Lumina
Isaiah

Israel's Redeemer

Isaiah 43·Punjabi Bible

1ਤੁਸੀਂ ਹਰੇਕ ਹਰੇ ਰੁੱਖ ਹੇਠਾਂ ਸਿਰਫ਼ ਝੂਠੇ ਦੇਵਤਿਆਂ ਦੀ ਉਪਾਸਨਾ ਕਰਨੀ ਚਾਹੁੰਦੇ ਹੋ। ਤੁਸੀਂ ਹਰ ਨਦੀ ਕੰਢੇ ਬੱਚਿਆਂ ਨੂੰ ਮਾਰ ਦਿੰਦੇ ਹੋ ਤੇ ਪਬਰੀਲੀਆਂ ਥਾਵਾਂ ਉੱਤੇ ਉਨ੍ਹਾਂ ਦੀ ਬਲੀ ਚੜ੍ਹਾਉਂਦੇ ਹੋ।"

2ਤੁਹਾਨੂੰ ਨਦੀ ਦੇ ਕੂਲੇ ਪੱਥਰ ਦੀ ਉਪਾਸਨਾ ਕਰਨੀ ਪਸੰਦ ਹੈ। ਤੁਸੀਂ ਉਨ੍ਹਾਂ ਦੀ ਉਪਾਸਨਾ ਕਰਨ ਲਈ ਉਨ੍ਹਾਂ ਉੱਤੇ ਮੈਅ ਛਿੜਕਦੇ ਹੋ। ਤੁਸੀਂ ਉਨ੍ਹਾਂ ਉੱਤੇ ਬਲੀਆਂ ਚੜ੍ਹਾਉਂਦੇ ਹੋ ਪਰ ਤੁਹਾਨੂੰ ਸਿਰਫ਼ ਪੱਥਰ ਹੀ ਮਿਲਦੇ ਨੇ। ਤੁਸੀਂ ਕੀ ਸੋਚਦੇ ਹੋ ਕਿ ਇਸ ਨਾਲ ਮੈਨੂੰ ਪ੍ਰਸੰਨਤਾ ਮਿਲਦੀ ਹੈ? ਨਹੀਂ! ਇਸ ਨਾਲ ਮੈਨੂੰ ਪ੍ਰਸੰਨਤਾ ਨਹੀਂ ਮਿਲਦੀ।"

3ਤੁਸੀਂ ਸਾਰੀਆਂ ਪਹਾੜੀਆਂ ਅਤੇ ਪਰਬਤਾਂ ਉੱਪਰ ਆਪਣੇ ਬਿਸਤਰੇ ਬਣਾਉਂਦੇ ਹੋ। ਤੁਸੀਂ ਉਨ੍ਹਾਂ ਥਾਵਾਂ ਉੱਪਰ ਬਲੀਆਂ ਚੜ੍ਹਾਉਣ ਲਈ ਜਾਂਦੇ ਹੋ।"

4ਤੁਸੀਂ ਫ਼ੇਰ ਉਨ੍ਹਾਂ ਬਿਸਤਰਿਆਂ ਅੰਦਰ ਲੇਟ ਜਾਂਦੇ ਹੋ ਅਤੇ ਉਨ੍ਹਾਂ ਦੇਵਤਿਆਂ ਨੂੰ ਪਿਆਰ ਕਰਕੇ ਮੇਰੇ ਵਿਰੁੱਧ ਪਾਪ ਕਰਦੇ ਹੋ। ਤੁਸੀਂ ਉਨ੍ਹਾਂ ਦੇਵਤਿਆਂ ਨੂੰ ਪਿਆਰ ਕਰਦੇ ਹੋ, ਤੁਸੀਂ ਉਨ੍ਹਾਂ ਦੇ ਨਗਨ ਸਰੀਰਾਂ ਨੂੰ ਤੱਕ ਕੇ ਖੁਸ਼ ਹੁੰਦੇ ਹੋ। ਤੁਸੀਂ ਮੇਰੇ ਨਾਲ ਸੀ, ਪਰ ਤੁਸੀਂ ਮੈਨੂੰ ਉਨ੍ਹਾਂ ਕੋਲ ਜਾਣ ਲਈ ਛੱਡ ਦਿੱਤਾ। ਤੁਸੀਂ ਉਨ੍ਹਾਂ ਗੱਲਾਂ ਨੂੰ ਛੁਪਾਂਦੇ ਹੋ ਜਿਹੜੀਆਂ ਮੈਨੂੰ ਚੇਤੇ ਕਰਨ ਵਿੱਚ ਸਹਾਇਤਾ ਕਰਦੀਆਂ ਨੇ। ਤੁਸੀਂ ਉਨ੍ਹਾਂ ਚੀਜ਼ਾਂ ਨੂੰ ਦਰਵਾਜ਼ਿਆਂ ਅਤੇ ਦਰਵਾਜ਼ਿਆਂ ਦੇ ਰੱਖਨਿਆਂ ਓਹਲੇ ਛੁਪਾ ਦਿੰਦੇ ਹੋ। ਅਤੇ ਤੁਸੀਂ ਫ਼ੇਰ ਜਾਂਦੇ ਹੋ ਅਤੇ ਉਨ੍ਹਾਂ ਝੂਠੇ ਦੇਵਤਿਆਂ ਨਾਲ ਇਕਰਾਰਨਾਮੇ ਕਰਦੇ ਹੋ।"

