Lumina
Jeremiah

The New Covenant

Jeremiah 31·Punjabi Bible

1ਜਦੋਂ ਉਹ ਇਕੱਠੇ ਭੋਜਨ ਕਰ ਰਹੇ ਸਨ, ਇਸ਼ਮਾਏਲ ਅਤੇ ਉਸ ਦੇ ਦਸ ਬੰਦੇ ਉੱਠੇ ਅਤੇ ਉਨ੍ਹਾਂ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਗਦਲਯਾਹ ਹੀ ਉਹ ਬੰਦਾ ਸੀ ਜਿਸਦੀ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਗਵਰਨਰ ਵਜੋਂ ਚੋਣ ਕੀਤੀ ਸੀ।"

2ਇਸ਼ਮਾਏਲ ਨੇ ਯਹੂਦਾਹ ਦੇ ਉਨ੍ਹਾਂ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਜਿਹੜੇ ਮਿਸਪਾਹ ਕਸਬੇ ਵਿੱਚ ਗਦਲਯਾਹ ਦੇ ਨਾਲ ਸਨ। ਇਸ਼ਮਾਏਲ ਨੇ ਬਾਬਲ ਦੇ ਉਨ੍ਹਾਂ ਸਿਪਾਹੀਆਂ ਨੂੰ ਵੀ ਮਾਰ ਦਿੱਤਾ ਜਿਹੜੇ ਗਦਲਯਾਹ ਦੇ ਨਾਲ ਸਨ।"

3ਉਸ ਦਿਨ ਤੋਂ ਮਗਰੋਂ ਜਦੋਂ ਕਿ ਗਦਲਯਾਹ ਕਤਲ ਕੀਤਾ ਗਿਆ ਸੀ, ਅਸੀਂ ਬੰਦੇ ਮਿਸਪਾਹ ਵਿੱਚ ਆਏ। ਉਹ ਯਹੋਵਾਹ ਦੇ ਮੰਦਰ ਲਈ ਅਨਾਜ ਦੀਆਂ ਭੇਟਾਂ ਅਤੇ ਧੂਪ ਲਿਆ ਰਹੇ ਸਨ ਉਨ੍ਹਾਂ ਅਸੀਂ ਬੰਦਿਆਂ ਨੇ ਆਪਣੀਆਂ ਦਾਢ਼ੀਆਂ ਮੁਨਾਈਆਂ ਹੋਈਆਂ ਸਨ, ਆਪਣੇ ਕਪੜੇ ਪਾੜੇ ਹੋਏ ਸਨ ਅਤੇ ਆਪਣੇ ਉੱਤੇ ਜ਼ਖਮ ਕੀਤੇ ਹੋਏ ਸਨ। ਉਹ ਸ਼ਕਮ, ਸ਼ੀਲੋਹ ਅਤੇ ਸਮਾਰਿਯਾ ਤੋਂ ਆਏ ਸਨ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇਲਮ ਨਹੀਂ ਸੀ ਕਿ ਗਦਲਯਾਹ ਮਾਰਿਆ ਜਾ ਚੁੱਕਿਆ ਹੈ।"

4ਇਸ਼ਮਾਏਲ ਮਿਸਪਾਹ ਨੂੰ ਛੱਡ ਕੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਣ ਲਈ ਗਿਆ। ਜਦੋਂ ਉਹ ਉਨ੍ਹਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਰੋਣ ਲੱਗ ਪਿਆ। ਇਸ਼ਮਾਏਲ ਉਨ੍ਹਾਂ ਅਸੀਂ ਬੰਦਿਆਂ ਨੂੰ ਮਿਲਿਆ ਅਤੇ ਆਖਣ ਲੱਗਾ, “ਆਓ ਮੇਰੇ ਨਾਲ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਿਲੋ।”"

