1ਇਹ ਇਸ ਗੱਲ ਨੂੰ ਦਰਸਾਉਣ ਦਾ ਸੰਕੇਤ ਹੋਵੇਗਾ ਕਿ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। ਕਿਸੇ ਵੀ ਸਮੇਂ ਜਦੋਂ ਲੋਕ ਯਹੋਵਾਹ ਅੱਗੇ ਸਹਾਇਤਾ ਦੀ ਪੁਕਾਰ ਕਰਨਗੇ, ਯਹੋਵਾਹ ਸਹਾਇਤਾ ਭੇਜੇਗਾ। ਯਹੋਵਾਹ ਲੋਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ, ਕਿਸੇ ਬੰਦੇ ਨੂੰ ਭੇਜੇਗਾ। ਉਹ ਬੰਦਾ ਲੋਕਾਂ ਨੂੰ ਉਨ੍ਹਾਂ ਹੋਰ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲ ਬੁਰਾ ਵਰਤਾਉ ਕਰਦੇ ਹਨ।"
2ਉਸ ਸਮੇਂ, ਮਿਸਰ ਦੇ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਮਿਸਰ ਦੇ ਲੋਕ ਪਰਮੇਸ਼ੁਰ ਨੂੰ ਪ੍ਰੇਮ ਕਰਨਗੇ। ਲੋਕ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਅਨੇਕਾਂ ਬਲੀਆਂ ਚੜ੍ਹਾਉਣਗੇ। ਉਹ ਯਹੋਵਾਹ ਨਾਲ ਇਕਰਾਰ ਕਰਨਗੇ ਅਤੇ ਉਨ੍ਹਾਂ ਇਕਰਾਰਾਂ ਨੂੰ ਪੂਰਾ ਕਰਨਗੇ।"
3ਯਹੋਵਾਹ ਮਿਸਰ ਦੇ ਲੋਕਾਂ ਨੂੰ ਸਜ਼ਾ ਦੇਵੇਗਾ। ਅਤੇ ਫ਼ੇਰ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ ਅਤੇ ਉਹ ਯਹੋਵਾਹ ਵੱਲ ਵਾਪਸ ਪਰਤ ਆਉਣਗੇ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਉਨ੍ਹਾਂ ਨੂੰ ਮਾਫ਼ੀ ਦੇ ਦੇਵੇਗਾ।"
4ਉਸ ਸਮੇਂ, ਮਿਸਰ ਤੋਂ ਅੱਸ਼ੂਰ ਨੂੰ ਆਉਂਦੀ ਇੱਕ ਸ਼ਾਹਰਾਹ ਹੋਵੇਗੀ। ਫ਼ੇਰ ਅੱਸ਼ੂਰ ਦੇ ਲੋਕ ਮਿਸਰ ਜਾਣਗੇ ਅਤੇ ਮਿਸਰ ਦੇ ਲੋਕ ਅੱਸ਼ੂਰ ਜਾਣਗੇ। ਮਿਸਰ ਅੱਸ਼ੂਰ ਦੇ ਨਾਲ ਰਲਕੇ ਕੰਮ ਕਰੇਗਾ।"
5ਉਸ ਸਮੇਂ, ਇਸਰਾਏਲ, ਅੱਸ਼ੂਰ ਅਤੇ ਮਿਸਰ ਇਕੱਠੇ ਹੋ ਜਾਣਗੇ ਅਤੇ ਇਸ ਧਰਤੀ ਉੱਤੇ ਹਕੂਮਤ ਕਰਨਗੇ। ਇਹ ਇਸ ਧਰਤੀ ਲਈ ਸੁਭਾਗੀ ਗੱਲ ਹੋਵੇਗੀ।"

6ਸਰਬ ਸ਼ਕਤੀਮਾਨ ਯਹੋਵਾਹ ਇਨ੍ਹਾਂ ਦੇਸ਼ਾਂ ਨੂੰ ਅਸੀਸ ਦੇਵੇਗਾ। ਉਹ ਆਖੇਗਾ, “ਹੇ ਮਿਸਰ ਤੂੰ ਮੇਰਾ ਹੀ ਬੰਦਾ ਹੈਂ, ਹੇ ਅੱਸ਼ੂਰ, ਮੈਂ ਤੈਨੂੰ ਸਾਜਿਆ ਸੀ। ਹੇ ਇਸਰਾਏਲ ਮੈਂ ਤੈਨੂੰ ਅਪਣਾਉਂਦਾ ਹਾਂ। ਤੁਸੀਂ ਸਾਰੇ ਹੀ ਸੁਭਾਗੇ ਹੋ!”"
