Lumina
Jeremiah

Letter to the Exiles

Jeremiah 29·Punjabi Bible

1ਪਰ ਅਬਦ-ਮਲਕ ਨਾਂ ਦੇ ਇੱਕ ਬੰਦੇ ਨੇ ਸੁਣਿਆ ਕਿ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਅਬਦ-ਮਲਕ ਇਬੋਪੀਆ ਦਾ ਵਸਨੀਕ ਸੀ ਅਤੇ ਰਾਜ ਮਹਿਲ ਦਾ ਇੱਕ ਹੀਜੜਾ ਸੀ। ਰਾਜਾ ਸਿਦਕੀਯਾਹ ਬਿਨਯਾਮੀਨ ਦਰਵਾਜ਼ੇ ਤੇ ਬੈਠਾ ਹੋਇਆ ਸੀ। ਇਸ ਲਈ ਅਬਦ-ਮਲਕ ਰਾਜ ਮਹਿਲ ਵਿੱਚੋਂ ਨਿਕਲ ਕੇ ਰਾਜੇ ਨਾਲ ਗੱਲ ਕਰਨ ਲਈ ਉਸ ਦਰਵਾਜ਼ੇ ਉੱਤੇ ਆਇਆ।"

2ਅਬਦ-ਮਲਕ ਨੇ ਆਖਿਆ, “ਮੇਰੇ ਮਾਲਕ ਅਤੇ ਪਾਤਸ਼ਾਹ ਜੀ, ਉਨ੍ਹਾਂ ਅਧਿਕਾਰੀਆਂ ਨੇ ਮੰਦਾ ਕੰਮ ਕੀਤਾ ਹੈ। ਉਨ੍ਹਾਂ ਨੇ ਨਬੀ ਯਿਰਮਿਯਾਹ ਨਾਲ ਬੁਰਾ ਸਲੂਕ ਕੀਤਾ ਹੈ। ਉਨ੍ਹਾਂ ਨੇ ਉਸ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਉਸ ਨੂੰ ਓੱਥੇ ਮਾਰਨ ਲਈ ਛੱਡ ਦਿੱਤਾ ਹੈ।”"

3ਫ਼ੇਰ ਰਾਜੇ ਸਿਦਕੀਯਾਹ ਨੇ ਇਬੋਪੀਆ ਵਾਸੀ ਅਬਦ-ਮਲਕ ਨੂੰ ਇੱਕ ਆਦੇਸ਼ ਦਿੱਤਾ। ਆਦੇਸ਼ ਇਹ ਸੀ: “ਅਬਦ-ਮਲਕ, ਰਾਜ ਮਹਿਲ ਵਿੱਚੋਂ ਤਿੰਨ ਆਦਮੀ ਆਪਣੇ ਨਾਲ ਲੈ ਲੈ। ਜਾ ਜਾਕੇ ਯਿਰਮਿਯਾਹ ਨੂੰ ਉਸ ਦੇ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਕੱਢ ਲੈ।”"

4ਇਸ ਲਈ ਅਬਦ-ਮਲਕ ਨੇ ਆਪਣੇ ਨਾਲ ਆਦਮੀ ਲੈ ਲੇ। ਪਰ ਪਹਿਲਾਂ ਉਹ ਰਾਜ ਮਹਿਲ ਦੇ ਗੁਦਾਮ ਦੇ ਹੇਠਲੇ ਕਮਰੇ ਵਿੱਚ ਗਿਆ। ਉਸ ਨੇ ਉਸ ਕਮਰੇ ਵਿੱਚੋਂ ਕੁਝ ਫ਼ਟੇ ਪੁਰਾਣੇ ਕਪੜੇ ਲੇ। ਫ਼ੇਰ ਉਸ ਨੇ ਉਨ੍ਹਾਂ ਫ਼ਟੇ ਪੁਰਾਣਿਆਂ ਕਪੜਿਆਂ ਨੂੰ ਰੱਸਿਆਂ ਨਾਲ ਟੋਏ ਅੰਦਰ ਯਿਰਮਿਯਾਹ ਦੇ ਕੋਲ ਲਮਕਾਇਆ।"