5ਜਦੋਂ ਹੀ ਸ਼ਹਿਰ ਪਹੁੰਚੇ, ਇਸ਼ਮਾਏਲ ਅਤੇ ਉਸ ਦੇ ਨਾਲ ਦੇ ਬੰਦਿਆਂ ਨੇ ਉਨ੍ਹਾਂ ਅਸੀਂ ਬੰਦਿਆਂ ਨੂੰ ਮਾਰਨਾ ਅਤੇ ਡੂੰਘੇ ਹੌਜ਼ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ! ਪਰ ਉਨ੍ਹਾਂ ਬੰਦਿਆਂ ਵਿੱਚ ਦਸ ਜਾਣਿਆਂ ਨੇ ਇਸ਼ਮਾਏਲ ਨੂੰ ਆਖਿਆ ਸਾਨੂੰ ਨਾ ਮਾਰੋ! ਅਸੀਂ ਕੁਝ ਚੀਜ਼ਾਂ ਇੱਕ ਖੇਤ ਅੰਦਰ ਛੁਪਾਕੇ ਰੱਖੀਆਂ ਹੋਈਆਂ ਹਨ। ਸਾਡੇ ਕੋਲ ਕਣਕ, ਜੌਂ, ਅਤੇ ਤੇਲ ਅਤੇ ਸ਼ਹਿਦ ਹੈ। ਅਸੀਂ ਉਹ ਚੀਜ਼ਾਂ ਤੈਨੂੰ ਦੇ ਦੇਵਾਂਗੇ! ਇਸ ਲਈ ਇਸ਼ਮਾਏਲ ਰੁਕ ਗਿਆ ਅਤੇ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਕਤਲ ਨਹੀਂ ਕੀਤਾ।"

Jeremiah 31 illustration - Jeremiah Chapter 31

6(ਇਸ਼ਮਾਏਲ ਨੇ ਮੁਰਦਾ ਲਾਸ਼ਾਂ ਨਾਲ ਹੌਜ਼ ਭਰ ਦਿੱਤਾ-ਅਤੇ ਉਹ ਹੌਜ਼ ਬਹੁਤ ਵੱਡਾ ਸੀ। ਇਸ ਨੂੰ ਆਸਾ ਨਾਂ ਦੇ ਯਹੂਦਾਹ ਦੇ ਰਾਜੇ ਨੇ ਬਣਾਇਆ ਸੀ। ਰਾਜੇ ਨੇ ਇਹ ਹੌਜ਼ ਇਸ ਲਈ ਬਣਵਾਇਆ ਸੀ ਤਾਂ ਜੋ ਲੜਾਈ ਦੇ ਦਿਨਾਂ ਵਿੱਚ ਸ਼ਹਿਰ ਲਈ ਪਾਣੀ ਮਿਲ ਸੱਕੇ। ਆਸਾ ਨੇ ਅਜਿਹਾ ਆਪਣੇ ਸ਼ਹਿਰ ਨੂੰ ਇਸਰਾਏਲ ਦੇ ਰਾਜੇ ਬਆਸ਼ਾ ਤੋਂ ਬਚਾਉਣ ਲਈ ਕੀਤਾ ਸੀ।)"

7ਇਸ਼ਮਾਏਲ ਨੇ ਮਿਸਪਾਹ ਕਸਬੇ ਦੇ ਹੋਰ ਸਾਰੇ ਬੰਦਿਆਂ ਨੂੰ ਵੀ ਫ਼ੜ ਲਿਆ ਅਤੇ ਅੰਮੋਨੀ ਲੋਕਾਂ ਦੇ ਦੇਸ਼ ਅੰਦਰ ਜਾਣ ਦੀ ਤਿਆਰੀ ਕਰਨ ਲੱਗਾ। (ਉਨ੍ਹਾਂ ਲੋਕਾਂ ਵਿੱਚ ਰਾਜੇ ਦੀਆਂ ਧੀਆਂ, ਅਤੇ ਉਹ ਸਾਰੇ ਲੋਕ ਸਨ ਜਿਹੜੇ ਓੱਥੇ ਪਿੱਛੇ ਰਹਿ ਚੁੱਕੇ ਸਨ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਦੀ ਨਿਗਰਾਨੀ ਲਈ ਚੁਣਿਆ ਸੀ।)"