5ਤੁਸੀਂ ਮੋਲਕ ਦੇਵਤੇ ਨੂੰ ਚੰਗਾ ਲੱਗਣ ਲਈ ਅਤਰ-ਫ਼ੁਲੇਲਾਂ ਦੀ ਵਰਤੋਂ ਕਰਦੇ ਹੋ। ਤੁਸੀਂ ਦੂਰ-ਦੁਰਾਡੇ ਦੇਸ਼ਾਂ ਅੰਦਰ ਸੰਦੇਸ਼ਵਾਹਕ ਭੇਜੇ ਸਨ। ਇਹ ਗੱਲਾਂ ਤੁਹਾਨੂੰ ਹੇਠਾਂ ਸ਼ਿਓਲ ਤੀਕ ਲੈ ਜਾਣਗੀਆਂ।"

Isaiah 43 illustration - Isaiah Chapter 43

6ਇਹ ਗੱਲਾਂ ਕਰਨ ਲਈ ਤੁਸੀਂ ਸਖਤ ਮਿਹਨਤ ਕੀਤੀ ਹੈ, ਪਰ ਤੁਸੀਂ ਕਦੇ ਵੀ ਨਹੀਂ ਬਕੱਦੇ। ਤੁਹਾਨੂੰ ਨਵੀਂ ਸ਼ਕਤੀ ਮਿਲੀ ਸੀ, ਕਿਉਂ ਕਿ ਤੁਸੀਂ ਇਹ ਗੱਲਾਂ ਮਾਣੀਆਂ ਸਨ।"

7ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਤੁਸੀਂ ਮੇਰੇ ਵੱਲ ਧਿਆਨ ਵੀ ਨਹੀਂ ਕੀਤਾ! ਇਸ ਲਈ, ਤੁਸੀਂ ਕਿਸ ਬਾਰੇ ਚਿੰਤਾ ਕਰ ਰਹੇ ਸੀ? ਤੁਸੀਂ ਕਿਸ ਕੋਲੋਂ ਭੈਭੀਤ ਸੀ? ਤੁਸੀਂ ਝੂਠ ਕਿਉਂ ਬੋਲਿਆ? ਦੇਖੋ, ਚੁੱਪ ਰਿਹਾ ਹਾਂ ਮੈਂ ਲੰਮੇ ਸਮੇਂ ਤੀਕ-ਤੇ ਆਦਰ ਕੀਤਾ ਨਹੀਂ ਤੁਸੀਂ ਮੇਰਾ।"

8ਮੈਂ ਤੁਹਾਨੂੰ ਤੁਹਾਡੇ ‘ਨੇਕ ਕੰਮਾਂ’ ਬਾਰੇ ਅਤੇ ਉਨ੍ਹਾਂ ਸਾਰੀਆਂ ਧਾਰਮਿਕ ਗੱਲਾਂ ਬਾਰੇ ਦੱਸ ਸੱਕਦਾ ਸਾਂ, ਜਿਹੜੀਆਂ ਤੁਸੀਂ ਕਰਦੇ ਹੋ, ਪਰ ਇਹ ਗੱਲਾਂ ਬੇਕਾਰ ਨੇ!"