5ਇਬੋਪੀਆ ਦੇ ਅਬਦ-ਮਲਕ ਨੇ ਯਿਰਮਿਯਾਹ ਨੂੰ ਆਖਿਆ, “ਇਨ੍ਹਾਂ ਫ਼ਟੇ ਪੁਰਾਣੇ ਕਪੜਿਆਂ ਨੂੰ ਆਪਣੀਆਂ ਕੱਛਾਂ ਵਿੱਚ ਰੱਖ ਲੈ। ਜਦੋਂ ਅਸੀਂ ਤੈਨੂੰ ਬਾਹਰ ਖਿੱਚਾਂਗੇ ਤਾਂ ਇਹ ਚਿਬੜੇ ਤੇਰੀਆਂ ਕੱਛਾਂ ਲਈ ਪੈਡ ਦਾ ਕੰਮ ਕਰਨਗੇ। ਫ਼ੇਰ ਰੱਸਿਆਂ ਨਾਲ ਤੈਨੂੰ ਤਕਲੀਫ਼ ਨਹੀਂ ਹੋਵੇਗੀ।” ਇਸ ਤਰ੍ਹਾਂ ਯਿਰਮਿਯਾਹ ਨੇ ਓਵੇਂ ਹੀ ਕੀਤਾ ਜਿਵੇਂ ਅਬਦ-ਮਲਕ ਨੇ ਆਖਿਆ ਸੀ।"

Jeremiah 29 illustration - Jeremiah Chapter 29

6ਉਨ੍ਹਾਂ ਆਦਮੀਆਂ ਨੇ ਯਿਰਮਿਯਾਹ ਨੂੰ ਰੱਸਿਆਂ ਨਾਲ ਉੱਪਰ ਖਿਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਮੰਦਰ ਦੀ ਗਾਰਦ ਦੀ ਨਿਗਰਾਨੀ ਵਿੱਚ ਰਿਹਾ।"

7ਸਿਦਕੀਯਾਹ ਦੇ ਯਿਰਮਿਯਾਹ ਨੂੰ ਹੋਰ ਸਵਾਲ ਪੁੱਛਣੇ ਫ਼ੇਰ ਰਾਜੇ ਸਿਦਕੀਯਾਹ ਨੇ ਕਿਸੇ ਨੂੰ ਨਬੀ ਯਿਰਮਿਯਾਹ ਨੂੰ ਬੁਲਾਉਣ ਲਈ ਘਲਿਆ। ਉਸ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਮੰਦਰ ਦੇ ਤੀਸਰੇ ਪ੍ਰਵੇਸ਼ ਦੁਆਰ ਕੋਲ ਬੁਲਾਇਆ। ਫ਼ੇਰ ਰਾਜੇ ਨੇ ਆਖਿਆ, “ਯਿਰਮਿਯਾਹ ਮੈਂ ਤੈਨੂੰ ਇੱਕ ਸਵਾਲ ਪੁੱਛ ਰਿਹਾ ਹਾਂ। ਮੇਰੇ ਕੋਲੋਂ ਕੁਝ ਵੀ ਨਾ ਛੁਪਾਈਁ ਸਗੋਂ ਹਰ ਗੱਲ ਈਮਾਨਦਾਰੀ ਨਾਲ ਦੱਸੀਁ।”"

8ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, “ਜੇ ਮੈਂ ਤੈਨੂੰ ਜਵਾਬ ਦੇਵਾਂਗਾ ਤਾਂ ਸ਼ਾਇਦ ਤੂੰ ਮੈਨੂੰ ਮਾਰ ਦੇਵੇਂ। ਅਤੇ ਜੇ ਮੈਂ ਤੈਨੂੰ ਕੋਈ ਸਲਾਹ ਵੀ ਦੇਵਾਂਗਾ ਤਾਂ ਸ਼ਾਇਦ ਤੂੰ ਸੁਣੇਗਾ ਨਹੀਂ।”"

