Lumina
Jeremiah

The Scroll Burned

Jeremiah 36·Punjabi Bible

1ਮੋਆਬ ਦੀਆਂ ਵੱਡੀਆਂ ਅੰਗੂਰੀ ਵੇਲਾਂ ਤੋਂ ਖੁਸ਼ੀ ਅਤੇ ਆਨੰਦ ਮੁੱਕ ਗਏ ਹਨ। ਮੈਂ ਮੈਅ ਦੇ ਕੋਲੂ ਤੋਂ ਵਗਦੀ ਹੋਈ ਮੈਅ ਰੋਕ ਦਿੱਤੀ ਹੈ। ਇੱਥੇ ਮੈਅ ਬਨਾਉਣ ਲਈ ਅੰਗੂਰਾਂ ਨੂੰ ਕੁਚਲਣ ਵਾਲੇ ਲੋਕਾਂ ਦਾ ਗਾਉਣਾ ਅਤੇ ਨੱਚਣਾ ਨਹੀਂ ਹੈ। ਇੱਥੇ ਖੁਸ਼ੀ ਦੇ ਨਾਹਰੇ ਨਹੀਂ ਹਨ।"

2“ਹਸ਼ਬੋਨ ਅਤੇ ਅਲਆਲੇਹ ਦੇ ਕਸਬਿਆਂ ਦੇ ਲੋਕ ਰੋ ਰਹੇ ਹਨ। ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਯਹਸ ਕਸਬੇ ਤੀਕ ਵੀ ਸੁਣੀਆਂ ਜਾ ਸੱਕਦੀਆਂ ਹਨ। ਉਨ੍ਹਾਂ ਦੇ ਰੋਣ ਦੀ ਆਵਾਜ਼ ਸੋਅਰ ਦੇ ਕਸਬੇ ਤੋਂ ਹੋਰੋਨਾਯਿਮ ਅਤੇ ਅਲਗਬ-ਸ਼ਲੀਸ਼ੀਯਾਹ ਦੇ ਕਸਬਿਆਂ ਤੀਕ ਵੀ ਸੁਣੀ ਜਾ ਸੱਕਦੀ ਹੈ। ਨਿਮਰੀਮ ਦੇ ਪਾਣੀ ਵੀ ਸੁੱਕ ਗਏ ਹਨ।"

3ਰੋਕ ਦਿਆਂਗਾ ਮੈਂ ਮੋਆਬ ਨੂੰ ਉੱਚੀਆਂ ਥਾਵਾਂ ਉੱਤੇ ਹੋਮ ਬਲੀਆਂ ਚੜ੍ਹਾਉਣ ਤੋਂ। ਮੈਂ ਉਨ੍ਹਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤੋਂ ਰੋਕ ਦਿਆਂਗਾ।।” ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ।"

4“ਮੋਆਬ ਲਈ ਮੈਂ ਬਹੁਤ ਉਦਾਸ ਹਾਂ। ਮੇਰਾ ਦਿਲ ਮੌਤ ਦੇ ਗੀਤ ਦੀ ਧੁਨ ਛੇੜਦੀ ਬੰਸਰੀ ਦੀ ਤਰ੍ਹਾਂ ਰੋਦਾ ਹੈ। ਮੈਂ ਕੀਰ-ਹਰਸ ਦੇ ਲੋਕਾਂ ਲਈ ਉਦਾਸ ਹਾਂ। ਉਨ੍ਹਾਂ ਦਾ ਪੈਸਾ ਅਤੇ ਦੌਲਤ ਸਾਰੇ ਹੀ ਖੋਹ ਲੇ ਗਏ ਹਨ।"

5ਹਰ ਕਿਸੇ ਨੇ ਆਪਣਾ ਸਿਰ ਮੁਨਾਇਆ ਹੋਇਆ ਹੈ। ਹਰ ਕਿਸੇ ਦੀ ਦਾਹੜੀ ਕੱਟੀ ਹੋਈ ਹੈ। ਹਰ ਕਿਸੇ ਦੇ ਹੱਥ ਕੱਟੇ ਹੋਏ ਹਨ ਅਤੇ ਖੂਨ ਨਾਲ ਭਰੇ ਹੋਏ ਨੇ। ਹਰ ਕਿਸੇ ਨੇ ਲੱਕ ਦੁਆਲੇ ਸੋਗੀ ਵਸਤਰ ਪਹਿਨੇ ਹੋਏ ਨੇ।"