9ਜਦੋਂ ਤੁਹਾਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਅੱਗੇ ਪੁਕਾਰ ਕਰਦੇ ਹੋ, ਜਿਹੜੇ ਤੁਸੀਂ ਆਪਣੇ ਦੁਆਲੇ ਜਮ੍ਹਾਂ ਕੀਤੇ ਨੇ। ਉਨ੍ਹਾਂ ਨੂੰ ਤੁਹਾਡੀ ਸਹਾਇਤਾ ਕਰਨ ਦਿਓ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਵਗਦੀ ਹਵਾ ਉਨ੍ਹਾਂ ਨੂੰ ਦੂਰ ਲੈ ਜਾਵੇਗੀ। ਹਵਾ ਦਾ ਇੱਕ ਬੁੱਲਾ ਉਨ੍ਹਾਂ ਸਾਰਿਆਂ ਨੂੰ ਦੂਰ ਵਗ੍ਹਾ ਮਾਰੇਗਾ। ਪਰ ਜੋ ਵੀ ਬੰਦਾ ਮੇਰੇ ਉੱਤੇ ਨਿਰਭਰ ਕਰਦਾ ਹੈ, ਉਹ ਧਰਤੀ ਪ੍ਰਾਪਤ ਕਰੇਗਾ ਜਿਸਦਾ ਮੈਂ ਇਕਰਾਰ ਕੀਤਾ ਸੀ। ਮੇਰਾ ਪਵਿੱਤਰ ਪਰਬਤ, ਉਸ ਬੰਦੇ ਦਾ ਹੋਵੇਗਾ।”"

10ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ ਰਸਤਾ ਸਾਫ਼ ਕਰ ਦਿਓ! ਰਸਤਾ ਸਾਫ਼ ਕਰ ਦਿਓ! ਮੇਰੇ ਬੰਦਿਆਂ ਲਈ ਰਸਤਾ ਸਾਫ਼ ਕਰ ਦਿਓ!"

Isaiah 43 illustration - Isaiah Chapter 43

11ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।"

12ਮੈਂ ਸਦਾ ਹੀ ਲੜਦਾ ਨਹੀਂ ਰਹਾਂਗਾ, ਮੈਂ ਹਮੇਸ਼ਾ ਕਹਿਰਵਾਨ ਨਹੀਂ ਹੋਵਾਂਗਾ। ਜੇ ਮੈਂ ਕਹਿਰਵਾਨ ਹੋਇਆ ਰਿਹਾ ਤਾਂ ਮੇਰੇ ਸਾਹਮਣੇ ਆਦਮੀ ਦੀ ਰੂਹ ਮਰ ਜਾਵੇਗੀ, ਉਹ ਜੀਵਨ ਜਿਹੜਾ ਮੈਂ ਦਿੱਤਾ ਸੀ।"

13ਇਨ੍ਹਾਂ ਲੋਕਾਂ ਨੇ ਮੰਦੇ ਕੰਮ ਕੀਤੇ ਨੇ, ਤੇ ਇਨ੍ਹਾਂ ਨੇ ਮੇਰਾ ਰੋਹ ਜਗਾਇਆ ਹੈ। ਇਸ ਵਾਸਤੇ ਮੈਂ ਇਸਰਾਏਲ ਨੂੰ ਸਜ਼ਾ ਦਿੱਤੀ। ਮੈਂ ਉਸ ਕੋਲੋਂ ਮੂੰਹ ਮੋੜ ਲਿਆ ਕਿਉਂ ਕਿ ਮੈਂ ਕਹਿਰਵਾਨ ਸਾਂ। ਅਤੇ ਇਸਰਾਏਲ ਨੇ ਮੈਨੂੰ ਛੱਡ ਦਿੱਤਾ। ਉਹ ਉਧਰ ਚੱਲਾ ਗਿਆ ਜਿੱਧਰ ਉਸਦਾ ਮਨ ਕੀਤਾ।"

14ਮੈਂ ਦੇਖ ਲਿਆ ਜਿੱਧਰ ਇਸਰਾਏਲ ਗਿਆ ਸੀ। ਇਸ ਲਈ ਮੈਂ ਉਸ ਨੂੰ ਅਰੋਗ ਕਰ ਦਿਆਂਗਾ। ਮੈਂ ਉਸ ਨੂੰ ਸੱਕੂਨ ਪਹੁੰਚਾਵਾਂਗਾ ਅਤੇ ਉਸ ਨੂੰ ਬਿਹਤਰ ਮਹਿਸੂਸ ਕਰਨ ਵਾਲੇ ਸ਼ਬਦ ਆਖਾਂਗਾ। ਫ਼ੇਰ ਉਹ ਤੇ ਉਸ ਦੇ ਲੋਕ ਉਦਾਸ ਨਹੀਂ ਹੋਣਗੇ।"

