1ਯਹੋਵਾਹ ਆਖਦਾ ਹੈ, “ਯਹੂਦਾਹ ਦੇ ਦੇਸ ਅੰਦਰ ਇੱਕ ਭਿਆਨਕ ਅਤੇ ਭੈਭੀਤ ਕਰਨ ਵਾਲੀ ਗੱਲ ਵਾਪਰ ਗਈ ਹੈ।"
2ਨਬੀ ਝੂਠ ਬੋਲਦੇ ਨੇ। ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ! ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”"
3ਦੁਸ਼ਮਣ ਯਰੂਸ਼ਲਮ ਨੂੰ ਘੇਰ ਲੈਂਦਾ “ਬਿਨਯਾਮੀਨ ਦੇ ਲੋਕੋ, ਜਾਨ ਬਚਾਉਣ ਲਈ ਭੱਜ ਜਾਓ, ਯਰੂਸ਼ਲਮ ਸ਼ਹਿਰ ਤੋਂ ਭੱਜ ਜਾਓ! ਤਿਕਊ ਸ਼ਹਿਰ ਵਿੱਚ ਜੰਗ ਦੀ ਤੁਰ੍ਹੀ ਵਜਾ ਦਿਓ। ਬੈਤ-ਹਕਰਮ ਦੇ ਸ਼ਹਿਰ ਵਿੱਚ ਚਿਤਾਵਨੀ ਦਾ ਝੰਡਾ ਉੱਚਾ ਕਰ ਦਿਓ! ਇਹੀ ਗੱਲਾਂ ਕਰੋ ਕਿਉਂ ਕਿ ਉੱਤਰ ਵੱਲੋਂ ਤਬਾਹੀ ਆਉਣ ਵਾਲੀ ਹੈ। ਤੁਹਾਡੇ ਲਈ ਭਿਆਨਕ ਤਬਾਹੀ ਆ ਰਹੀ ਹੈ।"
4ਸੀਯੋਨ ਦੀਏ ਧੀਏ, ਤੂੰ ਇੱਕ ਖੂਬਸੂਰਤ ਚਰਾਂਦ ਵਰਗੀ ਹੈਂ।"
5ਅਯਾਲੀ ਯਰੂਸ਼ਲਮ ਵਿੱਚ ਆਉਂਦੇ ਨੇ ਅਤੇ ਆਪਣੇ ਇੱਜੜਾਂ ਨੂੰ ਲਿਆਉਂਦੇ ਨੇ। ਉਹ ਉਸ ਦੇ ਆਲੇ-ਦੁਆਲੇ ਡੇਰਾ ਲਾ ਦਿੰਦੇ ਨੇ। ਹਰ ਅਯਾਲੀ ਆਪਣੇ ਇੱਜੜ ਦੀ ਦੇਖ-ਭਾਲ ਕਰਦਾ ਹੈ।"

6“ਯਰੂਸ਼ਲਮ ਨਾਲ ਲੜਨ ਲਈ ਤਿਆਰ ਹੋ ਜਾਓ। ਉੱਠੋ! ਅਸੀਂ ਦੁਪਿਹਰ ਵੇਲੇ ਸ਼ਹਿਰ ਉੱਤੇ ਹਮਲਾ ਕਰਾਂਗੇ। ਨਹੀਂ! ਪਰ ਪਹਿਲਾਂ ਹੀ ਦੇ ਹੋ ਚੁੱਕੀ ਹੈ, ਅਤੇ ਤ੍ਰਿਕਾਲਾਂ ਦੀਆਂ ਛਾਵਾਂ ਲੰਮੀਆਂ ਹੋ ਰਹੀਆਂ ਨੇ।"
7ਇਸ ਲਈ ਉੱਠ ਖਲੋਵੋ! ਅਸੀਂ ਸ਼ਹਿਰ ਉੱਤੇ ਰਾਤ ਵੇਲੇ ਹਮਲਾ ਕਰਾਂਗੇ! ਆਓ ਮਜ਼ਬੂਤ ਕੰਧਾਂ ਨੂੰ ਮਜ਼ਬੂਤ ਕਰ ਦੇਈਏ, ਜਿਹੜੀਆਂ ਯਰੂਸ਼ਲਮ ਦੇ ਚਾਰ-ਚੁਫ਼ੇਰੇ ਹਨ।”"
8ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਯਰੂਸ਼ਲਮ ਦੁਆਲੇ ਦੇ ਰੁੱਖਾਂ ਨੂੰ ਮਿਣ ਲਵੋ। ਇਸਦੇ ਸਾਹਮਣੇ ਮਿੱਟੀ ਦਾ ਬੰਨ੍ਹ ਉਸਾਰ ਦਿਓ। ਇਸ ਸ਼ਹਿਰ ਅੰਦਰ ਦਮਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ, ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ!"