Jeremiah 36 illustration - Jeremiah Chapter 36

6ਲੋਕ ਹਰ ਥਾਂ ਮੋਆਬ ਵਿੱਚ ਮਰੇ ਹੋਇਆਂ ਲਈ ਰੋ ਰਹੇ ਨੇ-ਹਰ ਛੱਤ ਉੱਤੇ ਅਤੇ ਹਰ ਚੌਰਾਹੇ ਉੱਤੇ। ਇੱਥੇ ਉਦਾਸੀ ਫ਼ੈਲੀ ਹੋਈ ਹੈ ਕਿਉਂ ਕਿ ਮੈਂ ਮੋਆਬ ਨੂੰ ਖਾਲੀ ਭਾਂਡੇ ਵਾਂਗ ਤੋੜ ਸੁੱਟਿਆ ਹੈ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

7ਟੁੱਟ ਭੱਜ ਚੁੱਕਿਆ ਹੈ ਮੋਆਬ। ਉਸ ਲਈ ਰੋਵੋ। ਆਤਮ-ਸਮਰਪਣ ਕਰ ਦਿੱਤਾ ਸੀ ਮੋਆਬ ਨੇ। ਹੁਣ ਮੋਆਬ ਸ਼ਰਮਸਾਰ ਹੈ। ਲੋਕ ਮੋਆਬ ਦਾ ਮਜ਼ਾਕ ਉਡਾਉਂਦੇ ਹਨ-ਪਰ ਜਿਹੜੀਆਂ ਗੱਲਾਂ ਵਾਪਰ ਚੁੱਕੀਆਂ ਹਨ ਉਹ ਉਨ੍ਹਾਂ ਨੂੰ ਭੈਭੀਤ ਕਰਦੀਆਂ ਹਨ।"

8ਯਹੋਵਾਹ ਆਖਦਾ ਹੈ, “ਦੇਖੋ! ਬਾਜ਼ ਅਕਾਸ਼ ਉੱਤੋਂ ਝਪਟ ਰਿਹਾ ਹੈ। ਇਹ ਮੋਆਬ ਉੱਤੇ ਆਪਣੇ ਖੰਭ ਫ਼ੈਲਾ ਰਿਹਾ ਹੈ।"

9ਕਿਰਿਓਬ ਉੱਤੇ ਕਬਜ਼ਾ ਹੋ ਜਾਵੇਗਾ। ਮਜ਼ਬੂਤ ਛੁਪਣਗਾਹਾਂ ਉੱਤੇ ਵੀ ਕਬਜ਼ਾ ਕਰ ਲਿਆ ਜਾਵੇਗਾ। ਉਸ ਸਮੇਂ, ਮੋਆਬ ਦੇ ਫ਼ੌਜੀ ਉਸ ਔਰਤ ਵਾਂਗ ਡਰੇ ਹੋਏ ਹੋਣਗੇ ਜਿਹੜੀ ਬੱਚਾ ਜਣ ਰਹੀ ਹੁੰਦੀ ਹੈ।"

10ਮੋਆਬ ਦੀ ਕੌਮ ਤਬਾਹ ਹੋ ਜਾਵੇਗੀ। ਕਿਉਂ? ਕਿਉਂ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹਨ।”"

Jeremiah 36 illustration - Jeremiah Chapter 36

11ਯਹੋਵਾਹ ਇਹ ਗੱਲਾਂ ਆਖਦਾ ਹੈ: “ਮੋਆਬ ਦੇ ਲੋਕੋ, ਤੁਹਾਡੇ ਲਈ ਇੱਥੇ ਡਰ, ਡੂੰਘੀਆਂ ਖੱਡਾਂ ਅਤੇ ਜਾਲ ਹਨ।"

