Lumina
Jeremiah

Yoke of Babylon

Jeremiah 27·Punjabi Bible

1ਇਸ ਲਈ ਰਾਜੇ ਯਹੋਯਾਕੀਮ ਨੇ ਯੇਹੂਦੀ ਨੂੰ ਪੱਤਰੀ ਲਿਆਉਣ ਲਈ ਘਲਿਆ। ਯ੍ਯੇਹੂਦੀ ਨੇ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚੋਂ ਪੱਤਰੀ ਲੈ ਆਂਦੀ। ਫ਼ੇਰ ਯੇਹੂਦੀ ਨੇ ਰਾਜੇ ਅਤੇ ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਉਹ ਪੱਤਰੀ ਪੜ੍ਹਕੇ ਸੁਣਾਈ ਜਿਹੜੇ ਰਾਜੇ ਦੇ ਆਲੇ-ਦੁਆਲੇ ਖਲੋਤੇ ਸਨ।"

2ਜਿਸ ਸਮੇਂ ਇਹ ਘਟਨਾ ਵਾਪਰੀ ਉਹ 9ਵਾਂ ਮਹੀਨਾ ਸੀ, ਇਸ ਲਈ ਰਾਜਾ ਯਹੋਯਾਕੀਮ ਆਪਣੇ ਸਰਦੀ ਦੇ ਮਹਿਲ ਵਿੱਚ ਬੈਠਾ ਹੋਇਆ ਸੀ। ਰਾਜੇ ਦੇ ਸਾਹਮਣੇ ਇੱਕ ਛੋਟੇ ਜਿਹੇ ਚੁਲ੍ਹੇ ਵਿੱਚ ਅੱਗ ਬਲ ਰਹੀ ਸੀ।"

3ਯਹੂਦੀ ਨੇ ਪੱਤਰੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਹੀ ਉਸ ਨੇ ਤਿੰਨ੍ਹ ਜਾਂ ਚਾਰ ਪੈਰੇ ਪੜ੍ਹੇ ਰਾਜੇ ਯਹੋਯਾਕੀਮ ਨੇ ਪੱਤਰੀ ਖੋਹ ਲਈ। ਫ਼ੇਰ ਉਸ ਨੇ ਪੱਤਰੀ ਤੋਂ ਉਹ ਹਿੱਸੇ ਛੋਟੇ ਜਿਹੇ ਚਾਕੂ ਨਾਲ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ। ਆਖਿਰਕਾਰ ਸਾਰੀ ਪੱਤਰੀ ਅੱਗ ਵਿੱਚ ਸਾੜ ਦਿੱਤੀ ਗਈ।"

4ਅਤੇ ਜਦੋਂ ਰਾਜੇ ਯਹੋਯਾਕੀਮ ਅਤੇ ਉਸ ਦੇ ਸੇਵਾਦਾਰਾਂ ਨੇ ਪੱਤਰੀ ਦੇ ਸੰਦੇਸ਼ ਸੁਣੇ ਉਹ ਭੈਭੀਤ ਨਹੀਂ ਸਨ। ਉਨ੍ਹਾਂ ਨੇ ਆਪਣੇ ਕੀਤੇ ਮੰਦੇ ਕੰਮਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਪੜੇ ਨਹੀਂ ਪਾੜੇ।"

5ਅਲ-ਨਾਥਾਨ, ਦਲਾਯਾਹ ਅਤੇ ਗਮਰਯਾਹ ਨੇ ਰਾਜੇ ਯਹੋਯਾਕੀਮ ਨਾਲ ਪੱਤਰੀ ਨੂੰ ਨਾ ਸਾੜਨ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।"

Jeremiah 27 illustration - Jeremiah Chapter 27

6ਅਤੇ ਰਾਜੇ ਯਹੋਯਾਕੀਮ ਨੇ ਕੁਝ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਲਿਖਾਰੀ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲੈਣ। ਉਹ ਬੰਦੇ ਸਨ, ਰਾਜੇ ਦਾ ਇੱਕ ਪੁੱਤਰ ਯਰਹਮੇਲ, ਅਜ਼ਰੀਏਲ ਦਾ ਪੁੱਤਰ ਸਰਾਯਾਹ ਅਤੇ ਅਬੰਦੇਲ ਦਾ ਪੁੱਤਰ ਸ਼ਲਮਯਾਹ। ਪਰ ਉਹ ਬੰਦੇ ਬਾਰੂਕ ਅਤੇ ਯਿਰਮਿਯਾਹ ਨੂੰ ਲੱਭ ਨਹੀਂ ਸੱਕੇ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਪਾ ਦਿੱਤਾ ਸੀ।"

7ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਗੱਲ ਓਦੋਁ ਵਾਪਰੀ ਜਦੋਂ ਰਾਜੇ ਯਹੋਯਾਕੀਮ ਨੇ ਉਸ ਪੱਤਰੀ ਨੂੰ ਸਾੜ ਦਿੱਤਾ ਸੀ ਜਿਸ ਵਿੱਚ ਯਹੋਵਾਹ ਦੇ ਸਾਰੇ ਸੰਦੇਸ਼ ਸਨ। ਯਿਰਮਿਯਾਹ ਨੇ ਬਾਰੂਕ ਨੂੰ ਲਿਖਵਾਇਆ ਸੀ ਅਤੇ ਬਾਰੂਕ ਨੇ ਉਹ ਸੰਦੇਸ਼ ਪੱਤਰੀ ਉੱਤੇ ਲਿਖੇ ਸਨ। ਯਹੋਵਾਹ ਵੱਲੋਂ ਜੋ ਸੰਦੇਸ਼ ਯਿਰਮਿਯਾਹ ਨੂੰ ਮਿਲਿਆ ਉਹ ਇਹ ਸੀ:"

8“ਯਿਰਮਿਯਾਹ, ਇੱਕ ਹੋਰ ਪੱਤਰੀ ਲਈ। ਇਸ ਉੱਤੇ ਉਹ ਸਾਰੇ ਸੰਦੇਸ਼ ਲਿਖ ਲੈ ਜਿਹੜੇ ਪਹਿਲੀ ਪੱਤਰੀ ਉੱਤੇ ਲਿਖੇ ਸਨ। ਇਹ ਓਹੀ ਪੱਤਰੀ ਸੀ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।"

9ਯਿਰਮਿਯਾਹ, ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਇਹ ਵੀ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ। ਯਹੋਯਾਕੀਮ, ਤੂੰ ਉਸ ਪੱਤਰੀ ਨੂੰ ਸਾੜ ਦਿੱਤਾ ਸੀ। ਤੂੰ ਆਖਿਆ ਸੀ, “ਯਿਰਮਿਯਾਹ ਨੇ ਇਹ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਅਵੱਸ਼ ਆਵੇਗਾ ਅਤੇ ਇਸ ਧਰਤੀ ਨੂੰ ਤਬਾਹ ਕਰ ਦੇਵਾਂਗਾ? ਉਸ ਨੇ ਇਹ ਕਿਉਂ ਆਖਿਆ ਕਿ ਬਾਬਲ ਦਾ ਰਾਜਾ ਇਸ ਧਰਤੀ ਦੇ ਆਦਮੀਆਂ ਅਤੇ ਪਸ਼ੂਆਂ ਦੋਹਾਂ ਨੂੰ ਤਬਾਹ ਕਰ ਦੇਵੇਗਾ?”"

10ਇਸ ਲਈ, ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਜੋ ਆਖਦਾ ਹੈ ਉਹ ਇਹ ਹੈ: ਯਹੋਯਾਕੀਮ ਦੇ ਉਤਰਾਧਿਕਾਰੀ ਦਾਊਦ ਦੇ ਤਖਤ ਉੱਤੇ ਨਹੀਂ ਬੈਠਣਗੇ। ਜਦੋਂ ਯਹੋਯਾਕੀਮ ਮਰੇਗਾ ਤਾਂ ਉਸਦਾ ਸ਼ਾਹੀ ਸਸੱਕਾਰ ਨਹੀਂ ਹੋਵੇਗਾ, ਸਗੋਂ ਉਸਦੀ ਲਾਸ਼ ਨੂੰ ਬਾਹਰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ। ਉਸਦੀ ਲਾਸ਼ ਨੂੰ ਦਿਨ ਦੀ ਗਰਮੀ ਅਤੇ ਰਾਤ ਦੀ ਕੋਹਰੇ ਭਰੀ ਸਰਦੀ ਵਿੱਚ ਪਿਆ ਰਹਿਣ ਦਿੱਤਾ ਜਾਵੇਗਾ।"

