Lumina
Isaiah

Israel's Idolatry Condemned

Isaiah 57·Punjabi Bible

1ਉੱਤਰ ਵੱਲੋਂ ਆਉਂਦੀ ਤਬਾਹੀ “ਇਸ ਸੰਦੇਸ਼ ਯਹੂਦਾਹ ਦੇ ਲੋਕਾਂ ਨੂੰ ਦੇਵੋ ਯਰੂਸ਼ਲਮ ਸ਼ਹਿਰ ਦੇ ਹਰ ਬੰਦੇ ਨੂੰ ਦੱਸ ਦਿਓ, ‘ਸਾਰੇ ਦੇਸ਼ ਅੰਦਰ ਤੁਰ੍ਹੀ ਵਜਾ ਦਿਓ।’ ਉੱਚੀ-ਉੱਚੀ ਪੁਕਾਰੋ ਤੇ ਆਖੋ, ‘ਇਕੱਠੇ ਹੋਕੇ ਆਓ! ਆਓ ਸੁਰੱਖਿਆ ਲਈ ਮਜ਼ਬੂਤ ਸ਼ਹਿਰ ਵੱਲ ਬਚ ਨਿਕਲੀ।’"

2ਸੀਯੋਨ ਵੱਲ ਸੰਕੇਤ ਦਾ ਝੰਡਾ ਉੱਚਾ ਕਰੋ। ਆਪਣੀਆਂ ਜਾਨਾਂ ਬਚਾਉਣ ਲਈ ਭੱਜੋ! ਇੰਤਜ਼ਾਰ ਨਾ ਕਰੋ! ਇਹੀ ਕਰੋ ਕਿਉਂ ਕਿ ਮੈਂ ਉੱਤਰ ਵੱਲੋਂ ਤਬਾਹੀ ਲਿਆ ਰਿਹਾ ਹਾਂ। ਮੈਂ ਭਿਆਨਕ ਤਬਾਹੀ ਲਿਆ ਰਿਹਾ ਹਾਂ।”"

3ਸ਼ੇਰ ਆਪਣੀ ਗੁਫ਼ਾ ਵਿੱਚੋਂ ਬਾਹਰ ਆ ਰਿਹਾ ਹੈ। ਕੌਮਾਂ ਦੀ ਤਬਾਹੀ ਕਰਨ ਵਾਲੇ ਨੇ ਕੂਚ ਕਰ ਦਿੱਤਾ ਹੈ। ਉਹ ਤੁਹਾਡੇ ਦੇਸ਼ ਨੂੰ ਤਬਾਹ ਕਰਨ ਲਈ ਆਪਣੇ ਘਰੋ ਚੱਲ ਪਿਆ ਹੈ। ਤੁਹਾਡੇ ਕਸਬੇ ਤਬਾਹ ਹੋ ਜਾਣਗੇ। ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਨਹੀਂ ਬਚਣਗੇ।"

4ਸੋਗ ਦੇ ਬਸਤਰ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ! ਕਿਉਂ ਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ।"

5ਯਹੋਵਾਹ ਆਖਦਾ ਹੈ, “ਉਸ ਸਮੇਂ, ਜਦੋਂ ਇਹ ਵਾਪਰੇਗਾ, ਰਾਜਾ ਅਤੇ ਉਸ ਦੇ ਅਧਿਕਾਰੀ ਆਪਣਾ ਹੌਸਲਾ ਛੱਡ ਜਾਣਗੇ, ਜਾਜਕ ਭੈਭੀਤ ਹੋ ਜਾਣਗੇ, ਨਬੀ ਤ੍ਰੈਹ ਜਾਣਗੇ।”"

Isaiah 57 illustration - Isaiah Chapter 57

6ਫ਼ੇਰ ਮੈਂ, ਯਿਰਮਿਯਾਹ ਨੇ ਆਖਿਆ, “ਪ੍ਰਭੂ ਮੇਰੇ ਯਹੋਵਾਹ, ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਸੱਚਮੁੱਚ ਧੋਖਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਆਖਿਆ ਸੀ, ‘ਤੁਹਾਨੂੰ ਸ਼ਾਂਤੀ ਮਿਲੇਗੀ।’ ਪਰ ਹੁਣ ਉਨ੍ਹਾਂ ਦੇ ਸਿਰਾਂ ਉੱਤੇ ਤਲਵਾਰ ਲਟਕ ਰਹੀ ਹੈ।”"

