1ਯਹੂਦਾਹ ਦੇ ਲੋਕਾਂ ਦਾ ਆਪਣਾ ਹੀ ਢੰਗ ਸੀ। ਉਹ ਜ਼ਿੱਦੀ ਸਨ। ਉਹ ਝੂਠੇ ਦੇਵਤੇ ਬਆਲ ਦੇ ਅਨੁਯਾਈ ਸਨ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇਵਤਿਆਂ ਦੇ ਅਨੁਯਾਈ ਹੋਣਾ ਸਿੱਖਾਇਆ ਸੀ।”"
2ਇਸ ਲਈ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, “ਮੈਂ ਉਨ੍ਹਾਂ ਨੂੰ ਕੌੜਾ ਭੋਜਨ ਖੁਆਵਾਂਗਾ ਅਤੇ ਜ਼ਹਿਰ ਪਿਲਾਵਾਂਗਾ।"
3ਮੈਂ ਯਹੂਦਾਹ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਵਿੱਚਕਾਰ ਖਿੰਡਾ ਦਿਆਂਗਾ। ਉਹ ਅਜੀਬ ਕੌਮਾਂ ਦਰਮਿਆਨ ਰਹਿਣਗੇ। ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਦੇ ਵੀ ਇਨ੍ਹਾਂ ਦੇਸਾਂ ਬਾਰੇ ਨਹੀਂ ਜਾਣਿਆ ਸੀ। ਮੈਂ ਤਲਵਾਰਧਾਰੀ ਲੋਕਾਂ ਨੂੰ ਭੇਜਾਂਗਾ। ਉਹ ਲੋਕ ਯਹੂਦਾਹ ਦੇ ਲੋਕਾਂ ਨੂੰ ਮਾਰ ਦੇਣਗੇ। ਉਹ ਉਨ੍ਹਾਂ ਨੂੰ ਉਦੋਂ ਤੀਕ ਮਾਰਨਗੇ, ਜਦੋਂ ਤੀਕ ਲੋਕ ਖਤਮ ਨਹੀਂ ਹੋ ਜਾਂਦੇ।”"
4ਇਹੀ ਹੈ ਜੋ ਯਹੋਵਾਹ ਸਰਬ-ਸ਼ਕਤੀਮਾਨ ਆਖਦਾ ਹੈ: “ਹੁਣ, ਇਨ੍ਹਾਂ ਗੱਲਾਂ ਬਾਰੇ ਸੋਚੋ! ਉਨ੍ਹਾਂ ਔਰਤਾਂ ਨੂੰ ਸੱਦੋ ਜਿਹੜੀਆਂ ਪੈਸੇ ਲੈ ਕੇ ਨੜੋਇਆਂ ਉੱਤੇ ਵੈਣ ਪਾਉਂਦੀਆਂ ਨੇ। ਉਨ੍ਹਾਂ ਔਰਤਾਂ ਨੂੰ ਸੱਦੋ, ਜਿਹੜੀਆਂ ਇਸ ਕੰਮ ਵਿੱਚ ਮਾਹਰ ਨੇ।"
5ਲੋਕੀ ਆਖਦੇ ਨੇ, ਇਨ੍ਹਾਂ ਔਰਤਾਂ ਨੂੰ ਛੇਤੀ ਸਾਡੇ ਲਈ ਵੈਣ ਪਾਉਣ ਲਈ ਆਉਣ ਦਿਓ। ਫ਼ੇਰ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ ਅਤੇ ਸਾਡੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗ ਪੈਣਗੀਆਂ।”"

