1ਕੀ ਮੈਨੂੰ ਯਹੂਦਾਹ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਲਈ"
2“ਯਹੂਦਾਹ ਦੀਆਂ ਅੰਗੂਰੀ ਵੇਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਜਾਵੋ। ਵੇਲਾਂ ਨੂੰ ਕੱਟ ਸੁੱਟੋ। (ਪਰ ਪੂਰੀ ਤਰ੍ਹਾਂ ਬਰਬਾਦ ਨਾ ਕਰੋ ਉਨ੍ਹਾਂ ਨੂੰ।) ਕੱਟ ਦੇਵੋ ਉਨ੍ਹਾਂ ਦੀਆਂ ਸਾਰੀਆਂ ਟਾਹਣੀਆਂ। ਕਿਉਂ ਕਿ ਇਹ ਟਾਹਣੀਆਂ ਯਹੋਵਾਹ ਦੀ ਮਲਕੀਅਤ ਨਹੀਂ ਹਨ।"
3ਇਸਰਾਏਲ ਦਾ ਪਰਿਵਾਰ ਅਤੇ ਯਹੂਦਾਹ ਦਾ ਪਰਿਵਾਰ ਰਿਹਾ ਹੈ ਬੇਵਫ਼ਾ ਮੇਰੇ ਨਾਲ ਹਰ ਤਰ੍ਹਾਂ।” ਸੰਦੇਸ਼ ਹੈ ਇਹ ਯਹੋਵਾਹ ਵੱਲੋਂ।"
4“ਉਨ੍ਹਾਂ ਲੋਕਾਂ ਯਹੋਵਾਹ ਬਾਰੇ ਝੂਠ ਬੋਲਿਆ ਹੈ। ਉਨ੍ਹਾਂ ਆਖਿਆ ਹੈ, ‘ਯਹੋਵਾਹ ਸਾਡੇ ਨਾਲ ਕੁਝ ਨਹੀਂ ਕਰੇਗਾ। ਸਾਡੇ ਨਾਲ ਕੁਝ ਵੀ ਨਹੀਂ ਵਾਪਰੇਗਾ। ਅਸੀਂ ਕਿਸੇ ਦੁਸ਼ਮਣ ਨੂੰ ਸਾਡੇ ਉੱਤੇ ਹਮਲਾ ਕਰਦਿਆਂ ਨਹੀਂ ਦੇਖਾਂਗੇ। ਅਸੀਂ ਕਦੇ ਵੀ ਭੁੱਖੇ ਨਹੀਂ ਮਰਾਂਗੇ।’"
5ਇਹ ਝੂਠੇ ਨਬੀ ਸਿਰਫ਼ ਫ਼ੋਕੀ ਹਵਾ ਹਨ। ਪਰਮੇਸ਼ੁਰ ਦਾ ਬਚਨ ਉਨ੍ਹਾਂ ਅੰਦਰ ਨਹੀਂ। ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ।”"

6ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਗੱਲਾਂ ਆਖੀਆਂ: “ਉਨ੍ਹਾਂ ਲੋਕਾਂ ਆਖਿਆ ਸੀ ਕਿ ਮੈਂ ਉਨ੍ਹਾਂ ਨੂੰ ਸਜ਼ਾ ਨਹੀਂ ਦਿਆਂਗਾ। ਇਸ ਲਈ ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਦਿੰਦਾ ਹਾਂ ਉਹ ਅੱਗ ਵਰਗੇ ਹੋਣਗੇ, ਅਤੇ ਉਹ ਲੋਕ ਲੱਕੜ ਵਰਗੇ ਹੋਣਗੇ। ਉਹ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਾੜ ਦੇਵੇਗੀ!”"
7ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ, “ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ। ਇਹ ਪੁਰਾਣੀ ਕੌਮ ਹੈ, ਇਹ ਪੁਰਾਤਨ ਕੌਮ ਹੈ। ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ। ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।"
8ਉਨ੍ਹਾਂ ਦੇ ਤੀਰਾਂ ਦੇ ਭੱਬੇ ਖੁੱਲ੍ਹੀਆਂ ਕਬਰਾਂ ਵਰਗੇ ਨੇ। ਉਨ੍ਹਾਂ ਦੇ ਸਾਰੇ ਹੀ ਆਦਮੀ ਮਜ਼ਬੂਤ ਸਿਪਾਹੀ ਨੇ।"
9ਉਹ ਸਿਪਾਹੀ ਉਨ੍ਹਾਂ ਸਮੂਹ ਫ਼ਸਲਾਂ ਨੂੰ ਖਾ ਜਾਣਗੇ, ਜਿਨ੍ਹਾਂ ਦੀ ਤੁਸੀਂ ਵਾਢੀ ਕੀਤੀ ਹੈ। ਉਹ ਤੁਹਾਡਾ ਸਾਰਾ ਭੋਜਨ ਖਾ ਜਾਣਗੇ। ਉਹ ਤੁਹਾਡੇ ਧੀਆਂ ਪੁੱਤਰਾਂ ਨੂੰ ਖਾ ਜਾਣਗੇ। ਉਹ ਤੁਹਾਡੇ ਵੱਗਾਂ ਅਤੇ ਇੱਜੜਾਂ ਨੂੰ ਖਾ ਜਾਣਗੇ, ਉਹ ਤੁਹਾਡੇ ਅੰਗੂਰਾਂ ਅਤੇ ਤੁਹਾਡੇ ਅੰਜੀਰਾਂ ਨੂੰ ਖਾ ਜਾਣਗੇ।”"
10ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਪਰ ਯਹੂਦਾਹ, ਜਦੋਂ ਇਹ ਭਿਆਨਕ ਦਿਨ ਆਉਣਗੇ, ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।"

11ਯਹੂਦਾਹ ਦੇ ਲੋਕ ਤੈਨੂੰ ਪੁੱਛਣਗੇ, ‘ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਮੰਦੀ ਗੱਲ ਕਿਉਂ ਕੀਤੀ ਹੈ?’ ਉਨ੍ਹਾਂ ਨੂੰ ਇਹ ਜਵਾਬ ਦੇਣਾ: ‘ਯਹੂਦਾਹ ਦੇ ਲੋਕੋ, ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਅਤੇ ਤੁਸੀਂ ਆਪਣੀ ਹੀ ਧਰਤੀ ਉੱਤੇ ਵਿਦੇਸ਼ੀ ਬੁੱਤਾਂ ਦੀ ਸੇਵਾ ਕੀਤੀ ਹੈ। ਤੁਸੀਂ ਇਹ ਗੱਲਾਂ ਕੀਤੀਆਂ ਨੇ, ਇਸ ਲਈ ਹੁਣ ਤੁਸੀਂ ਉਸ ਧਰਤੀ ਵਿੱਚ ਵਿਦੇਸ਼ੀਆਂ ਦੀ ਸੇਵਾ ਕਰੋਂਗੇ, ਜਿਹੜੀ ਤੁਹਾਡੀ ਨਹੀਂ ਹੈ।’”"
12ਯਹੋਵਾਹ ਨੇ ਆਖਿਆ, “ਯਾਕੂਬ ਦੇ ਪਰਿਵਾਰ ਨੂੰ ਇਹ ਸੰਦੇਸ਼ ਦੇਵੋ। ਇਹ ਸੰਦੇਸ਼ ਯਹੂਦਾਹ ਦੀ ਕੌਮ ਅੰਦਰ ਦੇਵੋ,"
13ਇਹ ਸੰਦੇਸ਼ ਸੁਣੋ: ਮੂਰਖ ਲੋਕੋ ਤੁਹਾਨੂੰ ਕੋਈ ਸਮਝ ਨਹੀਂ ਹੈ, ਤੁਹਾਡੀਆਂ ਅੱਖਾਂ ਹਨ ਪਰ ਤੁਸੀਂ ਨਹੀਂ ਦੇਖ ਸੱਕਦੇ! ਤੁਹਾਡੇ ਕੰਨ ਹਨ ਪਰ ਤੁਸੀਂ ਸੁਣਦੇ ਨਹੀਂ!"
