Lumina
Jeremiah

Restoration Promised

Jeremiah 30·Punjabi Bible

1“ਯਿਰਮਿਯਾਹ ਨੂੰ ਲੱਭੋ ਅਤੇ ਅਤੇ ਉਸਦੀ ਦੇਖ ਭਾਲ ਕਰੋ। ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਸ ਨੂੰ ਜੋ ਵੀ ਉਹ ਮਂਗਦਾ ਹੈ, ਦੇ ਦਿਓ।”"

2ਇਸ ਲਈ ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨਬੂਜ਼ਰਦਾਨ, ਬਾਬਲ ਦੀ ਫ਼ੌਜ ਦੇ ਇੱਕ ਮੁੱਖ ਅਧਿਕਾਰੀ ਨਬੂਸ਼ਜ਼ਬਾਜ਼, ਇੱਕ ਉੱਚ ਅਧਿਕਾਰੀ, ਨੇਰਗਲ-ਸ਼ਰਾਸਰ ਅਤੇ ਬਾਬਲ ਦੀ ਫ਼ੌਜ ਦੇ ਹੋਰ ਸਾਰੇ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਸੱਦ ਭੇਜਿਆ।"

3ਉਨ੍ਹਾਂ ਬੰਦਿਆਂ ਨੇ ਯਿਰਮਿਯਾਹ ਨੂੰ ਮੰਦਰ ਦੇ ਉਸ ਵਰਾਂਡੇ ਵਿੱਚੋਂ ਬਾਹਰ ਲਿਆਂਦਾ ਜਿੱਥੇ ਯਹੂਦਾਹ ਦੀ ਗਾਰਦ ਦੀ ਨਿਗਰਾਨੀ ਹੇਠਾਂ ਸੀ। ਬਾਬਲ ਦੀ ਫ਼ੌਜ ਦੇ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਗਦਲਯਾਹ ਦੇ ਹਵਾਲੇ ਕਰ ਦਿੱਤਾ। ਗਦਲਯਾਹ ਅਹੀਕਾਮ ਦਾ ਪੁੱਤਰ ਸੀ। ਅਹੀਕਾਮ ਸ਼ਾਫ਼ਾਨ ਦਾ ਪੁੱਤਰ ਸੀ। ਗਦਲਯਾਹ ਨੂੰ ਆਦੇਸ਼ ਸੀ ਕਿ ਉਹ ਯਿਰਮਿਯਾਹ ਨੂੰ ਵਾਪਸ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਨੂੰ ਘਰ ਵਾਪਸ ਲਿਆਂਦਾ ਗਿਆ ਅਤੇ ਉਹ ਆਪਣੇ ਲੋਕਾਂ ਵਿੱਚਕਾਰ ਰਿਹਾ।"

4ਅਬਦ-ਮਲਕ ਨੂੰ ਯਹੋਵਾਹ ਦਾ ਇੱਕ ਸੰਦੇਸ਼ ਜਦੋਂ ਗਾਰਦ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਦੇਖ ਰਹੇ ਸਨ, ਉਸ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਆਇਆ। ਸੰਦੇਸ਼ ਇਹ ਸੀ:"

5“ਯਿਰਮਿਯਾਹ, ਜਾਹ ਅਤੇ ਕੂਸ਼ ਦੇ ਅਬਦ-ਮਲਕ ਨੂੰ, ਇਹ ਸੰਦੇਸ਼ ਦੇਹ: ‘ਇਹੀ ਹੈ ਜੋ ਸਰਬ-ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਛੇਤੀ ਹੀ ਮੈਂ ਯਰੂਸ਼ਲਮ ਦੇ ਇਸ ਸ਼ਹਿਰ ਬਾਰੇ ਆਪਣੀਆਂ ਭਵਿੱਖਬਾਣੀਆਂ ਨੂੰ ਸੱਚ ਸਿੱਧ ਕਰਾਂਗਾ। ਮੇਰੇ ਸੰਦੇਸ਼ ਚੰਗੀਆਂ ਘਟਨਾਵਾਂ ਨਾਲ ਨਹੀਂ ਸਗੋਂ ਬਿਪਤਾਵਾਂ ਨਾਲ ਸੱਚ ਸਿਧ ਹੋਣਗੇ। ਤੁਸੀਂ ਆਪਣੀਆਂ ਅੱਖਾਂ ਨਾਲ ਹਰ ਗੱਲ ਨੂੰ ਸੱਚ ਸਿਧ ਹੁੰਦਿਆਂ ਦੇਖੋਗੇ।"