8ਯੋਹਾਨਾਨ, ਵਲਦ ਕਾਰੇਆਹ ਅਤੇ ਉਨ੍ਹਾਂ ਹੋਰ ਸਾਰੇ ਫ਼ੌਜੀ ਅਧਿਕਾਰੀਆਂ, ਜਿਹੜੇ ਉਸ ਦੇ ਨਾਲ ਸਨ, ਨੇ ਇਸ਼ਮਾਏਲ ਦੇ ਮੰਦੇ ਕਾਰਿਆਂ ਬਾਰੇ ਸੁਣਿਆ।"

9ਇਸ ਲਈ ਯੋਹਾਨਾਨ ਅਤੇ ਉਸ ਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੇ ਆਪਣੇ ਬੰਦੇ ਨਾਲ ਲੇ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨਾਲ ਲੜਨ ਲਈ ਚੱਲ ਪਏ। ਉਨ੍ਹਾਂ ਨੇ ਇਸ਼ਮਾਏਲ ਨੂੰ ਪਾਣੀ ਦੇ ਉਸ ਵੱਡੇ ਤਲਾਅ ਨੇੜੇ ਫ਼ੜ ਲਿਆ ਜਿਹੜਾ ਗਿਬਓਨ ਦੇ ਕਸਬੇ ਵਿੱਚ ਹੈ।"

10ਉਨ੍ਹਾਂ ਕੈਦੀਆਂ ਨੇ, ਜਿਨ੍ਹਾਂ ਨੂੰ ਇਸ਼ਮਾਏਲ ਨੂੰ ਬੰਦੀ ਬਣਾਇਆ ਸੀ, ਯੋਹਾਨਾਨ ਅਤੇ ਉਸ ਦੇ ਫ਼ੌਜੀ ਅਧਿਕਾਰੀਆਂ ਨੂੰ ਦੇਖਿਆ। ਉਹ ਲੋਕ ਬਹੁਤ ਖੁਸ਼ ਹੋਏ।"

Jeremiah 31 illustration - Jeremiah Chapter 31

11ਤਾਂ ਉਹ ਸਾਰੇ ਲੋਕ, ਜਿਨ੍ਹਾਂ ਨੂੰ ਇਸ਼ਮਾਏਲ ਨੇ ਮਿਸਪਾਹ ਵਿਖੇ ਬੰਦੀ ਬਣਾਇਆ ਸੀ, ਕਾਰੇਆਹ ਦੇ ਪੁੱਤਰ ਯੋਹਾਨਾਨ ਵੱਲ ਦੌੜੇ।"

12ਪਰ ਇਸ਼ਮਾਏਲ ਅਤੇ ਉਸ ਦੇ ਅੱਠ ਸਾਬੀ ਯੋਹਾਨਾਨ ਕੋਲੋਂ ਬਚ ਕੇ ਅੰਮੋਨੀਆਂ ਕੋਲ ਨਠ੍ਠ ਗਏ।"

13ਇਸ ਤਰ੍ਹਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਸਾਰੇ ਫ਼ੌਜੀ ਅਧਿਕਾਰੀਆਂ ਨੇ ਬੰਦੀਵਾਨਾਂ ਨੂੰ ਛੁਡਾਇਆ। ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ ਅਤੇ ਫ਼ੇਰ ਉਸ ਨੇ ਮਿਸਪਾਹ ਦੇ ਉਨ੍ਹਾਂ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਬਚੇ ਹੋਇਆਂ ਵਿੱਚ ਸਨ, ਸਿਪਾਹੀ, ਔਰਤਾਂ, ਬੱਚੇ ਅਤੇ ਸ਼ਾਹੀ ਅਧਿਕਾਰੀ। ਯੋਹਾਨਾਨ ਉਨ੍ਹਾਂ ਨੂੰ ਗਿਬਓਨ ਸ਼ਹਿਰ ਤੋਂ ਵਾਪਸ ਲੈ ਆਇਆ।"