9ਪਰ ਰਾਜੇ ਸਿਦਕੀਯਾਹ ਨੇ ਗੁਪਤ ਰੂਪ ਵਿੱਚ ਸੌਂਹ ਚੁਕੱਦਿਆਂ ਯਿਰਮਿਯਾਹ ਨੂੰ ਆਖਿਆ ਸਿਦਕੀਯਾਹ ਨੇ ਆਖਿਆ, “ਯਹੋਵਾਹ ਸਾਨੂੰ ਜੀਵਨ ਅਤੇ ਸੁਆਸ ਦਿੰਦਾ ਹੈ। ਜਿਵੇਂ ਕਿ ਯਹੋਵਾਹ ਸਾਖੀ ਹੈ, ਮੈਂ ਤੈਨੂੰ ਨਹੀਂ ਮਾਰਾਂਗਾ, ਯਿਰਮਿਯਾਹ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਉਨ੍ਹਾਂ ਅਧਿਕਾਰੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੈਨੂੰ ਮਾਰ ਮੁਕਾਉਣਾ ਚਾਹੁੰਦੇ ਹਨ।”"

10ਫ਼ੇਰ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਆਖਦਾ ਹੈ, ‘ਜੇ ਤੂੰ ਬਾਬਲ ਦੇ ਰਾਜੇ ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰੇਂਗਾ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਅਤੇ ਯਰੂਸ਼ਲਮ ਨੂੰ ਸਾੜਿਆ ਨਹੀਂ ਜਾਵੇਗਾ। ਅਤੇ ਤੂੰ ਅਤੇ ਤੇਰਾ ਪਰਿਵਾਰ ਜਿਉਂਦਾ ਰਹੇਗਾ।"

Jeremiah 29 illustration - Jeremiah Chapter 29

11ਪਰ ਜੇ ਤੂੰ ਆਤਮ ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਰੂਸ਼ਲਮ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹ ਯਰੂਸ਼ਲਮ ਨੂੰ ਸਾੜ ਦੇਣਗੇ ਅਤੇ ਤੂੰ ਵੀ ਉਨ੍ਹਾਂ ਕੋਲੋਂ ਬਚ ਨਹੀਂ ਸੱਕੇਂਗਾ।’”"

12ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਪਰ ਮੈਂ ਤਾਂ ਯਹੂਦਾਹ ਦੇ ਉਨ੍ਹਾਂ ਬੰਦਿਆਂ ਕੋਲੋਂ ਭੈਭੀਤ ਹਾਂ ਜਿਹੜੇ ਪਹਿਲਾਂ ਹੀ ਬਾਬਲ ਦੀ ਫ਼ੌਜ ਵੱਲ ਹੋ ਚੁੱਕੇ ਨੇ। ਮੈਨੂੰ ਡਰ ਹੈ ਕਿ ਫ਼ੌਜੀ ਮੈਨੂੰ ਯਹੂਦਾਹ ਦੇ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਭੈੜਾ ਸਲੂਕ ਕਰਨਗੇ ਅਤੇ ਮੈਨੂੰ ਦੁੱਖ ਪਹੁੰਚਾਣਗੇ।”"

13ਪਰ ਯਿਰਮਿਯਾਹ ਨੇ ਜਵਾਬ ਦਿੱਤਾ, “ਫ਼ੌਜੀ ਤੈਨੂੰ ਯਹੂਦਾਹ ਦੇ ਉਨ੍ਹਾਂ ਬੰਦਿਆਂ ਦੇ ਹਵਾਲੇ ਨਹੀਂ ਕਰਨਗੇ। ਰਾਜੇ ਸਿਦਕੀਯਾਹ ਉਹ ਗੱਲਾਂ ਕਰਕੇ ਜੋ ਮੈਂ ਤੈਨੂੰ ਆਖ ਰਿਹਾ ਹਾਂ, ਯਹੋਵਾਹ ਦਾ ਹੁਕਮ ਮੰਨ। ਫ਼ੇਰ ਤੇਰੇ ਲਈ ਸਭ ਠੀਕ ਹੋਵੇਗਾ ਅਤੇ ਤੇਰਾ ਜੀਵਨ ਬਚ ਜਾਵੇਗਾ।"

