1ਇਸ ਲਈ ਇਹੀ ਹੈ ਜੋ ਯਹੋਵਾਹ ਆਖਦਾ ਹੈ, “ਮੈਂ ਯਹੂਦਾਹ ਦੇ ਲੋਕਾਂ ਨੂੰ ਮੁਸ਼ਕਲਾਂ ਦੇਵਾਂਗਾ, ਉਹ ਉਨ੍ਹਾਂ ਪੱਥਰ ਵਰਗੇ ਹੋਣਗੇ, ਜਿਨ੍ਹਾਂ ਤੋਂ ਲੋਕ ਠੋਕਰ ਖਾਕੇ ਡਿੱਗਦੇ ਨੇ। ਪਿਤਾ ਅਤੇ ਪੁੱਤਰ ਉਨ੍ਹਾਂ ਤੋਂ ਠੋਕਰ ਖਾਣਗੇ। ਮਿੱਤਰ ਅਤੇ ਗੁਆਂਢੀ ਮਾਰੇ ਜਾਣਗੇ।”"
2ਇਹੀ ਹੈ ਜੋ ਯਹੋਵਾਹ ਆਖਦਾ ਹੈ: “ਉੱਤਰ ਵੱਲੋਂ ਕੋਈ ਫ਼ੌਜ ਆ ਰਹੀ ਹੈ। ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਉੱਤੋਂ ਇੱਕ ਮਹਾਨ ਕੌਮ ਆ ਰਹੀ ਹੈ।"
3ਸਿਪਾਹੀਆਂ ਨੇ ਤੀਰ-ਕਮਾਨ ਅਤੇ ਬਰਛੇ ਚੁੱਕੇ ਹਨ, ਉਹ ਜ਼ਾਲਮ ਹਨ। ਉਨ੍ਹਾਂ ਕੋਲ ਕੋਈ ਰਹਿਮ ਨਹੀਂ। ਉਹ ਇੰਨੇ ਤਾਕਤਵਰ ਨੇ। ਉਹ ਸਮੁੰਦਰ ਵਰਗੀ ਗਰਜ ਪੈਦਾ ਕਰਦੇ ਨੇ, ਜਦੋਂ ਵੀ ਉਹ ਘੋੜਸਵਾਰੀ ਕਰਦੇ ਨੇ। ਉਹ ਫ਼ੌਜ ਲੜਾਈ ਲਈ ਤਿਆਰ ਹੋਕੇ ਆ ਰਹੀ ਹੈ। ਉਹ ਫ਼ੌਜ ਤੇਰੇ ਉੱਤੇ, ਸੀਯੋਨ ਦੀਏ ਧੀਏ, ਹਮਲਾ ਕਰਨ ਲਈ ਆ ਰਹੀ ਹੈ।”"
4ਅਸਾਂ ਉਸ ਫ਼ੌਜ ਦੀ ਖਬਰ ਸੁਣੀ ਹੈ। ਅਸੀਂ ਆਪਣੀਆਂ ਮੁਸੀਬਤਾਂ ਅੰਦਰ ਘਿਰੇ ਹੋਏ ਮਹਿਸੂਸ ਕਰਦੇ ਹਾਂ। ਅਸੀਂ ਡਰ ਕਾਰਣ ਬੇਸਹਾਰਾ ਹਾਂ। ਅਸੀਂ ਉਸ ਔਰਤ ਵਰਗੇ ਹਾਂ, ਜਿਹੜੀ ਬਾਲਕ ਨੂੰ ਜੰਮ ਰਹੀ ਹੈ।"
5ਖੇਤਾਂ ਅੰਦਰ ਨਾ ਜਾਵੋ। ਸੜਕਾਂ ਉੱਤੇ ਨਾ ਜਾਓ। ਕਿਉਂ ਕਿ ਦੁਸ਼ਮਣ ਕੋਲ ਤਲਵਾਰਾਂ ਨੇ ਅਤੇ ਹਰ ਥਾਂ ਖਤਰਾ ਮੰਡਲਾ ਰਿਹਾ ਹੈ।"

6ਮੇਰੇ ਲੋਕੋ, ਸੋਗ ਦੇ ਬਸਤਰ ਪਹਿਨ ਲਵੋ ਅਤੇ ਰਾਖ ਅੰਦਰ ਲਿਟੋ। ਮੋੇ ਲੋਕਾਂ ਲਈ ਉੱਚੀ-ਉੱਚੀ ਰੋਵੋ। ਇਸ ਤਰ੍ਹਾਂ ਰੋਵੋ ਜਿਵੇਂ ਅਸੀਂ ਇੱਕਲੌਤਾ ਪੁੱਤਰ ਗੁਆ ਲਿਆ ਹੋਵੇ। ਇਹੀ ਗੱਲਾਂ ਕਰੋ ਕਿਉਂ ਕਿ ਤਬਾਹੀ ਲਿਆਉਣ ਵਾਲਾ ਬਹੁਤ ਛੇਤੀ ਸਾਡੇ ਵੱਲ ਆਵੇਗਾ।"