12ਲੋਕ ਭੈਭੀਤ ਹੋਣਗੇ ਅਤੇ ਦੂਰ ਭੱਜ ਜਾਣਗੇ ਅਤੇ ਉਹ ਡੂੰਘਿਆਂ ਟੋਇਆਂ ਅੰਦਰ ਡਿੱਗ ਪੈਣਗੇ। ਜਿਹੜਾ ਡੂੰਘਿਆਂ ਟੋਇਆਂ ਵਿੱਚੋਂ ਬਾਹਰ ਆਵੇਗਾ, ਉਹ ਜਾਲਾਂ ਅੰਦਰ ਫ਼ੜਿਆ ਜਾਵੇਗਾ। ਮੈਂ ਮੋਆਬ ਲਈ ਸਜ਼ਾ ਦਾ ਸਾਲ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

13“ਲੋਕੀਂ ਤਾਕਤਵਰ ਦੁਸ਼ਮਣ ਕੋਲੋਂ ਦੂਰ ਭੱਜ ਗਏ ਨੇ। ਉਹ ਸੁਰੱਖਿਆ ਲਈ ਹਸ਼ਬੋਨ ਇਲਾਕੇ ਵਿੱਚ ਭੱਜ ਗਏ ਨੇ। ਪਰ ਓੱਥੇ ਕੋਈ ਸੁਰੱਖਿਆ ਨਹੀਂ ਸੀ। ਹਸ਼ਬੋਨ ਅੰਦਰ ਅੱਗ ਲਗੀ। ਉਹ ਅੱਗ ਸੀਹੋਨ ਦੇ ਕਸਬੇ ਅੰਦਰ ਲਗੀ। ਅਤੇ ਇਹ ਮੋਆਬ ਦੇ ਆਗੂਆਂ ਨੂੰ ਤਬਾਹ ਕਰ ਰਹੀ ਹੈ। ਇਹ ਉਨ੍ਹਾਂ ਗੁਮਾਨੀ ਲੋਕਾਂ ਨੂੰ ਤਬਾਹ ਕਰ ਰਹੀ ਹੈ।"

14ਮੋਆਬ, ਤੇਰੇ ਲਈ ਬੁਰਾ ਹੋਵੇਗਾ। ਕਮੋਸ਼ ਦੇ ਲੋਕ ਤਬਾਹ ਹੋ ਗਏ ਨੇ। ਤੇਰੇ ਧੀਆਂ-ਪੁੱਤਰ ਬੰਦੀ ਬਣਾ ਕੇ ਦੂਰ ਲਿਜਾਏ ਜਾਣਗੇ।"

15“ਮੋਆਬ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ। ਪਰ ਆਉਣ ਵਾਲੇ ਦਿਨਾਂ ਵਿੱਚ, ਮੈਂ ਮੋਆਬ ਦੇ ਬੰਦਿਆਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਇਸ ਨਾਲ ਮੋਆਬ ਬਾਰੇ ਨਿਆਂ ਖਤਮ ਹੁੰਦਾ ਹੈ।"

Jeremiah 36 illustration - Jeremiah Chapter 36

16ਅੰਮੋਨ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਅੰਮੋਨੀ ਲੋਕਾਂ ਬਾਰੇ ਹੈ। ਯਹੋਵਾਹ ਆਖਦਾ ਹੈ: “ਅੰਮੋਨੀ ਲੋਕੋ, ਕੀ ਤੁਸੀਂ ਸੋਚਦੇ ਹੋ ਕਿ ਇਸਰਾਏਲ ਦੇ ਲੋਕਾਂ ਦੇ ਬੱਚੇ ਨਹੀਂ ਹਨ? ਕੀ ਸੋਚਦੇ ਹੋ ਤੁਸੀਂ ਕਿ ਇੱਥੇ ਬੱਚੇ ਨਹੀਂ ਹਨ ਆਪਣੇ ਮਾਪਿਆਂ ਦੀ ਮੌਤ ਮਗਰੋਂ ਧਰਤੀ ਸਾਂਭਣ ਵਾਲੇ? ਫ਼ੇਰ ਕਾਤੋਂ ਮਲਕਾਮ ਦੇ ਲੋਕਾਂ ਨੇ ਗਾਦ ਦੀ ਧਰਤੀ ਲਈ ਅਤੇ ਇਸ ਦੇ ਨਗਰਾਂ ਵਿੱਚ ਵਸ ਗਏ?”"