14ਮਿਸਰ ਨੂੰ ਬਚ ਨਿਕਲਣਾ ਯੋਹਾਨਾਨ ਅਤੇ ਹੋਰ ਫ਼ੌਜੀ ਅਧਿਕਾਰੀ ਕਸਦੀਆਂ ਤੋਂ ਭੈਭੀਤ ਸਨ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਗਵਰਨਰ ਵਜੋਂ ਚੁਣਿਆ ਸੀ। ਪਰ ਇਸ਼ਮਾਏਲ ਨੇ ਗਦਲਯਾਹ ਨੂੰ ਕਤਲ ਕਰ ਦਿੱਤਾ ਸੀ, ਅਤੇ ਯੋਹਾਨਾਨ ਭੈਭੀਤ ਸੀ ਕਿ ਕਸਦੀ ਗੁੱਸੇ ਹੋਣਗੇ। ਇਸ ਲਈ ਉਨ੍ਹਾਂ ਨੇ ਮਿਸਰ ਭੱਜ ਜਾਣ ਦਾ ਫ਼ੈਸਲਾ ਕੀਤਾ। ਮਿਸਰ ਜਾਂਦਿਆਂ ਹੋਇਆਂ ਉਹ ਰਸਤੇ ਵਿੱਚ ਗੇਰੂਬ ਕਿਮਹਾਮ ਰੁਕੇ। ਗੇਰੂਬ ਕਿਮਹਾਮ ਬੈਤਲਹਮ ਦੇ ਨੇੜੇ ਹੈ।"

15ਹਾਲੇ ਜਦੋਂ ਉਹ ਗੇਰੁਬ ਕਿਮਹਾਮ ਵਿੱਚ ਹੀ ਸਨ ਤਾਂ ਯੋਹਾਨਾਨ ਅਤੇ ਹੋਸ਼ਅਯਾਹ ਦਾ ਇੱਕ ਪੁੱਤਰ ਜਿਸਦਾ ਨਾਂ ਯਜ਼ਨਯਾਹ ਸੀ, ਨਬੀ ਯਿਰਮਿਯਾਹ ਵੱਲ ਗਏ। ਸਾਰੇ ਫ਼ੌਜੀ ਅਧਿਕਾਰੀ ਯੋਹਾਨਾਨ ਅਤੇ ਯਜ਼ਨਯਾਹ ਦੇ ਨਾਲ ਗਏ। ਸਾਰੇ ਬੰਦੇ ਛੋਟੇ ਤੋਂ ਲੈ ਕੇ ਵੱਡੇ ਤੱਕ, ਯਿਰਮਿਯਾਹ ਵੱਲ ਗਏ।"

Jeremiah 31 illustration - Jeremiah Chapter 31

16ਉਨ੍ਹਾਂ ਸਾਰੇ ਲੋਕਾਂ ਨੇ ਉਸ ਨੂੰ ਆਖਿਆ, “ਯਿਰਮਿਯਾਹ ਮਿਹਰਬਾਨੀ ਕਰਕੇ ਜੋ ਅਸੀਂ ਆਖਦੇ ਹਾਂ ਉਸ ਨੂੰ ਧਿਆਨ ਨਾਲ ਸੁਣੋ। ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਉਨ੍ਹਾਂ ਸਾਰੇ ਲੋਕਾਂ ਲਈ, ਜਿਹੜੇ ਯਹੂਦਾਹ ਦੇ ਪਰਿਵਾਰ ਵਿੱਚੋਂ ਬਚੇ ਰਹਿ ਗਏ ਹਨ, ਪ੍ਰਾਰਥਨਾ ਕਰੋ। ਯਿਰਮਿਯਾਹ, ਇਹ ਤਾਂ ਤੁਸੀਂ ਦੇਖਦੇ ਹੀ ਹੋ ਕਿ ਸਾਡੇ ਵਿੱਚੋਂ ਬਹੁਤੇ ਲੋਕ ਨਹੀਂ ਬਚੇ ਹੋਏ। ਇੱਕ ਵੇਲੇ ਅਸੀਂ ਬਹੁਤ ਸਾਂ।"