14ਪਰ ਜੇ ਤੂੰ ਬਾਬਲ ਦੀ ਫ਼ੌਜ ਅੱਗੇ ਆਤਮ-ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਹੋਵਾਹ ਨੇ ਤੈਨੂੰ ਦਰਸਾ ਦਿੱਤਾ ਹੈ ਕਿ ਕੀ ਵਾਪਰੇਗਾ। ਇਹੀ ਹੈ ਜੋ ਯਹੋਵਾਹ ਨੇ ਮੈਨੂੰ ਆਖਿਆ ਹੈ।"

15ਉਨ੍ਹਾਂ ਸਾਰੀਆਂ ਔਰਤਾਂ ਨੂੰ ਜਿਹੜੀਆਂ ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਜਾਣਗੀਆਂ, ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੇ ਰਾਜੇ ਦੇ ਮਹੱਤਵਪੂਰਣ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਤੁਹਾਡੀਆਂ ਔਰਤਾਂ ਇੱਕ ਗੀਤ ਰਾਹੀਂ ਤੁਹਾਡਾ ਮਜ਼ਾਕ ਉਡਾਉਣਗੀਆਂ। ਇਹੀ ਹੈ ਜੋ ਉਹ ਔਰਤਾਂ ਆਖਣਗੀਆਂ: ‘ਤੁਹਾਡੇ ਸਂਗੀਆਂ ਚੰਗੇ ਮਿੱਤਰਾਂ ਨੇ ਚਲਾਕੀ ਕੀਤੀ ਤੁਹਾਡੇ ਨਾਲ ਅਤੇ ਯਕੀਨ ਦਵਾਇਆ ਤੁਹਾਨੂੰ ਮੰਦਾ ਕਰਨ ਦਾ। ਫ਼ਸ ਗਏ ਪੈਰ ਤੁਹਾਡੇ ਗਾਰੇ ਅੰਦਰ ਅਤੇ ਛੱਡ ਗਏ ਉਹ ਫ਼ੇਰ ਤੁਹਾਨੂੰ ਇੱਕਲਿਆਂ।’"

Jeremiah 29 illustration - Jeremiah Chapter 29

16“ਤੁਹਾਡੇ ਬੱਚਿਆਂ ਅਤੇ ਪਤਨੀਆਂ ਸਾਰਿਆਂ ਨੂੰ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਤੁਸੀਂ ਖੁਦ ਵੀ ਬਾਬਲ ਦੀ ਫ਼ੌਜ ਕੋਲੋਂ ਬਚ ਨਹੀਂ ਸੱਕੋਗੇ। ਤੁਹਾਨੂੰ ਬਾਬਲ ਦਾ ਰਾਜਾ ਫ਼ੜ ਲਵੇਗਾ ਅਤੇ ਯਰੂਸ਼ਲਮ ਨੂੰ ਸਾੜ ਦਿੱਤਾ ਜਾਵੇਗਾ।”"

17ਫ਼ੇਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿਸੇ ਬੰਦੇ ਨੂੰ ਇਹ ਨਾ ਦੱਸਣਾ ਕਿ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ। ਜੇ ਤੁਸੀਂ ਦੱਸੋਗੇ ਤਾਂ ਸ਼ਾਇਦ ਮਾਰੇ ਜਾਓਗੇ।"

18ਉਹ ਅਧਿਕਾਰੀ ਸ਼ਾਇਦ ਇਹ ਸੂਹ ਕੱਢ ਲੈਣ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਤਾਂ ਉਹ ਤੁਹਾਡੇ ਕੋਲ ਆਉਣਗੇ ਅਤੇ ਆਖਣਗੇ, ‘ਯਿਰਮਿਯਾਹ ਦੱਸ ਸਾਨੂੰ ਕੀ ਤੂੰ ਰਾਜੇ ਸਿਦਕੀਯਾਹ ਨੂੰ ਕੀ ਆਖਿਆ। ਅਤੇ ਸਾਨੂੰ ਇਹ ਵੀ ਦੱਸ ਕਿ ਰਾਜੇ ਸਿਦਕੀਯਾਹ ਨੇ ਤੈਨੂੰ ਕੀ ਆਖਿਆ। ਸਾਡੇ ਨਾਲ ਇਮਾਨਦਾਰੀ ਨਾਲ ਹਰ ਗੱਲ ਕਰੀਂ ਨਹੀਂ ਤਾਂ ਅਸੀਂ ਤੈਨੂੰ ਮਾਰ ਦਿਆਂਗੇ।’"