17ਯਹੋਵਾਹ ਆਖਦਾ ਹੈ, “ਅੰਮੋਨ ਦੇ ਰੱਬਾਹ ਅੰਦਰ ਸਮਾਂ ਆਵੇਗਾ ਜਦੋਂ ਲੋਕੀਂ ਜੰਗ ਦੀਆਂ ਅਵਾਜ਼ਾਂ ਸੁਣਨਗੇ। ਅੰਮੋਨ ਦਾ ਰੱਬਾਹ ਤਬਾਹ ਹੋ ਜਾਵੇਗਾ। ਸਿਰਫ਼ ਤਬਾਹ ਹੋਏ ਮਕਾਨਾਂ ਨਾਲ ਢੱਕੀਆਂ ਹੋਈਆਂ ਨੰਗੀਆਂ ਪਹਾੜੀਆਂ ਹੀ ਬਚਣਗੀਆਂ। ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬੇ ਸਾੜ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜ਼ਬੂਰ ਕੀਤਾ ਸੀ। ਪਰ ਬਾਦ ਵਿੱਚ ਇਸਰਾਏਲ ਉਨ੍ਹਾਂ ਨੂੰ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

18“ਹਸ਼ਬੋਨ ਦੇ ਲੋਕੋ ਰੋਵੋ, ਕਿਉਂ ਕਿ ਅਈ ਦਾ ਸ਼ਹਿਰ ਤਬਾਹ ਹੋ ਗਿਆ ਹੈ। ਅੰਮੋਨ ਦੇ ਰੱਬਾਹ ਦੀਓ ਔਰਤੋਂ, ਰੋਵੋ! ਆਪਣੇ ਸੋਗ ਦੇ ਬਸਤਰ ਪਹਿਨ ਲਵੋ ਅਤੇ ਰੋਵੋ। ਸੁਰੱਖਿਆ ਲਈ ਸ਼ਹਿਰ ਵੱਲ ਭੱਜੋ। ਕਿਉਂ ਕਿ ਦੁਸ਼ਮਣ ਆ ਰਿਹਾ ਹੈ। ਉਹ ਮਲਕਾਮ ਨੂੰ ਉਸ ਦੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਲੈ ਜਾਣਗੇ।"

19ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ। ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ। ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ। ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।”"

20ਪਰ ਸਰਬ-ਸ਼ਕਤੀਮਾਨ ਯਹੋਵਾਹ ਇਹ ਆਖਦਾ ਹੈ: “ਮੈਂ ਤੁਹਾਡੇ ਲਈ ਹਰ ਪਾਸਿਓ ਮੁਸੀਬਤਾਂ ਲਿਆਵਾਂਗਾ। ਤੁਸੀਂ ਸਾਰੇ ਹੀ ਭੱਜ ਜਾਓਗੇ। ਅਤੇ ਕੋਈ ਫ਼ੇਰ ਕਦੇ ਤੁਹਾਨੂੰ ਇਕੱਠਿਆਂ ਨਹੀਂ ਕਰ ਸੱਕੇਗਾ।”"

Jeremiah 36 illustration - Jeremiah Chapter 36

21“ਅੰਮੋਨੀ ਲੋਕਾਂ ਨੂੰ ਬੰਦੀ ਬਣਾ ਕੇ ਲੈ ਜਾਇਆ ਜਾਵੇਗਾ। ਪਰ ਸਮਾਂ ਆਵੇਗਾ ਜਦੋਂ ਮੈਂ ਅੰਮੋਨੀ ਲੋਕਾਂ ਨੂੰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