17ਯਿਰਮਿਯਾਹ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਕਿ ਉਹ ਸਾਨੂੰ ਦੱਸੇ ਕਿ ਅਸੀਂ ਕਿੱਧਰ ਜਾਈਏ ਅਤੇ ਕੀ ਕਰੀਏ।”"

18ਤਦੋ ਨਬੀ ਯਿਰਮਿਯਾਹ ਨੇ ਜਵਾਬ ਦਿੱਤਾ, “ਮੈਂ ਉਨ੍ਹਾਂ ਗੱਲਾਂ ਨੂੰ ਸਮਝਦਾ ਹਾਂ ਜੋ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ। ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਾਂਗਾ ਜਿਹੀ ਕਿ ਤੁਸੀਂ ਮੈਂ ਕਰਨ ਲਈ ਆਖਿਆ ਹੈ। ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿਆਂਗਾ ਜੋ ਯਹੋਵਾਹ ਆਖੇਗਾ। ਮੈਂ ਤੁਹਾਡੇ ਪਾਸੋਂ ਕੁਝ ਵੀ ਨਹੀਂ ਛੁਪਾਵਾਂਗਾ।”"

19ਫ਼ੇਰ ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, “ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਹੋਵਾਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ।"

20ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਸੰਦੇਸ਼ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨਾਂਗੇ। ਅਸੀਂ ਤੁਹਾਨੂੰ ਯਹੋਵਾਹ ਵੱਲ ਉਸ ਦੇ ਸੰਦੇਸ਼ ਲਈ ਭੇਜ ਰਹੇ ਹਾਂ। ਜੋ ਵੀ ਉਹ ਆਖੇਗਾ ਅਸੀਂ ਮੰਨਾਂਗੇ। ਫ਼ੇਰ ਸਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਾਂਗੇ।”"

Jeremiah 31 illustration - Jeremiah Chapter 31

21ਦਸਾਂ ਦਿਨਾਂ ਦੇ ਅੰਤ ਉੱਤੇ, ਯਿਰਮਿਯਾਹ ਨੂੰ"

22ਯਹੋਵਾਹ ਦਾ ਸੰਦੇਸ਼ ਮਿਲਿਆ। ਫ਼ੇਰ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੂੰ ਇਕੱਠਿਆਂ ਬੁਲਾਇਆ। ਯਿਰਮਿਯਾਹ ਨੇ ਛੋਟੇ ਤੋਂ ਲੈ ਕੇ ਵੱਡੇ ਤੀਕ ਹੋਰਨਾਂ ਸਭ ਲੋਕਾਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ।"

23ਫ਼ੇਰ ਯਿਰਮਿਯਾਹ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਆਖਦਾ ਹੈ। ਤੁਸੀਂ ਮੈਨੂੰ ਉਸ ਦੇ ਕੋਲ ਭੇਜਿਆ। ਮੈਂ ਯਹੋਵਾਹ ਓਹ ਗੱਲ ਪੁੱਛੀ ਜੋ ਤੁਸੀਂ ਮੈਨੂੰ ਪੁੱਛਣ ਲਈ ਆਖਿਆ ਸੀ। ਇਹੀ ਹੈ ਜੋ ਯਹੋਵਾਹ ਆਖਦਾ ਹੈ:"

24‘ਜੇ ਤੁਸੀਂ ਲੋਕ ਯਹੂਦਾਹ ਵਿੱਚ ਠਹਿਰੋਗੇ ਤਾਂ ਮੈਂ ਤੁਹਾਨੂੰ ਤਾਕਤਵਰ ਬਣਾਵਾਂਗਾ-ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਬੀਜਾਂਗਾ, ਪੁਟ੍ਟਾਂਗਾ ਨਹੀਂ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਮੈਂ ਉਨ੍ਹਾਂ ਭਿਆਨਕ ਗੱਲਾਂ ਕਰਕੇ ਬਹੁਤ ਉਦਾਸ ਹਾਂ ਜਿਹੜੀਆਂ ਮੈਂ ਤੁਹਾਡੇ ਉੱਤੇ ਵਾਪਰਨ ਦਿੱਤੀਆਂ।"

