Lumina
Jeremiah

Righteous Branch

Jeremiah 23·Punjabi Bible

1ਯਹੋਵਾਹ ਜੀ ਤੁਸੀਂ ਮਿਸਰ ਦੇਸ਼ ਅੰਦਰ ਤਾਕਤਵਰ ਚਮਤਕਾਰ ਕੀਤੇ ਸਨ। ਤੁਸੀਂ ਅੱਜ ਦਿਨ ਤੱਕ ਵੀ ਤਾਕਤਵਰ ਚਮਤਕਾਰ ਕੀਤੇ ਹਨ। ਤੁਸੀਂ ਉਹ ਗੱਲਾਂ ਇਸਰਾਏਲ ਵਿੱਚ ਕੀਤੀਆਂ ਅਤੇ ਓੱਥੇ ਵੀ ਕੀਤੀਆਂ ਜਿੱਥੇ ਲੋਕ ਰਹਿੰਦੇ ਹਨ। ਤੁਸੀਂ ਇਨ੍ਹਾਂ ਗੱਲਾਂ ਕਾਰਣ ਮਸ਼ਹੂਰ ਹੋ ਗਏ ਹੋ।"

2ਯਹੋਵਾਹ ਜੀ, ਤੁਸੀਂ ਤਾਕਤਵਰ ਚਮਤਕਾਰਾਂ ਦੀ ਵਰਤੋਂ ਕੀਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਇਸਰਾਏਲ ਲਿਆਂਦਾ। ਇਹ ਗੱਲਾਂ ਕਰਨ ਲਈ ਤੁਸੀਂ ਆਪਣੇ ਤਾਕਤਵਰ ਹੱਥ ਦੀ ਵਰਤੋਂ ਕੀਤੀ। ਤੁਹਾਡੀ ਸ਼ਕਤੀ ਹੈਰਾਨੀ ਭਰੀ ਸੀ!"

3“ਯਹੋਵਾਹ ਜੀ, ਤੂੰ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦਿੱਤੀ, ਜਿਸ ਨੂੰ ਦੇਣ ਦਾ ਤੂੰ ਬਹੁਤ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਜ਼ਮੀਨ ਹੈ।"

4ਇਸਰਾਏਲ ਦੇ ਲੋਕ ਇਸ ਧਰਤੀ ਉੱਤੇ ਆਏ ਅਤੇ ਇਸ ਨੂੰ ਆਪਣੀ ਧਰਤੀ ਵਾਂਗ ਸਮਝਿਆ। ਪਰ ਉਨ੍ਹਾਂ ਲੋਕਾਂ ਨੇ ਹੁਕਮ ਨਹੀਂ ਮੰਨਿਆ। ਉਹ ਤੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਨ੍ਹਾਂ ਦਾ ਤੁਸੀਂ ਆਦੇਸ਼ ਦਿੱਤਾ ਸੀ। ਇਸ ਲਈ ਤੁਸੀਂ ਇਸਰਾਏਲ ਦੇ ਲੋਕਾਂ ਉੱਤੇ ਇਹ ਭਿਆਨਕ ਘਟਨਾਵਾਂ ਵਾਪਰਨ ਦਿੱਤੀਆਂ।"

5“ਅਤੇ ਹੁਣ, ਦੁਸ਼ਮਣ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਉਹ ਟੀਲੇ ਬਣਾ ਰਹੇ ਹਨ ਤਾਂ ਜੋ ਉਹ ਯਰੂਸ਼ਲਮ ਦੀਆਂ ਦੀਵਾਰਾਂ ਉੱਤੇ ਚੜ੍ਹ ਸੱਕਣ ਅਤੇ ਇਸ ਉੱਤੇ ਕਬਜ਼ਾ ਕਰ ਸੱਕਣ। ਬਾਬਲ ਦੀ ਫ਼ੌਜ ਆਪਣੀਆਂ ਤਲਵਾਰਾਂ, ਅਤੇ ਭੁੱਖਮਰੀ ਅਤੇ ਭਿਆਨਕ ਬਿਮਾਰੀ ਰਾਹੀਂ ਯਰੂਸ਼ਲਮ ਦੇ ਸ਼ਹਿਰ ਨੂੰ ਹਰਾ ਦੇਵੇਗੀ। ਬਾਬਲ ਦੀ ਫ਼ੌਜ ਹੁਣ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਇਉਂ ਵਾਪਰੇਗਾ-ਅਤੇ ਹੁਣ ਤੁਸੀਂ ਇਸ ਨੂੰ ਵਾਪਰਦੇ ਹੋਏ ਦੇਖ ਰਹੇ ਹੋ।"