7ਉਸ ਸਮੇਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਜਾਵੇਗਾ, “ਨੰਗੀਆਂ ਪਹਾੜੀਆਂ ਤੋਂ ਇੱਕ ਹਵਾ ਵਗ ਰਹੀ ਹੈ। ਇਹ ਮਾਰੂਬਲ ਵਿੱਚੋਂ ਮੇਰੇ ਲੋਕਾਂ ਲਈ ਆਉਂਦੀ ਹੈ। ਇਹ ਕੋਮਲ ਹਵਾ ਨਹੀਂ ਜਿਸਦਾ ਇਸਤੇਮਾਲ ਕਿਸਾਨ ਤੂੜੀ ਉਡਾਉਣ ਲਈ ਕਰਦੇ ਹਨ।"

8ਇਹ ਇੱਕ ਤਕੜੀ ਹਵਾ ਹੈ ਜੋ ਮੈਥੋਂ ਆਉਂਦੀ ਹੈ। ਹੁਣ ਮੈਂ ਯਹੂਦਾਹ ਦੇ ਖਿਲਾਫ਼ ਆਪਣਾ ਨਿਆਂ ਘੋਸ਼ਿਤ ਕਰਾਂਗਾ।”"

9ਦੇਖੋ! ਦੁਸ਼ਮਣ ਬੱਦਲ ਵਾਂਗ ਉੱਠ ਰਿਹਾ ਹੈ। ਉਸ ਦੇ ਰੱਥ ਵਾਵਰੋਲੇ ਵਾਂਗ ਆਉਂਦੇ ਨੇ। ਉਸ ਦੇ ਘੋੜੇ ਬਾਜ਼ਾਂ ਨਾਲੋਂ ਵੀ ਤੇਜ਼ ਤਰਾਰ ਨੇ। ਸਾਡੇ ਲਈ ਇਹ ਬਹੁਤ ਬੁਰਾ ਹੋਵੇਗਾ! ਅਸੀਂ ਬਰਬਾਦ ਹੋ ਗਏ ਹਾਂ!"

10ਯਰੂਸ਼ਲਮ ਦੇ ਲੋਕੋ, ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ। ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸੱਕੋ। ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।"

Isaiah 57 illustration - Isaiah Chapter 57

11ਸੰਦੇਸ਼ਵਾਹਕ ਦੀ ਅਵਾਜ਼ ਨੂੰ ਸੁਣੋ ਜਿਹੜੀ ਦਾਨ ਦੇ ਦੇਸ ਅੰਦਰੋਂ ਆ ਰਹੀ ਹੈ। ਇੱਕ ਬੰਦਾ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ ਮੰਦੀ ਖਬਰ ਲਿਆ ਰਿਹਾ ਹੈ।"

12“ਇਸਦੀ ਸੂਚਨਾ ਇਸ ਕੌਮ ਨੂੰ ਦੇਵੋ। ਇਹ ਖਬਰ ਯਰੂਸ਼ਲਮ ਦੇ ਲੋਕਾਂ ਅੰਦਰ ਫ਼ੈਲਾ ਦਿਓ। ਇੱਕ ਦੂਰ-ਦੁਰਾਡੇ ਦੇਸ਼ ਵਿੱਚੋਂ ਦੁਸ਼ਮਣ ਆ ਰਹੇ ਨੇ। ਉਹ ਦੁਸ਼ਮਣ ਯਹੂਦਾਹ ਦੇ ਸ਼ਹਿਰਾਂ ਦੇ ਖਿਲਾਫ਼ ਜੰਗ ਦੇ ਨਾਰੇ ਮਾਰ ਰਹੇ ਨੇ।"

13ਦੁਸ਼ਮਣ ਨੇ ਯਰੂਸ਼ਲਮ ਨੂੰ ਖੇਤ ਦੀ ਰਾਖੀ ਕਰਨ ਵਾਲੇ ਬੰਦਿਆਂ ਵਾਂਗ ਘੇਰ ਲਿਆ ਹੈ। ਯਹੂਦਾਹ, ਤੂੰ ਮੇਰੇ ਖਿਲਾਫ਼ ਹੋ ਗਿਆ ਸੀ! ਇਸ ਲਈ ਦੁਸ਼ਮਣ ਤੇਰੇ ਵਿਰੁੱਧ ਆ ਰਿਹਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।"