Jeremiah 30 illustration - Jeremiah Chapter 30

6ਪਰ ਮੈਂ ਤੁਹਾਨੂੰ ਉਸ ਦਿਨ ਬਚਾ ਲਵਾਂਗਾ ਅਬਦ-ਮਲਕ।’ ਯਹੋਵਾਹ ਦਾ ਸੰਦੇਸ਼ ਹੈ ਇਹ। ‘ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਕੋਲੋਂ ਤੂੰ ਭੈਭੀਤ ਹੈਂ।"

7ਮੈਂ ਤੇਰੀ ਰੱਖਿਆ ਕਰਾਂਗਾ ਅਬਦ-ਮਲਕ। ਤੂੰ ਤਲਵਾਰ ਨਾਲ ਨਹੀਂ ਮਰੇਂਗਾ ਸਗੋਂ ਤੂੰ ਬਚਕੇ ਨਿਕਲ ਜਾਵੇਂਗਾ ਅਤੇ ਜੀਵੇਂਗਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਮੇਰੇ ਉੱਤੇ ਭਰੋਸਾ ਕੀਤਾ ਹੈ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

8ਯਿਰਮਿਯਾਹ ਦੀ ਆਜ਼ਾਦੀ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਉਦੋਂ ਮਿਲਿਆ ਜਦੋਂ ਉਹ ਰਾਮਾਹ ਸ਼ਹਿਰ ਵਿੱਚ ਆਜ਼ਾਦ ਕਰ ਦਿੱਤਾ ਗਿਆ ਸੀ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਰਾਮਾਹ ਵਿੱਚ ਲੱਭ ਲਿਆ। ਯਿਰਮਿਯਾਹ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ। ਉਹ ਯਰੂਸ਼ਲਮ ਅਤੇ ਯਹੂਦਾਹ ਦੇ ਕੈਦੀਆਂ ਦੇ ਨਾਲ ਸੀ। ਉਨ੍ਹਾਂ ਕੈਦੀਆਂ ਨੂੰ ਬਾਬਲ ਵਿੱਚ ਕੈਦ ਕਰਨ ਲਈ ਲਿਜਾਇਆ ਜਾ ਰਿਹਾ ਸੀ।"

9ਜਦੋਂ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਲੱਭਿਆ ਤਾਂ ਉਸ ਨੇ ਉਸ ਦੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਿਰਮਿਯਾਹ, ਯਹੋਵਾਹ ਤੇਰੇ ਪਰਮੇਸ਼ੁਰ ਨੇ ਐਲਾਨ ਕੀਤਾ ਸੀ ਕਿ ਇਸ ਜਗ੍ਹਾ ਇਹ ਬਿਪਤਾ ਆਵੇਗੀ।"

10ਅਤੇ ਹੁਣ ਯਹੋਵਾਹ ਨੇ ਬਿਲਕੁਲ ਉਵੇਂ ਹੀ ਕੀਤਾ ਹੈ ਜਿਵੇਂ ਉਸ ਨੇ ਆਖਿਆ ਸੀ ਕਿ ਉਹ ਕਰੇਗਾ। ਇਹ ਬਿਪਤਾ ਇਸ ਲਈ ਆਈ ਕਿਉਂ ਕਿ ਤੁਸੀਂ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ ਸਨ। ਤੁਸੀਂ ਲੋਕਾਂ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ।"

Jeremiah 30 illustration - Jeremiah Chapter 30

11ਪਰ ਹੁਣ, ਯਿਰਮਿਯਾਹ, ਮੈਂ ਤੈਨੂੰ ਆਜ਼ਾਦ ਕਰ ਦਿਆਂਗਾ। ਮੈਂ ਤੇਰੀਆਂ ਹੱਥ ਕੜੀਆਂ ਖੋਲ੍ਹ ਰਿਹਾ ਹਾਂ। ਜੇ ਤੂੰ ਚਾਹੇਁ ਤਾਂ ਮੇਰੇ ਨਾਲ ਬਾਬਲ ਆ ਜਾਹ, ਮੈਂ ਤੇਰੀ ਚੰਗੀ ਸੇਵਾ ਕਰਾਂਗਾ। ਪਰ ਜੇ ਤੂੰ ਮੇਰੇ ਨਾਲ ਨਹੀਂ ਆਉਣਾ ਚਾਹੁੰਦਾ ਤਾਂ ਨਾ ਆ। ਦੇਖ, ਸਾਰਾ ਦੇਸ਼ ਤੇਰੇ ਲਈ ਖੁਲ੍ਹਾ ਪਿਆ ਹੈ। ਜਿੱਥੇ ਜੀ ਚਾਹੇ ਜਾਹ।"