25ਹੁਣ ਤੁਸੀਂ ਬਾਬਲ ਦੇ ਰਾਜੇ ਤੋਂ ਭੈਭੀਤ ਹੋ। ਪਰ ਉਸਤੋਂ ਭੈਭੀਤ ਨਾ ਹੋਵੋ। ਬਾਬਲ ਦੇ ਰਾਜੇ ਤੋਂ ਡਰੋ ਨਾ’, ਯਹੋਵਾਹ ਦਾ ਇਹ ਸੰਦੇਸ਼ ਹੈ, ‘ਕਿਉਂ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢਾਂਗਾ। ਉਹ ਤੁਹਾਡੇ ਉੱਪਰ ਹੱਥ ਨਹੀਂ ਪਾ ਸੱਕੇਗਾ।"

Jeremiah 31 illustration - Jeremiah Chapter 31

26ਮੈਂ ਤੁਹਾਡੇ ਉੱਪਰ ਮਿਹਰਬਾਨ ਹੋਵਾਂਗਾ। ਅਤੇ ਬਾਬਲ ਦਾ ਰਾਜਾ ਵੀ ਤੁਹਾਡੇ ਉੱਤੇ ਰਹਿਮ ਕਰੇਗਾ। ਅਤੇ ਉਹ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇਗਾ।’"

27ਪਰ ਤੁਸੀਂ ਸ਼ਾਇਦ ਇਹ ਆਖੋ, ‘ਅਸੀਂ ਯਹੂਦਾਹ ਵਿੱਚ ਨਹੀਂ ਠਹਿਰਾਂਗੇ।’ ਜੇ ਤੁਸੀਂ ਇਹ ਆਖੋਗੇ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਹੁਕਮ ਅਦੂਲੀ ਕਰੋਗੇ।"

28ਅਤੇ ਸ਼ਾਇਦ ਤੁਸੀਂ ਇਹ ਆਖੋ, ‘ਨਹੀਂ, ਅਸੀਂ ਮਿਸਰ ਵਿੱਚ ਜਾਕੇ ਰਹਾਂਗੇ। ਸਾਨੂੰ ਉਸ ਥਾਂ ਉੱਤੇ ਲੜਾਈ ਦੀ ਚਿੰਤਾ ਨਹੀਂ ਹੋਵੇਗੀ। ਸਾਨੂੰ ਓੱਥੇ ਜੰਗ ਦੀਆਂ ਤੁਰ੍ਹੀਆਂ ਨਹੀਂ ਸੁਣਾਈ ਦੇਣਗੀਆਂ। ਅਤੇ ਮਿਸਰ ਵਿੱਚ ਅਸੀਂ ਭੁੱਖੇ ਵੀ ਨਹੀਂ ਮਰਾਂਗੇ।’"

29ਜੇ ਤੁਸੀਂ ਇਹ ਗੱਲਾਂ ਆਖੋਗੇ, ਤਾਂ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਵੋ। ਇਹੀ ਹੈ ਜੋ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: ‘ਜੇ ਤੁਸੀਂ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦੇ ਹੋ ਤਾਂ ਇਹ ਗੱਲਾਂ ਵਾਪਰਨਗੀਆਂ।"

30ਤੁਸੀਂ ਜੰਗ ਦੀ ਤਲਵਾਰ ਤੋਂ ਭੈਭੀਤ ਹੋ ਪਰ ਇਹ ਤੁਹਾਨੂੰ ਓੱਥੇ ਹਰਾਵੇਗੀ। ਅਤੇ ਤੁਸੀਂ ਭੁੱਖ ਦੀ ਚਿੰਤਾ ਕਰ ਰਹੇ ਹੋ ਪਰ ਮਿਸਰ ਵਿੱਚ ਤੁਸੀਂ ਭੁੱਖੇ ਰਹੋਗੇ। ਤੁਸੀਂ ਓੱਥੇ ਮਰੋਗੇ।"

