Lumina
Isaiah

God the Only God

Isaiah 44·Punjabi Bible

1ਕਈ ਸਾਲਾਂ ਤੱਕ ਤੁਹਾਡੇ ਸ਼ਹਿਰ ਤਬਾਹ ਹੁੰਦੇ ਰਹੇ ਹਨ। ਪਰ ਨਵੇਂ ਸ਼ਹਿਰ ਉਸਾਰੇ ਜਾਣਗੇ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਬੁਨਿਆਦਾਂ ਬਹੁਤ ਸਾਰੇ ਸਾਲਾਂ ਤੱਕ ਕਾਇਮ ਰਹਿਣਗੀਆਂ। ਤੁਹਾਨੂੰ ਸੱਦਿਆ ਜਾਵੇਗਾ, “ਉਹ ਜਿਹੜਾ ਕੰਧਾਂ ਦੀ ਮੁਰੰਮਤ ਕਰਦਾ ਹੈ।” ਅਤੇ ਤੁਹਾਨੂੰ ਬੁਲਾਇਆ ਜਾਵੇਗਾ, ਉਹ ਜਿਹੜਾ ਰਾਹਾਂ ਅਤੇ ਮਕਾਨਾਂ ਦੀ ਉਸਾਰੀ ਕਰਦਾ ਹੈ।"

2ਇਹ ਗੱਲ ਓਦੋਁ ਵਾਪਰੇਗੀ ਜਦੋਂ ਤੁਸੀਂ ਸਬਾਤ ਬਾਰੇ ਪਰਮੇਸ਼ੁਰ ਦੇ ਨੇਮ ਦੇ ਖਿਲਾਫ਼ ਪਾਪ ਕਰਨਾ ਛੱਡ ਦਿਓਗੇ। ਅਤੇ ਇਹ ਓਦੋਁ ਵਾਪਰੇਗਾ ਜਦੋਂ ਤੁਸੀਂ ਉਸ ਖਾਸ ਦਿਹਾੜੇ ਆਪਣੇ ਆਪ ਨੂੰ ਪ੍ਰਸੰਨ ਕਰਨ ਵਾਲੇ ਕੰਮ ਕਰਨੇ ਛੱਡ ਦਿਓਗੇ। ਤੁਹਾਨੂੰ ਚਾਹੀਦਾ ਹੈ ਕਿ ਸਬਾਤ ਨੂੰ ਪ੍ਰਸੰਨਤਾ ਦਾ ਦਿਨ ਆਖੋ। ਤੁਹਾਨੂੰ ਯਹੋਵਾਹ ਦੇ ਖਾਸ ਦਿਨ ਦਾ ਆਦਰ ਕਰਨਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸ ਦਿਨ ਦਾ ਆਦਰ ਉਹ ਗੱਲਾਂ ਨਾ ਕਰਕੇ ਜਾਂ ਆਖ ਕੇ ਕਰੋ ਜਿਹੜੀਆਂ ਤੁਸੀਂ ਹਰ ਰੋਜ਼ ਕਰਦੇ ਹੋ।"

3ਫ਼ੇਰ ਤੁਸੀਂ ਯਹੋਵਾਹ ਨੂੰ ਆਪਣੇ ਉੱਤੇ ਮਿਹਰ ਕਰਨ ਲਈ ਆਖ ਸੱਕਦੇ ਹੋ। ਅਤੇ ਉਹ ਤੁਹਾਨੂੰ ਧਰਤੀ ਤੋਂ ਬਹੁਤ ਉੱਚੀਆਂ ਥਾਵਾਂ ਤੇ ਲੈ ਜਾਵੇਗਾ। ਅਤੇ ਉਹ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇ ਦੇਵੇਗਾ ਜਿਹੜੀਆਂ ਤੁਹਾਡੇ ਪਿਤਾ ਯਾਕੂਬ ਦੀ ਮਲਕੀਅਤ ਸਨ। ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।"