19ਜੇ ਉਹ ਤੈਨੂੰ ਇਹ ਆਖਣ ਤਾਂ ਤੂੰ ਉਨ੍ਹਾਂ ਨੂੰ ਆਖੀਂ, ‘ਮੈਂ ਰਾਜੇ ਨੂੰ ਬੇਨਤੀ ਕਰ ਰਿਹਾ ਸੀ ਕਿ ਮੈਨੂੰ ਯਹੋਨਾਥਾਨ ਦੇ ਘਰ ਦੀ ਉਸ ਕਾਲ ਕੋਠੜੀ ਵਿੱਚ ਵਾਪਸ ਨਾ ਭੇਜਣਾ। ਜੇ ਮੈਨੂੰ ਓੱਥੇ ਜਾਣਾ ਪਿਆ ਤਾਂ ਮੈਂ ਮਰ ਜਾਵਾਂਗਾ।’”"

20ਵਾਪਰਿਆ ਇਹ ਕਿ ਰਾਜੇ ਦੇ ਉਹ ਸ਼ਾਹੀ ਅਧਿਕਾਰੀ ਯਿਰਮਿਯਾਹ ਨੂੰ ਸਵਾਲ ਪੁੱਛਣ ਜ਼ਰੂਰ ਆਏ। ਇਸ ਲਈ ਯਿਰਮਿਯਾਹ ਨੇ ਉਨ੍ਹਾਂ ਨੂੰ ਹਰ ਉਹ ਗੱਲ ਦੱਸ ਦਿੱਤੀ ਜਿਸਦਾ ਰਾਜੇ ਨੇ ਆਦੇਸ਼ ਦਿੱਤਾ ਸੀ। ਤਾਂ ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਇੱਕਲਿਆਂ ਛੱਡ ਦਿੱਤਾ। ਕਿਸੇ ਬੰਦੇ ਨੇ ਵੀ ਨਹੀਂ ਸੀ ਸੁਣਿਆ ਕਿ ਯਿਰਮਿਯਾਹ ਅਤੇ ਰਾਜੇ ਦੀ ਕੀ ਗੱਲ ਬਾਤ ਹੋਈ ਸੀ।"

Jeremiah 29 illustration - Jeremiah Chapter 29

21ਇਸ ਯਿਰਮਿਯਾਹ ਮੰਦਰ ਵਿੱਚ ਉਦੋਂ ਤੀਕ ਨਜ਼ਰਬੰਦ ਰਿਹਾ ਜਿੰਨਾ ਚਿਰ ਤੀਕ ਕਿ ਯਰੂਸ਼ਲਮ ਉੱਤੇ ਕਬਜ਼ਾ ਨਹੀਂ ਹੋ ਗਿਆ।"

22ਯਰੂਸ਼ਲਮ ਦਾ ਪਤਨ ਯਰੂਸ਼ਲਮ ਉੱਤੇ ਇਸ ਤਰ੍ਹਾਂ ਕਬਜ਼ਾ ਹੋਇਆ: ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜਕਾਲ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦੌਰਾਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਆਪਣੀ ਪੂਰੀ ਫ਼ੌਜ ਲੈ ਕੇ ਚੜ੍ਹਾਈ ਕਰ ਦਿੱਤੀ। ਉਸ ਨੇ ਸ਼ਹਿਰ ਨੂੰ ਹਰਾਉਣ ਲਈ ਇਸਦੇ ਦੁਆਲੇ ਘੇਰਾ ਪਾ ਲਿਆ।"