Jeremiah 23 illustration - Jeremiah Chapter 23

6“ਯਹੋਵਾਹ ਮੇਰੇ ਪ੍ਰਭੂ, ਉਹ ਸਾਰੀਆਂ ਹੀ ਬੁਰੀਆਂ ਗੱਲਾਂ ਵਾਪਰ ਰਹੀਆਂ ਹਨ। ਪਰ ਹੁਣ ਤੁਸੀਂ ਮੈਨੂੰ ਆਖ ਰਹੇ ਹੋ, ‘ਯਿਰਮਿਯਾਹ, ਚਾਂਦੀ ਬਦਲੇ ਖੇਤ ਖਰੀਦ ਲੈ ਅਤੇ ਕੁਝ ਬੰਦਿਆਂ ਨੂੰ ਚੁਣਕੇ ਇਸ ਸੌਦੇ ਦੀ ਗਵਾਹੀ ਪੁਆ ਲੈ।’ ਤੁਸੀਂ ਮੈਨੂੰ ਇਹ ਗੱਲ ਉਦੋਂ ਆਖ ਰਹੇ ਹੋ ਜਦੋਂ ਬਾਬਲ ਦੀ ਫ਼ੌਜ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਤਿਆਰ ਹੈ।”"

7ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ, “ਯਿਰਮਿਯਾਹ,"

8ਮੈਂ ਯਹੋਵਾਹ ਹਾਂ। ਮੈਂ ਧਰਤੀ ਉਤਲੇ ਹਰ ਬੰਦੇ ਦਾ ਪਰਮੇਸ਼ੁਰ ਹਾਂ। ਯਿਰਮਿਯਾਹ, ਤੂੰ ਜਾਣਦਾ ਹੈਂ ਕਿ ਮੇਰੇ ਲਈ ਕੁਝ ਵੀ ਅਸੰਭਵ ਨਹੀਂ।”"

9ਯਹੋਵਾਹ ਨੇ ਇਹ ਵੀ ਆਖਿਆ, “ਛੇਤੀ ਹੀ ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੀ ਫ਼ੌਜ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਉਹ ਫ਼ੌਜ ਸਹਿਰ ਉੱਤੇ ਕਬਜ਼ਾ ਕਰ ਲਵੇਗੀ।"

10ਬਾਬਲ ਦੀ ਫ਼ੌਜ ਪਹਿਲਾਂ ਹੀ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਉਹ ਛੇਤੀ ਹੀ ਸ਼ਹਿਰ ਵਿੱਚ ਦਾਖਲ ਹੋ ਜਾਵੇਗੀ ਅਤੇ ਅੱਗਾਂ ਲਾ ਦੇਵੇਗੀ। ਉਹ ਲੋਕ ਸ਼ਹਿਰ ਨੂੰ ਸਾੜ ਦੇਣਗੇ। ਇਸ ਸ਼ਹਿਰ ਵਿੱਚ ਅਜਿਹੇ ਘਰ ਹਨ ਜਿੱਥੇ ਯਰੂਸ਼ਲਮ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਝੂਠੇ ਦੇਵਤੇ ਬਾਲ ਨੂੰ ਬਲੀਆਂ ਚੜ੍ਹਾ ਕੇ ਮੈਨੂੰ ਕ੍ਰੋਧ ਚੜ੍ਹਾਇਆ ਸੀ। ਅਤੇ ਲੋਕਾਂ ਨੇ ਹੋਰਨਾਂ ਬੁੱਤ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਬਾਬਲ ਦੀ ਫ਼ੌਜ ਉਨ੍ਹਾਂ ਘਰਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।"