4ਮੰਦੇ ਲੋਕਾਂ ਨੂੰ ਆਪਣੇ ਜੀਵਨ ਬਦਲਣੇ ਚਾਹੀਦੇ ਹਨ ਦੇਖੋ, ਯਹੋਵਾਹ ਵਿੱਚ ਤੁਹਾਨੂੰ ਬਚਾਉਣ ਲਈ ਕਾਫ਼ੀ ਤਾਕਤ ਹੈ। ਜਦੋਂ ਤੁਸੀਂ ਉਸਤੋਂ ਸਹਾਇਤਾ ਮੰਗਦੇ ਹੋ ਉਹ ਤੁਹਾਡੀ ਗੱਲ ਸੁਣ ਸੱਕਦਾ ਹੈ।"

5ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ੁਰ ਕੋਲੋਂ ਦੂਰ ਰੱਖਦੇ ਹਨ। ਯਹੋਵਾਹ ਤੁਹਾਡੇ ਪਾਪ ਨੂੰ ਦੇਖਦਾ ਹੈ, ਅਤੇ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ।"

Isaiah 44 illustration - Isaiah Chapter 44

6ਤੁਹਾਡੇ ਹੱਥ ਨਾਪਾਕ ਹਨ: ਉਹ ਖੂਨ ਨਾਲ ਰਂਗੇ ਹੋਏ ਹਨ। ਤੁਹਾਡੀਆਂ ਉਂਗਲਾਂ ਪਾਪ ਨਾਲ ਲਿਬੜੀਆਂ ਹੋਈਆਂ ਹਨ। ਤੁਸੀਂ ਆਪਣੇ ਮੂੰਹ ਨਾਲ ਝੂਠ ਬੋਲਦੇ ਹੋ। ਤੁਹਾਡੀ ਜ਼ਬਾਨ ਮੰਦਾ ਬੋਲਦੀ ਹੈ।"

7ਕੋਈ ਵੀ ਬੰਦਾ ਹੋਰਾਂ ਲੋਕਾਂ ਬਾਰੇ ਸੱਚ ਨਹੀਂ ਬੋਲਦਾ। ਲੋਕ ਅਜਿਹੇ ਲੋਕਾਂ ਉੱਪਰ ਕਚਿਹਰੀ ਵਿੱਚ ਮੁਕੱਦਮਾ ਕਰਦੇ ਹਨ, ਅਤੇ ਉਹ ਆਪਣਾ ਮੁਕੱਦਮਾ ਜਿੱਤਣ ਲਈ ਝੂਠੀਆਂ ਦਲੀਲਾਂ ਦਾ ਸਹਾਰਾ ਲੈਂਦੇ ਹਨ। ਉਹ ਇੱਕ ਦੂਜੇ ਬਾਰੇ ਝੂਠ ਬੋਲਦੇ ਹਨ। ਉਹ ਮੁਸੀਬਤ ਨਾਲ ਭਰੇ ਹੋਏ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ।"

8ਉਹ (ਬਦੀ ਵਾਂਗ) ਜ਼ਹਿਰੀਲੇ ਸੱਪਾਂ ਦੇ ਅੰਡਿਆਂ ਨੂੰ ਸੇਕਦੇ ਹਨ। ਜੇ ਕਿਧਰੇ ਤੁਸੀਂ ਅਜਿਹਾ ਇੱਕ ਵੀ ਅੰਡਾ ਖਾ ਲਵੋ ਤਾਂ ਮਰ ਜਾਓਗੇ। ਅਤੇ ਜੇ ਕਿਤੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਅੰਡੇ ਨੂੰ ਤੋਂੜੋਗੇ ਤਾਂ ਉਸ ਵਿੱਚੋਂ ਜ਼ਹਿਰੀਲਾ ਸੱਪ ਬਾਹਰ ਨਿਕਲ ਆਵੇਗਾ। ਉਹ ਝੂਠ, ਜਿਹੜੇ ਝੂਠ ਲੋਕ ਬੋਲਦੇ ਹਨ, ਮਕੱੜੀ ਦੇ ਜਾਲਿਆਂ ਵਰਗੇ ਹਨ।"

9ਇਨ੍ਹਾਂ ਮਕੱੜੀ ਜਾਲਾਂ ਦੇ ਕੱਪੜੇ ਨਹੀਂ ਬਣਾਏ ਜਾ ਸੱਕਦੇ। ਤੁਸੀਂ ਇਨ੍ਹਾਂ ਜਾਲਾਂ ਨਾਲ ਆਪਣੇ ਆਪ ਨੂੰ ਕੱਜ ਨਹੀਂ ਸੱਕਦੇ। ਕੁਝ ਲੋਕ ਮੰਦੇ ਕੰਮ ਕਰਦੇ ਹਨ ਅਤੇ ਆਪਣੇ ਹੱਥਾਂ ਦਾ ਇਸਤੇਮਾਲ ਦੂਜਿਆਂ ਨੂੰ ਦੁੱਖ ਦੇਣ ਲਈ ਕਰਦੇ ਹਨ।"