9ਖੂਹ ਦਾ ਪਾਣੀ ਤਾਜ਼ਾ ਰਹਿੰਦਾ ਹੈ। ਇਸੇ ਤਰ੍ਹਾਂ ਹੀ, ਯਰੂਸ਼ਲਮ ਆਪਣੇ ਪਾਪ ਨੂੰ ਤਾਜ਼ਾ ਰੱਖਦਾ ਹੈ। ਮੈਂ ਹਰ ਵੇਲੇ ਇਸ ਸ਼ਹਿਰ ਵਿੱਚ ਲੁੱਟ-ਮਾਰ ਅਤੇ ਹਿੰਸਾ ਬਾਰੇ ਸੁਣਦਾ ਹਾਂ। ਅਤੇ ਯਰੂਸ਼ਲਮ ਵਿੱਚ ਹਮੇਸ਼ਾ ਬਿਮਾਰੀ ਅਤੇ ਜ਼ਖਮ ਵੇਖਦਾ ਹਾਂ।"
10ਯਰੂਸ਼ਲਮ, ਇਸ ਚਿਤਾਵਨੀ ਨੂੰ ਪ੍ਰਵਾਨ ਕਰ। ਜੇ ਤੂੰ ਇਸ ਨੂੰ ਨਾ ਸੁਣਿਆ ਤਾਂ ਮੈਂ ਤੇਰੇ ਕੋਲੋਂ ਮੂੰਹ ਮੋੜ ਲਵਾਂਗਾ। ਮੈਂ ਤੇਰੀ ਧਰਤੀ ਨੂੰ ਮਾਰੂਬਲ ਬਣਾ ਦਿਆਂਗਾ। ਓੱਥੇ ਕੋਈ ਵੀ ਬੰਦਾ ਨਹੀਂ ਰਹਿ ਸੱਕੇਗਾ।”"

11ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਇਸਰਾਏਲ ਦੇ ਲੋਕਾਂ ਨੂੰ ਇਕੱਠਿਆਂ ਕਰੋ, ਜਿਹੜੇ ਆਪਣੀ ਧਰਤੀ ਉੱਤੇ ਬਚ ਗਏ ਸਨ। ਉਨ੍ਹਾਂ ਨੂੰ ਓਸੇ ਤਰ੍ਹਾਂ ਇਕੱਠਿਆਂ ਕਰੋ ਜਿਵੇਂ ਤੁਸੀਂ ਅੰਗੂਰੀ ਵੇਲ ਤੋਂ ਬਚੇ-ਖੁਚੇ ਅੰਗੂਰ ਤੋਂੜਦੇ ਹੋ। ਹਰ ਵੇਲ ਦੀ ਜਾਂਚ ਕਰੋ ਜਿਵੇਂ ਕਾਮਾ ਹਰ ਵੇਲ ਦੀ ਜਾਂਚ ਕਰਦਾ ਹੈ, ਜਦੋਂ ਉਹ ਅੰਗੂਰ ਤੋੜਦਾ ਹੈ।”"
12ਮੈਂ ਕਿਸ ਨਾਲ ਗੱਲ ਕਰ ਸੱਕਦਾ ਹਾਂ? ਮੈਂ ਕਿਸ ਨੂੰ ਚਿਤਾਵਨੀ ਦੇ ਸੱਕਦਾ ਹਾਂ? ਮੇਰੀ ਗੱਲ ਕੌਣ ਸੁਣੇਗਾ? ਇਸਰਾਏਲ ਦੇ ਲੋਕਾਂ ਨੇ ਆਪਣੇ ਕੰਨ ਬੰਦ ਕਰ ਲੇ ਨੇ, ਇਸ ਲਈ ਉਹ ਮੇਰੀਆਂ ਚਿਤਾਵਨੀਆਂ ਨਹੀਂ ਸੁਣਦੇ। ਲੋਕ ਯਹੋਵਾਹ ਦੀਆਂ ਸਾਖੀਆਂ ਨੂੰ ਪਸੰਦ ਨਹੀਂ ਕਰਦੇ। ਉਹ ਉਸ ਦੇ ਸੰਦੇਸ਼ ਨੂੰ ਨਹੀਂ ਸੁਣਨਾ ਚਾਹੁੰਦੇ।"