12ਜਾਂ ਫ਼ੇਰ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਕੋਲ ਵਾਪਸ ਚੱਲਾ ਜਾ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਕਸਬਿਆਂ ਦਾ ਗਵਰਨਰ ਬਾਪਿਆ ਹੈ। ਜਾਹ ਅਤੇ ਗਦਲਯਾਹ ਨਾਲ ਲੋਕਾਂ ਦੇ ਵਿੱਚਕਾਰ ਰਹਿ। ਜਾਂ ਫ਼ੇਰ ਤੂੰ ਜਿੱਥੇ ਵੀ ਜੀ ਚਾਹੇ ਜਾ ਸੱਕਦਾ ਹੈਂ।” ਫ਼ੇਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਇੱਕ ਤੋਹਫ਼ਾ ਦਿੱਤਾ ਅਤੇ ਜਾਣ ਦਿੱਤਾ।"

13ਇਸ ਲਈ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਚੱਲਾ ਗਿਆ। ਯਿਰਮਿਯਾਹ ਗਦਲਯਾਹ ਦੇ ਨਾਲ ਉਨ੍ਹਾਂ ਲੋਕਾਂ ਦਰਮਿਆਨ ਟਿਕ ਗਿਆ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਪਿੱਛੇ ਰਹਿ ਗਏ ਸਨ।"

14ਗਦਲਯਾਹ ਦਾ ਬੋੜੀ ਦੇਰ ਦਾ ਰਾਜ ਜਦੋਂ ਯਰੂਸ਼ਲਮ ਨੂੰ ਤਬਾਹ ਕੀਤਾ ਗਿਆ ਸੀ ਤਾਂ ਓੱਥੇ ਯਹੂਦਾਹ ਦੀ ਫ਼ੌਜ ਦੇ ਕੁਝ ਸਿਪਾਹੀ, ਅਧਿਕਾਰੀ ਅਤੇ ਉਨ੍ਹਾਂ ਦੇ ਬੰਦੇ ਖੁਲ੍ਹੇ ਇਲਾਕੇ ਵਿੱਚ ਹਾਲੇ ਵੀ ਬਾਹਰ ਸਨ। ਉਨ੍ਹਾਂ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਦੇਸ਼ ਦੇ ਬਚੇ ਹੋਏ ਲੋਕਾਂ ਉੱਤੇ ਰਾਜ ਕਰਨ ਲਈ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮੁਖੀ ਬਣਾ ਦਿੱਤਾ ਸੀ। ਜਿਹੜੇ ਲੋਕ ਰਹਿ ਗਏ ਸਨ ਉਹ ਅਜਿਹੇ ਆਦਮੀ ਔਰਤਾਂ ਅਤੇ ਬੱਚੇ ਸਨ ਜਿਹੜੇ ਬਹੁਤ ਗਰੀਬ ਸਨ ਅਤੇ ਜਿਨ੍ਹਾਂ ਨੂੰ ਬਾਬਲ ਵਿੱਚ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ ਸੀ।"

15ਇਸ ਲਈ ਉਹ ਸਿਪਾਹੀ ਗਦਲਯਾਹ ਕੋਲ ਮਿਸਪਾਹ ਆ ਗਏ। ਉਹ ਸਨ: ਨਬਨਯਾਹ ਦਾ ਪੁੱਤਰ ਇਸ਼ਮਾਏਲ, ਕਰੇਅਹ ਦੇ ਪੁੱਤਰ ਯੋਹਾਨਾਨ ਅਤੇ ਯਹੋਨਾਥਾਨ, ਤਨਹੁਮਬ ਦਾ ਪੁੱਤਰ ਸਰਾਯਾਹ ਨਟੋਫ਼ਾਬ ਦੇ ਏਫ਼ਈ ਦੇ ਪੁੱਤਰ ਅਤੇ ਮਆਕਾਬੀ ਦਾ ਪੁੱਤਰ ਯਜ਼ਨਯਾਹ ਅਤੇ ਉਸ ਦੇ ਨਾਲ ਦੇ ਆਦਮੀ।"

Jeremiah 30 illustration - Jeremiah Chapter 30

16ਗਦਲਯਾਹ ਵਲਦ ਅਹੀਕਾਮ ਵਲਦ ਸ਼ਾਫ਼ਾਨ ਨੇ ਸੌਂਹ ਖਾਧੀ ਕਿ ਉਹ ਉਨ੍ਹਾਂ ਸਿਪਾਹੀਆਂ ਅਤੇ ਉਨ੍ਹਾਂ ਦੇ ਬੰਦਿਆਂ ਦੇ ਜੀਵਨ ਨੂੰ ਹੋਰ ਸੁੱਖ ਭਰਪੂਰ ਬਣਾਵੇਗਾ। ਗਲਦਯਾਹ ਨੇ ਇਹ ਆਖਿਆ ਸੀ: “ਤੁਸੀਂ ਸਿਪਾਹੀਓ, ਬਾਬਲ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਾ ਡਰੋ। ਧਰਤੀ ਉੱਤੇ ਟਿਕ ਜਾਓ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਚੰਗਾ ਵਾਪਰੇਗਾ।"