10ਉਹ ਲੋਕ ਆਪਣੇ ਪੈਰਾਂ ਦਾ ਇਸਤੇਮਾਲ ਬਦੀ ਵੱਲ ਭੱਜਣ ਲਈ ਕਰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਦੌੜਦੇ ਹਨ ਜਿਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੁੰਦਾ। ਉਹ ਮੰਦੀਆਂ ਸੋਚਾਂ ਸੋਚਦੇ ਹਨ। ਦਂਗਾ ਅਤੇ ਚੋਰੀ ਉਨ੍ਹਾਂ ਦਾ ਜੀਵਨ-ਢੰਗ ਹੁੰਦਾ ਹੈ।"

Isaiah 44 illustration - Isaiah Chapter 44

11ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ।"

12ਇਸਰਾਏਲ ਦਾ ਪਾਪ ਮੁਸੀਬਤ ਲਿਆਉਂਦਾ ਹੈ ਸਾਰੀ ਨੇਕੀ ਅਤੇ ਨਿਰਪੱਖਤਾ ਖਤਮ ਹੋ ਗਈ ਹੈ। ਸਾਡੇ ਨਜ਼ਦੀਕ ਸਿਰਫ਼ ਹਨੇਰਾ ਹੈ, ਇਸ ਲਈ ਸਾਨੂੰ ਰੌਸ਼ਨੀ ਦਾ ਇੰਤਜ਼ਾਰ ਕਰਨਾ ਪਵੇਗਾ। ਅਸੀਂ ਤੇਜ਼ ਰੌਸ਼ਨੀ ਦੀ ਆਸ ਰੱਖਦੇ ਹਾਂ ਪਰ ਸਾਨੂੰ ਸਿਰਫ਼ ਹਨੇਰਾ ਮਿਲਦਾ ਹੈ।"

13ਅਸੀਂ ਨੇਤਰਹੀਣ ਬੰਦਿਆਂ ਵਰਗੇ ਹਾਂ। ਅਸੀਂ ਇਨ੍ਹਾਂ ਕੰਧਾਂ ਨਾਲ ਅੰਨ੍ਹਿਆਂ ਵਾਂਗ ਠੋਕਰਾਂ ਖਾਂਦੇ ਹਾਂ। ਅਸੀਂ ਡਿੱਗਦੇ-ਢਹਿਂਦੇ ਫ਼ਿਰਦੇ ਹਾਂ ਜਿਵੇਂ ਰਾਤ ਹੋਵੇ। ਦਿਨ ਦੇ ਚਾਨਣ ਵਿੱਚ ਵੀ ਅਸੀਂ ਨਹੀਂ ਦੇਖ ਸੱਕਦੇ। ਦੁਪਿਹਰ ਵੇਲੇ ਵੀ ਅਸੀਂ ਮੁਰਦਿਆਂ ਵਾਂਗ ਡਿੱਗ ਪੈਂਦੇ ਹਾਂ।"

14ਅਸੀਂ ਸਾਰੇ ਬਹੁਤ ਉਦਾਸ ਹਾਂ, ਅਸੀਂ ਘੁੱਗੀ ਅਤੇ ਰਿੱਛਾਂ ਵਾਂਗ ਉਦਾਸ ਅਵਾਜ਼ਾਂ ਕੱਢ ਰਹੇ ਹਾਂ। ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਰੇ ਲੋਕੀਂ ਨਿਰਪੱਖ ਹੋਣਗੇ। ਪਰ ਇੱਥੇ ਹਾਲੇ ਨਿਰਪੱਖਤਾ ਨਹੀਂ। ਅਸੀਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਮੁਕਤੀ ਹਾਲੇ ਤੱਕ ਬਹੁਤ ਦੂਰ ਹੈ।"

15ਕਿਉਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਈ ਮੰਦੀਆਂ ਗੱਲਾਂ ਕੀਤੀਆਂ ਹਨ। ਸਾਡੇ ਪਾਪ ਦਰਸਾਉਂਦੇ ਨੇ ਕਿ ਅਸੀਂ ਗ਼ਲਤ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਗੱਲਾਂ ਕਰਨ ਦੇ ਦੋਸ਼ੀ ਹਾਂ।"

Isaiah 44 illustration - Isaiah Chapter 44

16ਅਸੀਂ ਪਾਪ ਕੀਤੇ ਅਤੇ ਯਹੋਵਾਹ ਦੇ ਖਿਲਾਫ਼ ਹੋ ਗਏ ਸਾਂ। ਅਸੀਂ ਉਸ ਕੋਲੋਂ ਮੋੜ ਲਿਆ ਸੀ ਅਤੇ ਉਸ ਨੂੰ ਛੱਡ ਦਿੱਤਾ ਸੀ। ਅਸੀਂ ਬਦੀ ਦੀਆਂ ਯੋਜਨਾਵਾਂ ਬਣਾਈਆਂ। ਅਸੀਂ ਉਨ੍ਹਾਂ ਗੱਲਾਂ ਦੀਆਂ ਯੋਜਨਾਵਾਂ ਬਣਾਈਆਂ ਜੋ ਪਰਮੇਸ਼ੁਰ ਦੇ ਵਿਰੁੱਧ ਨੇ। ਅਸੀਂ ਇਨ੍ਹਾਂ ਗੱਲਾਂ ਬਾਰੇ ਸੋਚਿਆ ਅਤੇ ਆਪਣੇ ਦਿਲਾਂ ਅੰਦਰ ਇਨ੍ਹਾਂ ਦੀਆਂ ਯੋਜਨਾਵਾਂ ਬਣਾਈਆਂ।"

17ਇਨਸਾਫ਼ ਸਾਡੇ ਕੋਲੋਂ ਦੂਰ ਹੋ ਗਿਆ ਹੈ। ਨਿਰਪੱਖਤਾ ਬਹੁਤ ਦੂਰ ਖੜੀ ਹੈ। ਸੱਚਾਈ ਗਲੀਆਂ ਅੰਦਰ ਡਿੱਗ ਪਈ ਹੈ। ਨੇਕੀ ਨੂੰ ਸ਼ਹਿਰ ਵਿੱਚ ਵੜਨ ਦੀ ਇਜ਼ਾਜ਼ਤ ਨਹੀਂ।"

18ਸੱਚਾਈ ਚਲੀ ਗਈ ਹੈ। ਅਤੇ ਉਹ ਲੋਕ ਜਿਹੜੇ ਨੇਕੀ ਕਰਨਾ ਚਾਹੁੰਦੇ ਨੇ, ਲੁੱਟੇ ਜਾਂਦੇ ਨੇ। ਯਹੋਵਾਹ ਨੇ ਦੇਖਿਆ, ਤੇ ਉਸ ਨੂੰ ਕਿਤੇ ਵੀ ਨੇਕੀ ਨਹੀਂ ਮਿਲੀ। ਯਹੋਵਾਹ ਨੂੰ ਇਹ ਚੰਗਾ ਨਹੀਂ ਲੱਗਿਆ।"

19ਯਹੋਵਾਹ ਨੇ ਦੇਖਿਆ ਤੇ ਉਹ ਹੈਰਾਨ ਹੋ ਗਿਆ ਕਿ ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਮਿਲ ਸੱਕਿਆ ਜਿਹੜਾ ਖਲੋ ਸੱਕੇ ਅਤੇ ਲੋਕਾਂ ਲਈ ਬੋਲ ਸੱਕੇ। ਇਸ ਲਈ, ਯਹੋਵਾਹ ਨੇ ਆਪਣੀ ਤਾਕਤ ਤੇ ਆਪਣੀ ਨੇਕੀ ਵਰਤੀ ਅਤੇ ਯਹੋਵਾਹ ਨੇ ਲੋਕਾਂ ਨੂੰ ਬਚਾ ਲਿਆ।"

20ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ। ਯਹੋਵਾਹ ਨੇ ਨੇਕੀ ਦਾ ਜ਼ਰਾਬਕਤ, ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।"