23ਅਤੇ ਸਿਦਕੀਯਾਹ ਦੇ ਰਾਜ ਕਾਲ ਦੇ 11ਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ 9ਵੇਂ ਦਿਨ ਯਰੂਸ਼ਲਮ ਦੀ ਦੀਵਾਰ ਵਿੱਚ ਪਾੜ ਲਿਆ ਗਿਆ।"

24ਫ਼ੇਰ ਬਾਬਲ ਦੇ ਰਾਜੇ ਦੇ ਸਾਰੇ ਸ਼ਾਹੀ ਅਧਿਕਾਰੀ ਯਰੂਸ਼ਲਮ ਸ਼ਹਿਰ ਵਿੱਚ ਆਏ। ਉਹ ਅੰਦਰ ਆਕੇ ਵਿੱਚਕਾਰਲੇ ਦਰਵਾਜ਼ੇ ਕੋਲ ਬੈਠ ਗਏ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਨੇਰਗਲ ਸ਼ਰਾਸਰ, ਜ਼ਿਲਾ ਸਮਗਰ-ਨਬੂ ਦਾ ਪ੍ਰਬੰਧਕ, ਇੱਕ ਬਹੁਤ ਉੱਚ ਅਧਿਕਾਰੀ, ਇੱਕ ਹੋਰ ਬਹੁਤ ਉੱਚ-ਅਧਿਕਾਰੀ, ਸਰਸੱਕੀਮ ਅਤੇ ਕਈ ਹੋਰ ਮਹੱਤਵਪੂਰਣ ਅਧਿਕਾਰੀ ਓੱਥੇ ਸਨ।"

25ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਬਾਬਲ ਦੇ ਉਨ੍ਹਾਂ ਅਧਿਕਾਰੀਆਂ ਨੂੰ ਦੇਖਿਆ, ਇਸ ਲਈ ਉਹ ਆਪਣੇ ਸਿਪਾਹੀਆਂ ਨਾਲ ਦੂਰ ਭੱਜ ਗਿਆ। ਉਨ੍ਹਾਂ ਨੇ ਰਾਤ ਵੇਲੇ ਯਰੂਸ਼ਲਮ ਨੂੰ ਛੱਡਿਆ। ਉਹ ਰਾਜੇ ਦੇ ਬਾਗ਼ ਵਿੱਚੋਂ ਹੁੰਦੇ ਹੋਏ ਅਤੇ ਉਸ ਦਰਵਾਜ਼ੇ ਵਿੱਚੋਂ ਹੁੰਦੇ ਹੋਏ ਬਾਹਰ ਚੱਲੇ ਗਏ ਜਿਹੜਾ ਦੋ ਦੀਵਾਰਾਂ ਦੇ ਵਿੱਚਕਾਰ ਸੀ। ਫ਼ੇਰ ਉਹ ਮਾਰੂਬਲ ਵੱਲ ਚੱਲੇ ਗਏ।"

Jeremiah 29 illustration - Jeremiah Chapter 29

26ਬਾਬਲ ਦੀ ਫ਼ੌਜ ਨੇ ਸਿਦਕੀਯਾਹ ਅਤੇ ਉਸ ਦੇ ਸਿਪਾਹੀਆਂ ਦਾ ਪਿੱਛਾ ਕੀਤਾ। ਉਨ੍ਹਾਂ ਫ਼ੌਜੀਆਂ ਨੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਜਾ ਘੇਰਿਆ। ਉਨ੍ਹਾਂ ਨੇ ਸਿਦਕੀਯਾਹ ਨੂੰ ਫ਼ੜ ਲਿਆ ਅਤੇ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਕੋਲ ਲੈ ਗਏ। ਨਬੂਕਦਨੱਸਰ ਹਮਾਬ ਦੇ ਦੇਸ ਵਿੱਚ ਰਿਬਲਾਹ ਕਸਬੇ ਵਿੱਚ ਸੀ। ਉਸ ਸਥਾਨ ਉੱਤੇ ਨਬੂਕਦਨੱਸਰ ਨੇ ਇਹ ਨਿਆਂ ਕੀਤਾ ਕਿ ਸਿਦਕੀਯਾਹ ਨਾਲ ਕੀ ਸਲੂਕ ਕੀਤਾ ਜਾਵੇ।"