Jeremiah 23 illustration - Jeremiah Chapter 23

11ਮੈਂ ਇਸਰਾਏਲ ਦੇ ਲੋਕਾਂ ਨੂੰ ਅਤੇ ਯਹੂਦਾਹ ਦੇ ਲੋਕਾਂ ਨੂੰ ਧਿਆਨ ਨਾਲ ਦੇਖਿਆ ਹੈ। ਜੋ ਕੁਝ ਵੀ ਉਹ ਕਰਦੇ ਨੇ ਉਹ ਬਦੀ ਹੈ। ਉਨ੍ਹਾਂ ਨੇ ਆਪਣੀ ਜਵਾਨੀ ਵੇਲੇ ਤੋਂ ਹੀ ਮੰਦੇ ਕਾਰੇ ਕੀਤੇ ਹਨ ਅਤੇ ਆਪਣੀਆਂ ਕਰਨੀਆਂ ਨਾਲ ਮੈਨੂੰ ਬਹੁਤ ਕ੍ਰੋਧਵਾਨ ਕੀਤਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।"

12“ਉਸ ਸਮੇਂ ਤੋਂ ਲੈ ਕੇ, ਜਦੋਂ ਯਰੂਸ਼ਲਮ ਦੀ ਉਸਾਰੀ ਹੋਈ ਸੀ, ਹੁਣ ਤੱਕ, ਇਸ ਸ਼ਹਿਰ ਦੇ ਲੋਕਾਂ ਨੇ ਮੈਨੂੰ ਕਹਿਰਵਾਨ ਕੀਤਾ ਹੈ। ਇਸ ਸ਼ਹਿਰ ਨੇ ਮੈਨੂੰ ਇਤਨਾ ਕਹਿਰਵਾਨ ਕੀਤਾ ਹੈ ਕਿ ਮੈਂ ਅਵੱਸ਼ ਇਸ ਨੂੰ ਆਪਣੀ ਨਜ਼ਰ ਤੋਂ ਦੂਰ ਕਰ ਦਿਆਂਗਾ।"

13ਮੈਂ ਯਰੂਸ਼ਲਮ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿਆਂਗਾ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਤੇ ਯਹੂਦਾਹ ਦੇ ਲੋਕਾਂ ਨੇ ਕੀਤੀਆਂ ਹਨ। ਲੋਕਾਂ, ਉਨ੍ਹਾਂ ਦੇ ਰਾਜਿਆਂ, ਆਗੂਆਂ, ਉਨ੍ਹਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਲੋਕਾਂ, ਸਾਰਿਆਂ ਨੇ ਮੈਨੂੰ ਕਹਿਰਵਾਨ ਕੀਤਾ ਹੈ।"

14“ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ।"

15ਉਨ੍ਹਾਂ ਲੋਕਾਂ ਨੇ ਆਪਣੇ ਬੁੱਤ ਬਣਾਏ ਨੇ-ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਲੋਕਾਂ ਨੇ ਉਹ ਬੁੱਤ ਮੇਰੇ ਨਾਮ ਨਾਲ ਸੱਦੇ ਜਾਂਦੇ ਮੰਦਰ ਵਿੱਚ ਰੱਖੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਮੰਦਰ ਨੂੰ ‘ਪਲੀਤ’ ਕਰ ਦਿੱਤਾ ਹੈ।"