13ਪਰ ਮੈਂ ਯਹੋਵਾਹ ਦੇ ਕਹਿਰ ਨਾਲ ਭਰਿਆ ਹੋਇਆ ਹਾਂ! ਮੈਂ ਇਸ ਨੂੰ ਅੰਦਰ ਸਾਂਭ ਕੇ ਬਕੱ ਗਿਆ ਹਾਂ! “ਯਹੋਵਾਹ ਦਾ ਕਹਿਰ ਉਨ੍ਹਾਂ ਬੱਚਿਆਂ ਉੱਤੇ ਡੋਲ੍ਹ ਦੇਵੋ, ਜੋ ਗਲੀਆਂ ਅੰਦਰ ਖੇਡਦੇ ਨੇ। ਯਹੋਵਾਹ ਦੇ ਕਹਿਰ ਨੂੰ ਇਕੱਠੇ ਹੋਕੇ ਮਿਲ ਬੈਠੇ ਨੌਜਵਾਨਾਂ ਉੱਤੇ ਡੋਲ੍ਹ ਦੇਵੋ। ਪਤੀ ਅਤੇ ਪਤਨੀ ਦੋਹਾਂ ਨੂੰ ਹੀ ਫ਼ੜ ਲਿਆ ਜਾਵੇਗਾ। ਸਾਰੇ ਬਿਰਧ ਲੋਕਾਂ ਨੂੰ ਵੀ ਫ਼ੜ ਲਿਆ ਜਾਵੇਗਾ।"
14ਉਨ੍ਹਾਂ ਦੇ ਘਰ ਹੋਰਨਾਂ ਲੋਕਾਂ ਨੂੰ ਦੇ ਦਿੱਤੇ ਜਾਣਗੇ। ਉਨ੍ਹਾਂ ਦੇ ਖੇਤ ਅਤੇ ਉਨ੍ਹਾਂ ਦੀਆਂ ਪਤਨੀਆਂ ਹੋਰਨਾਂ ਲੋਕਾਂ ਨੂੰ ਦੇ ਦਿੱਤੀਆਂ ਜਾਣਗੀਆਂ। ਮੈਂ ਆਪਣੇ ਹੱਥ ਚੁਕੱਗਾ ਅਤੇ ਯਹੂਦਾਹ ਦੇ ਲੋਕਾਂ ਨੂੰ ਸਜ਼ਾ ਦੇਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
15“ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ, ਸਭ ਤੋਂ ਨਿਗੂਣਿਆਂ ਤੋਂ ਲੈ ਕੇ ਸਭ ਤੋਂ ਮਹੱਤਵਪੂਰਣ ਲੋਕਾਂ ਤੀਕ ਇਹੋ ਜਿਹੇ ਹੀ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ, ਬੋਲਦੇ ਨੇ ਝੂਠ।"

16ਉਹ ਮੇਰੇ ਲੋਕਾਂ ਦੇ ਗੰਭੀਰ ਜ਼ਖਮਾਂ ਦਾ ਇੰਝ ਇਲਾਜ ਕਰਦੇ ਹਨ ਜਿਵੇਂ ਕਿ ਉਹ ਹਲਕੀਆਂ ਜਿਹੀਆਂ ਝਰੀਟਾਂ ਹੋਣ। ਆਖਦੇ ਨੇ ਉਹ, ‘ਇਹ ਸਭ ਠੀਕ ਹੈ, ਹਰ ਚੀਜ਼ ਵੱਧੀਆ ਹੈ!’ ਪਰ ਠੀਕ ਨਹੀਂ ਹੈ ਸਭ ਕੁਝ!"