15ਮੈਂ ਉਨ੍ਹਾਂ ਨੂੰ ਇੱਕ ਨਵਾਂ ਸ਼ਬਦ ‘ਅਮਨ’ ਸਿੱਖਾਵਾਂਗਾ। ਮੈਂ ਆਪਣੇ ਨਜ਼ਦੀਕੀ ਲੋਕਾਂ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਅਮਨ ਦੇਵਾਂਗਾ ਜਿਹੜੇ ਬਹੁਤ ਦੂਰ ਨੇ। ਮੈਂ ਉਨ੍ਹਾਂ ਲੋਕਾਂ ਨੂੰ ਅਰੋਗ ਕਰਾਂਗਾ!” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।"

Isaiah 43 illustration - Isaiah Chapter 43

16ਪਰ ਮੰਦੇ ਲੋਕ ਗੁਸੈਲੇ ਸਮੁੰਦਰ ਵਰਗੇ ਹਨ। ਉਹ ਸ਼ਾਂਤ ਅਤੇ ਸ਼ਾਂਤੀ ਭਰਪੂਰ ਨਹੀਂ ਹੋ ਸੱਕਦੇ। ਉਹ ਗੁੱਸੇ ਵਿੱਚ ਹਨ, ਅਤੇ ਸਮੁੰਦਰ ਵਾਂਗ ਗਾਰੇ ਨੂੰ ਰਿੜਕਦੇ ਨੇ।"

17ਮੇਰਾ ਪਰਮੇਸ਼ੁਰ ਆਖਦਾ ਹੈ, “ਮੰਦੇ ਲੋਕਾਂ ਲਈ ਅਮਨ ਨਹੀਂ ਹੈ।”"

18ਲੋਕਾਂ ਨੂੰ ਪਰਮੇਸ਼ੁਰ ਦੇ ਅਨੁਯਾਈ ਹੋਣ ਬਾਰੇ ਅਵੱਸ਼ ਦੱਸਿਆ ਜਾਵੇ ਜਿਂਨੀ ਉੱਚੀ ਤੁਸੀਂ ਕਰ ਸੱਕਦੇ ਹੋ ਪੁਕਾਰ ਕਰੋ! ਆਪਣੇ-ਆਪ ਨੂੰ ਰੋਕੋ ਨਾ। ਤੁਰ੍ਹੀ ਦੀ ਤਰ੍ਹਾਂ ਉੱਚੀ ਅਵਾਜ਼ ਕਰੋ। ਲੋਕਾਂ ਨੂੰ ਉਨ੍ਹਾਂ ਮੰਦੇ ਕੰਮਾਂ ਬਾਰੇ ਦੱਸੋ, ਜੋ ਉਨ੍ਹਾਂ ਨੇ ਕੀਤੇ ਨੇ। ਯਾਕੂਬ ਦੇ ਪਰਿਵਾਰ ਨੂੰ ਉਸ ਦੇ ਪਾਪਾਂ ਬਾਰੇ ਦੱਸੋ।"

19ਉਹ ਹਾਲੇ ਵੀ ਹਰ ਰੋਜ਼ ਮੈਨੂੰ ਭਾਲਣ ਲਈ ਆਉਂਦੇ ਹਨ। ਤੇ ਉਹ ਮੇਰੇ ਰਸਤਿਆਂ ਨੂੰ ਸਿਖਣ ਦਾ ਦਿਖਾਵਾ ਕਰਦੇ ਹਨ ਜਿਵੇਂ ਕਿ ਉਹ ਇੱਕ ਕੌਮ ਹੋਣ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ ਕੇ ਸਹੀ ਢੰਗ ਨਾਲ ਰਹਿ ਰਹੀ ਹੋਵੇ। ਉਹ ਮੈਨੂੰ ਉਨ੍ਹਾਂ ਦਾ ਨਿਆਂ ਕਰਨ ਲਈ ਆਖਦੇ ਹਨ। ਉਹ ਪਰਮੇਸ਼ੁਰ ਵੱਲ ਜਾਣ ਦੇ ਲਈ ਉਤਾਵਲੇ ਲੱਗਦੇ ਹਨ।"