Jeremiah 23 illustration - Jeremiah Chapter 23

16“ਉਨ੍ਹਾਂ ਲੋਕਾਂ ਨੇ ਬਨ-ਹਿੰਨੋਮ ਦੀ ਵਾਦੀ ਅੰਦਰ ਝੂਠੇ ਦੇਵਤੇ ਬਾਲ ਲਈ ਉੱਚੀਆਂ ਥਾਵਾਂ ਬਣਾਈਆਂ ਹਨ। ਉਨ੍ਹਾਂ ਨੇ ਇਹ ਉਪਾਸਨਾ ਸਥਾਨ ਇਸ ਲਈ ਬਣਾਏ ਹਨ ਤਾਂ ਜੋ ਉਹ ਮੋਲਕ ਨੂੰ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇ ਸੱਕਣ। ਮੈਂ ਕਦੇ ਵੀ ਉਨ੍ਹਾਂ ਨੂੰ ਇਹੋ ਜਿਹੀ ਭਿਆਨਕ ਗੱਲ ਕਰਨ ਦਾ ਆਦੇਸ਼ ਨਹੀਂ ਸੀ ਦਿੱਤਾ। ਮੈਂ ਤਾਂ ਕਦੇ ਅਜਿਹੀਆਂ ਗੱਲਾਂ ਕਰਨ ਬਾਰੇ ਸੋਚਿਆ ਵੀ ਨਹੀਂ ਸੀ, ਜੋ ਯਹੂਦਾਹ ਤੋਂ ਪਾਪ ਕਰਾਉਣ।"

17“ਤੁਸੀਂ ਲੋਕ ਆਖ ਰਹੇ ਹੋ, ‘ਬਾਬਲ ਦਾ ਰਾਜਾ ਯਰੂਸ਼ਲਮ ਉੱਤੇ ਕਬਜ਼ਾ ਕਰ ਲਵੇਗਾ। ਉਹ ਤਲਵਾਰਾਂ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਦੀ ਵਰਤੋਂ ਕਰਕੇ ਇਸ ਸ਼ਹਿਰ ਨੂੰ ਹਰਾ ਦੇਵੇਗਾ।’ ਪਰ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ:"

18‘ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਸਾਂ। ਪਰ ਮੈਂ ਉਨ੍ਹਾਂ ਨੂੰ ਵਾਪਸ ਇਸ ਥਾਂ ਲਿਆਵਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਥਾਵਾਂ ਉੱਤੋਂ ਇਕੱਠਿਆਂ ਕਰਾਂਗਾ ਜਿੱਥੇ ਮੈਂ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇਸ ਥਾਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦਿਆਂਗਾ।"

19ਇਸਰਾਏਲ ਅਤੇ ਯਹੂਦਾਹ ਦੇ ਲੋਕ ਮੇਰੇ ਬੰਦੇ ਹੋਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।"

20ਮੈਂ ਉਨ੍ਹਾਂ ਲੋਕਾਂ ਅੰਦਰ ਸੱਚਮੁੱਚ ਵਿੱਚ ਇੱਕ ਹੋਣ ਦੀ ਲੋਚਾ ਪੈਦਾ ਕਰਾਂਗਾ। ਉਨ੍ਹਾਂ ਦਾ ਟੀਚਾ ਇੱਕ ਹੋਵੇਗਾ-ਉਹ ਆਪਣੀ ਸਾਰੀ ਜ਼ਿੰਦਗੀ ਸੱਚਮੁੱਚ ਮੇਰੀ ਹੀ ਉਪਾਸਨਾ ਕਰਨੀ ਚਾਹੁਂਣਗੇ। ਉਹ ਸੱਚਮੁੱਚ ਅਜਿਹਾ ਕਰਨਾ ਲੋਚਣਗੇ ਅਤੇ ਇਹੋ ਗੱਲ ਉਨ੍ਹਾਂ ਦੀ ਸੰਤਾਨ ਵੀ ਲੋਚੇਗੀ।"

Jeremiah 23 illustration - Jeremiah Chapter 23

21“‘ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਹਮੇਸ਼ਾ ਰਹੇਗਾ। ਇਸ ਇਕਰਾਰਨਾਮੇ ਵਿੱਚ, ਮੈਂ ਕਦੇ ਵੀ ਉਨ੍ਹਾਂ ਲੋਕਾਂ ਤੋਂ ਮੂੰਹ ਨਹੀਂ ਮੋੜਾਂਗਾ। ਮੈਂ ਹਮੇਸ਼ਾ ਉਨ੍ਹਾਂ ਨਾਲ ਨੇਕੀ ਕਰਾਂਗਾ। ਮੈਂ ਉਨ੍ਹਾਂ ਅੰਦਰ ਲੋਚਾ ਪੈਦਾ ਕਰਾਂਗਾ ਕਿ ਮੇਰੀ ਇੱਜ਼ਤ ਕਰਨ। ਫ਼ੇਰ ਉਹ ਕਦੇ ਵੀ ਮੇਰੇ ਕੋਲੋਂ ਮੂੰਹ ਨਹੀਂ ਮੋੜਨਗੇ।"