14ਅਵੱਸ਼ ਹੀ ਤੁਸੀਂ ਮੇਰੇ ਕੋਲੋਂ ਭੈਭੀਤ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਹਾਨੂੰ ਮੇਰੇ ਸਾਹਮਣੇ ਡਰ ਨਾਲ ਕੰਬ ਜਾਣਾ ਚਾਹੀਦਾ ਹੈ। ਮੈਂ ਹੀ ਉਹ ਹਾਂ ਜਿਸਨੇ ਸਮੁੰਦਰ ਦੀ ਹੱਦ ਬਨਾਉਣ ਲਈ ਕੰਢਿਆਂ ਨੂੰ ਬਣਾਇਆ ਸੀ। ਮੈਂ ਇਸ ਨੂੰ, ਪਾਣੀ ਨੂੰ ਹਮੇਸ਼ਾ ਵਾਸਤੇ ਇਸਦੇ ਸਿਰ ਥਾਂ ਰੱਖਣ ਵਾਸਤੇ ਸਾਜਿਆ ਸੀ। ਭਾਵੇਂ ਲਹਿਰਾਂ ਕੰਢਿਆਂ ਨਾਲ ਟਕਰਾਉਣ, ਪਰ ਉਹ ਇਸ ਨੂੰ ਤਬਾਹ ਨਹੀਂ ਕਰਨਗੀਆਂ। ਭਾਵੇਂ ਆਉਂਦੀਆਂ ਹੋਈਆਂ ਲਹਿਰਾਂ ਗਰਜਣ, ਪਰ ਉਹ ਕੰਢਿਆਂ ਤੋਂ ਪਾਰ ਨਹੀਂ ਜਾ ਸੱਕਦੀਆਂ।"
15ਪਰ ਯਹੂਦਾਹ ਦੇ ਲੋਕ ਜ਼ਿੱਦੀ ਨੇ। ਉਹ ਸਦਾ ਮੇਰੇ ਵਿਰੁੱਧ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਨੇ। ਉਨ੍ਹਾਂ ਮੇਰੇ ਕੋਲੋਂ ਮੁੱਖ ਮੋੜ ਲਿਆ ਅਤੇ ਉਨ੍ਹਾਂ ਮੈਨੂੰ ਛੱਡ ਦਿੱਤਾ ਸੀ।"

16ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ, ‘ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ। ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ। ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।’"
17ਯਹੂਦਾਹ ਦੇ ਲੋਕੋ, ਤੁਸੀਂ ਗ਼ਲਤ ਕੰਮ ਕੀਤਾ ਹੈ। ਇਸ ਲਈ ਬਰੱਖਾ ਅਤੇ ਫ਼ਸਲਾਂ ਨਹੀਂ ਆਈਆਂ। ਤੁਹਾਡੇ ਪਾਪਾਂ ਨੇ ਤੁਹਾਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਮਾਨਣ ਤੋਂ ਦੂਰ ਰੱਖਿਆ ਹੈ।"
18ਮੇਰੇ ਲੋਕਾਂ ਅੰਦਰ ਮੰਦੇ ਆਦਮੀ ਨੇ। ਉਹ ਮੰਦੇ ਲੋਕ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਪੰਛੀਆਂ ਨੂੰ ਫ਼ਾਹੁਣ ਲਈ ਜਾਲ ਵਿਛਾਉਂਦੇ ਨੇ। ਉਹ ਲੋਕ ਆਪਣੇ ਜਾਲ ਵਿਛਾਉਂਦੇ ਨੇ ਪਰ ਉਹ ਪੰਛੀਆਂ ਦੀ ਬਾਵੇਂ ਬੰਦਿਆਂ ਨੂੰ ਫ਼ਾਹੁਂਦੇ ਹਨ।"
19ਇਨ੍ਹਾਂ ਮੰਦੇ ਲੋਕਾਂ ਦੇ ਘਰ ਝੂਠ ਨਾਲ ਭਰੇ ਹੋਏ ਹਨ, ਜਿਵੇਂ ਪਿਂਜਰਾ ਪੰਛੀਆਂ ਨਾਲ ਭਰਿਆ ਹੁੰਦਾ ਹੈ। ਉਨ੍ਹਾਂ ਦੇ ਝੂਠ ਨੇ ਉਨ੍ਹਾਂ ਨੂੰ ਅਮੀਰ ਅਤੇ ਤਾਕਤਵਰ ਬਣਾ ਦਿੱਤਾ ਹੈ।"
20ਉਹ ਆਪਣੇ ਮੰਦੇ ਅਮਲਾਂ ਕਾਰਣ ਮੋਟੇ-ਤਾਜ਼ੇ ਹੋ ਗਏ ਨੇ। ਉਨ੍ਹਾਂ ਦੇ ਮੰਦੇ ਅਮਲਾਂ ਦਾ ਕੋਈ ਅੰਤ ਨਹੀਂ। ਉਹ ਯਤੀਮਾਂ ਦੀ ਸਹਾਇਤਾ ਨਹੀਂ ਕਰਦੇ ਅਤੇ ਉਹ ਗਰੀਬ ਲੋਕਾਂ ਬਾਰੇ ਨਿਰਪੱਖ ਨਿਆਂ ਨਹੀਂ ਕਰਦੇ।"

21ਕੀ ਯਹੂਦਾਹ ਦੇ ਲੋਕਾਂ ਨੂੰ ਮੈਨੂੰ ਇਹ ਗੱਲਾਂ ਕਰਨ ਲਈ ਇਹ ਸਜ਼ਾ ਦੇਣੀ ਚਾਹੀਦੀ ਹੈ?” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਸੀਂ ਜਾਣਦੇ ਸੀ ਕਿ ਮੈਨੂੰ ਇਹੋ ਜਿਹੀ ਕੌਮ ਨੂੰ ਸਜ਼ਾ ਦੇਣੀ ਚਾਹੀਦੀ ਹੈ। ਮੈਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਦੇ ਉਹ ਅਧਿਕਾਰੀ ਨੇ।”"
You have read Isaiah 59
21 verses