Jeremiah 31 illustration - Jeremiah Chapter 31

31ਹਰ ਉਹ ਬੰਦਾ ਜਿਹੜਾ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ ਨਾਲ, ਜਾਂ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਕੋਈ ਵੀ ਬੰਦਾ ਜਿਹੜਾ ਮਿਸਰ ਜਾਵੇਗਾ, ਬਚੇਗਾ ਨਹੀਂ। ਉਨ੍ਹਾਂ ਵਿੱਚੋਂ ਇੱਕ ਵੀ ਬੰਦਾ ਉਨ੍ਹਾਂ ਭਿਆਨਕ ਆਫ਼ਤਾਂ ਤੋਂ ਨਹੀਂ ਬਚ ਸੱਕੇਗਾ ਜਿਹੜੀਆਂ ਮੈਂ ਉਨ੍ਹਾਂ ਲਈ ਲੈ ਕੇ ਆਵਾਂਗਾ।’"

32“ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: ‘ਮੈਂ ਯਰੂਸ਼ਲਮ ਦੇ ਖਿਲਾਫ਼ ਆਪਣਾ ਗੁੱਸਾ ਦਿਖਾਇਆ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ। ਇਸੇ ਤਰ੍ਹਾਂ, ਮੈਂ ਹਰ ਓਸ ਬੰਦੇ ਦੇ ਖਿਲਾਫ਼ ਆਪਣਾ ਗੁੱਸਾ ਦਿਖਾਵਾਂਗਾ ਜਿਹੜਾ ਮਿਸਰ ਜਾਵੇਗਾ। ਹੋਰਨਾਂ ਲੋਕਾਂ ਨੂੰ ਸਰਾਪ ਦੇਣ ਲੱਗਿਆ ਲੋਕ ਤੁਹਾਡੀ ਵਰਤੋਂ ਮਿਸਾਲ ਦੇਣ ਲਈ ਕਰਨਗੇ। ਤੁਸੀਂ ਸਰਾਪ ਦੇ ਸ਼ਬਦ ਵਰਗੇ ਬਣ ਜਾਵੋਗੇ। ਲੋਕ ਤੁਹਾਡੇ ਕੋਲੋਂ ਸ਼ਰਮਸਾਰ ਹੋਣਗੇ। ਲੋਕ ਤੁਹਾਡੀ ਬੇਇੱਜ਼ਤੀ ਕਰਨਗੇ। ਅਤੇ ਤੁਸੀਂ ਫ਼ੇਰ ਕਦੇ ਵੀ ਯਹੂਦਾਹ ਨਹੀਂ ਦੇਖ ਸੱਕੋਗੇ।’"

33“ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਨੇ ਤੁਹਾਨੂੰ ਆਖਿਆ ਸੀ: ‘ਮਿਸਰ ਨੂੰ ਨਾ ਜਾਓ।’ ਮੈਂ ਤੁਹਾਨੂੰ ਹੁਣ, ਇਸੇ ਵੇਲੇ, ਚੇਤਾਵਨੀ ਦਿੰਦਾ ਹਾਂ,"

34ਤੁਸੀਂ ਲੋਕ ਅਜਿਹੀ ਗ਼ਲਤੀ ਕਰ ਰਹੇ ਹੋ ਜਿਹੜੀ ਤੁਹਾਡੀ ਮੌਤ ਦਾ ਕਾਰਣ ਬਣੇਗੀ। ਤੁਸੀਂ ਲੋਕਾਂ ਨੂੰ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਸੀ। ਤੁਸੀਂ ਮੈਨੂੰ ਆਖਿਆ ਸੀ, ‘ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ। ਸਾਨੂੰ ਹਰ ਉਹ ਗੱਲ ਦੱਸੋ ਜੋ ਯਹੋਵਾਹ ਸਾਨੂੰ ਕਰਨ ਲਈ ਆਖਦਾ ਹੈ। ਅਸੀਂ ਯਹੋਵਾਹ ਦਾ ਹੁਕਮ ਮੰਨਾਂਗੇ।’"