22ਉਹ ਮੈਨੂੰ ਪ੍ਰਸੰਨ ਕਰ ਦੇਣਗੇ। ਮੈਨੂੰ ਉਨ੍ਹਾਂ ਨਾਲ ਨੇਕੀ ਕਰਦਿਆਂ ਖੁਸ਼ੀ ਮਿਲੇਗੀ। ਅਤੇ ਮੈਂ ਉਨ੍ਹਾਂ ਨੂੰ ਅਵੱਸ਼ ਇਸ ਧਰਤੀ ਵਿੱਚ ਬੀਜ ਦਿਆਂਗਾ ਅਤੇ ਉਨ੍ਹਾਂ ਨੂੰ ਵੱਧਣ ਫ਼ੁੱਲਣ ਦਾ ਮੌਕਾ ਦਿਆਂਗਾ। ਇਹ ਮੈਂ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਕਰਾਂਗਾ।’”"

23ਇਹੀ ਹੈ ਜੋ ਯਹੋਵਾਹ ਆਖਦਾ ਹੈ, “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਭਿਆਨਕ ਬਿਪਤਾ ਲੈ ਕੇ ਆਇਆ ਹਾਂ। ਇਸੇ ਤਰ੍ਹਾਂ ਨਾਲ ਮੈਂ ਉਨ੍ਹਾਂ ਲਈ ਚੰਗੀਆਂ ਚੀਜ਼ਾਂ ਵੀ ਲਿਆਵਾਂਗਾ। ਮੈਂ ਉਨ੍ਹਾਂ ਲਈ ਨੇਕੀ ਕਰਨ ਦਾ ਇਕਰਾਰ ਕਰਦਾ ਹਾਂ।"

24ਤੁਸੀਂ ਲੋਕ ਆਖ ਰਹੇ ਹੋ, ‘ਇਹ ਧਰਤੀ ਸਖਣਾ ਮਾਰੂਬਲ ਹੈ। ਇੱਥੇ ਕੋਈ ਬੰਦੇ ਜਾਂ ਪਸ਼ੂ ਨਹੀਂ ਹਨ। ਬਾਬਲ ਦੀ ਫ਼ੌਜ ਨੇ ਇਸ ਦੇਸ਼ ਨੂੰ ਹਰਾ ਦਿੱਤਾ ਸੀ।’ ਪਰ ਭਵਿੱਖ ਵਿੱਚ ਲੋਕ ਇੱਕ ਵਾਰ ਫ਼ੇਰ ਇਸ ਧਰਤੀ ਵਿੱਚ ਖੇਤ ਖਰੀਦਣਗੇ।"