7ਅੱਸ਼ੂਰ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ ਸਰਗੋਨ ਅੱਸ਼ੂਰ ਦਾ ਰਾਜਾ ਸੀ। ਸਰਗੋਨ ਨੇ ਤਾਰਤੋਂਨ ਨੂੰ ਅਸ਼ਦੋਦ ਭੇਜਿਆ ਉਸ ਸ਼ਹਿਰ ਦੇ ਖਿਲਾਫ਼ ਜੰਗ ਕਰਨ ਲਈ। ਤਾਰਤੋਂਨ ਉੱਥੇ ਗਿਆ ਅਤੇ ਸ਼ਹਿਰ ਤੇ ਕਬਜ਼ਾ ਕਰ ਲਿਆ।"
8ਉਸ ਸਮੇਂ, ਯਹੋਵਾਹ ਨੇ ਆਮੋਜ਼ ਦੇ ਪੁੱਤਰ ਯਸਾਯਾਹ ਰਾਹੀਂ ਗੱਲ ਕੀਤੀ। ਯਹੋਵਾਹ ਨੇ ਆਖਿਆ, “ਜਾਓ, ਆਪਣੇ ਤੋਂ ਉਦਾਸੀ ਦੇ ਵਸਤਰ ਲਾਹ ਸੁੱਟੋ। ਆਪਣੇ ਬੂਟਾਂ ਨੂੰ ਆਪਣੇ ਪੈਰਾਂ ਵਿੱਚੋਂ ਉਤਾਰ ਦਿਓ।” ਯਸਾਯਾਹ ਨੇ ਯਹੋਵਾਹ ਦਾ ਹੁਕਮ ਮੰਨ ਲਿਆ। ਯਸਾਯਾਹ ਬਿਨਾ ਵਸਤਰਾਂ ਅਤੇ ਬਿਨਾ ਬੂਟਾਂ ਦੇ ਉੱਥੇ ਘੁੰਮਣ ਲੱਗਾ।"
9ਫ਼ੇਰ ਯਹੋਵਾਹ ਨੇ ਆਖਿਆ, “ਯਸਾਯਾਹ ਤਿੰਨ ਸਾਲ ਤੱਕ ਬਿਨਾਂ ਵਸਤਰਾਂ ਅਤੇ ਬਿਨਾਂ ਬੂਟਾਂ ਦੇ ਆਲੇ-ਦੁਆਲੇ ਘੁੰਮਿਆ ਹੈ। ਇਹ ਮਿਸਰ ਅਤੇ ਇਬੋਪੀਆ ਲਈ ਇੱਕ ਸੰਕੇਤ ਹੈ।"
10ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ।"

11ਲੋਕ ਇਬੋਪੀਆ ਵੱਲ ਸਹਾਇਤਾ ਲਈ ਤੱਕਦੇ ਸਨ। ਉਹ ਲੋਕ ਟੁੱਟ ਜਾਣਗੇ। ਲੋਕ ਮਿਸਰ ਦੀ ਸ਼ਾਨ ਤੋਂ ਹੈਰਾਨ ਸਨ। ਉਹ ਲੋਕ ਸ਼ਰਮਸਾਰ ਹੋਣਗੇ।”"
12ਜਿਹੜੇ ਲੋਕ ਸਮੁੰਦਰ ਦੇ ਨੇੜੇ ਰਹਿੰਦੇ ਹਨ ਉਹ ਆਖਣਗੇ, “ਅਸੀਂ ਉਨ੍ਹਾਂ ਮੁਲਕਾਂ ਉੱਤੇ ਸਹਾਇਤਾ ਲਈ ਭਰੋਸਾ ਕੀਤਾ। ਅਸੀਂ ਭੱਜਕੇ ਉਨ੍ਹਾਂ ਵੱਲ ਗਏ ਤਾਂ ਉਹ ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾ ਲੈਣ। ਪਰ ਉਨ੍ਹਾਂ ਵੱਲ ਦੇਖੋ। ਉਨ੍ਹਾਂ ਦੇਸਾਂ ਉੱਤੇ ਕਬਜ਼ਾ ਹੋ ਚੁੱਕਿਆ ਹੈ, ਇਸ ਲਈ ਅਸੀਂ ਬਚ ਨਿਕਲਣ ਵਿੱਚ ਕਿਵੇਂ ਕਾਮਯਾਬ ਹੋ ਸੱਕਾਂਗੇ?”"
13ਪਰਮੇਸ਼ੁਰ ਦਾ ਬਾਬਲ ਨੂੰ ਸੰਦੇਸ਼ ਮਾਰੂਬਲ ਦੇ ਸਮੁੰਦਰ ਬਾਰੇ ਉਦਾਸ ਸੁਨੇਹਾ: ਕੋਈ ਚੀਜ਼ ਮਾਰੂਬਲ ਵੱਲੋਂ ਆ ਰਹੀ ਹੈ। ਇਹ ਹਵਾ ਵਾਂਗ ਆ ਰਹੀ ਹੈ ਜਿਵੇਂ ਨਿਜੀਬ ਤੋਂ ਹਵਾ ਵਗਦੀ ਹੈ। ਇਹ ਭਿਆਨ ਦੇਸ ਵੱਲੋਂ ਆ ਰਹੀ ਹੈ।"
You have read Isaiah 6
13 verses