾ ਨਹੀਂ ਰਹਿੰਦਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

2“ਕਦੇ-ਕਦੇ ਕੋਈ ਸ਼ੇਰ ਯਰਦਨ ਨਦੀ ਦੇ ਨੇੜੇ ਦੀਆਂ ਸਂਘਣੀਆਂ ਝਾੜੀਆਂ ਵਿੱਚੋਂ ਨਿਕਲ ਆਵੇਗਾ। ਅਤੇ ਉਹ ਸ਼ੇਰ ਉਨ੍ਹਾਂ ਖੇਤਾਂ ਅੰਦਰ ਚੱਲਾ ਜਾਵੇਗਾ ਜਿੱਥੇ ਲੋਕ ਆਪਣੇ ਪਾਸ਼ੂਆਂ ਅਤੇ ਭੇਡਾਂ ਨੂੰ ਰੱਖਦੇ ਨੇ। ਮੈਂ ਉਸ ਸ਼ੇਰ ਵਰਗਾ ਹਾਂ। ਮੈਂ ਅਦੋਮ ਨੂੰ ਜਾਵਾਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਆਂਗਾ। ਮੈਂ ਉਨ੍ਹਾਂ ਨੂੰ ਭਜਾ ਦਿਆਂਗਾ। ਉਨ੍ਹਾਂ ਗੱਭਰੂਆਂ ਵਿੱਚੋਂ ਕੋਈ ਵੀ ਮੈਨੂੰ ਰੋਕ ਨਹੀਂ ਸੱਕੇਗਾ ਕੋਈ ਵੀ ਮੇਰੇ ਜਿਹਾ ਨਹੀਂ ਹੈ। ਕੋਈ ਵੀ ਮੈਨੂੰ ਨਹੀਂ ਵੰਗਾਰ ਸੱਕੇਗਾ। ਉਨ੍ਹਾਂ ਦੇ ਆਜੜੀਆਂ ਵਿੱਚੋਂ ਕੋਈ ਵੀ ਮੇਰੇ ਸਾਹਮਣੇ ਨਹੀਂ ਖਲੋ ਸੱਕੇਗਾ।”"

3ਉਸ ਬਾਰੇ ਸੁਣੋ, ਜਿਸਦੀ ਵਿਉਂਤ ਯਹੋਵਾਹ ਨੇ ਅਦੋਮ ਦੇ ਲੋਕਾਂ ਨਾਲ ਕਰਨ ਲਈ ਬਣਾਈ ਹੈ। ਸੁਣੋ ਕਿ ਯਹੋਵਾਹ ਨੇ ਤੇਮਾਨ ਦੇ ਲੋਕਾਂ ਨਾਲ ਕਰਨ ਵਾਸਤੇ ਕੀ ਨਿਆਂ ਕੀਤਾ ਹੈ। ਦੁਸ਼ਮਣ ਅਦੋਮ ਦੇ ਇੱਜੜ (ਲੋਕਾਂ) ਦੇ ਛੋਟੇ ਬੱਚਿਆਂ ਨੂੰ ਘਸੀਟੇਗਾ, ਅਦੋਮ ਦੀਆਂ ਚਰਾਂਦਾਂ ਉਨ੍ਹਾਂ ਦੇ ਕੀਤੇ ਕਾਰਿਆਂ ਕਾਰਣ ਸੱਖਣੀਆਂ ਹੋਣਗੀਆਂ।"

4ਅਦਮੋ ਦੇ ਡਿੱਗਣ ਦੀ ਅਵਾਜ਼ ਉੱਤੇ ਧਰਤੀ ਕੰਬ ਜਾਵੇਗੀ। ਲਾਲ ਸਾਗਰ ਤੀਕ ਉਨ੍ਹਾਂ ਦੀਆਂ ਚੀਕਾਂ ਸੁਣੀਆਂ ਜਾਣਗੀਆਂ।"