25ਲੋਕੀ ਆਪਣੇ ਪੈਸੇ ਨਾਲ ਖੇਤ ਖਰੀਦਣਗੇ। ਉਹ ਆਪਣੇ ਇਕਰਾਰਨਾਮਿਆਂ ਉੱਪਰ ਹਸਤਾਖਰ ਕਰਨਗੇ ਅਤੇ ਉਨ੍ਹਾਂ ਨੂੰ ਮੁਹਰਬੰਦ ਕਰਨਗੇ। ਲੋਕ ਉਨ੍ਹਾਂ ਲੋਕਾਂ ਨੂੰ ਆਪਣੇ ਸੌਦਿਆਂ ਉੱਤੇ ਹਸਤਾਖਰ ਕਰਦਿਆਂ ਦੀ ਗਵਾਹੀ ਦੇਣਗੇ। ਲੋਕ ਫ਼ੇਰ ਉਸ ਧਰਤੀ ਅੰਦਰ ਖੇਤ ਖਰੀਦਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ। ਉਹ ਯਰੂਸ਼ਲਮ ਦੇ ਇਲਾਕੇ ਦੇ ਇਰਦ-ਗਿਰਦ ਖੇਤ ਖਰੀਦਣਗੇ। ਉਹ ਯਹੂਦਾਹ ਦੀ ਧਰਤੀ ਦੇ ਕਸਬਿਆਂ ਵਿੱਚ, ਪਹਾੜੀ ਇਲਾਕੇ ਵਿੱਚ, ਪੱਛਮੀ ਪਹਾੜੀਆਂ ਦੇ ਪੈਰਾਂ ਵਿੱਚ ਅਤੇ ਦੱਖਣੀ ਮਾਰੂਬਲ ਦੇ ਇਲਾਕੇ ਵਿੱਚ ਖੇਤ ਖਰੀਦਣਗੇ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਮੈਂ ਤੁਹਾਡੇ ਲੋਕਾਂ ਨੂੰ ਘਰ ਵਾਪਸ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"

Jeremiah 23 illustration - Jeremiah Chapter 23

26ਪਰਮੇਸ਼ੁਰ ਦਾ ਇਕਰਾਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਦੂਸਰੀ ਵਾਰੀ ਮਿਲਿਆ। ਯਿਰਮਿਯਾਹ ਹਾਲੇ ਤੱਕ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ।"

27ਯਹੋਵਾਹ ਹੀ ਹੈ ਜਿਸ ਨੇ ਧਰਤੀ ਨੂੰ ਬਣਾਇਆ। ਉਸ ਨੇ ਇਸ ਨੂੰ ਸਿਰਜਿਆ ਅਤੇ ਇਸ ਦੀ ਬੁਨਿਆਦ ਉੱਤੇ ਸਥਾਪਿਤ ਕੀਤਾ ਹੈ। ਯਹੋਵਾਹ ਉਸਦਾ ਨਾਮ ਹੈ। ਯਹੋਵਾਹ ਆਖਦਾ ਹੈ,"

28“ਯਹੂਦਾਹ, ਮੇਰੇ ਅੱਗੇ ਪ੍ਰਾਰਥਨਾ ਕਰ। ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਮੈਂ ਤੈਨੂੰ ਬਹੁਤ ਮਹੱਤਵਪੂਰਣ ਭੇਤ ਦੱਸਾਂਗਾ। ਤੂੰ ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ।"

29ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਇਹ ਗੱਲਾਂ ਯਰੂਸ਼ਲਮ ਦੇ ਘਰਾਂ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲਾਂ ਬਾਰੇ ਆਖਦਾ ਹੈ। ਦੁਸ਼ਮਣ ਉਨ੍ਹਾਂ ਮਕਾਨਾਂ ਨੂੰ ਢਾਹ ਕੇ ਢੇਰੀ ਕਰ ਦੇਵੇਗਾ। ਦੁਸ਼ਮਣ ਸ਼ਹਿਰ ਦੀਆਂ ਕੰਧਾਂ ਦੇ ਸ਼ਿਖਰ ਤੱਕ ਅਪੜਨ ਵਾਲੇ ਬਢ਼ੇ ਉਸਾਰੇਗਾ। ਦੁਸ਼ਮਣ ਤਲਵਾਰ ਦੀ ਵਰਤੋਂ ਕਰੇਗਾ ਅਤੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਲੜੇਗਾ।"

30“ਯਰੂਸ਼ਲਮ ਦੇ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ। ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਹਾਂ। ਇਸ ਲਈ ਮੈਂ ਉੱਥੋਂ ਦੇ ਬਹੁਤ-ਬਹੁਤ ਸਾਰੇ ਬੰਦਿਆਂ ਨੂੰ ਮਾਰ ਮੁਕਾਵਾਂਗਾ। ਬਾਬਲ ਦੀ ਫ਼ੌਜ ਯਰੂਸ਼ਲਮ ਨਾਲ ਲੜਨ ਲਈ ਆਵੇਗੀ। ਯਰੂਸ਼ਲਮ ਦੇ ਘਰਾਂ ਅੰਦਰ ਬਹੁਤ-ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ।"