Jeremiah 27 illustration - Jeremiah Chapter 27

11ਮੈਂ ਯਹੋਵਾਹ, ਯਹੋਯਾਕੀਮ ਅਤੇ ਉਸ ਦੇ ਬੱਚਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਸ ਦੇ ਅਧਿਕਾਰੀਆਂ ਨੂੰ ਸਜ਼ਾ ਦਿਆਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂ ਕਿ ਉਹ ਮੰਦੇ ਹਨ। ਮੈਂ ਇਕਰਾਰ ਕੀਤਾ ਹੈ ਕਿ ਉਨ੍ਹਾਂ ਸਾਰਿਆਂ ਉੱਤੇ ਅਤੇ ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਉੱਤੇ ਭਿਆਨਕ ਬਿਪਤਾਵਾਂ ਲਿਆਵਾਂਗਾ। ਮੈਂ ਉਨ੍ਹਾਂ ਲਈ ਆਪਣੇ ਇਕਰਾਰ ਅਨੁਸਾਰ ਉਹ ਸਾਰੀਆਂ ਮੰਦੀਆਂ ਗੱਲਾਂ ਵਾਪਰਨ ਦਿਆਂਗਾ ਕਿਉਂ ਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।’”"

12ਫ਼ੇਰ ਯਿਰਮਿਯਾਹ ਨੇ ਇੱਕ ਹੋਰ ਪੱਤਰੀ ਲਿਆਂਦੀ ਅਤੇ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਫ਼ੜਾ ਦਿੱਤੀ। ਜਿਵੇਂ-ਜਿਵੇਂ ਯਿਰਮਿਯਾਹ ਬੋਲਦਾ ਗਿਆ ਬਾਰੂਕ ਪੱਤਰੀ ਉੱਤੇ ਉਹ ਸਾਰੇ ਸੰਦੇਸ਼ ਲਿਖਦਾ ਗਿਆ ਜਿਹੜੇ ਉਸ ਪੱਤਰੀ ਉੱਤੇ ਸਨ ਜਿਸ ਨੂੰ ਰਾਜੇ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ। ਅਤੇ ਬਹੁਤ ਸਾਰੇ ਹੋਰ ਸ਼ਬਦ ਵੀ ਉਨ੍ਹਾਂ ਸੰਦੇਸ਼ਾਂ ਵਾਂਗ ਉਸ ਦੂਸਰੀ ਪੱਤਰੀ ਵਿੱਚ ਸ਼ਾਮਿਲ ਕਰ ਦਿੱਤੇ ਗਏ।"

13ਯਿਰਮਿਯਾਹ ਨੂੰ ਕੈਦਖਾਨੇ ਵਿੱਚ ਪਾਇਆ ਗਿਆ ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਨੇ ਸਿਦਕੀਯਾਹ ਨੂੰ ਯਹੋਯਾਕੀਮ ਦੇ ਪੁੱਤਰ ਯੇਹੋਇਆਚਿਨ ਦੀ ਬਾਵੇਂ ਯਹੂਦਾਹ ਦਾ ਰਾਜਾ ਬਾਪ ਦਿੱਤਾ। ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ।"

14ਪਰ ਸਿਦਕੀਯਾਹ ਨੇ ਉਨ੍ਹਾਂ ਸੰਦੇਸ਼ਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਯਹੋਵਾਹ ਨੇ ਨਬੀ ਯਿਰਮਿਯਾਹ ਨੂੰ ਪ੍ਰਚਾਰ ਕਰਨ ਵਾਸਤੇ ਦਿੱਤੇ ਸਨ। ਅਤੇ ਸਿਦਕੀਯਾਹ ਦੇ ਸੇਵਕਾਂ ਅਤੇ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਸੰਦੇਸ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ।"

15ਰਾਜੇ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨਾਂ ਦੇ ਇੱਕ ਬੰਦੇ ਅਤੇ ਮਅਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਨਬੀ ਯਿਰਮਿਯਾਹ ਵੱਲ ਇਹ ਸੰਦੇਸ਼ ਦੇਕੇ ਭੇਜਿਆ: “ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰ।”"

Jeremiah 27 illustration - Jeremiah Chapter 27

16ਉਸ ਸਮੇਂ, ਯਿਰਮਿਯਾਹ ਨੂੰ ਹਾਲੀ ਕੈਦ ਵਿੱਚ ਨਹੀਂ ਸੀ ਸੁੱਟਿਆ ਗਿਆ, ਇਸ ਲਈ ਉਹ ਜਿੱਥੇ ਜੀ ਚਾਹੇ ਜਾਣ ਲਈ ਸੁਤੰਤਰ ਸੀ।"

