1ਅਤੇ ਮੈਂ ਆਪਣੇ ਲੋਕਾਂ ਵਿਰੁੱਧ ਆਪਣੇ ਨਿਆਂ ਦਾ ਐਲਾਨ ਕਰਾਂਗਾ, ਇਹ ਗੱਲ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਹ ਮੰਦੇ ਲੋਕ ਹਨ ਅਤੇ ਉਹ ਮੇਰੇ ਵਿਰੁੱਧ ਹੋ ਗਏ ਨੇ। ਮੇਰੇ ਲੋਕਾਂ ਨੇ ਮੈਨੂੰ ਛੱਡ ਦਿੱਤਾ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ। ਉਨ੍ਹਾਂ ਨੇ ਉਨ੍ਹ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਹੱਥੀਂ ਘੜਿਆ ਸੀ।"
2“ਜਿੱਥੇ ਤੱਕ ਮੇਰਾ ਸੰਬੰਧ ਹੈ ਯਿਰਮਿਯਾਹ, ਤਿਆਰ ਹੋ ਜਾ। ਖਲੋ ਜਾ ਅਤੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਹਰ ਉਹ ਗੱਲ ਆਖ ਜਿਹੜੀਆਂ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਲੋਕਾਂ ਕੋਲੋਂ ਭੈਭੀਤ ਨਾ ਹੋ। ਜੇ ਤੂੰ ਲੋਕਾਂ ਕੋਲੋਂ ਭੈਭੀਤ ਹੋਵੇਂਗਾ ਫ਼ੇਰ ਮੈਂ ਤੈਨੂੰ ਉਨ੍ਹਾਂ ਕੋਲੋਂ ਭੈਭੀਤ ਹੋਣ ਦਾ ਇੱਕ ਚੰਗਾ ਕਾਰਣ ਦਿਆਂਗਾ।"
3ਜਿੱਥੇ ਤੀਕ ਮੇਰਾ ਸਂਬਧ ਹੈ, ਮੈਂ ਅੱਜ ਤੈਨੂੰ ਇੱਕ ਮਜ਼ਬੂਤ ਸ਼ਹਿਰ ਵਾਂਗ ਬਣਾ ਦਿਆਂਗਾ, ਇੱਕ ਲੋਹੇ ਦੀ ਲਠ੍ਠ ਵਾਂਗ, ਇੱਕ ਤਾਂਬੇ ਦੀ ਕੰਧ ਵਾਂਗ। ਤੂੰ ਯਹੂਦਾਹ ਦੇ ਦੇਸ਼ ਦੇ ਰਾਜਿਆਂ, ਆਗੂਆਂ, ਜਾਜਕਾਂ ਅਤੇ ਸਾਧਾਰਣ ਲੋਕ ਦੇ ਹਰ ਇੱਕ ਦੇ ਖਿਲਾਫ਼ ਖਲੋ ਸੱਕਣ ਦੇ ਯੋਗ ਹੋਵੇਂਗਾ।"
4ਉਹ ਸਾਰੇ ਲੋਕ, ਤੇਰੇ ਵਿਰੁੱਧ ਲੜਨਗੇ ਪਰ ਉਹ ਤੈਨੂੰ ਨਹੀਂ ਹਰਾਉਣਗੇ। ਕਿਉਂ? ਕਿਉਂ ਕਿ ਮੈਂ ਤੇਰੇ ਸੰਗ ਹਾਂ, ਅਤੇ ਮੈਂ ਤੈਨੂੰ ਬਚਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।"
5ਯਹੂਦਾਹ ਵਫ਼ਾਦਾਰ ਨਹੀਂ ਸੀ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:"