5ਯਹੋਵਾਹ ਇੱਕ ਬਾਜ਼ ਵਾਂਗ ਹੋਵੇਗਾ, ਜੋ ਉਸ ਜਾਨਵਰ ਉੱਤੇ ਉਡਦਾ ਹੈ, ਜਿਸ ਉੱਤੇ ਉਹ ਹਮਲਾ ਕਰਦਾ ਹੈ। ਯਹੋਵਾਹ, ਬਾਸਰਾਹ ਉੱਤੇ ਆਪਣੇ ਖੰਭ ਫ਼ੈਲਾਏ ਹੋਏ, ਬਾਜ਼ ਵਾਂਗ ਹੋਵੇਗਾ। ਉਸ ਸਮੇਂ, ਅਦੋਮ ਦੇ ਬਹੁਤ ਹੀ ਫ਼ੌਜੀ ਭੈਭੀਤ ਹੋ ਜਾਣਗੇ। ਉਹ ਡਰ ਨਾਲ ਬੱਚਾ ਜਣਨ ਵਾਲੀ ਔਰਤ ਵਾਂਗਰਾਂ ਹੋਣਗੇ।"

Jeremiah 37 illustration - Jeremiah Chapter 37

6ਦਂਮਿਸ਼ਕ ਲਈ ਇੱਕ ਸੰਦੇਸ਼ ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ: “ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ। ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ। ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ।"

7ਦਂਮਿਸ਼ਕ ਦਾ ਸ਼ਹਿਰ ਕਮਜ਼ੋਰ ਹੋ ਗਿਆ ਹੈ। ਲੋਕ ਉੱਥੋਂ ਭੱਜ ਜਾਣਾ ਲੋਚਦੇ ਨੇ। ਲੋਕ ਆਤੰਕਿਤ ਹੋਣ ਲਈ ਤਿਆਰ ਨੇ। ਲੋਕ ਬੱਚਾ ਜਣਨ ਵਾਲੀ ਔਰਤ ਵਾਂਗ ਦੁੱਖ ਅਤੇ ਦਰਦ ਮਹਿਸੂਸ ਕਰਦੇ ਨੇ।"

8“ਦਂਮਿਸ਼ਕ ਇੱਕ ਪ੍ਰਸੰਨ ਸ਼ਹਿਰ ਹੈ। ਲੋਕ ਹਾਲੇ ਉਸ ‘ਰਂਗੀਨ ਸ਼ਹਿਰ’ ਨੂੰ ਛੱਡ ਕੇ ਨਹੀਂ ਗਏ।"

9ਇਸ ਲਈ ਉਸ ਸ਼ਹਿਰ ਦੇ ਗੱਭਰੂ ਆਮ ਚੌਕਾਂ ਅੰਦਰ ਮਰਨਗੇ। ਉਸ ਸਮੇਂ, ਉਸ ਦੇ ਸਾਰੇ ਸਿਪਾਹੀ ਮਾਰੇ ਜਾਣਗੇ।” ਸਰਬ-ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।"

10“ਮੈਂ ਦਂਮਿਸ਼ਕ ਦੀਆਂ ਕੰਧਾਂ ਨੂੰ ਅੱਗ ਦਿਖਾ ਦੇਵਾਂਗਾ। ਉਹ ਅੱਗ ਬਨ-ਹਦਦ ਦੇ ਮਜ਼ਬੂਤ ਕਿਲ੍ਹਿਆਂ ਨੂੰ ਪੂਰੀ ਤਰ੍ਹਾਂ ਸਾੜ ਦੇਵੇਗੀ।”"

Jeremiah 37 illustration - Jeremiah Chapter 37

11ਕੇਦਾਰ ਅਤੇ ਹਾਸੋਰ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਕੇਦਾਰ ਦੇ ਕਬੀਲੇ ਅਤੇ ਹਾਸੋਰ ਦੇ ਹਾਕਮਾਂ ਬਾਰੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਉਨ੍ਹਾਂ ਨੂੰ ਹਰਾਇਆ ਸੀ। ਯਹੋਵਾਹ ਆਖਦਾ ਹੈ: “ਜਾਓ ਅਤੇ ਕੇਦਾਰ ਦੇ ਪਰਿਵਾਰ-ਸਮੂਹ ਉੱਤੇ ਹਮਲਾ ਕਰੋ। ਪੂਰਬ ਦੇ ਲੋਕਾਂ ਨੂੰ ਤਬਾਹ ਕਰ ਦਿਓ।"

