Lumina
Jeremiah

The Broken Vessel

Jeremiah 19·Punjabi Bible

1“ਯਾਕੂਬ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ। ਇਹ ਸਮਾਂ ਵੱਡੀ ਬਿਪਤਾ ਵਾਲਾ ਹੈ। ਇਹੋ ਜਿਹਾ ਸਮਾਂ ਕਦੇ ਵੀ ਨਹੀਂ ਹੋਵੇਗਾ। ਪਰ ਯਾਕੂਬ ਬਚ ਜਾਵੇਗਾ।"

2“ਉਸ ਸਮੇਂ,” ਇਹ ਸੰਦੇਸ਼ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ, “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੇ ਗਲਾਂ ਵਿੱਚ ਪਾਏ ਹੋਏ ਜੂਲੇ ਨੂੰ ਤੋੜ ਦਿਆਂਗਾ। ਅਤੇ ਮੈਂ ਤੁਹਾਨੂੰ ਬੰਨ੍ਹਣ ਵਾਲੀਆਂ ਰਸੀਆਂ ਨੂੰ ਤੋੜ ਦਿਆਂਗਾ। ਵਿਦੇਸ਼ੀ ਲੋਕ ਫ਼ੇਰ ਕਦੇ ਵੀ ਮੇਰੇ ਲੋਕਾਂ ਨੂੰ ਗੁਲਾਮ ਬਣ ਜਾਣ ਲਈ ਮਜ਼ਬੂਰ ਨਹੀਂ ਕਰਨਗੇ।"

3ਇਸਰਾਏਲ ਅਤੇ ਯਹੂਦਾਹ ਦੇ ਲੋਕ ਵਿਦੇਸ਼ੀ ਲੋਕਾਂ ਦੀ ਸੇਵਾ ਨਹੀਂ ਕਰਨਗੇ। ਨਹੀਂ! ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ, ਰਾਜੇ ਨੂੰ ਮੈਂ ਉਨ੍ਹਾਂ ਦੇ ਪਾਸ ਭੇਜ ਦਿਆਂਗਾ।"

4“ਇਸ ਲਈ, ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ!” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਹੇ ਇਸਰਾਏਲ ਇਸਦੇ ਕਾਰਣ ਭੈਭੀਤ ਨਾ ਹੋ। ਮੈਂ ਤੈਨੂੰ ਉਨ੍ਹਾਂ ਦੂਰ ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ। ਮੈਂ ਤੇਰੇ ਉੱਤਰਾਧਿਕਾਰੀਆਂ ਨੂੰ ਉਸ ਦੂਰ-ਦੁਰਾਡੇ ਦੇਸ ਤੋਂ ਬਚਾਵਾਂਗਾ ਜਿੱਥੇ ਉਹ ਬੰਦੀ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਯਾਕੂਬ ਨੂੰ ਫ਼ੇਰ ਸ਼ਾਂਤੀ ਮਿਲੇਗੀ। ਲੋਕ ਯਾਕੂਬ ਨੂੰ ਤੰਗ ਨਹੀਂ ਕਰਨਗੇ। ਇੱਥੇ, ਮੇਰੇ ਲੋਕਾਂ ਨੂੰ ਭੈਭੀਤ ਕਰਨ ਵਾਲਾ ਕੋਈ ਦੁਸ਼ਮਣ ਨਹੀਂ ਹੋਵੇਗਾ।"

5ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਨਾਲ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਅਤੇ ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਉਨ੍ਹਾਂ ਕੌਮਾਂ ਕੋਲ ਭੇਜਿਆ ਸੀ। ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਇਹ ਠੀਕ ਹੈ, ਮੈਂ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦਿਆਂਗਾ। ਪਰ ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਤੁਹਾਨੂੰ ਤੁਹਾਡੇ ਮੰਦੇ ਅਮਲਾਂ ਲਈ ਅਵੱਸ਼ ਸਜ਼ਾ ਮਿਲੇਗੀ। ਪਰ ਮੈਂ ਤੁਹਾਨੂੰ ਨਿਰਪੱਖ ਹੋਕੇ ਸਬਕ ਸਿੱਖਾਵਾਂਗਾ।”"