6ਯਿਰਮਿਯਾਹ ਯਰੂਸ਼ਲਮ ਦੇ ਲੋਕਾਂ ਵੱਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ: “ਉਸ ਸਮੇਂ ਜਦੋਂ ਤੂੰ ਇੱਕ ਨੌਜਵਾਨ ਕੌਮ ਸੀ, ਤੂੰ ਮੇਰੇ ਵੱਲ ਵਫ਼ਾਦਾਰ ਸੀ। ਤੂੰ ਇੱਕ ਮੁਟਿਆਰ ਵਹੁਟੀ ਵਾਂਗ ਮੇਰੇ ਪਿੱਛੇ ਲੱਗਿਆ। ਤੂੰ ਮਾਰੂਬਲ ਅੰਦਰ ਉਸ ਧਰਤੀ ਉੱਤੇ ਮੇਰੇ ਪਿੱਛੇ-ਪਿੱਛੇ ਸੀ ਜਿਸ ਨੂੰ ਕਦੇ ਵੀ ਨਹੀਂ ਵਾਹਿਆ ਗਿਆ ਸੀ।"
7ਇਸਰਾਏਲ ਦੇ ਲੋਕ ਯਹੋਵਾਹ ਲਈ ਇੱਕ ਪਵਿੱਤਰ ਸੁਗਾਤ ਵਾਂਗ ਸਨ। ਉਹ ਉਸ ਪਹਿਲੇ ਫ਼ਲ ਵਰਗੇ ਸਨ ਜੋ ਯਹੋਵਾਹ ਵੱਲੋਂ ਤੋੜਿਆ ਗਿਆ ਸੀ। ਅਤੇ ਉਹ ਲੋਕ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਸੀ ਦੋਸ਼ੀ ਠਹਿਰਾਏ ਗਏ ਸਨ। ਉਨ੍ਹਾਂ ਮੰਦੇ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰੀਆਂ ਸਨ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"
8ਹੇ ਯਾਕੂਬ ਦੇ ਪਰਿਵਾਰ, ਯਹੋਵਾਹ ਦਾ ਸੰਦੇਸ਼ ਸੁਣ। ਇਸਰਾਏਲ ਦੇ ਪਰਿਵਾਰ-ਸਮੂਹੋ, ਸੰਦੇਸ਼ ਨੂੰ ਸੁਣੋ।"
9ਇਹ ਹੈ ਜੋ ਯਹੋਵਾਹ ਆਖਦਾ ਹੈ: “ਤੁਹਾਡੇ ਪੁਰਖਿਆਂ ਨੂੰ ਮੇਰੇ ਨਾਲ ਕੀ ਗ਼ਲਤ ਲੱਗਾ ਜਿਸਨੇ ਉਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ। ਤੁਹਾਡੇ ਪੁਰਖੇ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ ਅਤੇ ਉਹ ਖੁਦ ਵੀ ਨਿਕੰਮੇ ਬਣ ਗਏ।"
10ਤੁਹਾਡੇ ਪੁਰਖਿਆਂ ਇਹ ਨਹੀਂ ਆਖਿਆ, ‘ਯਹੋਵਾਹ ਨੇ ਸਾਨੂੰ ਮਿਸਰ ਵਿੱਚੋਂ ਲਿਆਂਦਾ। ਯਹੋਵਾਹ ਨੇ ਮਾਰੂਬਲ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਖੁਸ਼ਕ ਪਬਰੀਲੀ ਧਰਤੀ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਹਨੇਰੀ ਅਤੇ ਖਤਰਨਾਕ ਧਰਤੀ ਵਿੱਚੋਂ ਸਾਡੀ ਅਗਵਾਈ ਕੀਤੀ। ਉੱਥੇ ਕੋਈ ਵੀ ਲੋਕ ਨਹੀਂ ਰਹਿੰਦੇ। ਲੋਕ ਉਸ ਧਰਤੀ ਵਿੱਚੋਂ ਸਫ਼ਰ ਵੀ ਨਹੀਂ ਕਰਦੇ। ਪਰ ਯਹੋਵਾਹ ਨੇ ਉਸ ਧਰਤੀ ਅੰਦਰ ਸਾਡੀ ਅਗਵਾਈ ਕੀਤੀ, ਇਸ ਲਈ ਹੁਣ ਯਹੋਵਾਹ ਕਿੱਥੋ ਹੈ?’”"

11ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਚੰਗੀ ਫ਼ਸਲ ਵਾਲੀ ਜ਼ਮੀਨ ਤੇ ਲਿਆਂਦਾ ਅਤੇ ਉਸ ਜ਼ਮੀਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਅਜਿਹਾ ਮੈਂ ਇਸ ਵਾਸਤੇ ਕੀਤਾ, ਤਾਂ ਜੋ ਤੁਸੀਂ ਉਹ ਫ਼ਲ ਅਤੇ ਫ਼ਸਲਾਂ ਖਾ ਸੱਕੋ ਜਿਹੜੀਆਂ ਓੱਥੇ ਉਗਦੀਆਂ ਹਨ। ਪਰ ਤੁਸੀਂ ਮੇਰੀ ਜ਼ਮੀਨ ਨੂੰ ‘ਨਾਪਾਕ’ ਹੀ ਕੀਤਾ ਸੀ। ਮੈਂ ਤੈਨੂੰ ਇੱਕ ਚੰਗੀ ਜ਼ਮੀਨ ਦਿੱਤੀ ਪਰ ਤੂੰ ਇਸ ਨੂੰ ਮੰਦੀ ਜਗ੍ਹਾ ਬਣਾ ਦਿੱਤਾ।"
12“ਜਾਜਕਾਂ ਨੇ ਨਹੀਂ ਪੁੱਛਿਆ, ‘ਯਹੋਵਾਹ ਕਿੱਥੋ ਹੈ?’ ਜਿਹੜੇ ਲੋਕ ਬਿਵਸਬਾ ਨੂੰ ਜਾਣਦੇ ਸਨ ਉਹ ਮੈਨੂੰ ਜਾਨਣਾ ਨਹੀਂ ਚਾਹੁੰਦੇ ਸਨ। ਇਸਰਾਏਲ ਦੇ ਲੋਕਾਂ ਦੇ ਆਗੂ ਮੇਰੇ ਖਿਲਾਫ਼ ਹੋ ਗਏ। ਨਬੀ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀ ਕਰਦੇ ਸਨ। ਉਹ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ।”"
13ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ, ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।"
14ਸਮੁੰਦਰ ਪਾਰ ਕਰਕੇ ਕਿੱਤੀਮ ਦੇ ਟਾਪੂਆਂ ਵੱਲ ਜਾਓ। ਕਿਸੇ ਨੂੰ ਕੇਦਾਰ ਦੀ ਧਰਤੀ ਉੱਤੇ ਭੇਜੋ। ਧਿਆਨ ਨਾਲ ਦੇਖੋ। ਦੇਖੋ ਕਿ ਕੀ ਕਿਸੇ ਬੰਦੇ ਨੇ ਕਦੇ ਅਜਿਹਾ ਕੀਤਾ ਹੈ।"
15ਕੀ ਕਿਸੇ ਕੌਮ ਨੇ ਕਦੇ ਵੀ ਆਪਣੇ ਪੁਰਾਣੇ ਦੇਵਤਿਆਂ ਦੀ ਉਪਾਸਨਾ ਛੱਡੀ ਹੈ, ਤਾਂ ਜੋ ਉਹ ਨਵੇਂ ਦੇਵਤਿਆਂ ਦੀ ਉਪਾਸਨਾ ਕਰ ਸੱਕਣ, ਜਿਹੜੇ ਅਸਲੀ ਨਹੀਂ ਹਨ? ਮੇਰੇ ਲੋਕਾਂ ਨੇ ਆਪਣੇ ਪਰਤਾਪਮਈ ਪਰਮੇਸ਼ੁਰ ਦੀ ਉਪਾਸਨਾ ਛੱਡ ਦਿੱਤੀ ਅਤੇ ਬੁੱਤਾਂ ਦੀ ਉਪਾਸਨਾ ਕਰਨ ਲੱਗ ਪਏ ਜਿਹੜੇ ਬਿਲਕੁਲ ਨਿਕੰਮੇ ਹਨ।"
You have read Isaiah 52
15 verses