7“ਯਿਰਮਿਯਾਹ, ਮੈਂ, ਯਹੋਵਾਹ ਨੇ ਤੈਨੂੰ ਉਸ ਕਾਰੀਗਰ ਵਾਂਗੂ ਸਾਜਿਆ ਸੀ ਜਿਹੜਾ ਧਾਤਾਂ ਨੂੰ ਪਰੱਖਦਾ ਹੈ। ਤੂੰ ਮੇਰੇ ਲੋਕਾਂ ਦੀ ਪਰੱਖ ਕਰੇਂਗਾ ਅਤੇ ਉਨ੍ਹਾਂ ਦੇ ਜੀਵਨ ਢੰਗ ਦੀ ਨਿਗਰਾਨੀ ਕਰੇਂਗਾ।"
8ਉਹ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਨੇ, ਅਤੇ ਉਹ ਬਹੁਤ ਜ਼ਿੱਦੀ ਹਨ। ਉਹ ਲੋਕਾਂ ਬਾਰੇ ਮੰਦਾ ਬੋਲਦੇ ਨੇ। ਉਹ ਉਸ ਤਾਂਬੇ ਅਤੇ ਲੋਹੇ ਵਰਗੇ ਹਨ। ਜਿਨ੍ਹਾਂ ਉੱਤੇ ਜੰਗ ਲੱਗਿਆ ਹੁੰਦਾ ਹੈ।"
9ਉਹ ਉਸ ਕਾਰੀਗਰ ਵਰਗੇ ਹਨ ਜਿਸਨੇ ਚਾਂਦੀ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ। ਧੌਁਖਣੀ ਨੇ ਬਹੁਤ ਤੇਜ਼ ਹਵਾ ਦਿੱਤੀ ਅਤੇ ਅੱਗ ਬਹੁਤ ਤਿੱਖੇਰੀ ਹੋ ਗਈ, ਪਰ ਅੱਗ ਵਿੱਚੋਂ ਸਿਰਫ਼ ਸਿੱਕਾ ਹੀ ਨਿਕਲਿਆ! ਕਾਰੀਗਰ ਨੇ ਉਸ ਚਾਂਦੀ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਵਿੱਚ ਆਪਣਾ ਵਕਤ ਜ਼ਾਇਆ ਕੀਤਾ। ਇਸੇ ਤਰ੍ਹਾਂ ਹੀ, ਮੇਰੇ ਬੰਦਿਆਂ ਅੰਦਰੋਂ ਬਦੀ ਦੂਰ ਨਹੀਂ ਕੀਤੀ ਜਾ ਸੱਕਦੀ।"
10ਮੇਰੇ ਬੰਦਿਆਂ ਨੂੰ ਸੱਦਿਆ ਜਾਵੇਗਾ, ‘ਰੱਦ ਕੀਤੀ ਗਈ ਚਾਂਦੀ’ ਉਨ੍ਹਾਂ ਨੂੰ ਇਹ ਨਾਮ ਦਿੱਤਾ ਜਾਵੇਗਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਵਾਨ ਨਹੀਂ ਕੀਤਾ ਸੀ।”"

11ਯਿਰਮਿਯਾਹ ਦਾ ਮੰਦਰ ਦਾ ਪ੍ਰਵਚਨ ਯਿਰਮਿਯਾਹ ਲਈ ਯਹੋਵਾਹ ਦਾ ਇਹ ਸੰਦੇਸ਼ ਹੈ:"
You have read Isaiah 61
11 verses