12ਉਨ੍ਹਾਂ ਦੇ ਤੰਬੂ ਅਤੇ ਇੱਜੜ ਖੋਹ ਲੇ ਜਾਣਗੇ। ਉਨ੍ਹਾਂ ਦੇ ਤੰਬੂ ਅਤੇ ਸਾਰੀਆਂ ਦੌਲਤਾਂ ਲੁੱਟ ਲਈਆਂ ਜਾਣਗੀਆਂ। ਦੁਸ਼ਮਣ ਉਨ੍ਹਾਂ ਦੇ ਊਠ ਲੁੱਟ ਲਵੇਗਾ। ਲੋਕ ਉੱਚੀ ਪੁਕਾਰ ਕੇ ਉਨ੍ਹਾਂ ਨੂੰ ਆਖਣਗੇ: ‘ਸਾਡੇ ਹਰ ਪਾਸੇ ਭਿਆਨਕ ਗੱਲਾਂ ਵਾਪਰ ਰਹੀਆਂ ਨੇ।’"

13ਛੇਤੀ ਭੱਜੋ! ਹਾਸੋਰ ਦੇ ਲੋਕੋ, ਛੁਪਣ ਦੀ ਕੋਈ ਚੰਗੀ ਥਾਂ ਲੱਭ ਲਵੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਨਬੂਕਦਨੱਸਰ ਨੇ ਤੁਹਾਡੇ ਖਿਲਾਫ਼ ਵਿਉਂਤਾਂ ਘੜੀਆਂ। ਉਸ ਨੇ ਤੁਹਾਨੂੰ ਹਰਾਉਣ ਦੀਆਂ ਚਲਾਕ ਯੋਜਨਾਵਾਂ ਸੋਚੀਆਂ।"

14ਇੱਥੇ ਇੱਕ ਕੌਮ ਹੈ ਜਿਹੜੀ ਸੁਰੱਖਿਅਤ ਸਮਝਦੀ ਹੈ। ਉਹ ਕੌਮ ਆਪਣੇ-ਆਪ ਨੂੰ ਸੁਰੱਖਿਅਤ ਸਮਝਦੀ ਹੈ। ਉਸ ਕੋਲ, ਆਪਣੀ ਰਾਖੀ ਲਈ ਦਰਵਾਜ਼ੇ ਜਾਂ ਤਾਲੇ ਲੱਗੇ ਫ਼ਾਟਕ ਨਹੀਂ ਹਨ। ਉਨ੍ਹਾਂ ਦਾ ਕੋਈ ਗੁਆਂਢੀ ਨਹੀਂ ਹੈ। ਯਹੋਵਾਹ ਆਖਦਾ ਹੈ, “ਉਸ ਕੌਮ ਉੱਤੇ ਹਮਲਾ ਕਰੋ!”"

15ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ। ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ। ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ। ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

Jeremiah 37 illustration - Jeremiah Chapter 37

16“ਹਸੋਰ ਦੀ ਧਰਤੀ ਅਜਿਹੀ ਥਾਂ ਬਣ ਜਾਵੇਗੀ, ਜਿੱਥੇ ਅਵਾਰਾ ਕੁੱਤੇ ਹੀ ਰਹਿਣਗੇ। ਓੱਥੇ ਕੋਈ ਵੀ ਬੰਦਾ ਨਹੀਂ ਰਹੇਗਾ। ਓਸ ਥਾਂ ਕੋਈ ਵੀ ਬੰਦਾ ਨਹੀਂ ਰਹੇਗਾ। ਇਹ ਸਦਾ ਲਈ ਉਜਾੜ ਮਾਰੂਬਲ ਬਣ ਜਾਵੇਗਾ।”"