17ਅਤੇ ਓਸੇ ਸਮੇਂ ਹੀ, ਫਿਰਊਨ ਦੀ ਫ਼ੌਜ ਵੀ ਮਿਸਰ ਤੋਂ ਯਹੂਦਾਹ ਵੱਲ ਕੂਚ ਕਰ ਦਿੱਤਾ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਸ਼ਹਿਰ ਨੂੰ ਹਰਾਉਣ ਲਈ ਘੇਰਾ ਪਾ ਲਿਆ ਸੀ। ਫ਼ੇਰ ਉਨ੍ਹਾਂ ਨੇ ਮਿਸਰ ਵੱਲੋਂ ਆ ਰਹੀ ਫ਼ੌਜ ਬਾਰੇ ਸੁਣਿਆ। ਇਸ ਲਈ ਬਾਬਲ ਦੀ ਫ਼ੌਜ ਮਿਸਰ ਦੀ ਫ਼ੌਜ ਨਾਲ ਲੜਨ ਲਈ ਚੱਲ ਚੁੱਕੀ ਸੀ।"

18ਯਹੋਵਾਹ ਵੱਲੋਂ ਨਬੀ ਯਿਰਮਿਯਾਹ ਨੂੰ ਸੰਦੇਸ਼ ਮਿਲਿਆ:"

19“ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਯਹੂਕਲ ਅਤੇ ਸਫ਼ਨਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਤੁਹਾਨੂੰ ਮੇਰੇ ਕੋਲੋਂ ਸਵਾਲ ਪੁੱਛਣ ਲਈ ਭੇਜਿਆ ਹੈ। ਰਾਜੇ ਸਿਦਕੀਯਾਹ ਨੂੰ ਇਹ ਆਖੋ: ਫਿਰਊਨ ਦੀ ਫ਼ੌਜ ਮਿਸਰ ਵਿੱਚੋਂ ਕੂਚ ਕਰਕੇ ਇੱਥੇ ਤੇਰੀ ਬਾਬਲ ਦੀ ਫ਼ੌਜ ਦੇ ਵਿਰੁੱਧ ਸਹਾਇਤਾ ਕਰਨ ਲਈ ਆ ਰਹੀ ਹੈ। ਪਰ ਫ਼ਿਰਊਨ ਦੀ ਫ਼ੌਜ ਵਾਪਸ ਮਿਸਰ ਚਲੀ ਜਾਵੇਗੀ।"

20ਉਸਤੋਂ ਮਗਰੋਂ, ਬਾਬਲ ਦੀ ਫ਼ੌਜ ਇੱਥੇ ਵਾਪਸ ਆਵੇਗੀ। ਉਹ ਯਰੂਸ਼ਲਮ ਉੱਤੇ ਹਮਲਾ ਕਰੇਗੀ। ਫ਼ੇਰ ਬਾਬਲ ਦੀ ਉਹ ਫ਼ੌਜ ਯਰੂਸ਼ਲਮ ਉੱਤੇ ਕਬਜ਼ਾ ਕਰੇਗੀ ਅਤੇ ਸਾੜ ਦੇਵੇਗੀ।’"

Jeremiah 27 illustration - Jeremiah Chapter 27

21ਯਹੋਵਾਹ ਇਹ ਆਖਦਾ ਹੈ: ‘ਯਰੂਸ਼ਲਮ ਦੇ ਲੋਕੋ, ਆਪਣੇ-ਆਪ ਨੂੰ ਮੂਰਖ ਨਾ ਬਣਾਓ ਆਪਣੇ-ਆਪ ਨੂੰ ਇਹ ਨਾ ਆਖੋ, “ਬਾਬਲ ਦੀ ਫ਼ੌਜ ਸਾਨੂੰ ਅਵੱਸ਼ ਹੀ ਇੱਕਲਿਆਂ ਛੱਡ ਦੇਵੇਗੀ।” ਉਹ ਨਹੀਂ ਛੱਡੇਗੀ।"

22ਯਰੂਸ਼ਲਮ ਦੇ ਲੋਕੋ, ਭਾਵੇਂ ਤੁਸੀਂ ਬਾਬਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯਰੂਸ਼ਲਮ ਨੂੰ ਸਾੜ ਸੁੱਟਣਗੇ।’”"

Chapter Complete

You have read Jeremiah 27

22 verses