17ਜਾਜਕਾਂ ਅਤੇ ਨਬੀਆਂ ਨੂੰ ਆਪਣੇ ਮੰਦੇ ਅਮਲਾਂ ਕਾਰਣ ਸ਼ਰਮਸਾਰ ਹੋਣਾ ਚਾਹੀਦਾ ਹੈ। ਪਰ ਉਹ ਬਿਲਕੁਲ ਹੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਕਾਰਣ ਸ਼ਰਮ ਮਹਿਸੂਸ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਹੀ ਸਜ਼ਾ ਮਿਲੇਗੀ। ਉਹ ਜ਼ਮੀਨ ਉੱਤੇ ਸੁੱਟ ਦਿੱਤੇ ਜਾਣਗੇ, ਜਦੋਂ ਮੈਂ ਲੋਕਾਂ ਨੂੰ ਸਜ਼ਾ ਦੇਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।"
18ਯਹੋਵਾਹ ਇਹ ਗੱਲਾਂ ਆਖਦਾ ਹੈ: “ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ। ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ। ਪੁੱਛੋ ਕਿ ਚੰਗੀ ਰਾਹ ਕਿਹੜੀ ਹੈ ਅਤੇ ਓਸੇ ਰਾਹ ਉੱਤੇ ਤੁਰੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ। ਪਰ ਤੁਸੀਂ ਲੋਕਾਂ ਨੇ ਆਖਿਆ ਹੈ, ‘ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!’"
19ਮੈਂ ਤੁਹਾਡੀ ਨਿਗਰਾਨੀ ਕਰਨ ਲਈ, ਪਹਿਰੇਦਾਰਾਂ ਨੂੰ ਚੁਣਿਆ ਸੀ। ਮੈਂ ਉਨ੍ਹਾਂ ਨੂੰ ਆਖਿਆ ਸੀ, ‘ਜੰਗੀ ਤੁਰ੍ਹੀਆਂ ਦੀਆਂ ਅਵਾਜ਼ਾਂ ਨੂੰ ਧਿਆਨ ਨਾਲ ਸੁਣਦੇ ਰਹਿਣਾ।’ ਪਰ ਉਨ੍ਹਾਂ ਨੇ ਆਖਿਆ, ‘ਅਸੀਂ ਨਹੀਂ ਸੁਣਾਂਗੇ!’"
20ਇਸ ਲਈ, ਤੁਸੀਂ ਸਮੂਹ ਕੌਮਾਂ ਦੇ ਲੋਕੋ ਸੁਣੋ! ਉਨ੍ਹਾਂ ਦੇਸ਼ਾਂ ਦੇ ਤੁਸੀਂ ਲੋਕੋ, ਧਿਆਨ ਦੇਵੋ!"

21ਧਰਤੀ ਦੇ ਲੋਕੋ, ਇਸ ਨੂੰ ਸੁਣੋ। ਮੈਂ ਯਹੂਦਾਹ ਦੇ ਲੋਕਾਂ ਲਈ ਤਬਾਹੀ ਲਿਆਉਣ ਜਾ ਰਿਹਾ ਹਾਂ। ਉਨ੍ਹਾਂ ਸਾਰੀਆਂ ਮੰਦੀਆਂ ਯੋਜਨਾਵਾਂ ਕਾਰਣ ਜਿਹੜੀਆਂ ਉਨ੍ਹਾਂ ਨੇ ਬਣਾਈਆਂ ਸਨ। ਅਤੇ ਇਸ ਲਈ ਕਿ ਉਨ੍ਹਾਂ ਨੇ ਮੇਰੇ ਸੰਦੇਸ਼ਾਂ ਨੂੰ ਅਣਸੁਣਿਆਂ ਕਰ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਮੇਰੀ ਬਿਵਸਬਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।”"
22ਯਹੋਵਾਹ ਆਖਦਾ ਹੈ, “ਤੁਸੀਂ ਸ਼ਬਾ ਦੇ ਦੇਸ਼ ਤੋਂ ਮੇਰੇ ਲਈ ਧੂਫ਼ ਕਿਉਂ ਲੈ ਕੇ ਆਉਂਦੇ ਹੋ? ਤੁਸੀਂ ਦੂਰ-ਦੁਰਾਡੇ ਦੇਸ਼ਾਂ ਤੋਂ ਮੇਰੇ ਲਈ ਗੰਨੇ ਕਿਉਂ ਲੈ ਕੇ ਆਉਂਦੇ ਹੋ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਖੁਸ਼ੀ ਨਹੀਂ ਦਿੰਦੀਆਂ। ਤੁਹਾਡੀਆਂ ਬਲੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”"
You have read Isaiah 60
22 verses