17ਮੈਂ ਖੁਦ ਮਿਸਪਾਹ ਵਿੱਚ ਰਹਾਂਗਾ। ਮੈਂ ਕਸਦੀ ਲੋਕਾਂ ਨਾਲ ਤੁਹਾਡੇ ਹੱਕ ਵਿੱਚ ਗੱਲ ਕਰਾਂਗਾ, ਜਦੋਂ ਉਹ ਇੱਥੇ ਆਉਣਗੇ। ਤੁਹਾਨੂੰ ਲੋਕਾਂ ਨੂੰ ਇਹ ਕੰਮ ਮੇਰੇ ਲਈ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਸ਼ਰਾਬ, ਗਰਮੀਆਂ ਦੇ ਫ਼ਲਾਂ ਅਤੇ ਤੇਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਜੋ ਵੀ ਤੁਸੀਂ ਉਪਜ ਪੈਦਾ ਕਰੋ ਉਸ ਨੂੰ ਆਪਣੇ ਜਮ੍ਹਾਂ ਕਰਨ ਵਾਲੇ ਘੜਿਆਂ ਵਿੱਚ ਰੱਖ ਦਿਓ। ਉਨ੍ਹਾਂ ਕਸਬਿਆਂ ਵਿੱਚ ਰਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਅਧਿਕਾਰ ਹੇਠਾਂ ਲੈ ਚੁੱਕੇ ਹੋ।”"

18ਯਹੂਦਾਹ ਦੇ ਉਹ ਸਾਰੇ ਲੋਕਾਂ ਨੇ ਜਿਹੜੇ ਮੋਆਬ, ਅੰਮੋਨ, ਅਦੋਮ ਅਤੇ ਹੋਰ ਸਾਰੇ ਦੇਸ਼ਾਂ ਵਿੱਚ ਰਹਿੰਦੇ ਸਨ, ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਕੁਝ ਲੋਕਾਂ ਨੂੰ ਉਸ ਧਰਤੀ ਤੇ ਛੱਡ ਦਿੱਤਾ ਸੀ। ਅਤੇ ਉਨ੍ਹਾਂ ਨੇ ਇਹ ਵੀ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਲਦਯਾਹ ਨੂੰ ਉਨ੍ਹਾਂ ਉੱਪਰ ਹਕੂਮਤ ਕਰਨ ਲਈ ਚੁਣਿਆ ਸੀ।"

19ਜਦੋਂ ਯਹੂਦਾਹ ਦੇ ਉਨ੍ਹਾਂ ਲੋਕਾਂ ਨੇ ਇਹ ਖਬਰ ਸੁਣੀ, ਉਹ ਯਹੂਦਾਹ ਦੀ ਧਰਤੀ ਉੱਤੇ ਵਾਪਸ ਪਰਤ ਆਏ। ਉਹ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਗਦਲਯਾਹ ਕੋਲ ਮਿਸਪਾਹ ਵਾਪਸ ਆ ਗਏ ਜਿੱਥੇ ਕਿਤੇ ਵੀ ਉਹ ਖਿਲਰ ਗਏ ਸਨ। ਇਸ ਲਈ ਉਹ ਵਾਪਸ ਆ ਗਏ ਅਤੇ ਉਨ੍ਹਾਂ ਨੇ ਸ਼ਰਾਬ ਅਤੇ ਗਰਮੀਆਂ ਦੇ ਫ਼ਲਾਂ ਦੀ ਵੱਡੀ ਫ਼ਸਲ ਇੱਕਤ੍ਰ ਕੀਤੀ।"

20ਯੋਹਾਨਾਨ, ਵਲਦ ਕਾਰੇਆਹ, ਅਤੇ ਯਹੂਦਾਹ ਦੀ ਫੌਜ ਦੇ ਹੋਰ ਸਾਰੇ ਅਧਿਕਾਰੀ ਜਿਹੜੇ ਹਾਲੇ ਵੀ ਖੇਤਾਂ ਵਿੱਚ ਸਨ, ਗਦਲਯਾਹ ਕੋਲ ਆ ਗਏ। ਗਦਲਯਾਹ ਮਿਸਪਾਹ ਕਸਬੇ ਵਿੱਚ ਸੀ।"