22ਅਦੋਮ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਅਦੋਮ ਬਾਰੇ ਹੈ। ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਕੀ ਤੇਮਾਨ ਅੰਦਰ ਕੋਈ ਸਿਆਣਪ ਨਹੀਂ ਬਚੀ? ਕੀ ਅਦੋਮ ਦੇ ਸਿਆਣੇ ਲੋਕ ਸਲਾਹ ਦੇਣ ਦੇ ਕਾਬਲ ਨਹੀਂ ਰਹੇ? ਕੀ ਉਹ ਆਪਣੀ ਸਿਆਣਪ ਗੁਆ ਚੁੱਕੇ ਨੇ?"

23ਦਦਾਨ ਵਿੱਚ ਰਹਿਣ ਵਾਲੇ ਤੁਸੀਂ ਲੋਕੋ, ਭੱਜ ਜਾਵੋ! ਛੁਪ ਜਾਵੋ! ਕਿਉਂ? ਕਿਉਂ ਕਿ ਮੈਂ ਏਸਾਓ ਨੂੰ ਉਸ ਦੇ ਮੰਦਿਆਂ ਕਾਰਿਆਂ ਲਈ ਸਜ਼ਾ ਦੇਵਾਂਗਾ।"

24“ਕਾਮੇ ਵੇਲਾਂ ਤੋਂ ਅੰਗੂਰ ਤੋਂੜਦੇ ਨੇ ਪਰ ਉਹ ਕੁਝ ਅੰਗੂਰ ਪੌਦਿਆਂ ਉੱਤੇ ਰਹਿਣ ਦਿੰਦੇ ਨੇ। ਜੇ ਰਾਤ ਵੇਲੇ ਚੋਰ ਪੈ ਜਾਣ, ਤਾਂ ਉਹ ਸਭ ਕੁਝ ਨਹੀਂ ਲਿਜਾ ਸੱਕਦੇ।"

25ਪਰ ਮੈਂ ਏਸਾਓ ਕੋਲੋਂ ਸਭ ਕੁਝ ਲੈ ਜਾਵਾਂਗਾ। ਮੈਂ ਉਸ ਦੇ ਛੁਪਣ ਦੀਆਂ ਸਾਰੀਆਂ ਥਾਵਾਂ ਲੱਭ ਲਵਾਂਗਾ। ਉਹ ਮੇਰੇ ਪਾਸੋਂ ਛੁਪ ਨਹੀਂ ਸੱਕੇਗਾ। ਉਸ ਦੇ ਬੱਚੇ, ਰਿਸ਼ਤੇਦਾਰ ਅਤੇ ਗੁਆਂਢੀ ਸਾਰੇ ਹੀ ਮਾਰੇ ਜਾਣਗੇ।"

Jeremiah 36 illustration - Jeremiah Chapter 36

26ਮੇਰੇ ਲੋਕੋ, ਆਪਣੇ ਯਤੀਮਾਂ ਦੀ ਚਿੰਤਾ ਨਾ ਕਰੋ। ਮੈਂ ਉਨ੍ਹਾਂ ਨੂੰ ਜੀਵਤ ਰੱਖਾਂਗਾ। ਤੁਹਾਡੀਆਂ ਪਤਨੀਆਂ ਮੇਰੇ ਉੱਤੇ ਭਰੋਸਾ ਕਰ ਸੱਕਦੀਆਂ ਨੇ!”"

27ਇਹੀ ਹੈ ਜੋ ਯਹੋਵਾਹ ਆਖਦਾ ਹੈ, “ਕੁਝ ਲੋਕ ਸਜ਼ਾ ਦੇ ਅਧਿਕਾਰੀ ਨਹੀਂ ਹੁੰਦੇ-ਪਰ ਉਹ ਦੁੱਖ ਭੋਗਦੇ ਨੇ। ਪਰ ਅਦੋਮ ਤੂੰ ਸਜ਼ਾ ਦਾ ਅਧਿਕਾਰੀ ਹੈਂ-ਇਸ ਲਈ ਤੈਨੂੰ ਸੱਚਮੁੱਚ ਸਜ਼ਾ ਮਿਲੇਗੀ। ਤੂੰ ਉਸ ਸਜ਼ਾ ਤੋਂ ਨਹੀਂ ਬਚ ਸੱਕੇਂਗਾ ਜਿਸਦਾ ਤੂੰ ਅਧਿਕਾਰੀ ਹੈਂ। ਤੈਨੂੰ ਸਜ਼ਾ ਮਿਲੇਗੀ।”"