14“ਜਿਸ ਢੰਗ ਨਾਲ ਤੁਸੀਂ ਰਹਿੰਦੇ ਸੀ ਅਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਉਨ੍ਹਾਂ ਨੇ ਹੀ ਤੁਹਾਡੇ ਲਈ ਇਹ ਮੁਸੀਬਤ ਲਿਆਂਦੀ ਹੈ। ਇਹ ਤੁਹਾਡੀ ਬਦੀ ਹੀ ਸੀ ਜਿਸਨੇ ਤੁਹਾਡਾ ਜੀਵਨ ਇੰਨਾ ਮੁਸ਼ਕਿਲ ਕਰ ਦਿੱਤਾ ਸੀ। ਤੁਹਾਡੇ ਬਦੀ ਭਰੇ ਜੀਵਨ ਨੇ ਦੁੱਖ ਲਿਆਂਦਾ ਜਿਹੜਾ ਤੁਹਾਡੇ ਦਿਲ ਦੇ ਧੁਰ ਅੰਦਰ ਰਿੜਕਦਾ ਹੈ।”"

15ਯਿਰਮਿਯਾਹ ਦੀ ਪੁਕਾਰ ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ। ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ। ਆਹ, ਮੈਂ ਕਿੰਨਾ ਭੈਭੀਤ ਹਾਂ। ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਸ਼ਾਂਤ ਨਹੀਂ ਹੋ ਸੱਕਦਾ। ਕਿਉਂ ਕਿ ਮੈਂ ਵਜ੍ਜਦੀ ਹੋਈ ਤੁਰ੍ਹੀ ਦੀ ਅਵਾਜ਼ ਸੁਣ ਲਈ ਹੈ। ਤੁਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!"

Isaiah 57 illustration - Isaiah Chapter 57

16ਤਬਾਹੀ ਉੱਤੇ ਤਬਾਹੀ ਆ ਰਹੀ ਹੈ! ਸਾਰਾ ਦੇਸ਼ ਤਬਾਹ ਹੋ ਗਿਆ ਹੈ! ਅਚਾਨਕ ਹੀ ਮੇਰੇ ਤੰਬੂ ਨਸ਼ਟ ਹੋਏ ਨੇ! ਮੇਰੇ ਪਰਦੇ ਪਾਟ ਗਏ ਨੇ!"

17ਯਹੋਵਾਹ, ਹੋਰ ਕਿੰਨਾ ਕੁ ਚਿਰ ਮੈਂ ਜੰਗ ਦੇ ਝੰਡਿਆਂ ਨੂੰ ਦੇਖਾਂਗਾ? ਹੋਰ ਕਿੰਨਾ ਕੁ ਚਿਰ ਮੈਨੂੰ ਜੰਗ ਦੀਆਂ ਤੁਰ੍ਹੀਆਂ ਨੂੰ ਸੁਣਨਾ ਪਵੇਗਾ?"

18ਪਰਮੇਸ਼ੁਰ ਨੇ ਆਖਿਆ, “ਮੇਰੇ ਲੋਕ ਮੂਰਖ ਨੇ। ਉਹ ਮੈਨੂੰ ਨਹੀਂ ਜਾਣਦੇ। ਉਹ ਮੂਰਖ ਬੱਚੇ ਹਨ। ਉਹ ਨਹੀਂ ਸਮਝਦੇ। ਉਹ ਬਦੀ ਕਰਨ ਵਿੱਚ ਮਾਹਰ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ।”"

19ਤਬਾਹੀ ਆ ਰਹੀ ਹੈ ਮੈਂ ਧਰਤੀ ਵੱਲ ਦੇਖਿਆ। ਧਰਤੀ ਖਾਲੀ ਸੀ, ਧਰਤੀ ਉੱਤੇ ਕੁਝ ਵੀ ਨਹੀਂ ਸੀ। ਮੈਂ ਅਕਾਸ਼ ਵੱਲ ਦੇਖਿਆ। ਅਤੇ ਇਸਦੀ ਰੌਸ਼ਨੀ ਚਲੀ ਗਈ ਸੀ।"

20ਮੈਂ ਪਹਾੜਾਂ ਵੱਲ ਦੇਖਿਆ, ਅਤੇ ਉਹ ਹਿੱਲ ਰਹੇ ਸਨ। ਸਾਰੀਆਂ ਪਹਾੜੀਆਂ ਕੰਬ ਰਹੀਆਂ ਸਨ।"

Isaiah 57 illustration - Isaiah Chapter 57

21ਮੈਂ ਦੇਖਿਆ, ਪਰ ਓੱਥੇ ਕੋਈ ਲੋਕ ਨਹੀਂ ਸਨ। ਅਕਾਸ਼ ਦੇ ਸਾਰੇ ਪੰਛੀ ਉੱਡ ਗਏ ਸਨ।"

Chapter Complete

You have read Isaiah 57

21 verses