27ਓੱਥੇ, ਰਿਬਲਾਹ ਦੇ ਕਸਬੇ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਸਾਹਮਣੇ ਸਿਦਕੀਯਾਹ ਦੇ ਪੁੱਤਰਾਂ ਨੂੰ ਮਾਰ ਦਿੱਤਾ। ਅਤੇ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਨਜ਼ਰਾਂ ਸਾਹਮਣੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।"

28ਫ਼ੇਰ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਸਿਦਕੀਯਾਹ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ ਅਤੇ ਉਸ ਨੂੰ ਬਾਬਲ ਲੈ ਗਿਆ।"

29ਬਾਬਲ ਦੀ ਫ਼ੌਜ ਨੇ ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਲੋਕਾਂ ਦੇ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ। ਅਤੇ ਉਨ੍ਹਾਂ ਨੇ ਯਰੂਸ਼ਲਮ ਦੀਆਂ ਦੀਵਾਰਾਂ ਢਾਹ ਦਿੱਤੀਆਂ।"

30ਨਬੂਜ਼ਰਦਾਨ ਨਾਂ ਦਾ ਬੰਦਾ ਬਾਬਲ ਦੇ ਰਾਜੇ ਦੇ ਸੁਰੱਖਿਆ ਸੈਨਕਾਂ ਦਾ ਕਮਾਂਡਰ ਸੀ। ਉਸ ਨੇ ਯਰੂਸ਼ਲਮ ਵਿੱਚ ਰਹਿ ਗਏ ਲੋਕਾਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਉਹ ਉਨ੍ਹਾਂ ਨੂੰ ਬਾਬਲ ਲੈ ਗਿਆ। ਨਬੂਜ਼ਰਦਾਨ ਨੇ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੂੰ ਵੀ ਬੰਦੀ ਬਣਾ ਲਿਆ ਜਿਨ੍ਹਾਂ ਨੇ ਪਹਿਲਾਂ ਹੀ ਉਸ ਦੇ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਨੇ ਯਰੂਸ਼ਲਮ ਦੇ ਹੋਰ ਸਾਰੇ ਲੋਕਾਂ ਨੂੰ ਵੀ ਬੰਦੀ ਬਣਾ ਲਿਆ ਅਤੇ ਉਨ੍ਹਾਂ ਨੂੰ ਬਾਬਲ ਲੈ ਗਿਆ।"

Jeremiah 29 illustration - Jeremiah Chapter 29

31ਪਰ ਖਾਸ ਸੁਰੱਖਿਆ ਸੈਨਿਕਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਯਹੂਦਾਹ ਦੇ ਕੁਝ ਲੋਕਾਂ ਨੂੰ ਪਿੱਛੇ ਛੱਡ ਦਿੱਤਾ। ਇਹ ਉਹ ਲੋਕ ਸਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਇਸ ਲਈ ਉਸ ਦਿਨ ਨਬੂਜ਼ਰਦਾਨ ਨੇ ਯਹੂਦਾਹ ਦੇ ਉਨ੍ਹਾਂ ਗਰੀਬ ਲੋਕਾਂ ਨੂੰ ਅੰਗੂਰਾਂ ਦੇ ਬਗੀਚੇ ਅਤੇ ਖੇਤ ਦੇ ਦਿੱਤੇ।"

32ਪਰ ਨਬੂਕਦਨੱਸਰ ਨੇ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਵੀ ਕੁਝ ਆਦੇਸ਼ ਦਿੱਤੇ। ਨਬੂਜ਼ਰਦਾਨ ਨਬੂਕਦਨੱਸਰ ਦੇ ਖਾਸ ਦਸਤੇ ਦਾ ਕਮਾਂਡਰ ਸੀ। ਹੁਕਮ ਇਹ ਸਨ:"

Chapter Complete

You have read Jeremiah 29

32 verses