28ਯਹੋਵਾਹ ਆਖਦਾ ਹੈ, “ਮੈਂ ਆਪਣੀ ਸ਼ਕਤੀ ਨਾਲ ਮੈਂ ਇਹ ਇਕਰਾਰ ਕਰਦਾ ਹਾਂ: ਮੈਂ ਇਕਰਾਰ ਕਰਦਾ ਹਾਂ ਕਿ ਬਾਸਰਾਹ ਦਾ ਸ਼ਹਿਰ ਤਬਾਹ ਕਰ ਦਿੱਤਾ ਜਾਵੇਗਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਜਾਵੇਗਾ। ਲੋਕੀ ਹੋਰਨਾਂ ਸ਼ਹਿਰਾਂ ਨੂੰ ਬਦ-ਦੁਆ ਦੇਣ ਵੇਲੇ ਉਸਦੀ ਮਿਸਾਲ ਦੇ ਤੌਰ ਤੇ ਵਰਤੋਂ ਕਰਨਗੇ। ਲੋਕ ਉਸ ਸ਼ਹਿਰ ਦੀ ਬੇਇੱਜ਼ਤੀ ਕਰਨਗੇ। ਅਤੇ ਬਾਸਰਾਹ ਦੇ ਆਲੇ-ਦੁਆਲੇ ਦੇ ਸਾਰੇ ਕਸਬੇ ਹਮੇਸ਼ਾ ਲਈ ਬਰਬਾਦ ਹੋ ਜਾਣਗੇ।”"

29ਮੈਂ ਇਹ ਸੰਦੇਸ਼ ਯਹੋਵਾਹ ਪਾਸੋਂ ਸੁਣਿਆ ਸੀ। ਅਤੇ ਉਸ ਨੇ ਇੱਕ ਸੰਦੇਸ਼ਵਾਹਕ ਨੂੰ ਕੌਮਾਂ ਵੱਲ ਇਹ ਸੰਦੇਸ਼ ਦੇਕੇ ਘਲਿਆ: “ਆੱਪਣੀਆਂ ਫ਼ੋਜਾਂ ਇਕੱਠੀਆਂ ਕਰ ਲਵੋ! ਜੰਗ ਲਈ ਤਿਆਰ ਹੋ ਜਾਵੋ! ਅਦੋਮ ਦੀ ਕੌਮ ਉੱਤੇ ਧਾਵਾ ਬੋਲ ਦਿਓ!"

30ਅਦੋਮ, ਮੈਂ ਤੈਨੂੰ ਗ਼ੈਰ ਜ਼ਰੂਰੀ ਬਣਾ ਦਿਆਂਗਾ, ਹਰ ਬੰਦਾ ਤੇਰੇ ਨਾਲ ਨਫ਼ਰਤ ਕਰੇਗਾ।"

Jeremiah 36 illustration - Jeremiah Chapter 36

31ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

32“ਅਦੋਮ ਤਬਾਹ ਹੋ ਜਾਵੇਗਾ। ਲੋਕਾਂ ਨੂੰ, ਉੱਜੜੇ ਸ਼ਹਿਰਾਂ ਨੂੰ ਦੇਖਕੇ ਧੱਕਾ ਲੱਗੇਗਾ। ਲੋਕ ਉੱਜੜੇ ਹੋਏ ਸ਼ਹਿਰ ਲਈ, ਹੈਰਾਨ ਹੋਕੇ ਸੀਟੀਆਂ ਮਾਰਨਗੇ।"

Chapter Complete

You have read Jeremiah 36

32 verses