17ਏਲਾਮ ਬਾਰੇ ਇੱਕ ਸੰਦੇਸ਼ ਜਦੋਂ ਸਿਦਕੀਯਾਹ ਯਹੂਦਾਹ ਦਾ ਰਾਜਾ ਸੀ ਉਸ ਦੇ ਸ਼ੁਰੂ ਦੇ ਸਮੇਂ ਵਿੱਚ, ਨਬੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਮਿਲਿਆ। ਇਹ ਸੰਦੇਸ਼ ਏਲਾਮ ਦੀ ਕੌਮ ਬਾਰੇ ਹੈ।"

18ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਬਹੁਤ ਛੇਤੀ ਹੀ ਮੈਂ ਏਲਾਮ ਦੀ ਕਮਾਨ ਤੋੜ ਸੁੱਟਾਂਗਾ। ਕਮਾਨ ਹੀ ਏਲਾਮ ਦਾ ਸਭ ਤੋਂ ਤਾਕਤਵਰ ਹਬਿਆਰ ਹੈ।"

19ਮੈਂ ਚਹੁਂਆਂ ਹਵਾਵਾਂ ਨੂੰ ਏਲਾਮ ਦੇ ਵਿਰੁੱਧ ਲਿਆਵਾਂਗਾ। ਮੈਂ ਊਨ੍ਹਾਂ ਨੂੰ ਅਕਾਸ਼ ਦੇ ਚਹੁਂਆਂ ਕੋਨਿਆਂ ਤੋਂ ਲਿਆਵਾਂਗਾ। ਮੈਂ ਏਲਾਮ ਦੇ ਲੋਕਾਂ ਨੂੰ ਧਰਤੀ ਦੇ ਹਰ ਓਸ ਪਾਸੇ ਭੇਜ ਦਿਆਂਗਾ ਜਿੱਥੇ ਕਿ ਚਾਰੇ ਹਵਾਵਾਂ ਵਗਦੀਆਂ ਨੇ। ਏਲਾਮ ਦੇ ਬੰਦੀ ਵੀ ਹਰ ਕੌਮ ਵੱਲ ਲਿਜਾਏ ਜਾਣਗੇ।"

20ਮੈਂ ਏਲਾਮ ਦੇ ਟੋਟੇ ਕਰ ਦਿਆਂਗਾ, ਜਦੋਂ ਉਨ੍ਹਾਂ ਦੇ ਦੁਸ਼ਮਣ ਦੇਖ ਰਹੇ ਹੋਣਗੇ। ਮੈਂ ਏਲਾਮ ਨੂੰ ਉਨ੍ਹਾਂ ਲੋਕਾਂ ਸਾਹਮਣੇ ਤੋੜ ਦਿਆਂਗਾ, ਜਿਹੜੇ ਉਸ ਨੂੰ ਕਤਲ ਕਰਨਾ ਲੋਚਦੇ ਨੇ। ਮੈਂ ਉਨ੍ਹਾਂ ਲਈ ਭਿਆਨਕ ਮੁਸੀਬਤਾਂ ਲਿਆਵਾਂਗਾ। ਮੈਂ ਉਨ੍ਹਾਂ ਨੂੰ ਦਿਖਾ ਦਿਆਂਗਾ ਕਿ ਮੈਂ ਕਿੰਨਾ ਕਹਿਰਵਾਨ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਏਲਾਮ ਦਾ ਪਿੱਛਾ ਕਰਨ ਲਈ ਮੈਂ ਇੱਕ ਤਲਵਾਰ ਭੇਜਾਂਗਾ। ਇਹ ਤਲਵਾਰ ਉਨ੍ਹਾਂ ਨੂੰ ਭਜਾੇਗੀ ਜਦੋਂ ਤੀਕ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਮਾਰ ਨਹੀਂ ਮੁਕਾਉਂਦਾ।"

Jeremiah 37 illustration - Jeremiah Chapter 37

21ਮੈਂ ਏਲਾਮ ਨੂੰ ਦਿਖਾ ਦਿਆਂਗਾ ਕਿ ਮੇਰਾ ਕਾਬੂ ਹੈ। ਅਤੇ ਮੈਂ ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਤਬਾਹ ਕਰ ਦਿਆਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

Chapter Complete

You have read Jeremiah 37

21 verses