Jeremiah 30 illustration - Jeremiah Chapter 30

21ਯੋਹਾਨਾਨ ਅਤੇ ਉਸ ਦੇ ਨਾਲ ਦੇ ਹੋਰਨਾਂ ਅਧਿਕਾਰੀਆਂ ਨੇ ਗਦਲਯਾਹ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਅੰਮੋਨੀ ਲੋਕਾਂ ਦਾ ਰਾਜਾ ਬਅਲੀਸ ਤੁਹਾਨੂੰ ਮਾਰਨਾ ਚਾਹੁੰਦਾ ਹੈ? ਉਸ ਨੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਲਈ ਘਲਿਆ ਹੈ।” ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਉੱਤੇ ਇਤਬਾਰ ਨਹੀਂ ਕੀਤਾ।"

22ਫ਼ੇਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿੱਚ ਗਦਲਯਾਹ ਨਾਲ ਗੁਪਤ ਰੂਪ ਵਿੱਚ ਗੱਲ ਕੀਤੀ। ਯੋਹਾਨਾਨ ਨੇ ਗਦਲਯਾਹ ਨੂੰ ਆਖਿਆ, “ਮੈਨੂੰ ਜਾਣ ਦਿਓ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਕਤਲ ਕਰ ਲੈਣ ਦਿਓ। ਕੋਈ ਵੀ ਬੰਦਾ ਇਸ ਬਾਰੇ ਨਹੀਂ ਜਾਣ ਸੱਕੇਗਾ। ਸਾਨੂੰ ਚਾਹੀਦਾ ਹੈ ਕਿ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਨਾ ਦੇਈਏ। ਇਸ ਤਰ੍ਹਾਂ ਨਾਲ ਤਾਂ ਯਹੂਦਾਹ ਦੇ ਉਹ ਸਾਰੇ ਲੋਕ ਜਿਹੜੇ ਤੁਹਾਡੇ ਆਲੇ-ਦੁਆਲੇ ਇਕੱਠੇ ਹੋਏ ਨੇ ਫ਼ੇਰ ਇੱਕ ਵਾਰ ਵੱਖ-ਵੱਖ ਦੇਸ਼ਾਂ ਵਿੱਚ ਖਿੱਲਰ ਜਾਣਗੇ। ਅਤੇ ਇਸਦਾ ਅਰਬ ਇਹ ਹੋਵੇਗਾ ਕਿ ਯਹੂਦਾਹ ਦੇ ਬੋੜੇ ਜਿੰਨੇ ਬਚੇ ਹੋਏ ਲੋਕ ਵੀ ਖਤਮ ਹੋ ਜਾਣਗੇ।”"

23ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ, “ਇਸ਼ਮਾਏਲ ਨਹੀਂ ਮਾਰਨਾ। ਜਿਹੜੀਆਂ ਗੱਲਾਂ ਤੁਸੀਂ ਇਸ਼ਮਾਏਲ ਬਾਰੇ ਆਖ ਰਹੇ ਹੋ ਉਹ ਠੀਕ ਨਹੀਂ ਹਨ।”"

24ਸੱਤਵੇਂ ਮਹੀਨੇ ਵਿੱਚ ਨਬਨਯਾਹ ਦਾ ਪੁੱਤਰ ਇਸ਼ਮਾਏਲ (ਜੋ ਕਿ ਅਲੀਸ਼ਾਮਾ ਦਾ ਪੋਤਰਾ ਸੀ) ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ। ਇਸ਼ਮਾਏਲ ਆਪਣੇ ਦਸ ਬੰਦਿਆਂ ਨਾਲ ਆਇਆ। ਉਹ ਬੰਦੇ ਮਿਸਪਾਹ ਕਸਬੇ ਅੰਦਰ ਆਏ। ਇਸ਼ਮਾਏਲ ਰਾਜੇ ਦੇ ਪਰਿਵਾਰ ਦਾ ਮੈਂਬਰ ਸੀ। ਉਹ ਯਹੂਦਾਹ ਦੇ ਰਾਜੇ ਦਾ ਇੱਕ ਅਧਿਕਾਰੀ ਰਹਿ ਚੁੱਕਿਆ ਸੀ। ਇਸ਼ਮਾਏਲ ਅਤੇ ਉਸ ਦੇ ਆਦਮੀਆਂ ਨੇ ਗਦਲਯਾਹ ਨਾਲ ਭੋਜਨ ਕੀਤਾ।"

Chapter Complete

You have read Jeremiah 30

24 verses