6“ਸੀਯੋਨ ਤੋਂ ਰੋਣ ਦੀਆਂ ਉੱਚੀਆਂ ਅਵਾਜ਼ਾਂ ਆ ਰਹੀਆਂ ਨੇ। ‘ਅਸੀਂ ਸੱਚਮੁੱਚ ਤਬਾਹ ਹੋ ਰਹੇ ਹਾਂ! ਅਸੀਂ ਸੱਚਮੁੱਚ ਸ਼ਰਮਸਾਰ ਹਾਂ! ਸਾਨੂੰ ਆਪਣੀ ਧਰਤੀ ਛੱਡਣੀ ਪੈਣੀ ਹੈ ਕਿਉਂ ਕਿ ਸਾਡੇ ਘਰ ਤਬਾਹ ਹੋ ਗਏ ਹਨ। ਸਾਡੇ ਘਰ ਮਲਵੇ ਦੇ ਢੇਰ ਹਨ।’”"
7ਯਹੂਦਾਹ ਦੀਓ ਔਰਤੋਂ, ਹੁਣ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਯਹੋਵਾਹ ਦੇ ਮੂੰਹ ਤੋਂ ਨਿਕਲਦੇ ਸ਼ਬਦਾਂ ਨੂੰ ਸੁਣ ਲਵੋ! ਯਹੋਵਾਹ ਆਖਦਾ ਹੈ, “ਆਪਣੀਆਂ ਧੀਆਂ ਨੂੰ ਸਿੱਖਾਉ ਕਿ ਉੱਚੀ ਰੋਣਾ ਹੈ ਜਿਵੇਂ ਹਰ ਔਰਤ ਨੂੰ ਇਹ ਅਲਾਹੁਣੀ ਸਿੱਖਣੀ ਚਾਹੀਦੀ ਹੈ।"
8ਮੌਤ ਆ ਗਈ ਹੈ। ਮੌਤ ਸਾਡੀਆਂ ਖਿੜਕੀਆਂ ਬਾਣੀਂ ਚੜ੍ਹ ਗਈ ਹੈ। ਮੌਤ ਸਾਡੇ ਮਹਿਲਾਂ ਅੰਦਰ ਆਈ। ਮੌਤ ਗਲੀ ਵਿੱਚ ਖੇਡਦਿਆਂ ਸਾਡੇ ਬੱਚਿਆਂ ਨੂੰ ਆਈ ਹੈ। ਮੌਤ ਸਾਡੇ ਗੱਭਰੂਆਂ ਨੂੰ ਆਈ ਹੈ ਜਿਹੜੇ ਪਰ੍ਹਿਆਂ ਅੰਦਰ ਮਿਲਦੇ ਨੇ।”"
9“ਯਹੋਵਾਹ ਆਖਦਾ ਹੈ, ‘ਮੁਰਦਾ ਲਾਸ਼ਾਂ ਖੇਤਾਂ ਅੰਦਰ ਗੋਹੇ ਵਾਂਗਰਾਂ, ਕਿਸਾਨਾਂ ਦੁਆਰਾ ਮੈਦਾਨਾਂ ਉੱਤੇ ਵੱਢੇ ਹੋਏ ਛੱਡੇ ਗਏ ਅਨਾਜ ਵਾਂਗ ਪਈਆਂ ਹੋਣਗੀਆਂ। ਪਰ ਓੱਥੇ ਉਨ੍ਹਾਂ ਨੂੰ ਕੋਈ ਸਮੇਟਣ ਵਾਲਾ ਨਹੀਂ ਹੋਵੇਗਾ।’”"
10ਯਹੋਵਾਹ ਆਖਦਾ ਹੈ: “ਸਿਆਣੇ ਲੋਕਾਂ ਨੂੰ ਆਪਣੀ ਸਿਆਣਪ ਦੀਆਂ ਫੜਾਂ ਨਹੀਂ ਮਾਰਨੀਆਂ ਚਾਹੀਦੀਆਂ। ਤਾਕਤਵਰ ਲੋਕਾਂ ਨੂੰ ਆਪਣੀ ਤਾਕਤ ਦੀਆਂ ਫਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਅਮੀਰ ਲੋਕਾਂ ਨੂੰ ਆਪਣੀ ਦੌਲਤ ਦੀਆਂ ਫ਼ਢ਼ਾਂ ਨਹੀਂ ਮਾਰਨੀਆਂ ਚਾਹੀਦੀਆਂ।"