Isaiah 44 illustration - Isaiah Chapter 44

21ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ। ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ। ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ। ਇਸ ਲਈ ਯਹੋਵਾਹ ਦੂਰ-ਦੁਰਾਡੇ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ।"

22ਪੱਛਮ ਦੇ ਲੋਕ ਭੈਭੀਤ ਹੋਣਗੇ ਅਤੇ ਯਹੋਵਾਹ ਦੇ ਨਾਮ ਦਾ ਆਦਰ ਕਰਨਗੇ। ਪੂਰਬ ਦੇ ਲੋਕ ਭੈਭੀਤ ਹੋਣਗੇ ਅਤੇ ਉਸ ਦੇ ਪਰਤਾਪ ਦਾ ਆਦਰ ਕਰਨਗੇ। ਯਹੋਵਾਹ ਤੇਜ਼ੀ ਨਾਲ ਆਵੇਗਾ ਜਿਵੇਂ, ਯਹੋਵਾਹ ਵੱਲੋਂ ਆਉਂਦੇ ਤੇਜ਼ ਹਵਾ ਦਾ ਵਗਾਇਆ ਹੋਇਆ, ਤੇਜ਼ ਵਗਦਾ ਦਰਿਆ ਹੁੰਦਾ ਹੈ।"

23ਮੁਕਤੀਦਾਤਾ ਇੱਕ ਵਾਰ ਫ਼ੇਰ ਸੀਯੋਨ ਵੱਲੋਂ ਆਵੇਗਾ। ਉਹ ਯਾਕੂਬ ਦੇ ਲੋਕਾਂ ਕੋਲ ਆਵੇਗਾ ਜਿਨ੍ਹਾਂ ਨੇ ਪਾਪ ਕੀਤਾ ਸੀ ਪਰ ਉਹ ਪਰਮੇਸ਼ੁਰ ਕੋਲ ਆ ਗਏ ਸਨ।"

24ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।”"

25ਪਰਮੇਸ਼ੁਰ ਆ ਰਿਹਾ ਹੈ “ਹੇ ਯਰੂਸ਼ਲਮ, ਮੇਰੇ ਨੂਰ, ਉੱਠ। ਤੁਹਾਡਾ ਨੂਰ (ਯਹੋਵਾਹ) ਆ ਰਿਹਾ ਹੈ। ਯਹੋਵਾਹ ਦਾ ਪਰਤਾਪ ਤੁਹਾਡੇ ਉੱਤੇ ਚਮਕੇਗਾ।"

Isaiah 44 illustration - Isaiah Chapter 44

26ਹੁਣ ਹਨੇਰੇ ਨੇ ਧਰਤੀ ਨੂੰ ਕਜਿਆ ਅਤੇ ਲੋਕ ਅੰਧਕਾਰ ਅੰਦਰ ਨੇ। ਪਰ ਯਹੋਵਾਹ ਤੁਹਾਡੇ ਉੱਤੇ ਚਮਕੇਗਾ, ਅਤੇ ਉਸਦਾ ਪਰਤਾਪ ਤੁਹਾਡੇ ਉੱਤੇ ਦਿਖਾਈ ਦੇਵੇਗਾ।"

27ਕੌਮਾਂ ਤੁਹਾਡੇ ਨੂਰ ਵੱਲ ਆਉਣਗੀਆਂ। ਰਾਜੇ ਤੁਹਾਡੇ ਤੇਜ਼ ਚਾਨਣ ਕੋਲ ਆਉਣਗੇ।"

28ਆਪਣੇ ਆਲੇ-ਦੁਆਲੇ ਦੇਖੋ। ਦੇਖੋ ਚਾਰ-ਚੁਫ਼ੇਰੇ ਲੋਕ ਇਕੱਠੇ ਹੋ ਰਹੇ ਨੇ ਅਤੇ ਤੁਹਾਡੇ ਵੱਲ ਆ ਰਹੇ ਨੇ। ਉਹ ਦੂਰ-ਦੁਰਾਡਿਓ ਆ ਰਹੇ ਹਨ ਤੁਹਾਡੇ ਪੁੱਤਰ ਨੇ। ਅਤੇ ਉਨ੍ਹਾਂ ਦੇ ਨਾਲ ਤੁਹਾਡੀਆਂ ਧੀਆਂ ਆ ਰਹੀਆਂ ਨੇ।"

Chapter Complete

You have read Isaiah 44

28 verses