20ਹੁਣ ਉਹ ਲੋਕ ਆਖਦੇ ਹਨ, “ਅਸੀਂ ਤੁਹਾਡਾ ਆਦਰ ਕਰਨ ਲਈ ਵਰਤ ਰੱਖਦੇ ਹਾਂ। ਤੁਸੀਂ ਸਾਨੂੰ ਕਿਉਂ ਨਹੀਂ ਦੇਖਦੇ? ਅਸੀਂ ਤੁਹਾਡਾ ਆਦਰ ਕਰਨ ਲਈ ਆਪਣੇ ਸਰੀਰਾਂ ਨੂੰ ਕਸ਼ਟ ਦਿੰਦੇ ਹਾਂ। ਤੁਸੀਂ ਸਾਡੇ ਵੱਲ ਧਿਆਨ ਕਿਉਂ ਨਹੀਂ ਦਿੰਦੇ?” ਪਰ ਯਹੋਵਾਹ ਆਖਦਾ ਹੈ, “ਤੁਸੀਂ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਉਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖਦੇ ਹੋ। ਅਤੇ ਤੁਸੀਂ ਆਪਣੇ ਸੇਵਕਾਂ ਨੂੰ ਸਤਾਉਂਦੇ ਅਤੇ ਤਸੀਹੇ ਦਿੰਦੇ ਹੋ ਨਾ ਕਿ ਆਪਣੇ ਸਰੀਰਾਂ ਨੂੰ।"

Isaiah 43 illustration - Isaiah Chapter 43

21ਤੁਸੀਂ ਭੁੱਖੇ ਹੁੰਦੇ ਹੋ, ਪਰ ਰੋਟੀ ਲਈ ਨਹੀਂ। ਤੁਸੀਂ ਭੁੱਖੇ ਹੁੰਦੇ ਹੋ ਲੜਨ ਝਗੜਨ ਲਈ, ਰੋਟੀ ਲਈ ਨਹੀਂ। ਤੁਸੀਂ ਆਪਣੇ ਮੰਦੇ ਹੱਥਾਂ ਨਾਲ ਲੋਕਾਂ ਨੂੰ ਦੁੱਖ ਦੇਣ ਦੇ ਭੁੱਖੇ ਹੁੰਦੇ ਹੋ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਇਹ ਮੇਰੇ ਲਈ ਨਹੀਂ ਹੁੰਦਾ। ਤੁਸੀਂ ਮੇਰੀ ਉਸਤਤ ਕਰਨ ਲਈ ਆਪਣੀ ਅਵਾਜ਼ ਦੀ ਵਰਤੋਂ ਕਰਨੀ ਨਹੀਂ ਚਾਹੁੰਦੇ।"

22ਕੀ ਤੁਸੀਂ ਇਹ ਸੋਚਦੇ ਹੋ ਕਿ ਇਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਕਿ ਮੈਂ ਸਿਰਫ਼ ਲੋਕਾਂ ਨੂੰ ਆਪਣੇ ਸਰੀਰਾਂ ਨੂੰ ਕਸ਼ਟ ਦਿੰਦਿਆਂ ਹੀ ਦੇਖਣਾ ਚਾਹੁੰਦਾ ਹਾਂ? ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਮੁਰਦਾ ਪੌਦਿਆਂ ਵਾਂਗ ਆਪਣੇ ਸਿਰ ਝੁਕਾਉਣ ਅਤੇ ਗ਼ਮ ਦੇ ਵਸਤਰ ਪਾਉਣ? ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਰਾਖ ਉੱਤੇ ਬੈਠ ਕੇ ਉਦਾਸੀ ਪ੍ਰਗਟਾਉਣ। ਤੁਸੀਂ ਆਪਣੇ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਅਜਿਹਾ ਹੀ ਕਰਦੇ ਹੋ। ਕੀ ਤੁਸੀਂ ਸੋਚਦੇ ਹੋ ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ?"

23“ਮੈਂ ਤੁਹਾਨੂੰ ਉਸ ਖਾਸ ਦਿਹਾੜੇ ਬਾਰੇ ਦੱਸਾਂਗਾ ਜੋ ਮੈਂ ਚਾਹੁੰਦਾ ਹਾਂ-ਲੋਕਾਂ ਨੂੰ ਮੁਕਤ ਕਰਨ ਵਾਲਾ ਦਿਹਾੜਾ। ਮੈਂ ਉਹ ਦਿਨ ਚਾਹੁੰਦਾ ਹਾਂ ਜਦੋਂ ਤੁਸੀਂ ਮੁਸੀਬਤ ਦੇ ਮਾਰੇ ਬੰਦਿਆਂ ਨੂੰ ਮੁਕਤ ਕਰੋ। ਮੈਂ ਉਹ ਦਿਹਾੜਾ ਚਾਹੁੰਦਾ ਹਾਂ ਜਦੋਂ ਤੁਸੀਂ ਉਨ੍ਹਾਂ ਦੇ ਮੋਢਿਆਂ ਤੋਂ ਭਾਰ ਲਾਹ ਦਿਓ।"

24ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ-ਤਾਂ ਉਸ ਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।”"

25ਜੇ ਤੁਸੀਂ ਇਹ ਗੱਲਾਂ ਕਰੋਗੇ, ਤੁਹਾਡੀ ਰੌਸ਼ਨੀ ਚਮਕਣ ਲੱਗ ਪਵੇਗੀ ਜਿਵੇਂ ਸਵੇਰੇ ਦੀ ਲੋਅ ਚਮਕਣ ਲਗਦੀ ਹੈ। ਫ਼ੇਰ ਤੁਹਾਡੇ ਜ਼ਖਮ ਭਰ ਜਾਣਗੇ। ਤੁਹਾਡੀ ਨੇਕੀ (ਪਰਮੇਸ਼ੁਰ) ਤੁਹਾਡੇ ਅੱਗੇ-ਅੱਗੇ ਤੁਰੇਗੀ ਅਤੇ ਯਹੋਵਾਹ ਦੀ ਸ਼ਾਨ ਤੁਹਾਡੇ ਪਿੱਛੇ-ਪਿੱਛੇ ਆਵੇਗੀ।"

Isaiah 43 illustration - Isaiah Chapter 43

26ਫ਼ੇਰ ਤੁਸੀਂ ਯਹੋਵਾਹ ਨੂੰ ਸਦ੍ਦੋਗੇ, ਅਤੇ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ। ਤੁਸੀਂ ਯਹੋਵਾਹ ਅੱਗੇ ਪੁਕਾਰ ਕਰੋਗੇ ਅਤੇ ਉਹ ਆਖੇਗਾ, “ਮੈਂ ਇੱਥੇ ਹਾਂ।” ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਮਸੀਬਤਾਂ ਅਤੇ ਬੋਝ ਦੇਣ ਤੋਂ ਹਟ੍ਟ ਜਾਓ। ਤੁਹਾਨੂੰ ਕੌੜੇ ਬੋਲ ਬੋਲਣੇ ਛੱਡ ਦੇਣੇ ਚਾਹੀਦੇ ਹਨ ਅਤੇ ਲੋਕਾਂ ਉੱਤੇ ਇਲਜ਼ਾਮ ਧਰਨਾ ਛੱਡ ਦੇਣਾ ਚਾਹੀਦਾ ਹੈ।"

27ਤੁਹਾਨੂੰ ਭੁੱਖੇ ਲੋਕਾਂ ਉੱਤੇ ਦੁੱਖ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਤੁਹਾਨੂੰ ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ-ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਫ਼ੇਰ ਤੁਹਾਡੀ ਰੌਸ਼ਨੀ ਹਨੇਰੇ ਵਿੱਚ ਵੀ ਚਮਕੇਗੀ, ਅਤੇ ਤੁਹਾਨੂੰ ਕੋਈ ਉਦਾਸੀ ਮਹਿਸੂਸ ਨਹੀਂ ਹੋਵੇਗੀ। ਤੁਸੀਂ ਸਿਖਰ ਦੁਪਿਹਰੇ ਦੀ ਧੁੱਪ ਵਾਂਗ ਚਮਕੋਗੇ।"

28ਯਹੋਵਾਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ। ਉਹ ਖੁਸ਼ਕ ਧਰਤੀਆਂ ਵਿੱਚ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ। ਯਹੋਵਾਹ ਤੁਹਾਡੀਆਂ ਹੱਡੀਆਂ ਵਿੱਚ ਤਾਕਤ ਭਰੇਗਾ। ਤੁਸੀਂ ਉਸ ਬਾਗ਼ ਵਰਗੇ ਹੋਵੋਗੇ ਜਿਸ ਨੂੰ ਬਹੁਤ ਪਾਣੀ ਮਿਲਦਾ ਹੈ। ਤੁਸੀਂ ਉਸ ਝਰਨੇ ਵਾਂਗ ਹੋਵੋਗੇ ਜਿੱਥੇ ਹਮੇਸ਼ਾ ਪਾਣੀ ਰਹਿੰਦਾ ਹੈ।"

Chapter Complete

You have read Isaiah 43

28 verses