Jeremiah 19 illustration - Jeremiah Chapter 19

6ਯਹੋਵਾਹ ਆਖਦਾ ਹੈ: ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਤੁਹਾਨੂੰ ਅਜਿਹਾ ਜ਼ਖਮ ਲੱਗਿਆ ਹੈ ਜਿਹੜਾ ਠੀਕ ਨਹੀਂ ਹੋ ਸੱਕਦਾ। ਤੁਹਾਨੂੰ ਨਾ ਠੀਕ ਹੋਣ ਵਾਲੀ ਚੋਟ ਲਗੀ ਹੈ।"

7ਇੱਥੇ ਤੁਹਾਡੇ ਜ਼ਖਮਾਂ ਨੂੰ ਦੇਖਣ ਵਾਲਾ ਕੋਈ ਬੰਦਾ ਨਹੀਂ। ਇਸ ਲਈ ਤੁਸੀਂ ਰਾਜ਼ੀ ਨਹੀਂ ਹੋਵੋਂਗੇ।"

8ਤੁਸੀਂ ਬਹੁਤ ਕੌਮਾਂ ਦੇ ਦੋਸਤ ਬਣ ਗਏ ਸੀ। ਪਰ ਉਹ ਕੌਮਾਂ ਤੁਹਾਡਾ ਧਿਆਨ ਨਹੀਂ ਰੱਖਦੀਆਂ। ਦੋਸਤ ਤੁਹਾਨੂੰ ਭੁੱਲ ਗਏ ਨੇ। ਮੈਂ ਤੁਹਾਨੂੰ ਦੁਸ਼ਮਣ ਵਾਂਗ ਚੋਟ ਪਹੁੰਚਾਈ। ਮੈਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ। ਅਜਿਹਾ ਮੈਂ ਤੁਹਾਡੇ ਵੱਡੇ ਦੋਸ਼ ਕਰਕੇ ਕੀਤਾ। ਅਜਿਹਾ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤਾ।"

9ਇਸਰਾਏਲ ਤੇ ਯਹੂਦਾਹ, ਤੁਸੀਂ ਆਪਣੇ ਜ਼ਖਮਾਂ ਬਾਰੇ ਚੀਕਾਂ ਕਿਉਂ ਮਾਰ ਰਹੇ ਹੋ? ਤੁਹਾਡਾ ਜ਼ਖਮ ਬਹੁਤ ਕਸ਼ਟਦਾਇੱਕ ਹੈ, ਅਤੇ ਇਸ ਦਾ ਕੋਈ ਇਲਾਜ਼ ਨਹੀਂ। ਮੈਂ, ਯਹੋਵਾਹ ਨੇ ਤੁਹਾਡੇ ਵੱਡੇ ਦੋਸ਼ ਕਾਰਣ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ। ਇਹ ਗੱਲਾਂ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤੀਆਂ।"

10ਉਨ੍ਹਾਂ ਕੌਮਾਂ ਤੁਹਾਨੂੰ ਤਬਾਹ ਕੀਤਾ ਸੀ ਪਰ ਉਹ ਖੁਦ ਤਬਾਹ ਹੋ ਗਈਆਂ ਨੇ। ਇਸਰਾਏਲ ਤੇ ਯਹੂਦਾਹ, ਤੁਹਾਡੇ ਦੁਸ਼ਮਣ ਬੰਦੀ ਬਣ ਜਾਣਗੇ। ਉਨ੍ਹਾਂ ਲੋਕਾਂ ਤੁਹਾਡੀਆਂ ਚੀਜ਼ਾਂ ਚੁਰਾਈਆਂ ਸਨ। ਪਰ ਹੋਰ ਲੋਕੀਂ ਉਨ੍ਹਾਂ ਦੀ ਚੋਰੀ ਕਰਨਗੇ। ਉਨ੍ਹਾਂ ਲੋਕਾਂ ਜੰਗ ਅੰਦਰ ਤੁਹਾਡੀਆਂ ਚੀਜ਼ਾਂ ਖੋਹੀਆਂ ਸਨ। ਪਰ ਹੁਣ ਦੂਸਰੇ ਲੋਕ ਜੰਗ ਅੰਦਰ ਉਨ੍ਹਾਂ ਦੀਆਂ ਚੀਜ਼ਾਂ ਖੋਹਣਗੇ।"