35ਇਸ ਲਈ ਅੱਜ, ਮੈਂ ਤੁਹਾਨੂੰ ਯਹੋਵਾਹ ਦਾ ਸੰਦੇਸ਼ ਦੇ ਦਿੱਤਾ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਉਸ ਨੇ ਮੇਰੇ ਰਾਹੀਂ ਤੁਹਾਨੂੰ ਕਰਨ ਲਈ ਆਖੀਆਂ ਸਨ।"

Jeremiah 31 illustration - Jeremiah Chapter 31

36ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।”"

37ਇਸ ਤਰ੍ਹਾਂ ਯਿਰਮਿਯਾਹ ਨੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਦਾ ਸੰਦੇਸ਼ ਦੱਸ ਕੇ ਗੱਲ ਮੁਕਾਈ। ਯਿਰਮਿਯਾਹ ਨੇ ਉਨ੍ਹਾਂ ਨੂੰ ਹਰ ਉਹ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਲੋਕਾਂ ਨੂੰ ਦੱਸਣ ਲਈ ਉਸ ਨੂੰ ਭੇਜਿਆ ਸੀ।"

38ਹੋਸ਼ਅਯਾਹ ਦਾ ਪੁੱਤਰ ਅਜ਼ਰਯਾਹ, ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਕੁਝ ਹੋਰ ਲੋਕ ਬੜੇ ਗੁਮਾਨੀ ਅਤੇ ਜ਼ਿੱਦੀ ਸਨ। ਉਹ ਲੋਕ ਯਿਰਮਿਯਾਹ ਨਾਲ ਬਹੁਤ ਗੁੱਸੇ ਹੋ ਗਏ। ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, “ਯਿਰਮਿਯਾਹ, ਤੂੰ ਝੂਠ ਬੋਲ ਰਿਹਾ ਹੈਂ। ਯਹੋਵਾਹ ਸਾਡੇ ਪਰਮੇਸ਼ੁਰ ਨੇ ਇਹ ਗੱਲਾਂ ਆਖਣ ਲਈ ਨਹੀਂ ਭੇਜਿਆ, ‘ਤੁਹਾਨੂੰ ਲੋਕਾਂ ਨੂੰ ਮਿਸਰ ਵਿੱਚ ਜਾਕੇ ਬਿਲਕੁਲ ਨਹੀਂ ਰਹਿਣਾ ਚਾਹੀਦਾ।’"

39ਯਿਰਮਿਯਾਹ ਸਾਡਾ ਖਿਆਲ ਹੈ ਕਿ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਖਿਲਾਫ਼ ਭੜਕਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਤੂੰ ਸਾਨੂੰ ਬਾਬਲ ਦੇ ਲੋਕਾਂ ਦੇ ਹਵਾਲੇ ਕਰ ਦੇਵੇ। ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਮਾਰ ਸੱਕਣ। ਜਾਂ ਉਹ ਤੇਰੇ ਕੋਲੋਂ ਅਜਿਹਾ ਇਸ ਲਈ ਕਰਾਉਣਾ ਚਾਹੁੰਦਾ ਹੈ ਤਾਂ ਜੋ ਉਹ ਸਾਨੂੰ ਬੰਦੀ ਬਣਾ ਸੱਕਣ ਅਤੇ ਸਾਨੂੰ ਬਾਬਲ ਲੈ ਜਾਣ।”"

40ਇਸ ਤਰ੍ਹਾਂ ਯੋਹਾਨਾਨ, ਫ਼ੌਜੀ ਅਧਿਕਾਰੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਆਦੇਸ਼ ਨੂੰ ਅਪ੍ਰਵਾਨ ਕਰ ਦਿੱਤਾ। ਯਹੋਵਾਹ ਨੇ ਉਨ੍ਹਾਂ ਨੂੰ ਯਹੂਦਾਹ ਵਿੱਚ ਠਹਿਰਨ ਦਾ ਆਦੇਸ਼ ਦਿੱਤਾ ਸੀ।"

Chapter Complete

You have read Jeremiah 31

40 verses