11ਪਰ ਜੇ ਕੋਈ ਫ਼ਢ਼ਾਂ ਮਾਰਨਾ ਹੀ ਚਾਹੁੰਦਾ ਹੈ ਤਾਂ ਉਸ ਨੂੰ ਇਨ੍ਹਾਂ ਗੱਲਾਂ ਦੀਆਂ ਫ਼ਢ਼ਾਂ ਮਾਰਨ ਦਿਓ: ਉਸ ਨੂੰ ਫ਼ਢ਼ਾਂ ਮਾਰਨ ਦਿਓ ਕਿ ਉਸ ਨੇ ਮੈਨੂੰ ਜਾਨਣਾ ਸਿੱਖਿਆ। ਉੱਸਨੂੰ ਫਢ਼ਾਂ ਮਾਰਨ ਦਿਓ ਕਿ ਉਹ ਸਮਝਦਾ ਹੈ ਕਿ ਮੈਂ ਯਹੋਵਾਹ ਹਾਂ, ਕਿ ਮੈਂ ਮਿਹਰਬਾਨ ਅਤੇ ਨਿਰਪੱਖ ਹਾਂ, ਕਿ ਮੈਂ ਧਰਤੀ ਉੱਤੇ ਸ਼ੁਭ ਗੱਲਾਂ ਕਰਦਾ ਹਾਂ। ਮੈਂ ਇਨ੍ਹਾਂ ਗੱਲਾਂ ਨੂੰ ਪਿਆਰ ਕਰਦਾ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
12ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਸਮਾਂ ਆ ਰਿਹਾ ਹੈ ਜਦੋਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਸਿਰਫ਼ ਸਰੀਰਕ ਤੌਰ ਤੇ ਹੀ ਸੁੰਨਤ ਕਰਵਾਈ ਹੈ।"
13ਮੈਂ ਮਿਸਰ, ਯਹੂਦਾਹ, ਅਦੋਮ, ਅੰਮੋਨ, ਮੋਆਬ ਕੌਮਾਂ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲਾਂ ਕਰ ਰਿਹਾ ਹਾਂ ਜਿਹੜੇ ਮਾਰੂਬਲ ਅੰਦਰ ਰਹਿੰਦੇ ਹਨ। ਉਨ੍ਹਾਂ ਮੁਲਕਾਂ ਦੇ ਲੋਕਾਂ ਦੀ ਸੱਚਮੁੱਚ ਸਰੀਰਕ ਤੌਰ ਤੇ ਸੁੰਨਤ ਕੀਤੀ ਗਈ ਸੀ। ਪਰ ਇਸਰਾਏਲ ਦੇ ਪਰਿਵਾਰ ਦੇ ਲੋਕਾਂ ਦੀ ਦਿਲਾਂ ਅੰਦਰ ਸੁੰਨਤ ਨਹੀਂ ਸੀ ਕੀਤੀ ਗਈ।”"
14ਯਹੋਵਾਹ ਅਤੇ ਬੁੱਤ ਇਸਰਾਏਲ ਦੇ ਪਰਿਵਾਰ, ਯਹੋਵਾਹ ਦੀ ਗੱਲ ਸੁਣ!"