Jeremiah 19 illustration - Jeremiah Chapter 19

11ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ। ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ। ਉਨ੍ਹਾਂ ਲੋਕਾਂ ਨੇ ਆਖਿਆ, ‘ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।’”"

12ਯਹੋਵਾਹ ਆਖਦਾ ਹੈ: “ਹੁਣ ਯਾਕੂਬ ਦੇ ਬੰਦੇ ਬੰਦੀ ਨੇ। ਪਰ ਉਹ ਵਾਪਸ ਪਰਤ ਕੇ ਆਉਣਗੇ। ਅਤੇ ਮੈਂ ਯਾਕੂਬ ਦੇ ਮਕਾਨਾਂ ਉੱਤੇ ਤਰਸ ਕਰਾਂਗਾ। ਸ਼ਹਿਰ ਹੁਣ ਸਿਰਫ਼ ਖੰਡਰਾਂ ਨਾਲ ਢੱਕੀ ਹੋਈ ਸੱਖਣੀ ਪਹਾੜੀ ਹੀ ਹੈ। ਪਰ ਸ਼ਹਿਰ ਨੂੰ ਇਸਦੀ ਪਹਾੜੀ ਉੱਤੇ ਉਸਾਰਿਆ ਜਾਵੇਗਾ। ਅਤੇ ਪਾਤਸ਼ਾਹ ਦੇ ਮਹਿਲ ਨੂੰ ਉਸਾਰਿਆ ਜਾਵੇਗਾ, ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ।"

13ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ। ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ। ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ। ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ। ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ। ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸੱਕੇਗਾ।"

14ਯਾਕੂਬ ਦਾ ਪਰਿਵਾਰ ਹੋਵੇਗਾ ਜਿਸ ਤਰ੍ਹਾਂ ਬਹੁਤ ਪਹਿਲੋਂ, ਇਸਰਾਏਲ ਦਾ ਪਰਿਵਾਰ ਹੁੰਦਾ ਸੀ ਮੈਂ ਇਸਰਾਏਲ ਤੇ ਯਹੂਦਾਹ ਨੂੰ ਮਜ਼ਬੂਤ ਬਣਾਵਾਂਗਾ, ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜਿਨ੍ਹਾਂ ਉਨ੍ਹਾਂ ਨੂੰ ਦੁੱਖ ਦਿੱਤਾ ਸੀ।"

15ਕੋਈ ਆਪਣਾ ਬੰਦਾ ਹੀ ਉਨ੍ਹਾਂ ਦੀ ਅਗਵਾਈ ਕਰੇਗਾ। ਉਹ ਹਾਕਮ ਮੇਰੇ ਆਪਣੇ ਬੰਦਿਆਂ ਵਿੱਚੋਂ ਆਵੇਗਾ। ਲੋਕ ਮੇਰੇ ਨਜ਼ਦੀਕ ਆ ਸੱਕਦੇ ਨੇ, ਜੇ ਸਿਰਫ਼ ਮੈਂ ਹੀ ਉਨ੍ਹਾਂ ਨੂੰ ਇਸ ਲਈ ਆਖਾਂ। ਇਸ ਲਈ ਮੈਂ ਉਸ ਆਗੂ ਨੂੰ ਮੇਰੇ ਨਜ਼ਦੀਕ ਆਉਣ ਲਈ ਆਖਾਂਗਾ। ਅਤੇ ਉਹ ਮੇਰੇ ਨਜ਼ਦੀਕ ਆਵੇਗਾ।"

Chapter Complete

You have read Jeremiah 19

15 verses