Jeremiah 23 illustration - Jeremiah Chapter 23

31“ਪਰ ਫ਼ੇਰ ਮੈਂ ਉਸ ਸ਼ਹਿਰ ਦੇ ਲੋਕਾਂ ਨੂੰ ਬਖਸ਼ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਨਾਲ ਰਹਿਣ ਦਿਆਂਗਾ।"

32ਮੈਂ ਯਹੂਦਾਹ ਅਤੇ ਇਸਰਾਏਲ ਉੱਤੇ ਚੰਗੀਆਂ ਗੱਲਾਂ ਫ਼ੇਰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨੂੰ ਓਸੇ ਤਰ੍ਹਾਂ ਫ਼ੇਰ ਤਾਕਤਵਰ ਬਣਾ ਦਿਆਂਗਾ ਜਿਵੇਂ ਉਹ ਅਤੀਤ ਵਿੱਚ ਸਨ।"

33ਉਨ੍ਹਾਂ ਨੇ ਮੇਰੇ ਖਿਲਾਫ਼ ਪਾਪ ਕੀਤਾ ਸੀ-ਪਰ ਮੈਂ ਉਸ ਪਾਪ ਨੂੰ ਧੋ ਸੁੱਟਾਂਗਾ। ਉਹ ਮੇਰੇ ਖਿਲਾਫ਼ ਲੜੇ ਸਨ-ਪਰ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਆਂਗਾ।"

34ਫ਼ੇਰ ਯਰੂਸ਼ਲਮ ਬੜੀ ਸ਼ਾਨਦਾਰ ਥਾਂ ਹੋਵੇਗੀ। ਲੋਕ ਪ੍ਰਸੰਨ ਹੋਣਗੇ। ਅਤੇ ਹੋਰਨਾਂ ਕੌਮਾਂ ਦੇ ਲੋਕ ਇਸਦੀ ਵਡਿਆਈ ਕਰਨਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਉਹ ਲੋਕ ਇੱਥੇ ਵਾਪਰਨ ਵਾਲੀਆਂ ਚੰਗੀਆਂ ਗੱਲਾਂ ਬਾਰੇ ਸੁਣਨਗੇ।। ਉਹ ਉਨ੍ਹਾਂ ਚੰਗੀਆਂ ਗੱਲਾਂ ਬਾਰੇ ਸੁਣਨਗੇ ਜਿਹੜੀਆਂ ਮੈਂ ਯਰੂਸ਼ਲਮ ਲਈ ਕਰ ਰਿਹਾ ਹਾਂ।"

35“ਤੁਸੀਂ ਲੋਕ ਆਖ ਰਹੇ ਹੋ, ‘ਸਾਡਾ ਦੇਸ਼ ਸਖਣਾ ਮਾਰੂਬਲ ਹੈ। ਇੱਥੇ ਨਾ ਮਨੁੱਖ ਰਹਿੰਦੇ ਨੇ ਅਤੇ ਨਾ ਪਸ਼ੂ।’ ਇੱਥੇ ਹੁਣ ਯਰੂਸ਼ਲਮ ਦੀਆਂ ਗਲੀਆਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਚੁੱਪ ਹੈ। ਪਰ ਛੇਤੀ ਹੀ ਇੱਥੇ ਸ਼ੋਰ ਹੋਵੇਗਾ।"