15ਇਹ ਹੈ ਜੋ ਯਹੋਵਾਹ ਆਖਦਾ ਹੈ: “ਹੋਰਨਾਂ ਕੌਮਾਂ ਦੇ ਲੋਕਾਂ ਵਾਂਗ ਨਾ ਜੀਓ। ਅਕਾਸ਼ ਦੇ ਖਾਸ ਸਂਕੇਤਾਂ ਕੋਲੋਂ ਭੈਭੀਤ ਨਾ ਹੋਵੋ। ਹੋਰਨਾਂ ਕੌਮਾਂ ਦੇ ਲੋਕ ਇਨ੍ਹਾਂ ਚੀਜ਼ਾਂ ਤੋਂ ਭੈਭੀਤ ਨੇ ਜਿਹੜੀਆਂ ਉਹ ਅਕਾਸ਼ ਵਿੱਚ ਵੇਖਦੇ ਨੇ। ਪਰ ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਭੈਭੀਤ ਨਹੀਂ ਹੋਣਾ ਚਾਹੀਦਾ।"

16ਹੋਰਨਾਂ ਲੋਕਾਂ ਦੀਆਂ ਰਹੁਰੀਤਾਂ ਨਿਕੰਮੀਆਂ ਹਨ। ਕਿਉਂ ਕਿ ਉਨ੍ਹਾਂ ਦੇ ਦੇਵਤੇ ਸਿਰਫ਼ ਬੁੱਤ ਹੀ ਹਨ, ਜਿਹੜੇ ਉਨ੍ਹਾਂ ਨੇ ਬਣਾਏ ਨੇ। ਉਨ੍ਹਾਂ ਦੇ ਬੁੱਤ ਛੋਟੀ ਜਿਹੀ ਲੱਕੜ ਹਨ ਜਿਹੜੀ ਜੰਗਲ ਵਿੱਚੋਂ ਕੱਟੀ ਗਈ ਸੀ ਅਤੇ ਜਿਸ ਨੂੰ ਅਦਜ਼ ਦਾ ਦਾ ਅਕਾਰ ਦਿੱਤਾ ਗਿਆ ਸੀ।"
17ਉਨ੍ਹਾਂ ਨੇ ਆਪਣੇ ਬੁੱਤਾਂ ਨੂੰ ਸ਼ਿਂਗਾਰਨ ਲਈ ਬੋੜੇ ਜਿਹੇ ਸੋਨੇ-ਚਾਂਦੀ ਦਾ ਇਸਤੇਮਾਲ ਕੀਤਾ ਹੈ। ਫ਼ੇਰ ਉਨ੍ਹਾਂ ਨੂੰ ਬੁੱਤਾਂ ਨੂੰ ਮਜ਼ਬੂਤੀ ਨਾਲ ਰੋਕਣ ਲਈ ਹਬੋੜਿਆਂ ਅਤੇ ਕਿੱਲਾਂ ਦਾ ਇਸਤੇਮਾਲ ਕਰਨਾ ਪਿਆ ਸੀ, ਤਾਂ ਜੋ ਉਹ ਡਿੱਗ ਨਾ ਪੈਣ।"
18ਉਨ੍ਹਾਂ ਹੋਰਨਾਂ ਕੌਮਾਂ ਦੇ ਬੁੱਤ ਡਰਨਿਆਂ ਵਰਗੇ ਹਨ, ਜਿਹੜੀ ਕਕੜੀਆਂ ਦੇ ਖੇਤ ਅੰਦਰ ਹੁੰਦੇ ਨੇ। ਉਹ ਬੁੱਤ ਬੋਲ ਨਹੀਂ ਸੱਕਦੇ। ਅਤੇ ਉਨ੍ਹਾਂ ਨੂੰ ਲੋਕਾਂ ਨੂੰ ਚੁੱਕਣਾ ਪੈਂਦਾ ਹੈ ਕਿਉਂ ਕਿ ਉਹ ਤੁਰ ਨਹੀਂ ਸੱਕਦੇ। ਇਸ ਲਈ ਇਨ੍ਹਾਂ ਬੁੱਤਾਂ ਕੋਲੋਂ ਭੈਭੀਤ ਨਾ ਹੋਵੋ। ਉਹ ਤੁਹਾਨੂੰ ਜ਼ਖਮੀ ਨਹੀਂ ਕਰ ਸੱਕਦੇ। ਅਤੇ ਉਹ ਤੁਹਾਡੀ ਸਹਾਇਤਾ ਵੀ ਨਹੀਂ ਕਰ ਸੱਕਦੇ।”"
19ਯਹੋਵਾਹ ਜੀ, ਇੱਥੇ ਤੁਹਾਡਾ ਜਿਹਾ ਕੋਈ ਨਹੀਂ! ਤੁਸੀਂ ਮਹਾਨ ਹੋ। ਤੁਹਾਡਾ ਨਾਮ ਮਹਾਨ ਅਤੇ ਸ਼ਕਤੀਸ਼ਾਲੀ ਹੈ!"