Jeremiah 23 illustration - Jeremiah Chapter 23

36ਇੱਥੇ ਖੁਸ਼ੀ ਅਤੇ ਆਨੰਦ ਦੀਆਂ ਆਵਾਜ਼ਾਂ ਆਉਣਗੀਆਂ। ਇੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਸੁਣਨਗੀਆਂ। ਇੱਥੇ ਉਨ੍ਹਾਂ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ ਜਿਹੜੇ ਯਹੋਵਾਹ ਦੇ ਮੰਦਰ ਲਈ ਦਾਤਾਂ ਲਿਆ ਰਹੇ ਹੋਣਗੇ। ਉਹ ਲੋਕ ਆਖਣਗੇ, ‘ਉਸਤਤ ਕਰੋ ਸਰਬ ਸ਼ਕਤੀਮਾਨ ਯਹੋਵਾਹ ਦੀ! ਯਹੋਵਾਹ ਨੇਕ ਹੈ! ਯਹੋਵਾਹ ਦੀ ਮਿਹਰ ਹਮੇਸ਼ਾ ਜਾਰੀ ਰਹਿੰਦੀ ਹੈ!’ ਲੋਕ ਇਹ ਗੱਲਾਂ ਇਸ ਲਈ ਆਖਣਗੇ ਕਿਉਂ ਕਿ ਮੈਂ ਯਹੂਦਾਹ ਲਈ ਫ਼ੇਰ ਚੰਗੀਆਂ ਗੱਲਾਂ ਕਰਾਂਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਆਦਿ ਵਿੱਚ ਸੀ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"

37ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਹ ਥਾਂ ਹੁਣ ਖਾਲੀ ਹੈ। ਇੱਥੇ ਬੰਦੇ ਅਤੇ ਪਸ਼ੂ ਨਹੀਂ ਰਹਿੰਦੇ ਹਨ। ਪਰ ਇੱਥੇ ਯਹੂਦਾਹ ਦੇ ਸਾਰੇ ਕਸਬਿਆਂ ਵਿੱਚ ਲੋਕ ਹੋਣਗੇ। ਇੱਥੇ ਆਜੜੀ ਹੋਣਗੇ, ਅਤੇ ਇੱਥੇ ਉਹ ਚਰਾਂਦਾ ਹੋਣਗੀਆਂ ਜਿੱਥੇ ਉਹ ਆਪਣੇ ਇੱਜੜਾਂ ਨੂੰ ਆਰਾਮ ਕਰਾਉਣਗੇ।"

38ਜਦੋਂ ਭੇਡਾਂ ਸਾਹਮਣੇ ਚਲਦੀਆਂ ਹਨ ਤਾਂ ਆਜੜੀ ਆਪਣੀਆਂ ਭੇਡਾਂ ਦੀ ਗਿਣਤੀ ਕਰਦੇ ਹਨ। ਲੋਕੀ ਦੇਸ਼ ਵਿੱਚ ਸਭ ਬਾਈਁ ਆਪਣੀਆਂ ਭੇਡਾਂ ਦੀ ਗਿਣਤੀ ਕਰ ਰਹੇ ਹੋਣਗੇ-ਪਹਾੜੀ ਇਲਾਕੇ ਵਿੱਚ, ਪੱਛਮੀ ਤਰਾਈ ਵਿੱਚ, ਨਿਜੀਬ ਵਿੱਚ ਅਤੇ ਯਹੂਦਾਹ ਦੇ ਹੋਰ ਸਾਰੇ ਕਸਬਿਆਂ ਵਿੱਚ ਵੀ।”"

39ਚੰਗੀ ਟਹਿਣੀ ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਖਾਸ ਇਕਰਾਰ ਕੀਤਾ ਸੀ। ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਓਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।"

40ਉਸ ਸਮੇਂ, ਮੈਂ ਦਾਊਦ ਦੇ ਪਰਿਵਾਰ ਵਿੱਚੋਂ ਇੱਕ ਚੰਗੀ ‘ਟਹਿਣੀ’ ਉਗਾਵਾਂਗਾ। ਉਹ ਚੰਗੀ ‘ਟਹਿਣੀ’ ਉਹੀ ਗੱਲਾਂ ਕਰੇਗੀ ਜਿਹੜੀਆਂ ਦੇਸ਼ ਲਈ ਚੰਗੀਆਂ ਅਤੇ ਸਹੀ ਹਨ।"

Chapter Complete

You have read Jeremiah 23

40 verses