20ਪਰਮੇਸ਼ੁਰ ਜੀ, ਹਰ ਬੰਦੇ ਨੂੰ ਤੁਹਾਡਾ ਆਦਰ ਕਰਨਾ ਚਾਹੀਦਾ ਹੈ। ਤੁਸੀਂ ਸਾਰੀਆਂ ਕੌਮਾਂ ਦੇ ਸ਼ਹਿਨਸ਼ਾਹ ਹੋ। ਤੁਸੀਂ ਉਨ੍ਹਾਂ ਦੇ ਆਦਰ ਦੇ ਅਧਿਕਾਰੀ ਹੋ। ਹੋਰਨਾਂ ਕੌਮਾਂ ਅੰਦਰ ਬਹੁਤ ਸਿਆਣੇ ਲੋਕ ਹਨ। ਪਰ ਉਨ੍ਹਾਂ ਵਿੱਚੋਂ ਤੁਹਾਡੇ ਜਿਹਾ ਸਿਆਣਾ ਕੋਈ ਨਹੀਂ।"

21ਹੋਰਨਾਂ ਕੌਮਾਂ ਦੇ ਸਾਰੇ ਲੋਕ ਮੂਰਖ ਅਤੇ ਮੂਢ਼ ਹਨ। ਉਨ੍ਹਾਂ ਦੀਆਂ ਸਾਖੀਆਂ ਨਿਕੰਮੀਆਂ ਹਨ, ਉਨ੍ਹਾਂ ਦੇ ਦੇਵਤੇ ਸਿਰਫ਼ ਲੱਕੜ ਦੀਆਂ ਮੂਰਤਾਂ ਹਨ।"
22ਉਹ ਤਰਸ਼ਿਸ਼ ਸ਼ਹਿਰ ਦੀ ਚਾਂਦੀ ਅਤੇ ਓਫ਼ਾਜ਼ ਸ਼ਹਿਰ ਦਾ ਸੋਨਾ ਇਸਤੇਮਾਲ ਕਰਦੇ ਹਨ ਅਤੇ ਉਹ ਆਪਣੇ ਬੁੱਤ ਬਣਾਉਂਦੇ ਨੇ। ਤਰੱਖਾਣ ਅਤੇ ਸੁਨਿਆਰ ਇਨ੍ਹਾਂ ਬੁੱਤਾਂ ਨੂੰ ਘੜਦੇ ਨੇ। ਉਹ ਇਨ੍ਹਾਂ ਬੁੱਤਾਂ ਉੱਤੇ ਨੀਲੇ ਪੀਲੇ ਕੱਪੜੇ ਪਾਉਂਦੇ ਨੇ। ਸਿਆਣੇ ਬੰਦੇ ਇਨ੍ਹਾਂ ਬੁੱਤਾਂ ਨੂੰ ਬਣਾਉਂਦੇ ਨੇ।"
23ਪਰ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਹੀ ਇੱਕੋ ਇੱਕ ਪਰਮੇਸ਼ੁਰ ਹੈ ਜਿਹੜਾ ਸੱਚਮੁੱਚ ਜੀਵਿਤ ਹੈ। ਉਹੀ ਸ਼ਹਿਨਸ਼ਾਹ ਹੈ ਜਿਹੜਾ ਸਦਾ ਲਈ ਹਕੀਮਤ ਕਰਦਾ ਹੈ। ਧਰਤੀ ਹਿੱਲਦੀ ਹੈ ਜਦੋਂ ਪਰਮੇਸ਼ੁਰ ਕਹਿਰਵਾਨ ਹੁੰਦਾ ਹੈ। ਅਤੇ ਉਹ ਵਿਦੇਸ਼ੀ ਉਸ ਦੇ ਕਹਿਰ ਨੂੰ ਨਹੀਂ ਰੋਕ ਸੱਕਦੇ।"
24ਯਹੋਵਾਹ ਆਖਦਾ ਹੈ, “ਇਹ ਸੰਦੇਸ਼ ਉਨ੍ਹਾਂ ਲੋਕਾਂ ਨੂੰ ਦੇਵੋ: ‘ਉਨ੍ਹਾਂ ਝੂਠੇ ਦੇਵਤਿਆਂ ਨੇ ਧਰਤੀ ਅਤੇ ਅਕਾਸ਼ ਨਹੀਂ ਸਾਜੇ ਸਨ। ਉਹ ਤਬਾਹ ਹੋ ਜਾਣਗੇ, ਅਤੇ ਉਹ ਧਰਤੀ ਅਤੇ ਅਕਾਸ਼ ਵਿੱਚੋਂ ਅਲੋਪ ਹੋ ਜਾਣਗੇ।’”"
You have read Isaiah 66
24 verses